Saturday, December 10, 2011

ਪੰਜਾਬੀਆਂ ਦੇ ਦਿਲਾਂ ਦੀ ਧੜਕਣ:-ਪੁਸ਼ਪਾ ਹੰਸ



               ਪੰਜਾਬੀਆਂ ਦੇ ਦਿਲਾਂ ਦੀ ਧੜਕਣ:-ਪੁਸ਼ਪਾ ਹੰਸ
                                          ਰਣਜੀਤ ਸਿੰਘ ਪ੍ਰੀਤ
                             ਪਦਮਸ਼੍ਰੀ, ਪੰਜਾਬੀ ਭੂਸ਼ਣ ਤੇ ਕਲਪਨਾ ਚਾਵਲਾ ਐਕਸੀਲੈਂਸੀ ਐਵਾਰਡ ਨਾਲ ਸਨਮਾਨਿਤ ਪੰਜਾਬੀ ਲੋਕ ਗੀਤ ਗਾਇਕਾ ਪੁਸ਼ਪਾ ਹੰਸ ਦਾ ਜਨਮ 30 ਨਵੰਬਰ 1917 ਨੂੰ  ਫਾਜ਼ਿਲਕਾ (ਪੰਜਾਬ) ਵਿਖੇ ਮਾਤਾ ਜਨਕ ਰਾਣੀ ਕਪੂਰ ਅਤੇ ਪਿਤਾ ਰਤਨ ਲਾਲ ਕਪੂਰ ਦੇ ਘਰ ਹੋਇਆ । ਰਤਨ ਲਾਲ ਕਪੂਰ ਜੀ ਪੇਸ਼ੇ ਵਜੋਂ ਵਕੀਲ ਸਨ। ਉਹਨਾਂ ਪੁਸ਼ਪਾ ਹੰਸ ਨੂੰ ਮੁੱਢਲੀ ਪੜ੍ਹਾਈ ਫ਼ਾਜਿਲਕਾ ਤੋਂ ਦਿਵਾਉਣ ਉਪਰੰਤ, ਲਾਹੌਰ ਯੂਨੀਵਰਸਿਟੀ ਤੋਂ ਸੰਗੀਤ ਦੀ ਬੈਚੂਲਰ ਡਿਗਰੀ ਕਰਵਾਈ,ਅਤੇ ਫਿਰ ਕਰੀਬ 10 ਸਾਲ ਉਹ ਨਾਮੀ ਭਾਰਤੀ ਸੰਗੀਤ ਘਰਾਣੇ ਪਟਵਰਧਨ ਤੋਂ ਲਾਹੌਰ ਵਿਖੇ ਸ਼ਾਸ਼ਤਰੀ ਸੰਗੀਤ ਦੀ ਸਿਖਿਆ ਹਾਸਲ ਕਰਦੀ ਰਹੀ। ਇਸ ਪੰਜਾਬੀ ਗਾਇਕਾ ਨੇ ਆਪਣਾ ਗਾਇਕੀ ਕੈਰੀਅਰ ਲਾਹੌਰ ਰੇਡੀਓ ਸਟੇਸ਼ਨ ਤੋਂ ਸ਼ੁਰੂ ਕੀਤਾ । ਪੁਸ਼ਪਾ ਹੰਸ ਨੇ ਸ਼ਿਵ ਕੁਮਾਰ ਬਟਾਲਵੀ ਦੇ ਬ੍ਰਿਹੋਂ ਪਰੋਤੇ ਗੀਤਾਂ ਨੂੰ ਕੇ ਪੰਨਾ ਲਾਲ ਦੇ ਸੰਗੀਤ ਤਹਿਤ ਫ਼ਿਲਿਪਸ ਕੰਪਨੀ ਰਾਹੀਂ ਪਹਿਲੀ ਐਲਬਮ ਸ਼ਿਵ ਬਟਾਲਵੀ ਦੇ ਗੀਤ ਟਾਈਟਲ ਨਾਲ ਖ਼ੂਬਸੂਰਤ ਆਵਾਜ਼ ਦਾ ਲਿਬਾਸ ਦਿੱਤਾ । ਸਰਕਾਰੀ ਤੌਰ ਤੇ ਬਣੀਆਂ ਡਾਕੂਮੈਂਟਰੀ ਲਈ ਵੀ ਉਸਦੀ ਚੋਣ ਕੀਤੀ ਗਈ ਅਤੇ ਉਸ ਨੇ ਵਧੀਆ ਨਿਭਾਅ ਕਰਦਿਆਂ ਮਧੁਰ ਆਵਾਜ਼ ਦਾ ਜਾਦੂ ਬਿਖੇਰਿਆ । ਉਹ ਹਰ ਮਹਿਫ਼ਲ ਅਤੇ ਵਿਆਹਾਂ ਮੌਕੇ ਮੁਹਰੇ ਹੁੰਦੀ,ਲੋਕ ਉਸਦੀ ਆਵਾਜ਼ ਸੁਣਨ ਨੂੰ ਤਰਸਦੇ ਰਹਿੰਦੇ ।
                       ਫਾਜ਼ਿਲਕਾ ਤੋਂ ਦਿੱਲੀ ਜਾ ਵਸੀ ਪੁਸ਼ਪਾ ਹੰਸ ਨੇ ਪੰਜਾਬੀ-ਹਿੰਦੀ ਗੀਤਾਂ ਰਾਹੀਂ ਕਈ ਮੀਲ ਪੱਥਰ ਕਾਇਮ ਕੀਤੇ । ਵਡੇਰੀ ਉਮਰ ਹੋਣ ਤੇ ਵੀ ਉਸ ਨੇ ਟੀ ਵੀ, ਸਟੇਜ ਪ੍ਰੋਗਰਾਮ ਅਤੇ ਕੈਸਿਟ ਜਗਤ ਵਿੱਚ ਆਪਣਾ ਵਿਸ਼ੇਸ਼ ਮੁਕਾਮ ਬਣਾਈ ਰੱਖਿਆ । ਦੁਨੀਆਂ ਦੇ ਕਈ ਹਿੱਸਿਆਂ ਵਿੱਚ ਆਪਣੇ ਫ਼ਨ ਦਾ ਮੁਜਾਹਿਰਾ ਵੀ ਕੀਤਾ । ਅਮਰੀਕਾ,ਕੈਨੇਡਾ ,ਇੰਗਲੈਂਡ ਦੇ ਟੂਰ ਲਾਉਣ ਵਾਲੀ ਇਸ ਗਾਇਕਾ ਨੇ ਸੁਨੀਲ ਦੱਤ ਦੀ ਅਜੰਤਾ ਆਰਟਸ ਮੰਡਲੀ ਨਾਲ ਮਿਲਕੇ ਸੀਮਾਂਵਰਤੀ ਖੇਤਰਾਂ ਵਿੱਚ ,ਮੋਰਚਿਆਂ ਤੇ ਡਟੇ ਫ਼ੌਜੀ ਵੀਰਾਂ ਲਈ ਵੀ ਪ੍ਰੌਗਰਾਮ ਪੇਸ਼ ਕੀਤੇ । ਇਸ ਕਾਰਜ ਲਈ ਉਸ ਨੂੰ ਉਸ ਦੇ ਪਤੀ ਹੰਸ ਰਾਜ ਚੋਪੜਾ ਨੇ ਵੀ ਬਹੁਤ ਉਤਸ਼ਾਹਤ ਕੀਤਾ । ਪੁਸ਼ਪਾ ਹੰਸ 17 ਸਾਲ ਦਾ ਈਵਸ ਵੀਕਲੀ ਜਿਸ ਦਾ ਸਬੰਧ ਔਰਤਾਂ ਦੀ ਜੀਵਨ ਸ਼ੈਲੀ ਨਾਲ ਸੀ ,ਦੀ ਉਹ ਮੁ੍ਖ ਸੰਪਾਦਕ ਵੀ ਰਹੀ । ਪੰਜਾਬੀ ਅਕਾਦਮੀ ਦਿੱਲੀ ਵੱਲੋਂ ਦੋ ਸੂਫ਼ੀ ਸੰਤਾਂ ਹਜ਼ਰਤ ਨਿਜ਼ਾਮੂਦੀਨ ਔਲੀਆ ਅਤੇ ਅਮੀਰ ਖੁਸਰੋ ਤੇ ਅਧਾਰਤ ਡਾਕੂਮੈਟਰੀ ਮੂਵੀਜ਼ ਤਿਆਰ ਕਰਨ ਸਮੇਂ ਵੀ ਉਸਦਾ ਵਿਸ਼ੇਸ਼ ਯੋਗਦਾਨ ਰਿਹਾ । 
                              ਦਿੱਲੀ ਵਿੱਚ ਹੀ ਲੰਬੀ ਬੀਮਾਰੀ ਦੇ ਬਾਅਦ 93 ਵਰ੍ਹਿਆਂ ਦੀ ਪੁਸ਼ਪਾ ਹੰਸ ਦਾ 8 ਦਸੰਬਰ ਨੂੰ ਦਿਹਾਂਤ ਹੋ ਗਿਆਪੁਸ਼ਪਾ ਹੰਸ ਦੇ ਪ੍ਰਸਿੱਧ ਪੰਜਾਬੀ ਗੀਤ ' ਚੰਨਾ ਕਿੱਥਾਂ ਗੁਜਾਰੀ ਰਾਤ ਵੇ', ' ਗੱਲਾਂ ਦਿਲ ਦੀਆਂ ਦਿਲ ਵਿਚ ਰਹਿ ਗਈਆਂ ' ਤੇ ' ਤਾਰਿਆਂ ਤੋਂ ਪੁੱਛ ਚੰਨ ਵੇ' ਸਮੇਤ ਕਈ ਹਿੰਦੀ ਗੀਤ ਵੀ ਗਾਏ, ਜੋ ਬਹੁਤ ਮਕਬੂਲ ਹੋਏ ਖ਼ਾਸਕਰ 1948 ਵਿੱਚ ਵਿਨੋਦ ਵੱਲੋਂ ਤਿਆਰ ਕੀਤੀ ਪੰਜਾਬੀ ਫ਼ਿਲਮ ਚਮਨ ਦੇ ਗੀਤ ਚੰਨ ਕਿੱਥੇ ਗੁਜ਼ਾਰੀ ਰਾਤ ਵੇ ਨੇ ਉਸ ਨੂੰ ਫ਼ਰਸ਼ ਤੋਂ ਅਰਸ਼ ਤੇ ਪਹੁੰਚਾ ਦਿੱਤਾ ।  ਇਹੀ ਨਹੀਂ, ਪੁਸ਼ਪਾ ਹੰਸ ਨੇ ਬਾਲੀਵੁੱਡ ਵਿਚ 1949 ' ਚ ਵੀ. ਸ਼ਾਂਤਾ ਰਾਮ ਦੀ ' ਅਪਨਾ ਦੇਸ਼' ਅਤੇ 1950 'ਚ ਸੋਹਰਾਬ ਮੋਦੀ ਦੀ ' ਸ਼ੀਸ਼ ਮਹੱਲ ' ਤੋਂ ਇਲਾਵਾ  ਕਈ ਹੋਰ ਹਿੰਦੀ ਫਿਲਮਾਂ ਵਿਚ ਕੰਮ ਵੀ ਕੀਤਾ ,ਅਤੇ ਪਲੇਅਬੈਕ ਗਾਇਕਾ ਵਜੋਂ ਨਾਮਣਾ ਵੀ ਖੱਟਿਆ ਇਸ ਨਾਮਵਰ ਗਾਇਕਾ ਨੂੰ ਭਾਰਤ ਸਰਕਾਰ ਵੱਲੋਂ 26 ਜਨਵਰੀ 2007 ਦੇ ਰੀਪਬਲਿਕ ਡੇਅ ਮੌਕੇ ਪਦਮ ਸ਼੍ਰੀ ਐਵਾਰਡ ਦਿੱਤਾ ਗਿਆ । ਏਸੇ ਸਾਲ ਪੰਜਬੀ ਭੂਸ਼ਨ ਐਵਾਰਡ ਅਤੇ ਕਲਪਨਾ ਚਾਵਲਾ ਐਕਸੀਲੈਂਸ ਐਵਾਰਡ ਵੀ ਪੁਸ਼ਪਾ ਹੰਸ ਦੇ ਹਿੱਸੇ ਆਇਆ ।  ਉਸ ਵੱਲੋਂ ਗਾਏ ਇਹ ਪੰਜਾਬੀ-ਹਿੰਦੀ ਗੀਤ ਲੋਕ ਗੀਤਾਂ ਦਾ ਦਰਜਾ ਪ੍ਰਾਪਤ ਕਰਕੇ ਅੱਜ ਵੀ ਲੋਕਾਂ ਦੀ ਜ਼ੁਬਾਂਨ ਤੇ ਹਨ:-
  • ਚੰਨ ਕਿਥਾਂ ਗੁਜ਼ਾਰੀ ਆਂ ਈ ਰਾਤ ਵੇ,ਮੇਰਾ ਜੀਅ ਦਲੀਲਾਂ ਦੇ ਵਾਸ ਵੇ ।
  • ਸਾਰੀ ਰਾਤ ਤੇਰਾ ਤੱਕ ਨੀਆਂ ਰਾਹ, ਤਾਰਿਆਂ ਤੋਂ ਪੁੱਛ ਚੰਨ ਵੇ ।
  • ਗੱਲਾਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ ।
  • ਚੰਨਾਂ ਮੇਰੀ ਬਾਂਹ ਛੱਡਦੇ ।
  •  ਚੁੰਨੀ ਦਾ ਪੱਲਾ ।
  • ਲੁੱਟੀ ਹੀਰ ਵੇ ਫ਼ਕੀਰ ਦੀ ।
  • ਆਦਮੀ ਵੋਹ ਹੈ ਮੁਸੀਬਤ ਸੇ ਪਰੇਸ਼ਾਨ ਨਾ ਹੋ ।
  • ਬੇ ਦਰਦ ਜ਼ਮਾਨਾ ਕਿਆ ਜਾਨੇ ।
  • ਭੂਲੇ ਜ਼ਮਾਨੇ ਯਾਦ ਨਾ ਕਰ ਯਾਦ ਨਾ ਕਰ ।
  • ਦਿਲ ਕਿਸੀ ਸੇ ਲਗਾਕਰ ਦੇਖ ਲੀਆ ।
  • ਦਿਲ ਏ ਨਾਦਾਂਨ ਤੁਝੇ ਕਿਆ ਹੂਆ ਹੈ ।
  • ਕੋਈ ਉਮੀਦ ਬਾਰ ਨਹੀਂ ਆਤੀ ।
  • ਮੇਰੀਆਂ ਖ਼ੁਸ਼ੀਆਂ ਕੇ ਸਵੇਰੇ ਕੀ ਕਭੀ ਸ਼ਾਮ ਨਾ ਹੋ ।
  • ਤਕਦੀਰ ਬਨਾਨੇ ਵਾਲੇ ਨੇ ਕੈਸੀ ਤਕਦੀਰ ਬਨਾਈ ਹੈ ।
  • ਤੁਹੇ ਦਿਲ ਕੀ ਕਸਮ ਤੁਹੇ ਦਿਲ ਕੀ ਕਸਮ ।
  • ਤੁ ਮਾਨੇ ਯਾ ਨਾ ਮਾਨੇ ।
  • ਤੁਮ ਦੇਖ ਰਹੇ ਹੋ ਕੇ ਮਿਟੇ ਸਾਰੇ ਸਹਾਰੇ ।

*******       ********         *********        **********     ****
ਰਣਜੀਤ ਸਿੰਘ ਪ੍ਰੀਤ
ਭਗਤਾ-151206(ਬਠਿੰਡਾ )
ਮੁਬਾਇਲ ਸੰਪਰਕ:98157-07232
e-mail: ranjitpreet@ymail.com
www.ranjitsinghpreet.com
www.rpreet.blogspot.com
www.rspreet.blogspot.com
www.ranjitpreet.blogspot.com

Sunday, December 4, 2011

ਫ਼ਿਲਮੀ ਕਲਾਕਾਰ ਦਾ ਦੁਖਦਾਈ ਸਦੀਵੀ ਵਿਛੋੜਾ


                       ਫ਼ਿਲਮੀ ਕਲਾਕਾਰ ਦਾ ਦੁਖਦਾਈ ਸਦੀਵੀ ਵਿਛੋੜਾ
                                                                ਰਣਜੀਤ ਸਿੰਘ ਪ੍ਰੀਤ
ਅਜੇ ਕੁਲਦੀਪ ਮਾਣਕ ਬਾਰੇ ਲਿਖਦਿਆਂ ਸਿਆਹੀ ਵੀ ਨਹੀਂ ਸੀ ਸੁੱਕੀ,ਅੱਖਾਂ ਚੋਂ ਅੱਥਰੂ ਵੀ ਨਹੀ ਸਨ ਰੁਕੇ  ਕਿ ਅੱਜ ਇੱਕ ਹੋਰ ਦੁਖਦਾਈ ਖ਼ਬਰ ਆ ਪਹੁੰਚੀ । ਕਿ ਜਵੈਲ ਥੀਫ, ਜਾਨੀ ਮੇਰਾ ਨਾਮ, ਪਰੇਮ ਪੁਜਾਰੀ, ਹਰੇ ਰਾਮਾ ਹਰੇ ਕ੍ਰਿਸ਼ਨਾ ਵਰਗੀਆਂ ਚਰਚਿਤ ਫਿਲਮਾਂ ਦਰਸਕਾਂ ਲਈ ਪੇਸ਼ ਕਰਨ ਵਾਲੇ,ਬਾਲੀਵੁੱਡ ਦੇ ਸਦਾਬਹਾਰ ਅਭਿਨੇਤਾ ਦੇਵ ਆਨੰਦ ਦੀ ਲੰਡਨ ਵਿੱਚ 3 ਦਸੰਬਰ ਨੂੰ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ ਉਹ 88 ਸਾਲ ਦੇ ਸਨਉਨ੍ਹਾਂ ਨੇ 100 ਤੋਂ ਵੱਧ ਫਿਲਮਾਂ ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ ਸੀ ਅਤੇ 35 ਤੋਂ ਵੱਧ ਫਿਲਮਾਂ ਬਣਾਈਆਂ ਸਨਦੇਵ ਆਨੰਦ ਨੇ 1946 ‘ਚ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਹਮ ਏਕ ਹੈਂਫਿਲਮ ਤੋਂ ਕੀਤੀ ਸੀ ਦੇਵ ਆਨੰਦ ਦਾ ਅਸਲੀ ਨਾਂ ਧਰਮ ਦੇਵ ਪਿਸ਼ੌਰੀ ਆਨੰਦ ਸੀ, 1947 ‘ਚ ਉਹ ਫਿਲਮਜਿੱਦੀਤੋਂ ਸੁਪਰ ਸਟਾਰ ਬਣੇ ਸੁਰੱਈਆ ਨਾਲ ਅਜਿਹੀ ਸਾਂਝ ਬਣੀ ਕਿ ਦੋਹਾਂ ਨੇ ਵਿਦਿਆ (1948) ,ਜੀਤ (1949), ਸ਼ੇਅਰ (1949(),ਅਫ਼ਸਾਰ(1950), ਨੀਲੀ (1950), ਦੋ ਸਿਤਾਰੇ (1951), ਸਨਮਾਨ (1951) ਫਿਲਮਾਂ ਵਿੱਚ ਇਕੱਠਿਆਂ ਕੰਮ ਕੀਤਾ । ਬਾਤ ਇੱਕ ਰਾਤ ਕੀ,ਸੀ ਆਈ ਡੀ,ਪਾਕਟਮਾਰ (1956),ਕਾਲਾ ਪਾਨੀ (1958),ਬੰਬਈ ਕਾ ਬਾਬੂ (1960),ਸ਼ਰਾਬੀ(1964),ਜ਼ਾਲ(1952), ਫ਼ਿਲਮਾਂ ਕੀਤੀਆਂ । ਦੇਵ ਆਨੰਦ ਦੀ ਫ਼ਿਲਮੀ ਜੋੜੀ ਸੁਰੱਈਆ ਤੋਂ ਇਲਾਵਾ ਕਲਪਨਾ ਕਾਰਤਿਕ ,ਨੂਤਨ, ਵਹੀਦਾ ਰਹਿਮਾਨ ਨਾਲ ਲੋਕਾਂ ਵੱਲੋਂ ਬਹੁਤ ਪਸੰਦ ਕੀਤੀ ਜਾਂਦੀ ਸੀ ।
ਉਨ੍ਹਾਂ ਦਾ ਜਨਮ 26 ਸਤੰਬਰ 1923 ਨੂੰ ਗੁਰਦਾਸਪੁਰ ਚ ਹੋਇਆ ਸੀਉਹ ਭਾਰਤੀ ਸਿਨੇਮਾ ਦੇ ਸਫਲ ਕਲਾਕਾਰ, ਨਿਰਦੇਸ਼ਕ ਅਤੇ ਫਿਲਮ ਨਿਰਮਾਤਾ ਰਹੇਕੰਮ ਦੀ ਭਾਲ ਚ ਮੁੰਬਈ ਆਏ ਦੇਵ ਆਨੰਦ ਨੇ 160 ਰੁਪਏ ਪ੍ਰਤੀ ਮਹੀਨੇ ਤੋਂ ਕੰਮ ਦੀ ਸ਼ੁਰੂਆਤ ਕੀਤੀਸਭ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰਭਾਤ ਟਾਕੀਜ ਦੀ ਇਕ ਫਿਲਮ ਹਮ ਏਕ ਹੈਂ’ ‘ਚ ਕੰਮ ਕਰਨ ਦਾ ਮੌਕਾ ਮਿਲਿਆਫਿਲਮ ਜਿੱਦੀ ਚ ਦੇਵ ਆਨੰਦ ਨੇ ਮੁੱਖ ਭੂਮਿਕਾ ਨਿਭਾਈਇਹ ਫਿਲਮ 1948 ‘ਚ ਰਿਲੀਜ਼ ਹੋਈਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆਦੇਵ ਆਨੰਦ ਨੇ ਕਈ ਹਿੱਟ ਫਿਲਮਾਂ ਦਿੱਤੀਆਂਰਾਹੀ, ਆਂਧੀਆਂ, ਟੈਕਸੀ ਡਰਾਈਵਰ ਦੇਵ ਆਨੰਦ ਦੀਆਂ ਹਿੱਟ ਫਿਲਮਾਂ ਚ ਸ਼ਾਮਲ ਹਨਮੁਨੀਮ ਜੀ, ਸੀ. ਈ. ਓ. ਅਤੇ ਪੇਇੰਗ ਗੈਸਟ ਫਿਲਮਾਂ ਤੋਂ ਬਾਅਦ ਤਾਂ ਹਰ ਨੌਜਵਾਨ ਦੇਵ ਆਨੰਦ ਦੇ ਸਟਾਇਲ ਦਾ ਦੀਵਾਨਾ ਹੋ ਗਿਆ ਉਸਦੀ ਚਾਲ ਢਾਲ ਦੀ ਨਕਲ ਹੋਣ ਲੱਗੀ। 1958 ‘ ਉਨ੍ਹਾਂ ਨੂੰ ਫਿਲਮ ਕਾਲਾ ਪਾਨੀਲਈ ਬੇਹਤਰੀਨ ਕਲਾਕਾਰ ਦਾ ਐਵਾਰਡ ਮਿਲਿਆ1965 ‘ ਉਨ੍ਹਾਂ ਦੀ ਪਹਿਲੀ ਰੰਗੀਨ ਫਿਲਮ ਪ੍ਰਦਰਸ਼ਤ ਹੋਈ ਜਿਸ ਦਾ ਨਾਂਅ ਗਾਈਡ ਸੀ2007 ‘ਚ ਉਨ੍ਹਾਂ ਦੀ ਆਤਮਕਥਾ ਰੋਮਾਂਸਿੰਗ ਵਿਦ ਲਾਈਫ ਪ੍ਰਕਾਸ਼ਤ ਹੋਈ 2001 ‘ਚ ਦੇਵ ਆਨੰਦ ਨੂੰ ਪਦਮ ਭੂਸ਼ਣ ਅਤੇ 2002 ‘ਚ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ
 ਰਣਜੀਤ ਸਿੰਘ ਪ੍ਰੀਤ
   98157-07232

Saturday, December 3, 2011

33 ਵੀਂ ਚੈਂਪੀਅਨਜ਼ ਟਰਾਫ਼ੀ ਕੁੱਝ ਨਵਾਂ ਕੁੱਝ ਪੁਰਾਣਾ



3 ਦਸੰਬਰ ਤੋਂ ਸ਼ੁਰੂ ਹੋਣੀ ਹੈ
           33 ਵੀਂ ਚੈਂਪੀਅਨਜ਼ ਟਰਾਫ਼ੀ ਕੁੱਝ ਨਵਾਂ ਕੁੱਝ ਪੁਰਾਣਾ
                                                        ਰਣਜੀਤ ਸਿੰਘ ਪ੍ਰੀਤ
                    ਪਾਕਿਸਤਾਨ ਦੇ,ਖ਼ਾਸ਼ ਕਰ ਏਅਰ ਮਾਰਸ਼ਲ ਨੂਰ ਖਾਂਨ ਦੇ ਯਤਨਾਂ ਨਾਲ 1978 ਲਾਹੌਰ ਦੇ ਗਦਾਫ਼ੀ ਸਟੇਡੀਅਮ ਤੋਂ ਸ਼ੁਰੂ ਹੋਇਆ ਹਾਕੀ ਦਾ ਇਹ ਮੁਕਾਬਲਾ ਜਿਸ ਨੂੰ ਵਿਸ਼ਵ ਕੱਪ ਤੋਂ ਰਤਾ ਕੁ ਪਿੱਛੇ ਹਟਵਾਂ ਮੁਕਾਬਲਾ ਹੀ ਕਹਿ ਸਕਦੇ ਹਾਂ 33 ਵੇਂ ਮੁਕਾਬਲੇ ਵਜੋਂ 3 ਦਸੰਬਰ ਤੋਂ 11 ਦਸੰਬਰ ਤੱਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਚਲੇ ਨਾਰਥ ਹਾਰਬਰ ਹਾਕੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਜਿਸ ਨੂੰ ਓਵਨ ਜੀਗਲੇਨ ਐਫ਼ ਆਈ ਐਚ  ਚੈਂਪੀਅਨਜ਼ ਟਰਾਫ਼ੀ ਦਾ ਨਾਂਅ ਦਿੱਤਾ ਗਿਆ ਹੈ।ਪਹਿਲਾਂ ਇਹ ਮੁਕਾਬਲਾ 4 ਫਰਵਰੀ 2011 ਨੂੰ ਭਾਰਤ ਵਿੱਚ ਕਰਵਾਉਣਾ ਮਿਥਿਆ ਗਿਆ ਸੀ। ਪਰ 6 ਸਤੰਬਰ 2011 ਨੂੰ ਇਸ ਬਾਰੇ ਕੌਮਾਂਤਰੀ ਹਾਕੀ ਫ਼ੈਡਰੇਸ਼ਨ ਨੇ ਨਿਰੀਖਣ ਕੀਤਾ ਅਤੇ ਭਾਰਤੀ ਸੰਸਥਾਵਾਂ ਦੀ ਖਿੱਚੋਤਾਣ ਦਰਮਿਆਂਨ 13 ਸਤੰਬਰ ਨੂੰ ਇਹ ਐਲਾਨ ਕਰ ਦਿੱਤਾ ਕਿ ਹੁਣ ਇਹ ਮੁਕਾਬਲਾ ਭਾਰਤ ਦੀ ਬਜਾਇ ਨਿਊਜ਼ੀਲੈਂਡ ਵਿੱਚ ਹੋਵੇਗਾ । ਨਿਊਜ਼ੀਲੈਂਡ ਵਿੱਚ ਹੁਣ ਤੱਕ ਦਾ ਇਹ ਸ੍ਭ ਤੋਂ ਵੱਡਾ ਹਾਕੀ ਮੁਕਾਬਲਾ ਹੈ,ਜਿਸ ਵਿੱਚ ਵੱਖ ਵੱਖ ਦੇਸ਼ਾਂ ਦੇ 4000 ਪ੍ਰਬੰਧਕ,ਅਧਿਕਾਰੀ ਵੀ ਪਹੁੰਚ ਰਹੇ ਹਨ,ਉਥੇ ਇਸ ਮੁਕਾਬਲੇ ਨੂੰ ਦੁਨੀਆਂ ਵਿੱਚ 38 ਮਿਲੀਅਨ ਦਰਸ਼ਕ ਵੀ ਮਾਣ ਸਕਣਗੇ। ਇਸ ਨਾਲ ਨਿਊਜ਼ੀਲੈਂਡ ਨੂੰ ਕਰੀਬ ਇੱਕ ਮਿਲੀਅਨ ਦਾ ਆਰਥਿਕ ਲਾਭ ਵੀ ਮਿਲੇਗਾ।
                    ਜਿੱਥੇ ਪਹਿਲੇ ਮੁਕਾਬਲੇ ਸਮੇ 1978 ਵਿੱਚ ਸਿਰਫ਼ 5 ਟੀਮਾਂ ਨੇ ਹਿੱਸਾ ਲਿਆ ਸੀ,ਉਥੇ 1980 ਵਿੱਚ 7 ਨੇ ਅਤੇ 1987 ਵਿੱਚ 8 ਟੀਮਾਂ ਦੇ ਖੇਡਣ ਵਾਂਗ ਹੀ ਇਸ ਵਾਰੀ ਵੀ 8 ਟੀਮਾਂ ਹੀ ਭਾਗ ਲੈ ਰਹੀਆਂ ਹਨ । ਨਵੇਂ ਤੌਰ ਤਰੀਕੇ ਅਨੁਸਾਰ ਪਹਿਲੀ ਵਾਰ ਟੀਮਾਂ ਦੀ ਗਰੁਪ ਬੰਦੀ ਕੀਤੀ ਗਈ ਹੈ। ਗਰੁੱਪ ਏ ਵਿੱਚ ਵਿਸ਼ਵ ਚੈਂਪੀਅਨ ਆਸਟਰੇਲੀਆ,ਵਿਸ਼ਵ ਕੱਪ ਚ ਚੌਥੈ ਅਤੇ 5ਵੇਂ ਸਥਾਨ ਤੇ ਰਹਿਣ ਵਾਲਾ ਇੰਗਲੈਂਡ ਅਤੇ ਸਪੇਨ,ਇਨਵੀਟੇਸ਼ਨ ਟੀਮ ਪਾਕਿਸਤਾਨ ਸ਼ਾਮਲ ਹੈ,ਗਰੁੱਪ ਬੀ ਵਿੱਚ ਉਲੰਪੀਅਨ ਜਰਮਨੀ, ਵਿਸ਼ਵ ਕੱਪ ਚੋਂ ਤੀਜਾ ਸਥਾਨ ਪ੍ਰਾਪਤ ਕਰਤਾ ਹਾਲੈਂਡ,ਮੇਜ਼ਬਾਨ ਵਜੋਂ ਨਿਊਜ਼ੀਲੈਂਡ, ਇਨਵੀਟੇਸ਼ਨ ਟੀਮ ਵਜੋਂ ਦੱਖਣੀ ਕੋਰੀਆ ਨੂੰ ਲਿਆ ਗਿਆ ਹੈ । ਹਾਲੈਂਡ ਬਨਾਮ ਕੋਰੀਆ ਨੇ ਉਦਘਾਟਨੀ ਮੈਚ ਖੇਡਣਾ ਹੈ । ਦੋਹਾਂ ਪੂਲਾਂ ਵਿੱਚ 6-6 ਮੈਚ 3 ਦਸੰਬਰ ਤੋਂ 6 ਦਸੰਬਰ ਤਕ ਹੋਣੇ ਹਨ। ਫਿਰ ਦੋਹਾਂ ਪੂਲਾਂ ਦੀਆਂ ਦੋ ਦੋ ਸਿਖ਼ਰਲੀਆਂ ਟੀਮਾਂ ਦਾ ਨਵਾਂ ਪੂਲ ਸੀ,ਅਤੇ ਦੋਹਾਂ ਪੂਲਾਂ ਦੀਆਂ ਹੇਠਲੀਆਂ ਦੋ ਦੋ ਟੀਮਾਂ ਦਾ ਪੂਲ ਡੀ ਬਣਾਇਆ ਜਾਣਾ ਹੈ। ਜਿਸਦੇ 4 ਮੈਚ 8 ਦਸੰਬਰ ਨੂੰ ਹੋਣੇ ਹਨ ਪੂਲ ਏ-2 ਨੇ ਪੂਲ ਬੀ-2 ਨਾਲ,ਬੀ-1 ਨੇ ਏ-1 ਨਾਲ,ਅਤੇ ਪੂਲ ਡੀ ਵਿੱਚ ਏ-4 ਨੇ ਬੀ-4 ਨਾਲ,ਬੀ-3 ਨੇ ਏ-3 ਨਾਲ ਜ਼ੋਰ ਅਜ਼ਮਾਈ ਕਰਨੀ ਹੈ। ਦਸੰਬਰ 10 ਨੂੰ ਪੂਲ ਸੀ ਵਿੱਚ ਬੀ-1 ਨੇ ਏ-2 ਨਾਲ,ਅਤੇ ਏ-1 ਨੇ ਬੀ-2 ਨਾਲ ਖੇਡਣਾ ਹੈ। ਜਦੋਂ ਕਿ ਏਸੇ ਦਿਨ ਪੂਲ ਡੀ ਵਿੱਚ ਬੀ-3 ਨੇ ਏ-4 ਨਾਲ ਅਤੇ ਏ-3 ਨੇ ਬੀ -4 ਨਾਲ ਮੈਚ ਖੇਡਣੇ ਹਨ।ਇਸ ਤੋਂ ਬਾਅਦ 11 ਦਸੰਬਰ ਨੂੰ 7ਵੇਂ 8ਵੇਂ ਸਥਾਨ ਲਈ ਡੀ-3 ਨੇ ਡੀ-4 ਨਾਲ ,ਅਤੇ 5ਵੇਂ 6ਵੇਂ ਸਥਾਨ ਲਈ ਡੀ-1 ਨੇ ਡੀ-2 ਨਾਲ ਭਿੜਨਾ ਹੈ। ਤੀਜੀ ਚੌਥੀ ਪੁਜ਼ੀਸ਼ਨ ਲਈ ਸੀ-3 ਨੇ ਸੀ-4 ਨਾਲ ਮੈਚ ਖੇਡਣਾ ਹੈ, ਜਦੋਂ ਕਿ ਟੀਸੀ ਦੇ ਬੇਰ ਵਾਲਾ ਖ਼ਿਤਾਬੀ ਮੈਚ ਸੀ-1 ਨੇ ਸੀ-2 ਨਾਲ ਖੇਡਣਾ ਹੈ।
                                  ਆਸਟਰੇਲੀਆ 28 ਵਾਰ ਸੈਮੀਫ਼ਾਈਨਲ ਖੇਡਕੇ,21 ਵਾਰੀ ਫਾਈਨਲ ਚ ਪਹੁੰਚ ਕਿ 11 ਵਾਰੀ ਅਰਥਾਤ ਸੱਭ ਤੋਂ ਵੱਧ ਵਾਰੀ ਖਿਤਾਬ ਜੇਤੂ ਬਣਿਆਂ ਹੈ। ਦੂਜਾ ਸਥਾਨ ਮੱਲਣ ਵਾਲੇ ਜਰਮਨੀ ਨੇ 24 ਸੈਮੀਫ਼ਾਈਨਲ ਖੇਡਦਿਆਂ,16 ਵਾਰੀ ਦੇ ਫਾਈਨਲ ਵਿੱਚੋਂ 9 ਜਿੱਤਾਂ ਦਰਜ ਕੀਤੀਆਂ ਹਨ। ਹਾਲੈਂਡ ਨੇ 27 ਸੈਮੀਫ਼ਾਈਨਲ ਖੇਡੇ ਹਨ,ਜਿਨ੍ਹਾਂ ਵਿੱਚੋਂ 13 ਵਾਰੀ ਫਾਈਨਲ ਟੱਕਰ ਲੈਦਿਆਂ 8 ਵਾਰ ਫਾਈਨਲ ਜਿੱਤੇ ਹਨ। ਪਾਕਿਸਤਾਨ ਨੇ 22 ਸੈਮੀਫ਼ਾਈਨਲ ਖੇਡਦਿਆਂ 9 ਫਾਈਨਲ ਖੇਡਕੇ ਤਿੰਨਾਂ ਵਿੱਚ ਜਿੱਤ ਹਾਸਲ ਕੀਤੀ ਹੈ। ਸਪੇਨ ਨੇ ਖੇਡੇ 7 ਸੈਮੀਫਾਈਨਲਾਂ ਵਿੱਚੋਂ 2 ਵਾਰ ਫ਼ਾਈਨਲ ਖੇਡ ਕਿ ਇੱਕ ਵਾਰ ਜਿੱਤ ਹਾਸਲ ਕੀਤੀ ਹੈ। ਹੋਰਨਾਂ ਟੀਮਾਂ ਦੱਖਣੀ ਕੋਰੀਆ ਨੇ 5,ਇੰਗਲੈਂਡ ਨੇ 6 ਸੈਮੀਫ਼ਾਈਨਲ ਤਾਂ ਖੇਡੇ ਹਨ,ਪਰ ਕੋਰੀਆ ਇੱਕ ਵਾਰ ਅਤੇ ਇੰਗਲੈਂਡ 2 ਵਾਰ ਫ਼ਾਈਨਲ ਵਿੱਚ ਪਹੁੰਚ ਕੇ ਹਾਰਿਆ ਹੈ। ਭਾਰਤ 6 ਵਾਰ ਸੈਮੀਫ਼ਾਈਨਲ ਖੇਡਕੇ ਸਿਰਫ਼ ਇੱਕ ਵਾਰ ਤੀਜੀ ਪੁਜ਼ੀਸ਼ਨਤੇ ਰਿਹਾ ਹੈ। ਅਰਜਨਟੀਨਾਂ,ਨਿਊਜ਼ੀਲੈਂਡ,ਸੋਵੀਅਤ ਸੰਘ ,ਨੇ ਇੱਕ ਇੱਕ ਸੈਮੀਫ਼ਾਈਨਲ ਹੀ ਖੇਡਿਆ ਹੈ,ਅਰਜਨਟੀਨਾ ਨੇ ਵੀ ਇੱਕ ਵਾਰ ਹੀ ਤੀਜਾ ਸਥਾਨ ਲਿਆ ਹੈ। ਕੁੱਲ ਮਿਲਾਕੇ ਹੁਣ ਤੱਕ 7 ਮੁਲਕ ਹੀ ਫ਼ਾਈਨਲ ਖੇਡੇ ਹਨ। ਸਨ 2010 ਵਿੱਚ ਮੌਚਿੰਗਲਧਾਚ ( ਜਰਮਨੀ) ਵਿਖੇ ਫਾਈਨਲ ਵਿੱਚ ਆਸਟਰੇਲੀਆ ਨੇ ਦੂਜੀ ਵਾਰ ਫ਼ਾਈਨਲ ਤੱਕ ਅਪੜੇ ਇੰਗਲੈਂਡ ਨੂੰ 4-0 ਨਾਲ ਮਾਤ ਦੇ ਕੇ ਖ਼ਿਤਾਬ ਜਿੱਤਿਆ ਸੀ। ਹਾਲੈਂਡ ਨੇ ਮੇਜ਼ਬਾਨ ਜਰਮਨੀ ਨੂੰ 4-1 ਨਾਲ ਹਰਾਕੇ ਤੀਜੀ ਪੁਜ਼ੀਸ਼ਨ ਮੱਲੀ ਸੀ।
                             ਹਰ ਸਾਲ ਹੋਣ ਵਾਲੇ ਇਸ ਹਾਕੀ ਟੂਰਨਾਮੈਂਟ ਦੀ ਪਾਕਿਸਤਾਨ ਨੇ 11 ਵਾਰੀ, ਹਾਲੈਂਡ ਨੇ 6 ਵਾਰੀ,ਆਸਟਰੇਲੀਆ ਜਰਮਨੀ ਨੇ 5-5 ਵਾਰੀ,ਮਲੇਸ਼ੀਆ ਭਾਰਤ ਨੇ 2-2 ਵਾਰੀ ਅਤੇ ਸਪੇਨ ਨੇ ਇੱਕ ਵਾਰੀ ਮੇਜ਼ਬਾਨੀ ਕੀਤੀ ਹੈ। ਸਨ 2012 ਦਾ ਮੁਕਾਬਲਾ ਆਸਟਰੇਲੀਆ ਵਿੱਚ ਅਤੇ 2014 ਦਾ ਅਰਜਨਟੀਨਾਂ ਵਿੱਚ ਹੋਣਾ ਹੈ । ਜਦੋਂ ਕਿ ਭਾਰਤ ਇਸ ਵਾਰੀ ਇਹ ਮੌਕਾ ਗੁਆ ਚੁੱਕਾ ਹੈ,ਜਿਸ ਦੇ ਨਾਲ ਹੀ ਆਰਥਿਕ ਲਾਭ ਵੀ ਗੁੰਮ ਸੁੰਮ ਹੋਏ ਹਨ।
                                              
******                    **********                 **********
ਰਣਜੀਤ ਸਿੰਘ ਪ੍ਰੀਤ
ਭਗਤਾ-151206(ਬਠਿੰਡਾ)
ਮੁਬਾਇਲ ਸੰਪਰਕ 9815707232

ਟਿੱਲੇ ਤੋਂ ਸੂਰਤ ਵੇਖਣ ਵਾਲਾ ਸਪੁਰਦ-ਇ-ਖ਼ਾਕ



              ਟਿੱਲੇ ਤੋਂ ਸੂਰਤ ਵੇਖਣ ਵਾਲਾ ਸਪੁਰਦ-ਇ-ਖ਼ਾਕ
                                                   ਰਣਜੀਤ ਸਿੰਘ ਪ੍ਰੀਤ
            ਲੰਮਾ ਸਮਾਂ ਆਪਣੀ ਸੁਰੀਲੀ,ਬੁਲੰਦ,ਅਤੇ ਵਿਲੱਖਣ ਅੰਦਾਜ਼ ਦੀ ਗਰਜਵੀਂ ਆਵਾਜ਼ ਨਾਲ ਪੰਜਾਬ ਦੀ ਫ਼ਿਜ਼ਾ ਵਿੱਚ ਰਸ ਘੋਲਣ ਵਾਲੇ,50 ਸਾਲਾਂ ਤੱਕ ਲੋਕ ਗਥਾਵਾਂ ,ਅਤੇ ਉਸਾਰੂ ਗਾਇਕੀ ਨਾਲ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਲਤੀਫ਼ ਮੁਹੰਮਦ ,ਜਿਸ ਨੂੰ ਲੱਧਾ ਵੀ ਕਿਹਾ ਕਰਦੇ ਸਨ,ਅਤੇ ਬਾਅਦ ਵਿੱਚ ਕੁਲਦੀਪ ਮਾਣਕ ਅਖਵਾਉਣ ਵਾਲੇ ,ਸਿਰਮੌਰ ਗਾਇਕ ਜੋ 30 ਨਵੰਬਰ ਨੂੰ ਡੀ ਐਮ ਸੀ ਹਸਪਤਾਲ ਵਿੱਚ ਦਿਨੇ ਡੇਢ ਵਜੇ ਇਸ ਫ਼ਾਨੀ ਜਗਤ ਤੋਂ ਕੂਚ ਕਰ ਗਏ ਸਨ, ਉਹਨਾਂ ਨੂੰ 2 ਦਸੰਬਰ ਦੀ ਦੁਪਹਿਰੇ, ਉਹਨਾਂ ਦੇ ਜੱਦੀ ਪਿੰਡ ਜਲਾਲ ਵਿਖੇ ਸਪੁਰਦ-ਇ-ਖ਼ਾਕ ਕਰ ਦਿੱਤਾ ਗਿਆ । ਇਸ ਸਮੇ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਨਮ ਹੋਏ ਬਿਨਾਂ ਨਾ ਰਹਿ ਸਕੀਆਂ।ਮਾਣਕ ਦਾ ਇਹ ਗੀਤ ਜਦ ਮੈ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ,ਉਦੋਂ ਇਸ ਦੁਨੀਆਂ ਨੂੰ ਡਾਢਾ ਯਾਦ ਆਵਾਂਗਾ ਲਗਾਤਾਰ ਚੱਲਦਾ ਰਿਹਾ।ਜਿਸ ਨਾਲ ਹੋਰ ਵੀ ਮਹੌਲ ਗ਼ਮਗੀਨ ਬਣਿਆਂ ਰਿਹਾ। ਬਾਹਰੋਂ ਆਉਣ ਵਾਲੇ ਉਹਦੇ ਚਹੇਤੇ ਜੋ ਗੱਡੀਆਂ ਤੇ ਆਏ ਸਨ ,ਉਹਨਾਂ ਨੇ ਆਪਣੀਆਂ ਗੱਡੀਆਂ ਦੇ ਪਿੱਛੇ ਮਾਣਕ ਦੀ ਫੋਟੋ ਦੇ ਨਾਲ ਹੀ ਇਹ ਗੀਤ ਵੀ ਲਿਖਿਆ ਹੋਇਆ ਸੀ।
          ਫੁੱਲਾਂ ਨਾਲ ਲੱਦੀ ਮਾਣਕ ਦੀ ਦੇਹ ਵਾਲੀ ਗੱਡੀ, ਫ਼ਨਕਾਰਾਂ ਅਤੇ ਹੋਰਨਾਂ ਸਨੇਹੀਆਂ ਦੇ ਵੱਡੇ ਕਾਫ਼ਲੇ ਨਾਲ, ਕਰੀਬ 12 ਕੁ ਵਜੇ ਪਿੰਡ ਜਲਾਲ ਵਿਖੇ ਪਹੁੰਚੀ ਤਾਂ ਹਰ ਅੱਖ ਸੇਜਲ ਹੋਏ ਬਿਨਾਂ ਨਾ ਰਹਿ ਸਕੀ ਅਤੇ ਮਾਣਕ ਅਮਰ ਰਹੇ ਦੇ ਨਾਹਰੇ ਗੂੰਜਦੇ ਰਹੇ। ਲਾਲ ਰੰਗ ਦੇ ਬਾਕਸ ਵਿੱਚ ਲਿਆਦੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਅਨਾਜ ਮੰਡੀ ਵਿੱਚ ਇਕ ਵਿਸ਼ੇਸ਼ ਪਲੇਟ ਫ਼ਾਰਮਤੇ ਦਰਸ਼ਨਾਂ ਲਈ ਰੱਖਿਆ ਗਿਆ । ਜਿੱਥੇ ਲੋਕ ਕਤਾਰਾਂ ਬੰਨ੍ਹ ਕੇ ਆਪਣੇ ਮਹਿਬੂਬ ਗਾਇਕ ਦੇ ਦਰਸ਼ਨ ਕਰਨ ਲਈ ਆਉਂਦੇ ਰਹੇ,ਭੀੜ ਏਨੀ ਸੀ ਕਿ ਪੁਲੀਸ ਨੂੰ ਵੀ ਕੰਟਰੌਲ ਕਰਨ ਵਿੱਚ ਮੁਸ਼ਕਲ ਆ ਰਹੀ ਸੀ। ਜਿੱਥੇ ਬਾਬਾ ਅਮਰੀਕ ਸਿੰਘ ਅਤੇ ਪੰਚਾਇਤ ਵੱਲੋਂ ਲੰਗਰ-ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ,ਉਥੇ ਕੀਰਤਨੀ ਜੱਥਾ ਵੈਰਾਗਮਈ ਕੀਰਤਨ ਕਰ ਰਿਹਾ ਸੀ। ਨਾਲ ਹੀ ਜੁਮੇ ਦੀ ਨਮਾਜ ਅਦਾਅ ਕੀਤੀ ਜਾ ਰਹੀ ਸੀ । ਰਾਮਪੁਰਾ ਫੂਲ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ,ਕਮੇਡੀ ਕਲਾਕਾਰ ਅਤੇ ਪੀਪਲਜ਼ ਪਾਰਟੀ ਪੰਜਾਬ ਦੇ ਭਗਵੰਤ ਮਾਨ ਵੱਲੋਂ, ਬਲਵੰਤ ਸਿੰਘ ਰਾਮੂੰਵਾਲੀਆ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ,ਮਾਣਕ ਨੂੰ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਗਈਆਂ। ਇਸ ਮੌਕੇ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ,ਉਪ-ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਪਰਮਜੀਤ ਸਿੰਘ ਸਿਧਵਾਂ,ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਂਨ ਅਤੇ ਸਾਬਕਾ ਊਰਜਾ ਮੰਤਰੀ ਸਿਕੰਦਰ ਸਿੰਘ ਮਲੂਕਾ,ਹਲਕਾ ਨਥਾਣਾ ਦੇ ਵਿਧਾਇਕ ਅਜਾਇਬ ਸਿੰਘ ਭੱਟੀ, ਵੀ ਮੌਜੂਦ ਸਨ।
                    ਜਦ ਉਹਨਾਂ ਦੀ ਦੇਹ ਨੂੰ ਸਪੁਰਦ-ਇ-ਖ਼ਾਕ ਕਰਨ ਲਈ ਜਨਾਜਾ ਪੜ੍ਹਨ ਉਪਰੰਤ ਕਬਰਸਤਾਨ ਵੱਲ ਲਿਜਾਇਆ ਜਾ ਰਿਹਾ ਸੀ,ਤਾਂ ਸਾਰਿਆਂ ਨੂੰ ਧੀਮੇ ਧੀਮੇ ਨਾਲ ਲਿਜਾਣ ਦੀ ਬਜਾਇ ਪੁਲੀਸ ਪਾਇਲਟ ਗੱਡੀ ਭਜਾ ਕੇ ਲੈ ਗਈ,ਜਿਸ ਦੀ ਵਜ੍ਹਾ ਕਰਕੇ ਕਈ ਸੀਨੀਅਰ ਕਲਾਕਾਰਾਂ ਅਤੇ ਬਜ਼ਰਗਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਇਥੋਂ ਤੱਕ ਕਿ ਮੁਹੰਮਦ ਸਦੀਕ ਨੂੰ ਵੀ ਹੋਰਨਾਂ ਵਾਂਗ ਵਾਹਣਾਂ ਵਿੱਚ ਦੀ ਆਪਣੇ ਮਹਿਬੂਬ ਦੇ ਅੰਤਿਮ ਦਰਸ਼ਨਾਂ ਲਈ ਜਾਣਾ ਪਿਆ । ਜਦ ਮਾਣਕ ਦੀ ਦੇਹ ਵਾਲੇ ਬਾਕਸ ਨੂੰ ਕਬਰ ਵਿੱਚ  ਉਤਾਰਿਆ ਜਾਣ ਲੱਗਿਆ ਤਾਂ ਹਰ ਕੋਈ ਨਮ ਅੱਖਾਂ ਨਾਲ ਉਸ ਨੂੰ ਯਾਦ ਕਰ ਰਿਹਾ ਸੀ। ਇਸ ਮੌਕੇ ਉਹਨਾਂ ਦੀ ਪਤਨੀ ਸਰਬਜੀਤ ਮਾਣਕ,ਬੇਟੀ ਸ਼ਕਤੀ ਮਾਣਕ,ਬੇਟਾ ਯੁਧਵੀਰ ਮਾਣਕ ,ਸ਼ਗਿਰਦ ਜੈਜ਼ੀ ਬੈਂਸ,ਸੁਰਿੰਦਰ ਛਿੰਦਾ,ਮੁਹੰਮਦ ਸਦੀਕ,ਦੇਵ ਥਰੀਕੇ ਵਾਲਾ,ਉਸਦੇ ਨੇੜੇ ਮੌਜੂਦ ਸਨ। ਬਹੁਤ ਸਾਰੇ ਲੋਕ ਪਹਿਲਾਂ ਹੀ ਕਬਰਸਤਾਨ ਪਹੁੰਚ ਚੁੱਕੇ ਸਨ। ਪੰਜਾਬ ਪੁਲੀਸ ਨੇ ਐਸ ਡੀ ਐਮ ਦੀ ਅਗਵਾਈ ਵਿੱਚ ਕਈ ਫ਼ਾਇਰ ਕਰਕੇ ਸਲਾਮੀ ਦਿੱਤੀ। ਦਲੀਪ ਸਿੰਘ ਸਿੱਧੂ ਕਣਕਵਾਲੀਆ ਨੇ ਕਿਹਾ ਅੱਜ ਉਹਦਾ ਛੋਟਾ ਭਰਾ ਨਹੀਂ ਰਿਹਾ।ਜਗਦੇਵ ਜੱਸੋਵਾਲ ਦਾ ਕਹਿਣਾ ਸੀ ਅੱਜ ਅਸੀਂ ਇੱਕ ਅਨਮੋਲ ਹੀਰੇ ਤੋਂ ਵਿਰਵੇ ਹੋ ਗਏ ਹਾਂ। ਦੇਵ ਥਰੀਕੇ ਵਾਲਿਆਂ  ਕਿਹਾ ਅੱਜ ਉਹ ਅਪਾਹਜ ਹੋ ਗਿਆ ਹੈ
                    ਇਸ ਮੌਕੇ ਸਰਬਜੀਤ ਮਾਣਕ ਅਤੇ ਸ਼ਕਤੀ ਮਾਣਕ ਦੀ ਹਾਲਤ ਵੀ ਬਹੁਤ ਵਿਗੜ ਗਈ,ਉਸ ਨੂੰ ਸੰਭਾਲਣਾ ਮੁਸ਼ਕਲ ਹੋ ਰਿਹਾ ਸੀ । ਯੁਧਵੀਰ ਮਾਣਕ ਨੂੰ ਇਹ ਵੀ ਪਤਾ ਨਹੀਂ ਸੀ ਪਤਾ ਕਿ ਉਸਦਾ ਪਿਤਾ ਅੱਜ ਇਸ ਦੁਨੀਆਂ ਤੇ ਨਹੀਂ ਰਿਹਾ । ਇਸ ਗੱਲ ਦਾ ਦੁੱਖ ਵੀ ਸਾਰਿਆਂ ਦੇ ਸੀਨੇ ਛਲਣੀ ਕਰ ਰਿਹਾ ਸੀ । ਪਿਛਲੇ ਸਮੇ ਤੋਂ ਉਸਦੀ ਮਾਨਸਿਕ ਹਾਲਤ ਠੀਕ ਨਹੀਂ ਹੈ । ਜਿਸ ਦਾ ਗ਼ਮ ਖ਼ੁਦ ਮਾਣਕ ਨੂੰ ਵੀ ਲੈ ਬੈਠਾ।
                ਇਸ ਦੁਖਦਾਈ ਸਮੇ ਪਰਿਵਾਰ ਨਾਲ ਮੌਕੇ ਤੇ ਹਮਦਰਦੀ ਪ੍ਰਗਟਾਉਣ ਵਾਲਿਆਂ ਵਿੱਚ ਮੁਹੰਮਦ ਸਦੀਕ,ਕਰਨੈਲ ਗਿੱਲ,ਜਸਵੰਤ ਸੰਦੀਲਾ,ਹੰਸ ਰਾਜ ਹੰਸ,ਸਰਦੂਲ ਸਿਕੰਦਰ,ਪੰਮੀ ਬਾਈ,ਹਰਭਜਨ ਮਾਨ,ਸੁਰਿੰਦਰ ਛਿੰਦਾ,ਜੈਂਜੀ ਬੈਂਸ,ਮਨਮੋਹਨ ਵਾਰਿਸ,ਕਰਤਾਰ ਰਮਲਾ,ਕੇ ਦੀਪ,ਪਲਵਿੰਦਰ ਧਾਮੀ,ਸੁਖਵਿੰਦਰ ਪੰਛੀ,ਨਛੱਤਰ ਗਿੱਲ,ਹਾਕਮ ਸੂਫ਼ੀ,ਮੱਖਣ ਬਰਾੜ,ਸਰਬਜੀਤ ਚੀਮਾਂ,ਪ੍ਰੀਤ ਹਰਪਾਲ,ਹਰਜੀਤ ਹਰਮਨ,ਰਣਜੀਤ ਮਣੀ,ਭਿੰਦਰ ਡੱਬਵਾਲੀ,ਜਗਤਾਰ ਜੱਗੀ,ਕੁਵਿੰਦਰ ਕੈਲੀ,ਗੋਰਾ ਚੱਕ ਵਾਲਾ,ਵੀਰ ਦਵਿੰਦਰ, ਦੀਪਕ ਬਾਲੀ,ਸਵਰਨ ਟਹਿਣਾ,ਦਲਵਿੰਦਰ ਦਿਆਲਪੁਰੀ,ਰਾਇ ਜੁਝਾਰ,ਗਿੱਲ ਹਰਦੀਪ,ਲਾਭ ਹੀਰਾ,ਹਰਦੀਪ ਗਿੱਲ,ਸੁਖਵਿੰਦਰ ਸੁੱਖੀ,ਅਮਰਿੰਦਰ ਗਿੱਲ,ਰੌਸ਼ਨ ਪ੍ਰਿੰਸ,ਲਖਵਿੰਦਰ ਲੱਕੀ,ਮੇਜਰ ਸਾਬ੍ਹ,ਰਣਧੀਰ ਧੀਰਾ,ਅਮਨਦੀਪ ਲੱਕੀ, ਬਲਵੰਤ ਹੀਰਾ,ਸੁਰਜੀਤ ਭੁੱਲਰ,ਜਸਵੰਤ ਸਦੀਲਾ,ਹਾਕਮ ਬਖਤੜੀਵਾਲਾ,ਹਰਪਾਲ ਠੱਠੇਵਾਲਾ,ਅੰਗਰੇਜ਼ ਅਲੀ, ਬਬਲੀ ਬਰਾੜ,ਜਸਵਿੰਦਰ ਬਰਾੜ,ਜੇਸਮੀਨ ਜੱਸੀ,ਬਲਬੀਰ ਚੋਟੀਆਂ,ਮਿਸ ਨੀਲਮ ,ਕੰਠ ਕਲੇਰ,ਮਨਜੀਤ ਰੂਪੋਵਾਲੀਆ,ਬਲਕਾਰ ਅਣਖ਼ੀਲਾ,ਲਹਿੰਬਰ ਹੁਸੈਨਪੁਰੀ,ਪਾਲੀ ਦੇਤਵਾਲੀਆ,ਬਚਨ ਬੇਦਿਲ, ਦੀਪ ਢਿੱਲੋਂ,ਮਨਿੰਦਰ ਗੁਲਸ਼ਨ,ਬਾਈ ਅਮਰਜੀਤ,ਅੰਗਰੇਜ਼ ਅਲੀ,ਹੈਪੀ ਘੋਤੜਾ,ਵਿਵੇਕ ਆਸ਼ਰਮ ਦੇ ਗੰਗਾ ਰਾਮ,ਦੀਪਾ ਘੋਲੀਆ,ਬੂਟਾ ਭਾਈਰੂਪਾ,ਨਛੱਤਰ ਸਿੰਘ ਪੀ ਟੀ ਆਈ,ਟਰਾਂਸਪੋਰਟਰ ਪ੍ਰਿਥੀਪਾਲ ਸਿੰਘ ਜਲਾਲ, ਪ੍ਰਧਾਨ ਜਗਸੀਰ ਸਿੰਘ,ਸਾਬਕਾ ਸਰਪੰਚ ਗੁਲਜ਼ਾਰ ਸਿੰਘ, ਜਗਦੀਸ਼ ਪੱਪੂ,ਅਤੇ ਜਤਿੰਦਰ ਸਿੰਘ, ਆਦਿ ਸ਼ਾਮਲ ਸਨ ।
                ਕੁਲਦੀਪ ਮਾਣਕ ਦੀ ਅੰਤਿਮ ਯਾਤਰਾ ਨੇ ਲੋਕਾਂ ਦੇ ਭਾਈਚਾਰੇ ਦੀ ਗੱਲ ਨੂੰ ਵੀ ਸਹੀ ਸਿੱਧ ਕਰਿਆ ਕਿ ਉਹ ਹਰ ਵਰਗ ,ਧਰਮ, ਜਾਤ ਦਾ ਗਾਇਕ ਸੀ,ਅਤੇ ਕਲਾਕਾਰ ਦੀ ਕੋਈ ਜਾਤ ਜਾਂ ਧਰਮ ਨਹੀਂ ਹੁੰਦਾ,ਉਹ ਸਭ ਦਾ ਸਾਂਝਾ ਹੁੰਦਾ ਹੈ ।

ਰਣਜੀਤ ਸਿੰਘ ਪ੍ਰੀਤ
ਭਗਤਾ-151206(ਬਠਿੰਡਾ)
ਮੁਬਾਇਲ ਸੰਪਰਕ:98157-07232

Thursday, December 1, 2011

ਸਦਾ ਲਈ ਤੁਰ ਗਿਆ ਕਲੀਆਂ ਦਾ ਬਾਦਸ਼ਾਹ

                                     ਆ ਆ ਯਾਦਾਂ ਦਿਲ ਦਾ ਦਰ ਖੜਕਾਉਂਦੀਆਂ ਰਹਿਣਗੀਆਂ
            ਨਮ ਅੱਖਾਂ ਨਾਲ ਅਲਵਿਦਾ ਜਮਾਤੀਆ,ਸਲਾਮ ਏ ਤੈਨੂੰ
                ਸਦਾ ਲਈ ਤੁਰ ਗਿਆ ਕਲੀਆਂ ਦਾ ਬਾਦਸ਼ਾਹ
                                      ਰਣਜੀਤ ਸਿੰਘ ਪ੍ਰੀਤ
ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਅੱਜ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿਚ ਦੇਹਾਂਤ ਹੋ ਗਿਆ ਹੈ ਉਹ ਪਿਛਲੇ ਕੁੱਝ ਅਰਸੇ ਤੋਂ ਬਿਮਾਰ ਚੱਲ ਰਹੇ ਸਨ । ਅੱਜ ਦੁਪਹਿਰ ਡੇਢ ਵਜੇ ਉਹਨਾਂ ਆਖ਼ਰੀ ਸਾਹ ਲਿਆ ਕੁਲਦੀਪ ਮਾਣਕ ਦੇ ਨਾਲ ਹੀ ਪੰਜਾਬੀ ਗਾਇਕੀਦਾਮਾਣਮੱਤਾ ਯੁੱਗ ਹੋਇਆ ਸਮਾਪਤ ਜਿਓਂ ਹੀ ਇਹ ਦੁਖਦਾਈ ਖ਼ਬਰ ਭਗਤਾ ਅਤੇ 8 ਜਲਾਲਾਂ ਇਲਾਕੇ ਦੇ ਲੋਕਾਂ ਤੱਕ ਪਹੁੰਚੀ ਤਾਂ ਸੋਗ ਦੀ ਲਹਿਰ ਫ਼ੈਲ ਗਈ, ਲੋਕ ਉਦਾਸ ਹੋ ਇੱਕ ਦੂਜੇ ਨਾਲ ਆਪਣੇ ਮਹਿਬੂਬ ਗਾਇਕ ਮਾਣਕ ਦੀਆਂ ਗੱਲਾਂ ਕਰਨ ਲੱਗੇ । ਸਿਰਫ਼ 62 ਵਰ੍ਹਿਆਂ ਦਾ ਕੁਲਦੀਪ ਮਾਣਕ ਆਪਣੇ ਪਿੱਛੇ ਪਤਨੀ ਸਰਬਜੀਤ, ਗਾਇਕ ਪੁੱਤਰ ਯੁੱਧਵੀਰ ਮਾਣਕ ਅਤੇ ਬੇਟੀ ਸ਼ਕਤੀ ਨੂੰ ਆਪਣੇ ਲੱਖਾਂ ਚਹੇਤਿਆਂ ਸਮੇਤ ਹੰਝੂ ਵਹਾਉਣ ਲਈ ਛੱਡ ਗਿਆ ।  
                        ਗਾਇਕ ਨਿੱਕਾ ਖਾਂਨ ਦੇ ਘਰ 15 ਨਵੰਬਰ 1949 ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਵਿਖੇ ਜਨਮੇ ਕੁਲਦੀਪ ਮਾਣਕ ਨੇ ਜਲਾਲ ਪਿੰਡ ਤੋਂ ਹੀ ਦਸਵੀਂ ਕਲਾਸ ਵਿੱਚ ਪੜਦਿਆਂ ਅਧਿਆਪਕਾਂ ਅਤੇ ਮੁੱਖ ਅਧਿਆਪਕ ਕੋਹਲੀ ਜੀ ਦੇ ਕਹਿਣ ਤੇ ਸਿਰਫ਼ 17 ਸਾਲ ਦੀ ਉਮਰ ਵਿੱਚ ਪਹਿਲੀ ਵਾਰ  ਗਾਇਆ। ਮਾਣਕ ਦਾ ਖ਼ਿਤਾਬਪ੍ਰਤਾਪਸਿੰਘ ਕੈਰੋਂ ਨੇ ਦਿੱਤਾ। ਉਸਤਾਦ ਖ਼ੁਸ਼ੀ ਮੁਹੰਮਦ ਕਵਾਲ ਫ਼ਿਰੋਜ਼ਪੁਰ ਤੋਂ ਸਿਖਿਆ ਗ੍ਰਹਿਣ ਕੀਤੀ। ਮਾਣਕ ਦੇ ਪੂਰਵਜ਼ ਮਹਾਰਾਜਾ ਹੀਰਾ ਸਿੰਘ ਨਾਭਾ ਦੇ ਕੋਲ ਹਜ਼ੂਰੀ ਰਾਗੀ ਰਹਿ ਚੁੱਕੇ ਸਨ ਅਤੇ ਸਿੱਖ ਧਰਮ ਵੱਲ ਮੋੜਾ ਕਟਦਿਆਂ ਮਾਣਕ ਨੇ ਘਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਸਤਿਕਾਰ ਨਾਲ ਲਿਆਂਦੀ ਅਤੇ ਨਤਮਸਤਕ ਹੁੰਦੇ ਰਹੇ ।ਆਪਣੇ ਦੋਨੋ ਭਰਾਵਾਂ ਸਦੀਕ ਅਤੇ ਰਫ਼ੀਕ ਨੂੰ ਪਿੰਡ ਹੀ ਛੱਡਦਿਆਂ ਕੁਲਦੀਪ ਮਾਣਕ (ਲਤੀਫ਼ ਮੁਹੰਮਦ) ਲੁਧਿਆਣੇ ਹਰਚਰਨ ਗਰੇਵਾਲ ਅਤੇ ਸੀਮਾਂ ਦੀ ਗਾਇਕ ਜੋੜੀ ਨਾਲ ਜਾ ਮਿਲਿਆ।ਪਹਿਲੀ ਵਾਰ ਸੀਮਾਂ ਨਾਲ 1968 ਵਿੱਚ ਗਾਇਆ । ਦਿੱਲੀ ਵਿੱਚ ਰਿਕਾਰਡਿੰਗ ਸਮੇ ਕੰਪਨੀ ਵਾਲਿਆਂ ਉਸ ਨੂੰ ਵੀ ਗੀਤ ਗਾਉਣ ਦੀ ਪੇਸ਼ਕਸ਼ ਕੀਤੀ ਤਾਂ ਪਹਿਲਾ ਡਿਊਟ ਗੀਤ ਜੋਸੀਮਾਂ ਨਾਲ ਰਿਕਾਰਡ ਕਰਵਾਇਆ ਜੀਜਾ ਅੱਖੀਆਂ ਨਾ ਮਾਰ ,ਵੇ ਮੈਂ ਕੱਲ੍ਹ ਦੀ ਕੁੜੀ (ਗੀਤਕਾਰ ਬਾਬੂ ਸਿੰਘ ਮਾਨ ਮਰਾਂੜਾਂ ਵਾਲਾ) ਅਤੇ ਇਸ ਗੀਤ ਦੇ ਨਾਲ ਹੀ ਗੁਰਦੇਵ ਸਿੰਘ ਮਾਨ ਦਾ ਲਿਖਿਆ ਗੀਤ ਲੌਂਗ ਕਰਾ ਮਿੱਤਰਾ,ਮੱਛਲੀ ਪਾਉਣਗੇ ਮਾਪੇ ਰਿਕਾਰਡ ਹੋਇਆ । ਭਾਵੇਂ ਇਹ ਗੀਤ ਬਹੁਤ ਮਕਬੂਲ ਹੋਇਆ ਪਰ ਘਰ ਘਰ ਵਿੱਚ ਗੱਲ ਤੇਰੇ ਟਿਲੇ ਤੋਂ ਸੂਰਤ ਦੀਹਦੀ ਹੀਰ ਦੀ ਨੇ ਤੋਰੀ। ਹੋਰ ਬਹੁਤ ਮਕਬੂਲ ਗੀਤਾਂ ਵਿੱਚ :ਅੱਖਾਂਚ ਸ਼ਰਾਬ ਵਿਕਦੀ,ਮਾਂ ਹੁੰਦੀ ਏ ਮਾਂ ,ਹੋਇਆ ਕੀ ਜੇ ਧੀ ਜੰਮ ਪਈ ,ਕੁੱਖ ਤਾਂ ਸੁਲੱਖਣੀ ਹੋਈ , ਸਾਹਿਬਾਂ ਬਣੀ ਭਰਾਵਾਂਦੀ , ਆਦਿ ਨੇ ਹਰੇਕ ਪਿੰਡ ਦਾ ਬਨੇਰਾ ਮੱਲਿਆ।
                 ਕੁਲਦੀਪ ਮਾਣਕ ਨੇ ਕੁੱਝ ਸਮਾਂ ਆਪਣਾ ਦਫ਼ਤਰ ਬਠਿੰਡਾ ਵਿਖੇ ਦਲੀਪ ਸਿੰਘ ਸਿੱਧੂ ਨਾਲ ਰਲਕੇ ਖੋਲ੍ਹਿਆ,ਪਰ ਜਲਦੀ ਹੀ ਵਾਪਸ ਫਿਰ ਲੁਧਿਆਣਾ ਵਿਖੇ ਚਲਾ ਗਿਆ । ਹਰਦੇਵ ਦਿਲਗੀਰ ਅਰਥਾਤ ਦੇਵ ਥਰੀਕੇਵਾਲਾ ਨਾਲ ਰਾਬਤਾ ਬਣਿਆਂ ਅਤੇ ਲੋਕ ਗਥਾਵਾਂ ਵੱਲ ਮੋੜਾ ਕੱਟਿਆ । ਮਾਣਕ ਦੀ ਪਹਿਲੀ ਐਲਬਮ ਐਚ ਐਮ ਵੀ ਨੇ ਤੇਰੀ ਖ਼ਾਤਰ ਹੀਰੇ ਨਾਅ ਨਾਲ ਰਿਲੀਜ਼ ਕੀਤੀ । ਸਨ 1976 ਵਿੱਚ ਪਹਿਲਾ ਐਲ ਪੀ ਇੱਕ ਤਾਰਾ ਦੇ ਨਾਂਅ ਨਾਲ ਮਾਰਕੀਟ ਵਿੱਚ ਆਇਆ ।  ਇਸ ਵਿੱਚ ਹੀ ਤੇਰੇ ਟਿੱਲੇ ਤੋਂ , ਛੇਤੀ ਕਰ ਸਰਵਣ ਬੱਚਾ, ਅਤੇ ਪੀਂਘਾਂ ਝੂਟਦੀਆਂ ਗੜ੍ਹ ਮੁਗਲਾਣੇ ਦੀਆਂ ਨਾਰਾਂ, ਵਾਲਾ ਗੀਤ ਸ਼ਾਮਲ ਸੀ । ਸਨ 1978 ਵਿੱਚ ਸਾਹਿਬਾਂ ਦਾ ਤਰਲਾ,ਇੱਛਰਾਂ ਧਾਹਾਂ ਮਾਰਦੀ,ਸਾਹਿਬਾਂ ਬਣੀ ਭਰਾਵਾਂ ਦੀ,ਨੇ ਸਭ ਦੇ ਮਨ ਮੋਹ ਲਏ। ਜੈਜ਼ੀ ਬੀ ਨੇ ਆਪਣੇ ਇੱਕ ਗੀਤ ਜਾਦੂ ਰੰਬੋ ਵਿੱਚ ਜ਼ਿਕਰ ਕੀਤਾ ਹੈ ਮੈ ਮਾਣਕ ਦਾ ਚੇਲਾ,ਦੱਸ ਦੂੰ ਆਲੇ ਦੁਆਲੇ ਨੂੰ ਮੇਰੀ ਉਮਰ ਵੀ ਲਗ ਜੇ ਜੰਡੂ ਲਿਤਰਾਂ ਵਾਲੇ ਨੂੰ । ਗੁਰਦਾਸ ਮਾਨ ਨੇ ਪਿੰਡ ਦੀਆਂ ਗਲੀਆਂ ਗੀਤ ਵਿੱਚ ਅਤੇ ਪੰਮੀ ਬਾਈ ਨੇ ਵੀ ਇਵੇਂ ਹੀ ਜ਼ਿਕਰ ਕਰਿਆ ਹੈ। ਸ਼ਰਾਬ ਪੀਣ ਦੇ ਆਦੀ ਮਾਣਕ ਨੇ ਸੰਸਦ ਮੈਬਰ ਬਣਨ ਲਈ ਚੋਣ ਵੀ ਲੜੀ ਪਰ ਸਫਲਤਾ ਨਾ ਮਿਲ ਸਕੀ। ਪਰ ਮਾਣਕ ਸਾਹਿਬ ਦੀ ਬੁਲੰਦ ਆਵਾਜ਼ ਰਹਿੰਦੀ ਦੁਨੀਆ ਤੱਕ ਗੂੰਜਦੀ ਰਹੇਗੀ।
.ਰਣਜੀਤ ਸਿੰਘ ਪ੍ਰੀਤ
ਭਗਤਾ-151206(ਬਠਿੰਡਾ)
                                         

Tuesday, November 22, 2011

ਭਾਰਤੀ ਟੀਮਾਂ ਨੇ ਮਹਿਲਾ ਅਤੇ ਪੁਰਸ਼ ਵਰਗ ਵਿੱਚ ਕਿਸੇ ਨੂੰ ਖੰਘੂਰਾ ਨਾ ਮਾਰਨ ਦਿੱਤਾ


ਪਰਲਜ਼ ਕਬੱਡੀ ਵਿਸ਼ਵ ਕੱਪ ਦੇ ਨਜ਼ਾਰੇ ਯਾਦ
ਰਹਿਣਗੇ,ਬਾਤਾਂ ਪੈਂਦੀਆਂ ਰਹਿਣਗੀਆਂ,ਸੱਥਾਂ ਵਿੱਚ ਗੱਲ ਚਲਦੀ ਰਹੂਗੀ ।




        ਭਾਰਤੀ ਟੀਮਾਂ ਨੇ ਮਹਿਲਾ ਅਤੇ ਪੁਰਸ਼ ਵਰਗ ਵਿੱਚ ਕਿਸੇ ਨੂੰ ਖੰਘੂਰਾ ਨਾ ਮਾਰਨ ਦਿੱਤਾ
              ਡੋਪ ਦੇ ਡੰਗ ਅਤੇ ਚੋਭਾਂ ਨੇ ਡੰਗਿਆ ਕਬੱਡੀ ਵਿਸ਼ਵ ਕੱਪ    
                                            ਰਣਜੀਤ ਸਿੰਘ ਪ੍ਰੀਤ
                  ਤੀਜੇ ਕੁੱਲ ਮਿਲਾਕੇ ਪੰਜਵੇਂ ਮੁਕਾਬਲੇ ਦਾ ਭਵਿੱਖ ਅਗਾਮੀ ਸਰਕਾਰ ਦੀ ਹੋਂਦ ਨਾਲ ਜੁੜਿਆ ਹੋਇਆ ਹੈ । ਪਰ ਦੂਜੇ ਕੁੱਲ ਮਿਲਾਕੇ ਚੌਥੇ ਪਰਲਜ਼ ਵਿਸ਼ਵ ਕੱਪ ਕਬੱਡੀ ਮੁਕਾਬਲੇ ਨੂੰ ਜੇ ਪੰਜਾਬੀਆਂ ਦਾ ਕਬੱਡੀ ਵਿਸ਼ਵ ਕੱਪ ਕਹਿ ਲਈਏ ਤਾਂ ਅਤਿਕਥਨੀ ਨਹੀ ਜਾਪਦੀ,ਕਿਓਕਿ 4 ਕੁ ਟੀਮਾਂ ਤੋਂ ਬਿਨਾਂ ਬਾਕੀ ਸੱਭ ਟੀਮਾਂ ਦੇ ਖਿਡਾਰੀ ਪੰਜਾਬੀ ਮੂਲ ਦੇ ਹੀ ਸਨ । ਪਹਿਲੀ ਨਵੰਬਰ ਤੋਂ 20 ਨਵੰਬਰ ਤੱਕ 14 ਟੀਮਾਂ ਦੇ 252 ਖਿਡਾਰੀਆਂ ਨੇ 16 ਸਥਾਨਾਂ ਤੇ 44 ਮੈਚ ਖੇਡੇ ।, 2004 ,2007 ਅਤੇ 2010 ਦੇ ਇੱਕ ਕਰੋੜੀ ਮੁਕਾਬਲੇ ਵਾਂਗ ਹੀ 2011 ਦਾ ਦੋ ਕਰੋੜੀ ਮੁਕਾਬਲਾ ਕੈਨੇਡਾ ਨੂੰ 59-25 ਨਾਲ ਹਰਾਕੇ ਸੁਖਵੀਰ ਸਰਾਵਾਂ ਦੀ ਕਪਤਾਨੀ ਵਾਲੇ ਭਾਰਤ ਦੇ ਹਿੱਸੇ ਰਿਹਾ । ਤੀਜੇ ਸਥਾਨ ਲਈ ਪਾਕਿਸਤਾਨ ਨੇ ਇਟਲੀ ਨੂੰ 60-22 ਨਾਲ ਸ਼ਿਕੱਸ਼ਤ ਦਿੱਤੀ । ਭਾਰਤ ਦੇ ਧਾਵੀ ਗਗਨਦੀਪ ਗੱਗੀ ਅਤੇ ਜਾਫ਼ੀ ਮੰਗਤ ਮੰਗੀ ਵਧੀਆ ਖਿਡਾਰੀ ਬਣਕੇ ਪਰੀਤ ਟਰੈਕਟਰ ਜਿੱਤਣ ਵਿੱਚ ਸਫ਼ਲ ਰਹੇ । ਮੰਗੀ ਨੇ ਪਿਛਲੇ ਵਿਸ਼ਵ ਕੱਪ ਸਮੇ ਵੀ ਸਵਰਾਜ ਟਰੈਕਟਰ ਜਿੱਤਿਆ ਸੀ । ਸੈਮੀਫ਼ਾਈਨਲ ਵਿੱਚ ਭਾਰਤ ਨੇ ਇਟਲੀ ਨੂੰ 42-3 ਨਾਲ, ਅਤੇ ਦੂਜੇ ਬਹੁਤ ਹੀ ਫਸਵੇਂ ਸੈਮੀਫ਼ਾਈਨਲ ਵਿੱਚ ਕੈਨੇਡਾ ਨੇ ਪਾਕਿਸਤਾਨ ਨੂੰ 44-39 ਨਾਲ ਹਰਾਕੇ ਫ਼ਾਈਨਲ ਪ੍ਰਵੇਸ਼ ਪਾਇਆ । ਦਰਸ਼ਕ ਇੰਡੋ-ਪਾਕਿ ਦਾ ਫ਼ਾਈਨਲ ਹੀ ਵੇਖਣਾਂ ਚਾਹੁੰਦੇ ਸਨ । ਪਰ ਇਰਫ਼ਾਨ ਦੇ ਸੱਟ ਲੱਗਣ ਕਾਰਣ ਅਤੇ ਜੰਜੂਆਂ ਦੇ ਫ਼ਾਰਮ ਵਿੱਚ ਨਾਂ ਹੋਣ ਕਾਰਣ ਪਕਿਸਤਾਨੀ ਤਕੜੀ ਟੀਮ ਫ਼ਾਈਨਲ ਤੋਂ ਬਾਹਰ ਹੋ ਗਈ । ਕੈਨੇਡਾ ਦੇ ਹਰਦੀਪ ਤਾਊ ਵੱਲੋਂ ਪਾਕਿਸਤਾਨੀ ਕਪਤਾਨ ਸਦੀਕ ਬੱਟ ਦੇ ਥੱਪੜ ਮਾਰਨ ਤੋਂ ਰੌਲਾ ਵੀ ਪਿਆ,ਪਾਕਿਸਤਾਨੀ ਟੀਮ ਨੇ ਕਈ ਇਲਜ਼ਾਮ ਲਾਉਦਿਆਂ ਕੈਨੇਡਾ ਟੀਮ ਨੂੰ ਮੁਅੱਤਲ ਕਰਨ ਦੀ ਮੰਗ ਵੀ ਕੀਤੀ । ਨੇਪਾਲ ,ਸ਼੍ਰੀਲੰਕਾ,ਅਤੇ ਤੁਰਕਮੇਨਿਸਤਾਨ ਦੇ ਹਿੱਸੇ ਕੋਈ ਜਿੱਤ ਨਾ ਆਈ । ਭਾਰਤ ਨੇ ਕੋਈ ਮੈਚ ਨਹੀਂ ਹਾਰਿਆ । ਕੁੱਲ 3698 ਅੰਕ ਬਣੇ । ਪਾਕਿਸਤਾਨ ਅਤੇ ਅਫ਼ਗਾਨਿਸਤਾਨ ਮੈਚ ਵਿੱਚ ਵਿਸ਼ਵ ਕੱਪ ਦਾ ਉੱਚ ਸਕੋਰ 82+11= 93 ਅੰਕ ਰਿਹਾ,ਜਿੱਤ ਅੰਤਰ ਦਾ ਵੀ 71 ਅੰਕਾਂ ਨਾਲ ਇਹੀ ਰਿਕਾਰਡ ਬਣਿਆਂ । ਇਸ ਤੋਂ ਇਲਾਵਾ ਇਸ ਵਾਰੀ ਬਹੁਤ ਕੁੱਝ ਹਾਸੋ-ਹੀਣਾ ਅਤੇ ਹੈਰਤ ਅੰਗੇਜ਼ ਵੀ ਵਾਪਰਿਆ । ਕਈ ਮਹੀਨਿਆਂ ਤੱਕ ਟੀਮਾਂ ਦਾ ਫੈਸਲਾ ਹੀ ਲਟਕਿਆ ਰਿਹਾ । ਵਿਸ਼ਵ ਕੱਪ ਸ਼ੁਰੂ ਹੋਣ ਤੋਂ ਕੁੱਝ ਹੀ ਘੰਟੇ ਪਹਿਲਾਂ ਇੱਕ ਵਾਰ ਫਿਰ ਪੂਰੀ ਰੂਪ-ਰੇਖਾ ਹੀ ਬਦਲ ਦਿੱਤੀ ਗਈ । ਜਿਸ ਮੁਤਾਬਕ ਭਾਰਤ ਦਾ ਪਹਿਲਾ ਮੈਚ ਕੈਨੇਡਾ ਦੀ ਬਜਾਇ ਜਰਮਨੀ ਨਾਲ ਫਰੀਦਕੋਟ ਵਿਖੇ ਹੋਣਾ ਤੈਅ ਕੀਤਾ ਗਿਆ ।
                                ਇਰਾਨ ਦੀ ਨਾਂਹ ਮਗਰੋਂ ਨੇਪਾਲ ਅਤੇ ਮਹਿਲਾ ਵਰਗ ਵਿੱਚ ਤੁਰਕਮੇਨਿਸਤਾਨ ਨੂੰ ਪ੍ਰਵੇਸ਼ ਦਿੰਦਿਆਂ ਮੈਚਾਂ ਦੀ ਅਦਲਾਬਦਲੀ ਤੋਂ ਇਲਾਵਾ, ਸ਼੍ਰੀਲੰਕਾ ਅਤੇ ਜਰਮਨੀ ਦੇ ਪੂਲ ਵੀ ਬਦਲੇ ਗਏ । ਮਹਿਲਾ ਵਰਗ ਦੇ ਮੈਚ ਵੀ ਬਦਲ ਦਿੱਤੇ ਗਏ । ਇੱਕ ਵਾਰ ਫਿਰ 48 ਘੰਟੇ ਪਹਿਲਾਂ ਜੋ ਮੈਚ 15 ਤਾਰੀਖ਼ ਨੂੰ ਮਾਨਸਾ ਵਿਖੇ ਹੋਣੇ ਸਨ,ਉਹ 10 ਨਵੰਬਰ ਨੂੰ ਹੀ ਮਨਪ੍ਰੀਤ ਬਾਦਲ ਦੇ ਗਿੱਦੜਬਹਾ ਵਿਧਾਨ ਸਭਾ ਹਲਕੇ  ਅਧੀਨ ਪੈਂਦੇ ਪਿੰਡ ਦੋਦਾ (ਮੁਕਤਸਰ) ਵਿਖੇ ਨਿਰੋਲ ਪੇਂਡੂ ਖ਼ੇਤਰ ਵਿੱਚ ਕਰਵਾਏ ਗਏ । ਜੋ ਮੈਚ ਇਥੇ 10 ਨਵੰਬਰ ਨੂੰ ਹੋਣੇ ਸਨ,ਉਹ ਬਦਲ ਕਿ ਮਾਨਸਾ ਵਿਖੇ 15 ਤਾਰੀਖ਼ ਲਈ ਨਿਰਧਾਰਤ ਕੀਤੇ ਗਏ । ਇਹ ਗੱਲ ਵੀ ਅਨੋਖੀ ਲਗੀ ਕਿ ਉਂਜ ਤਾਂ ਮੈਚ ਵੇਖਣ ਲਈ ਕਈ ਜ਼ਿਲ੍ਹਿਆਂ ਵਿੱਚ ਸਾਰੀ ਜਾਂ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਜਾਦਾ ਰਿਹਾ,ਤਾਂ ਫਿਰ ਐਤਵਾਰ ਦਾ ਦਿਨ ਹੀ ਅਰਾਮ ਲਈ ਕਿਓਂ ਚੁਣਿਆਂ ਗਿਆ ?
         ਮਹਿਲਾ ਵਰਗ ਦੇ  ਇਸ ਪਹਿਲੇ ਵਿਸ਼ਵ ਕੱਪ ਵਿੱਚ 4 ਟੀਮਾਂ ਨੇ 7 ਖੇਡ ਮੈਦਾਨਾਂ ਵਿੱਚ 7 ਮੈਚ 11 ਤੋਂ 20 ਨਵੰਬਰ ਤੱਕ ਖੇਡੇ । ਫਾਈਨਲ ਭਾਰਤ ਨੇ ਇੰਗਲੈਂਡ ਨੂੰ 44 - 17 ਨਾਲ ਹਰਾਕੇ ਜਿੱਤਿਆ । ਤੀਜਾ ਸਥਾਨ ਅਮਰੀਕਾ ਨੇ ਤੁਕਮੇਨਿਸਤਾਨ ਤੋਂ ਬਿਹਤਰ ਰਹਿ ਕੇ ਹਾਸਲ ਕੀਤਾ । ਜੇਤੂ ਨੂੰ 25 ਲੱਖ,ਉਪ-ਜੇਤੂ ਨੂੰ 15 ਲੱਖ,ਅਤੇ ਬਾਕੀ ਦੋਨੋ ਟੀਮਾਂ ਨੂੰ 10-10 ਲੱਖ ਦਿੱਤਾ ਗਿਆ ।
                      ਮਹਿਲਾ ਵਰਗ ਵਿੱਚ ਪਹਿਲਾਂ ਕਬੱਡੀ ਟੀਮ ਦੀ ਕਪਤਾਨ ਵਜੌ ਜਤਿੰਦਰ ਕੌਰ ਦਾ ਜ਼ਿਕਰ ਹੋਇਆ,ਉਪ-ਕਪਤਾਨ ਵਜੋਂ ਰਾਜਵਿੰਦਰ ਦਾ । ਪਰ ਟੀਮ ਦੀ ਮੈਨੇਜਰ ਦੇ ਫੈਸਲੇ ਵਾਂਗ ਹੀ ਆਖ਼ਰ ਵਿੱਚ ਪ੍ਰਿਯੰਕਾ ਦੇਵੀ ਨੂੰ ਕਪਤਾਨ ਅਤੇ ਜਤਿੰਦਰ ਕੌਰ ਨੂੰ ਉਪ-ਕਪਤਾਨ ਐਲਾਨਿਆਂ ਗਿਆ ।  ਇਸ ਟੀਮ ਦੀ ਚੋਣ ਨੂੰ ਲੈ ਕੇ ਵੀ ਰਾਖ਼ਵੀਂ ਖਿਡਾਰਨ ਰਣਦੀਪ ,ਅਤੇ ਚੋਣ ਤੋਂ ਰਹਿ ਗਈ ਕਬੱਡੀ ਖਿਡਾਰਨ ਵੀਰਪਾਲ ਨੇ ਕਈ ਕਿੰਤੂ-ਪ੍ਰੰਤੂ ਵੀ ਕੀਤੇ । ਵੀਰਪਾਲ ਦਾ ਕਹਿਣਾ ਸੀ ਕਿ ਰਿਪੋਰਟ ਅਨੁਸਾਰ ਉਸ ਦਾ ਡੋਪ ਟੈਸਟ ਨੈਗੇਟਿਵ ਸੀ,ਪਰ ਪਾਜ਼ੇਟਿਵ ਕਹਿਕੇ ਉਸ ਨੂੰ ਟੀਮ ਤੋਂ ਬਾਹਰ ਰੱਖਿਆ ਗਿਆ । ਮਹਿਲਾ ਟੀਮ ਨੂੰ ਲੁਧਿਆਣਾ ਤੋਂ ਬਠਿੰਡਾ ਲਿਆ ਰਹੀ ਬੱਸ ਅਤੇ ਪਾਇਲਟ ਗੱਡੀ ਦਾ ਐਕਸੀਡੈਂਟ ਦੁਖਦਾਈ ਘਟਨਾ ਰਹੀ,ਆਰਮੀ ਦਾ ਟਰੱਕ ਵੱਜਣ ਕਾਰਣ ਇਹ ਹਾਦਸਾ ਵਾਪਰਿਆ,ਜਿਸ ਵਿੱਚ ਜਿੱਥੇ ਕਈ ਖਿਡਾਰਨਾਂ ਅਤੇ ਟੀਮ ਅਧਿਕਾਰੀਆਂ ਦੇ ਸੱਟਾਂ ਲੱਗੀਆਂ, ਉਥੇ ਡ੍ਰਾਈਵਰ ਵਰਿੰਦਰ ਸ਼ਰਮਾਂ ਅਤੇ ਸਿਪਾਹੀ ਹਰਜੀਤ ਸਿੰਘ ਦੀ  ਜਾਨ ਵੀ ਗਈ । ਇਹਨਾਂ ਦੇ ਪਰਵਾਰਾਂ ਲਈ 5-5 ਲੱਖ ਰੁਪਏ ਦੇਣ ਤੋਂ ਇਲਾਵਾ ਇੱਕ ਇੱਕ ਪਰਿਵਾਰ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਗਿਆ । ਕੁੱਲ 263 ਖਿਡਾਰੀਆਂ ਦੇ ਡੋਪ ਟੈਸਟ ਨਮੂਨੇ ਲਏ ਗਏ । ਜਿਨ੍ਹਾਂ ਵਿੱਚ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਦੇ 93 ਵੀ ਸ਼ਾਮਲ ਸਨ।,ਭਾਰਤ ਦੇ ਜੋ 51 ਖਿਡਾਰੀਆਂ ਦੀ ਚੋਣ ਹੋਈ,ਉਹਨਾਂ ਵਿੱਚੋਂ ਵੀ 20 ਦੇ ਟੈਸਟ ਪਾਜ਼ੇਟਿਵ ਪਾਏ ਗਏ ।
                                      ਖੇਡੇ ਗਏ ਮੈਚਾਂ ਦੌਰਾਂਨ 223 ਨਮੂਨੇ ਲਏ ਗਏ । ਜਿਨ੍ਹਾਂ ਵਿੱਚ ਫਾਈਨਲ ਵਾਲੇ ਦਿਨ ਦੇ 18 ਨਮੂਨੇ ਵੀ ਸ਼ਾਮਲ ਹਨ। ਭਾਰਤ,ਕੈਨੇਡਾ,ਪਾਕਿਸਤਾਨ,ਇਟਲੀ ਦੇ 4-4 ਖਿਡਾਰੀਆਂ ਤੋਂ ਅਤੇ ਮਹਿਲਾ ਵਰਗ ਦੀਆਂ ਭਾਰਤ-ਇੰਗਲੈਡ ਟੀਮਾਂ ਦੀ ਇੱਕ ਇੱਕ ਖਿਡਾਦਰਨ ਤੋਂ ਨਮੂਨੇ ਲਏ ਗਏ ਹਨ । ਇਸ ਕੁੜਿੱਕੀ ਵਿੱਚ 42 ਖਿਡਾਰੀ ਫ਼ਸੇ । ਬਹੁਤੇ ਖਿਡਾਰੀਆਂ ਦੇ ਬੀ ਸੈਂਪਲ ਵੀ ਪਲੱਸ ਰਹੇ । ਆਸਟਰੇਲੀਆ ਦੇ 6 ਖ਼ਿਡਾਰੀ ਇਸ ਲਪੇਟ ਵਿੱਚ ਆਏ । ਦੋ ਖਿਡਾਰੀ ਡੋਪ ਟੈਸਟ ਤੋਂ ਇਨਕਾਰੀ ਹੋਣ ਕਾਰਣ ਟੀਮ ਨੂੰ ਮੁਅੱਤਲ ਕਰਦਿਆਂ, ਅਫ਼ਗਾਨਿਸਤਾਨ ਨੂੰ ਜੇਤੂ ਐਲਾਨਿਆਂ ਗਿਆ । ਇੰਗਲੈਂਡ ਅਤੇ ਸਪੇਨ ਵੀ ਇਸ ਝੱਖੜ ਤੋਂ ਨਾ ਬਚ ਸਕੇ । ਪਰ ਅਮਰੀਕੀ ਟੀਮ ਤਾਂ ਅਰਸ਼ ਤੋਂ ਫ਼ਰਸ਼ ਤੇ ਹੀ ਆ ਡਿੱਗੀ ।  ਅਮਰੀਕਾ ਦੇ 4 ਖਿਡਾਰੀ ਡੋਪ ਟੈਸਟ ਚ ਫਸਣ ਅਤੇ ਚਾਰਾਂ ਦੇ ਖਿਸਕ ਜਾਣ ਕਾਰਣ ਮੁਅੱਤਲ ਟੀਮ ਵਿਰੁੱਧ ਨਾਰਵੇ ਨੂੰ ਵਾਕ ਓਵਰ ਮਿਲਿਆ । ਅਮਰੀਕਾ ਦੇ 8 (ਟੈਸਟ ਤੋਂ ਖਿਸਕੇ 4 ਮਿਲਾਕੇ),ਇੰਗਲੈਂਡ ਦੇ 8, ਸਪੇਨ ਦੇ 7,ਆਸਟਰੇਲੀਆ ਦੇ 6,ਕੈਨੇਡਾ ਦੇ 5, ਇਟਲੀ ਦੇ 4 ,ਨਾਰਵੇ ਦੇ 3, ਭਾਰਤ,ਜਰਮਨੀ,ਅਰਜਨਟੀਨਾ ਦਾ 1-1 ਖਿਡਾਰੀ ਡੋਪ ਦੇ ਡੰਗ ਨੇ ਡੰਗਿਆ । ਜੋ ਟੀਮਾਂ ਮੁਅੱਤਲ ਹਨ ,ਉਹਨਾਂ ਨੂੰ ਮਿਲਣ ਵਾਲੀ ਰਾਸ਼ੀ ਵਿੱਚ 15% ਅਤੇ ਟੈਸਟ ਪਲੱਸ ਵਾਲੀਆਂ ਦੂਜੀਆਂ ਟੀਮਾਂ  ਨੂੰ 5% ਦੀ ਕਟੌਤੀ ਤੋਂ ਇਲਾਵਾ ਉਸ ਖਿਡਾਰੀ ਦੀ ਇਨਾਮੀ ਰਕਮ ਅਤੇ ਜੁਰਮਾਨੇ ਦਾ ਵੀ ਸਾਹਮਣਾ ਕਰਨਾ ਪਿਆ । ਇਹ ਇਲਜ਼ਾਮ ਵੀ ਲਗਦੇ ਰਹੇ ਕਿ ਭਾਰਤੀ ਟੀਮ ਦੇ ਟੈਸਟ ਨਤੀਜਿਆਂ ਦਾ ਐਲਾਨ ਦੇਰ ਨਾਲ ਕੀਤਾ ਜਾਂਦਾ ਹੈ । ਉਧਰ ਨਾਡਾ ਦੇ ਅਧਿਕਾਰੀ ਡਾ ਮੁਨੀਸ਼ ਚੰਦਰ ਵੱਲੋਂ ਧਮਕੀਆਂ ਮਿਲਣ ਦਾ ਖ਼ੁਲਾਸਾ ਕਰਨ ਮਗਰੋਂ ਉਹਨਾਂ ਨੂੰ ਸੁਰੱਖਿਆ ਛਤਰੀ ਦਿੱਤੀ ਗਈ । ਇਸ ਵਾਰ ਡੋਪ ਦਾ ਡੰਗ ਬਹੁਤ ਤਿੱਖਾ ਰਿਹਾ,ਇਹ ਵੀ ਕਹਿ ਸਕਦੇ ਹਾਂ ਕਿ ਇਸ ਵਾਰੀ ਇਹ ਡੋਪ ਟੈਸਟ ਦਾ ਵੀ ਵਿਸ਼ਵ ਕੱਪ ਹੀ ਸੀ ।

********      *******         ********        ********         *******        ******
 ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

Monday, November 21, 2011

ਛੇਵਾਂ ਪੁਰਸ਼ ਹਾਕੀ ਚੈਪੀਅਨਜ਼ ਚੈਲੇਂਜ ਮੁਕਾਬਲਾ







             

                                ਛੇਵਾਂ ਪੁਰਸ਼ ਹਾਕੀ ਚੈਪੀਅਨਜ਼ ਚੈਲੇਂਜ  ਮੁਕਾਬਲਾ  
                                       ਰਣਜੀਤ ਸਿੰਘ ਪ੍ਰੀਤ
                   ਜੋਹਾਂਸਬਰਗ (ਦੱਖਣੀ ਅਫਰੀਕਾ) ਵਿਖੇ ਛੇਵਾਂ ਮਰਦ ਹਾਕੀ ਚੈਂਪੀਅਨਜ਼ ਚੈਲੇਂਜ -1 ਟੂਰਨਾਮੈਟ 26 ਨਵੰਬਰ ਤੋਂ 4 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ। ਕੁੱਲ 24 ਮੈਚ ਖੇਡੇ ਜਾਣੇ ਹਨ,ਜਿਨ੍ਹਾ ਨੂੰ ਟੈੱਨ ਸਪੋਰਟਸ ਚੈਨਲ ਨੇ ਪ੍ਰਸਾਰਿਤ ਕਰਨਾ ਹੈ। ਉਦਘਾਟਨੀ ਮੈਚ ਪੂਲ ਬੀ ਦੀਆਂ ਟੀਮਾਂ ਕੈਨੇਡਾ ਬਨਾਮ ਮਲੇਸ਼ੀਆ ਨੇ ਦੱਖਣੀ ਅਫ਼ਰੀਕਾ ਦੇ ਸਮੇ ਅਨੁਸਾਰ ਸਵੇਰੇ 11.00 ਵਜੇ ਖੇਡਿਆ ਜਾਣਾ ਹੈ । ਭਾਰਤੀ ਟੀਮ 116 ਕੌਮਾਂਤਰੀ ਮੈਚ ਖੇਡਣ ਵਾਲੇ 27 ਵਰ੍ਹਿਆਂ ਦੇ ਭਰਤ ਛੇਤਰੀ ਦੀ ਕਪਤਾਨੀ ਅਧੀਨ ਪੂਲ ਏ ਵਿੱਚ ਬੈਲਜੀਅਮ, ਦੱਖਣੀ ਅਫ਼ਰੀਕਾ,ਪੋਲੈਂਡ,ਨਾਲ ਖੇਡੇਗੀ,ਪੂਲ ਬੀ ਵਿੱਚ ਅਰਜਨਟੀਨਾ,ਕੈਨੇਡਾ,ਜਪਾਨ,ਅਤੇ ਮਲੇਸ਼ੀਆ ਸ਼ਾਮਲ ਹੈ । ਰਾਜਪਾਲ ਸਿੰਘ,ਇਗਨਸ ਟਿਰਕੀ,ਭਰਤ ਚਿਕਾਰਾ,ਰਵੀ ਪਾਲ,ਗੁਰਵਿੰਦਰ ਚੰਦੀ,18 ਮੈਂਬਰੀ ਟੀਮ ਤੋਂ ਬਾਹਰ ਹਨ,ਜਦੋਂ ਕਿ ਸ਼ਵਿੰਦਰ,ਤੋਂ ਇਲਾਵਾ,ਨਵੇਂ ਚਿਹਰੇ ਬਿਰੇਂਦਰ ਲਾਕੜਾ,ਸੀ ਕਾਗਜੁੰਮ ਨੂੰ ਟੀਮ ਵਿੱਚ ਦਾਖ਼ਲਾ ਦਿੱਤਾ ਗਿਆ ਹੈ। ਇਹਨਾਂ ਤੋਂ ਇਲਾਵਾ ਪੀ ਆਰ ਸ਼੍ਰੀਜੇਸ਼,ਮਨਜੀਤ ਕੁਲੂ,ਰੁਪਿੰਦਰ ਸਿੰਘ,ਬੀ ਆਰ ਰਘੁਨਾਥ,ਸੰਦੀਪ ਸਿੰਘ,ਗੁਰਬਾਜ਼ ਸਿੰਘ,ਸਰਦਾਰਾ ਸਿੰਘ,ਅਰਜੁਨ ਹਲੱਪਾ,ਮਨਪ੍ਰੀਤ ਸਿੰਘ,ਸਵਰਨਜੀਤ ਸਿੰਘ,ਯੁਵਰਾਜ ਵਾਲਮੀਕੀ,ਐਸ ਵੀ ਸੁਨੀਲ,ਦਾਨਿਸ਼ ਮੁਜ਼ਤਬਾ,ਅਤੇ ਤੁਸ਼ਾਰ ਖਾਂਡੇਕਰ ਦੇ ਨਾਂਅ ਸ਼ਾਮਲ ਹਨ।
           ਇਸ ਚੈਪੀਅਨਸ਼ਿਪ ਦਾ ਪਲੇਠਾ ਮੁਕਾਬਲਾ ਕੁਆਲਾਲੰਪੁਰ ਵਿਖੇ 2001 ਵਿੱਚ ਖੇਡਿਆ ਗਿਆ ਸੀ,ਅਤੇ ਭਾਰਤੀ ਟੀਮ ਦੱਖਣੀ ਅਫ਼ਰੀਕਾ ਨੂੰ 2-1 ਨਾਲ ਹਰਾਕੇ ਚੈਂਪੀਅਨ ਬਣੀ ਸੀ। ਭਾਰਤ ਨੇ ਦੋ ਵਾਰ ਤੀਜਾ (2007,2009) ਸਥਾਂਨ ਮੱਲਿਆ ਹੈ । ਜੋਹਾਂਸਬਰਗ ਵਿਖੇ 2003 ਵਿੱਚ ਕੋਰੀਆ ਨੂੰ 7-3 ਨਾਲ ਹਰਾਕੇ ਸਪੇਨ ਨੇ ਇਹ ਮੁਕਾਬਲਾ ਜਿੱਤਿਆ ਹੈ । 2005 ਵਿੱਚ ਇਲੈਕਜ਼ੈਂਡਰਾ ਵਿਖੇ ਅਰਜਨਟੀਨਾ ਨੇ ਕੋਰੀਆ ਨੂੰ 5-2 ਨਾਲ, 2007ਚ ਬੂਮ ਵਿਖੇ ਏਸੇ ਟੀਮ ਨੇ ਨਿਊਜ਼ੀਲੈਂਡ ਨੂੰ 3-2 ਨਾਲ ਮਾਤ ਦੇ ਕੇ ਖਿਤਾਬੀ ਜਿੱਤ ਦਰਜ ਕੀਤੀ ਹੈ। ਇਸ ਨੇ ਇੱਕ ਵਾਰ ਤੀਜਾ (2001), ਇੱਕ ਵਾਰ ਚੌਥਾ (2009)ਸਥਾਨ ਲਿਆ ਹੈ। ਕੋਰੀਆ ਦੀ ਟੀਮ ਦੋ ਵਾਰ (2003,2005) ਵਿੱਚ ਦੂਜੇ ਸਥਾਨ ਤੇ ਰਹੀ ਹੈ । ਸਾਲਟਾ ਵਿਖੇ 2009 ਵਿੱਚ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ 4-2 ਨਾਲ ਹਰਾਕੇ ਸਿਖ਼ਰਲੀ ਪੁਜ਼ੀਸ਼ਨ ਮੱਲੀ ਹੇ ।ਨਿਉਜ਼ੀਲੈਂਡ ਇੱਕ ਵਾਰ ਦੂਜੇ (2007) ਅਤੇ ਇੱਕ ਵਾਰ ਚੌਥੇ (2003) ਸਥਾਨ ਤੇ ਰਿਹਾ ਹੈ । ਪਾਕਿਸਤਾਨ ਇੱਕ ਵਾਰ ਹੀ(2009) ਦੂਜੀ ਥਾਂ ਲੈ ਸਕਿਆ ਹੈ ।ਦੱਖਣੀ ਅਫਰੀਕਾ ਨੇ 2001ਵਿੱਚ ਦੂਜੀ,ਅਤੇ 2003 ਵਿੱਚ ਤੀਜੀ ਪੁਜ਼ੀਸ਼ਨ ਮੱਲੀ ਹੈ । ਬੈਲਜੀਅਮ ਨੇ 2005 ਵਿੱਚ ਤੀਜੀ,ਇੰਗਲੈਂਡ ਨੇ 2005,2007 ਵਿੱਚ ਚੌਥੀ, ਏਵੇਂ ਮਲੇਸ਼ੀਆ ਨੇ 2001ਚ ਚੌਥੀ,ਪੁਜ਼ੀਸ਼ਨ ਹਾਸਲ ਕੀਤੀ ਹੈ ।  ਹਰ ਦੋ ਸਾਲ ਬਾਅਦ ਹੋਣ ਵਾਲੇ ਇਸ ਮੁਕਾਬਲੇ ਵਿੱਚ ਹੁਣ ਤੱਕ 7 ਮੁਲਕ ਹੀ ਫਾਈਨਲ ਖੇਡੇ ਹਨ।
 ਮੈਚਾਂ ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ:-------
26 ਨਵੰਬਰ : ਪੂਲ ਬੀ:(ਮੈਚ ਨੰਬਰ-1)ਕੈਨੇਡਾ ਬਨਾਮ ਮਲੇਸ਼ੀਆ (11.00 ਸਵੇਰੇ ),(2)ਅਰਜਨਟੀਨਾ-ਜਪਾਨ(1.00 ਸ਼ਾਮ),ਪੂਲ ਏ: (3) ਭਾਰਤ-ਬੈਲਜੀਅਮ (3.00 ਸ਼ਾਮ),(4)ਦੱਖਣੀ ਅਫ਼ਰੀਕਾ-ਪੋਲੈਂਡ (5.00 ਸ਼ਾਮ)
27 ਨਵੰਬਰ :ਪੂਲ ਬੀ: (5)ਕੈਨੇਡਾ ਬਨਾਮ ਅਰਜਨਟੀਨਾ(11.00 ਸਵੇਰੇ ),(6) ਜਪਾਨ ਬਨਾਮ ਮਲੇਸ਼ੀਆ,(1.00 ਸ਼ਾਮ), ਪੂਲ ਏ:(7) ਬੈਲਜੀਅਮ- ਪੋਲੈਂਡ (3.00 ਸ਼ਾਮ),(8) ਦੱਖਣੀ ਅਫ਼ਰੀਕਾ- ਭਾਰਤ  (5.00 ਸ਼ਾਮ)
29 ਨਵੰਬਰ: ਪੂਲ ਬੀ: (9)ਕੈਨੇਡਾ ਬਨਾਮ ਜਪਾਨ (11.00 ਸਵੇਰੇ ), (10)ਅਰਜਨਟੀਨਾ- ਮਲੇਸ਼ੀਆ (1.00 ਸ਼ਾਮ),ਪੂਲ ਬੀ:(11) ਭਾਰਤ-ਪੋਲੈਂਡ (3.00 ਸ਼ਾਮ), (12)ਬੈਲਜੀਅਮ- ਦੱਖਣੀ ਅਫ਼ਰੀਕਾ (5.00 ਸ਼ਾਮ),
ਕੁਆਰਟਰ ਫ਼ਾਈਨਲ ਗੇੜ:-
ਪਹਿਲੀ ਦਸੰਬਰ::(13)ਪੂਲ ਏ-1 ਬਨਾਮ ਪੂਲ ਬੀ-4 (10.00 ਸਵੇਰੇ)(14)ਪੂਲ ਬੀ-2 ਬਨਾਮ ਪੂਲ ਏ-3,(12.30 ਦੁਪਹਿਰ),(15) ਪੂਲ ਏ-2 ਬਨਾਮ ਪੂਲ ਬੀ-3(3.00),(16) ਪੂਲ ਬੀ-1 ਬਨਾਮ ਪੂਲ ਏ-4 (5.30 ਸ਼ਾਮ),
2 ਦਸੰਬਰ:5ਵੇਂ ਤੋਂ 8ਵੇਂ ਸਥਾਨ ਲਈ (17):ਹਾਰੀ ਟੀਮ ਮੈਚ ਨੰ:13 ਬਨਾਮ ਹਾਰੀ ਮੈਚ ਨੰ;14 (2.30 ਸ਼ਾਮ),(18) ਹਾਰੀ ਟੀਮ ਮੈਚ ਨੰ:15 ਬਨਾਮ ਹਾਰੀ ਮੈਚ ਨੰ:16 (5.00 ਸ਼ਾਮ),
ਸੈਮੀਫਾਈਨਲ:--
3 ਦਸੰਬਰ: (19) ਜੇਤੂ ਮੈਚ ਨੰ:13 ਬਨਾਮ ਜੇਤੂ ਮੈਚ ਨੰ:14 (9.00 ਸਵੇਰੇ),(20):ਜੇਤੂ ਮੈਚ ਨੰ:15 ਬਨਾਮ ਜੇਤੂ ਮੈਚ ਨੰ:16 (4.00 ਸ਼ਾਮ),
ਫਾਈਨਲ ਅਤੇ ਪੁਜ਼ੀਸ਼ਨ ਮੈਚ::------
4 ਦਸੰਬਰ 7ਵੇਂ-8ਵੇਂ ਸਥਾਨ ਲਈ:(21):ਹਾਰੀ ਟੀਮ ਮੈਚ ਨੰ:17 ਬਨਾਮ ਹਾਰੀ ਟੀਮ ਮੈਚ ਨੰ:18,(9.00 ਸਵੇਰੇ),5ਵੇਂ-6ਵੇਂ ਸਥਾਨ ਲਈ:(22): ਜੇਤੂ ਟੀਮ ਮੈਚ ਨੰ:17 ਬਨਾਮ ਜੇਤੂ ਮੈਚ ਨੰ:18,(11.30 ਸਵੇਰੇ),ਤੀਜੇ ਚੌਥੇ ਸਥਾਂਨ ਲਈ (23): ਹਾਰੀ ਟੀਮ ਮੈਚ ਨੰ:19 ਬਨਾਮ ਹਾਰੀ ਟੀਮ ਮੈਚ ਨੰ:20,(2.00 ਸ਼ਾਮ),
ਫਾਈਨਲ ਪਹਿਲੇ-ਦੂਜੇ ਸਥਾਨ ਲਈ:- (ਮੈਚ ਨੰਬਰ -24) ਜੇਤੂ ਟੀਮ ਮੈਚ ਨੰ:19 ਬਨਾਮ ਜੇਤੂ ਟੀਮ ਮੈਚ ਨੰ:20,(4.30 ਸ਼ਾਮ)

*******          ***********           *********           ************           ***********
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

Wednesday, November 16, 2011

ਭਾਰਤ-ਪਾਕਿ ਦੇ ਫਾਈਨਲ ਦੀ ਬਣੀ ਸੰਭਾਵਨਾ


            
    ਸੈਮੀਫ਼ਾਈਨਲ ਵਿੱਚ ਭਾਰਤ ਦੀ ਭਿੜਤ ਇਟਲੀ ਨਾਲ ਅਤੇ ਪਾਕਿਸਤਾਨ ਦੋ
    ਹੱਥ  ਕਰੇਗਾ ਕੈਨੇਡਾ ਨਾਲ, ਭਾਰਤ-ਪਾਕਿ ਦੇ ਫਾਈਨਲ ਦੀ ਬਣੀ ਸੰਭਾਵਨਾ 
                                                   ਰਣਜੀਤ ਸਿੰਘ ਪ੍ਰੀਤ
                                ਸ ਵਾਰੀ ਇਹ ਵਿਸ਼ਵ ਕੱਪ ਪੰਜਾਬ ਸਪੋਰਟਸ ਵਿਭਾਗ,ਪੰਜਾਬ ਸਟੇਟ ਸਪੋਰਟਸ ਕੌਂਸਲ,ਅਤੇ ਪੰਜਾਬ ਸਰਕਾਰ ਦੇ ਯਤਨਾਂ ਨਾਲ ਪਹਿਲੀ ਨਵੰਬਰ ਤੋਂ ਚੱਲੀ ਜਾ ਰਿਹਾ ਹੈ ।,2004 ,2007 ਅਤੇ 2010 ਦੇ ਮੁਕਾਬਲੇ ਭਾਰਤ ਨੇ ਜਿੱਤੇ ਹਨ । ਪਿਛਲੇ ਮੁਕਾਬਲੇ ਸਮੇ ਨਾਰਵੇ ਦੇ ਇਨਕਾਰ ਕਰਨ ਨਾਲ 9 ਟੀਮਾਂ ਹੀ ਰਹਿ ਗਈਆਂ ਸਨ।ਇਸ ਵਾਰੀ ਇਰਾਨ ਦੇ ਇਨਕਾਰ ਕਰਨ ਮਗਰੋਂ ਨੇਪਾਲ ਅਤੇ ਮਹਿਲਾ ਵਰਗ ਵਿੱਚ ਤੁਰਕਮੇਨਿਸਤਾਨ ਦੀਆਂ ਟੀਮਾਂ ਨੂੰ ਦਾਖ਼ਲਾ ਦਿੱਤਾ ਗਿਆ ਹੈ । ਸਪੇਨ ਅਤੇ ਨਿਊਜ਼ੀਲੈਂਡ ਵਿੱਚੋਂ ਕਿਸ ਟੀਮ ਨੇ ਖੇਡਣਾ ਹੈ, ਦਾ ਫੈਸਲਾ ਵੀ ਲਟਕਿਆ ਰਿਹਾ । ਅਖੀਰ ਸਪੇਨ ਨੂੰ ਦਾਖ਼ਲਾ ਮਿਲਿਆ । ਸਾਰੇ ਪ੍ਰੋਗਰਾਮ ਦਾ ਐਲਾਨ ਵੀ ਕਰ ਦਿੱਤਾ ਗਿਆ । ਪਰ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਕੁੱਝ ਹੀ ਘੰਟੇ ਪਹਿਲਾਂ ਇੱਕ ਵਾਰ ਫਿਰ ਪੂਰੀ ਰੂਪ-ਰੇਖਾ ਹੀ ਬਦਲ ਦਿੱਤੀ ਗਈ । ਮੈਚਾਂ ਦੀ ਅਦਲਾਬਦਲੀ ਤੋਂ ਇਲਾਵਾ, ਪੂਲ ਏ ਦੀ ਟੀਮ ਸ਼੍ਰੀਲੰਕਾ ਨੂੰ ਪੂਲ ਬੀ ਵਿੱਚ, ਅਤੇ ਪੂਲ ਬੀ ਦੀ ਟੀਮ ਜਰਮਨੀ ਨੂੰ ਪੂਲ ਏ ਵਿੱਚ, ਬਦਲਿਆ ਗਿਆ । ਮਹਿਲਾ ਵਰਗ ਦੇ ਮੈਚ ਵੀ ਬਦਲ ਦਿੱਤੇ ਗਏ । ਮਹਿਲਾਵਾਂ ਦਾ ਇਹ ਪਹਿਲਾ ਵਿਸ਼ਵ ਕੱਪ 11 ਤੋਂ 20 ਨਵੰਬਰ ਤੱਕ 7 ਖੇਡ ਮੈਦਾਨਾਂ ਵਿੱਚ 7 ਮੈਚਾਂ ਨਾਲ ਸੰਪਨ ਹੋਵੇਗਾ। ਪਹਿਲਾ ਮੈਚ ਭਾਰਤ ਨੇ ਤੁਰਕਮੇਨਿਸਤਾਨ ਵਿਰੁੱਧ ਖੇਡਿਆ ਹੈ,ਫਿਰ ਇੰਗਲੈਂਡ ਨੂੰ ਮਾਤ ਦੇ ਕੇ 4 ਅੰਕ ਪ੍ਰਾਪਤ ਕੀਤੇ ਹਨ । ਇੰਗਲੈਂਡ ਅਤੇ ਅਮਰੀਕਾ 36-36 ਅੰਕਾਂ ਨਾਲ ਬਰਾਬਰ ਰਹੇ ਹਨ। ਅਮਰੀਕਾ ਨੇ ਤੁਰਕਮੇਨਿਸਤਾਨ ਨੂੰ ਹਰਾਇਆ ਹੈ,ਅਤੇ 3 ਅੰਕਾਂ ਨਾਲ ਦੂਜੇ ਸਥਾਨ ਤੇ ਚੱਲ ਰਿਹਾ ਹੈ । ਭਾਰਤ ਨੇ ਆਪਣਾ ਆਖ਼ਰੀ ਮੈਚ ਬਠਿੰਡਾ ਵਿਖੇ 18 ਤਾਰੀਖ਼ ਨੂੰ ਅਮਰੀਕਾ ਨਾਲ ਖੇਡਣਾ ਹੈ । ਤੁਰਮੇਨਿਸਤਾਨ ਦੀ ਟੀਮ ਕੋਈ ਮੈਚ ਨਹੀਂ ਜਿੱਤ ਸਕੀ । ਪੁਰਸ਼ ਵਰਗ ਵਿੱਚ ਭਾਰਤੀ ਟੀਮ 6 ਦੇ 6 ਮੈਚ ਜਿੱਤ ਕਿ 12 ਅੰਕਾਂ ਨਾਲ ਸਭ ਤੋਂ ਮੁਹਰੀ ਹੈ ।ਜਦੋਂ ਕਿ ਕੈਨੇਡਾ ਟੀਮ 10 ਅੰਕਾ ਨਾਲ ਦੂਜੇ ਸਥਾਨ ਉੱਤੇ ਹੈ,ਦੁਜੇ ਪਾਸੇ ਪੂਲ ਬੀ ਵਿੱਚ 10 ਅੰਕਾਂ ਨਾਲ ਪਾਕਿਸਤਾਨ ਦੀ ਟੀਮ ਸਿਖ਼ਰ ਤੇ ਹੈ,ਜਦੋਂ ਕਿ 8 ਅੰਕਾਂ ਨਾਲ ਇਟਲੀ ਦੂਜੇ ਸਥਾਨ ਉੱਤੇ ਹੈ।ਮੁਕਾਬਲੇ ਦੇ ਮੈਚਾਂ ਦੀ ਤਬਦੀਲੀ ਮਗਰੋਂ ਭਾਰਤ ਨੇ ਆਪਣਾ ਮੈਚ ਸਫ਼ਰ ਕੈਨੇਡਾ ਦੀ ਬਜਾਇ ਜਰਮਨੀ ਨਾਲ ਫਰੀਦਕੋਟ ਵਿਖੇ ਖੇਡ ਕੇ ਸ਼ੁਰੂ ਕੀਤਾ ਸੀ ।
                            ਗੱਲ ਏਥੇ ਹੀ ਨਾ ਰੁਕੀ ਰਾਜਨੀਤੀ ਦੀ ਬੱਦਲ ਵਾਈ ਦੌਰਾਂਨ ਦੋਦਾ ਵਿਖੇ 10 ਤਾਰੀਖ ਨੂੰ ਹੋਣ ਵਾਲੇ ਮੈਚ 48 ਘੰਟੇ ਪਹਿਲਾਂ ਮਾਨਸਾ ਵਿਖੇ,ਅਤੇ ਮਾਨਸਾ ਵਿਖੇ 15 ਤਾਰੀਖ ਨੂੰ ਹੋਣ ਵਾਲੇ ਮੈਚ ਦੋਦਾ ਵਿਖੇ ਕਰਵਾਉਣ ਦਾ ਫੈਸਲਾ ਵੀ ਕੀਤਾ ਗਿਆ । ਇਸ ਵਾਰੀ ਪੁਰਸ਼ ਵਰਗ ਵਿੱਚ 46 ਮੈਚ ਹੋਣੇ ਸਨ,ਪਰ ਡੋਪ ਡੰਗ ਅਜਿਹਾ ਤਿੱਖਾ ਰਿਹਾ ਕਿ ਆਸਟਰੇਲੀਆ ਅਤੇ ਅਮਰੀਕਾ ਵਿਰੁੱਧ ਖੇਡਣ ਵਾਲੀਆਂ ਟੀਮਾਂ ਅਫਗਾਨਿਸਤਾਨ ਅਤੇ ਨਾਰਵੇ ਨੂੰ ਵਾਕ ਓਵਰ ਮਿਲਣ ਨਾਲ ਮੈਚਾਂ ਦੀ ਗਿਣਤੀ 44 ਰਹਿ ਗਈ ਹੈ। ਇਹ ਮੈਚ  16 ਸਥਾਨਾਂ ਤੇ 14 ਟੀਮਾਂ ਨੇ ਖੇਡੇ । ਸਾਰੀਆਂ ਟੀਮਾਂ ਦੇ ਕੁੱਲ 252 ਖਿਡਾਰੀ ਇਸ ਕਬੱਡੀ ਮਹਾਂ-ਕੁੰਭ ਵਿੱਚ ਸ਼ਾਮਲ ਹੋਏ । ਪਰ ਇਸ ਵਾਰੀ ਬਹੁਤ ਕੁੱਝ ਹਾਸੋ-ਹੀਣਾ ਅਤੇ ਹੈਰਤਅੰਗੇਜ਼ ਵੀ ਵਾਪਰਦਾ ਰਿਹਾ ਕਦੀ 16 ਟੀਮਾਂ,ਕਦੀ 12 ਟੀਮਾਂ,ਕਦੀ 10 ਟੀਮਾਂ, । ਇਹ ਗੱਲ ਵੀ ਅਨੋਖੀ ਲਗੀ ਕਿ ਉਂਜ ਤਾਂ ਮੈਚ ਵੇਖਣ ਲਈ ਕਈ ਜਿਲਿਆਂ ਵਿੱਚ ਸਾਰੀ ਜਾਂ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਜਾਦਾ ਰਿਹਾ,ਤਾਂ ਫਿਰ ਐਤਵਾਰ ਦਾ ਦਿਨ ਹੀ ਅਰਾਮ ਲਈ ਕਿਓਂ ਚੁਣਿਆਂ ਗਿਆ ?
                                 ਮਹਿਲਾ ਵਰਗ ਵਿੱਚ ਟੀਮ ਦੀ ਮੈਨੇਜਰ ਕੌਣ ਹੋਵੇਗੀ ਬਾਰੇ ਵੀ ਭੰਬਲਭੂਸਾ ਬਣਿਆਂ ਰਿਹਾ। ਪਹਿਲਾਂ ਕਬੱਡੀ ਟੀਮ ਦੀ ਕਪਤਾਨ ਵਜੌ ਜਤਿੰਦਰ ਕੌਰ ਦਾ ਜ਼ਿਕਰ ਹੋਇਆ,ਉਪ-ਕਪਤਾਨ ਵਜੋਂ ਰਾਜਵਿੰਦਰ ਦਾ। ਪਰ ਆਖ਼ਰ ਵਿੱਚ ਬਿਆਨ ਆਇਆ ਕਿ ਪ੍ਰਿਯੰਕਾ ਦੇਵੀ ਨੂੰ ਕਪਤਾਨ ਅਤੇ ਜਤਿੰਦਰ ਕੌਰ ਨੂੰ ਉਪ-ਕਪਤਾਨ ਥਾਪਿਆ ਗਿਆ ਹੈ ।  ਮਹਿਲਾ ਕਬੱਡੀ ਟੀਮ ਦੀ ਚੋਣ ਨੂੰ ਲੈ ਕੇ ਵੀ ਰਾਖ਼ਵੀਂ ਖਿਡਾਰਨ ਰਣਦੀਪ ,ਅਤੇ ਚੋਣ ਤੋਂ ਰਹਿ ਗਈ ਇੱਕ ਹੋਰ ਕਬੱਡੀ ਖਿਡਾਰਨ ਵੀਰਪਾਲ ਨੇ ਕਈ ਕਿੰਤੂ-ਪ੍ਰੰਤੂ ਵੀ ਕੀਤੇ । ਵੀਰਪਾਲ ਦਾ ਕਹਿਣਾ ਸੀ ਕਿ ਉਸ ਨੂੰ ਡੋਪ ਟੈਸਟ ਪਾਜ਼ੇਟਿਵ ਹੋਣਾ ਕਹਿਕੇ ਟੀਮ ਤੋਂ ਬਾਹਰ ਰੱਖਿਆ ਗਿਆ ,ਪਰ ਜੋ ਟੈਸਟ ਰਿਪੋਰਟ ਉਸ ਨੂੰ ਦਿੱਤੀ ਗਈ ਹੈ,ਉਸ ਅਨੁਸਾਰ ਉਸਦਾ ਟੈਸਟ ਨੈਗੇਟਿਵ ਸੀ।
                            
                          ਪਾਕਿਸਤਾਨ ਦੀ ਟੀਮ ਵਿੱਚ ਵੀ ਚੜ੍ਹਦੇ ਪੰਜਾਬ ਦੇ ਪਿਛੋਕੜ ਵਾਲੇ 8 ਖਿਡਾਰੀ ਸ਼ਾਮਲ ਹਨ। ਇਸ ਕਬੱਡੀ ਟੀਮ ਦੇ ਕੋਚ ਮੁਹੰਮਦ ਹੁਸੈਨ ਦਾ ਪਿਛੋਕੜ ਪਿੰਡ ਡੱਲਿਆਂ ਵਾਲਾ (ਹੁਸ਼ਿਆਰਪੁਰ), ਧਾਵੀ ਆਮਿਰ ਇਸਮਾਈਲ ਅਤੇ ਇਸ ਦੇ ਭਾਈਜਾਨ ਜਾਫ਼ੀ ਰਾਸ਼ਿਦ ਇਸਮਾਈਲ ਦੇ ਪੁਰਖੇ ਵੀ ਹੁਸ਼ਿਆਰਪੁਰ ਦੇ ਸਨ । ਜਾਫ਼ੀ ਕਾਸਿਫ਼ ਪਠਾਨ ਨੂੰ ਪਿੰਡ ਰੁੜਕੀ (ਹੁਸ਼ਿਆਰਪੁਰ) ਨਾਲ ਮੋਹ ਹੈ । ਬੱਟ ਲੁਧਿਆਣਵੀ ਦੇ ਨਾਂਅ ਨਾਲ ਪੁਕਾਰੇ ਜਾਂਦੇ ਕਪਤਾਨ ਸਦੀਕ ਬੱਟ ਦਾ ਸਬੰਧ ਲੁਧਿਆਣੇ ਜ਼ਿਲ੍ਹੇ ਨਾਲ ਹੈ । ਏਸੇ ਜ਼ਿਲ੍ਹੇ ਦੇ ਪਿੰਡ ਕਾਲਸਾ ਦੇ ਪਿਛੋਕੜ ਵਾਲਾ ਹੈ ਧਾਕੜ ਜਾਫ਼ੀ ਮੁਹੰਮਦ ਮੁਨਸ਼ਾ ਗੁੱਜਰ । ਜ਼ਬਰਦਸਤ ਧਾਵੀ ਲਾਲਾ ਉਮੈਦਉੱਲਾ,ਅਤੇ ਜਾਫ਼ੀ ਆਸਿਫ਼ ਅਲੀ ਦਾ ਪਿਛੋਕੜ ਪਿੰਡ ਸੂਹੀਆ ਜ਼ੈਲਦਾਰ,ਅਤੇ ਪਿੰਡ ਭੋਲੇਵਾਲ ਜ਼ਿਲ੍ਹਾ ਅੰਮ੍ਰਿਤਸਰ ਨਾਲ ਹੈ।  ਇਸ ਤੋਂ ਇਲਾਵਾ ਹੋਰਨਾਂ ਬਹੁਤੀਆਂ ਟੀਮਾਂ ਦਾ ਅਧਾਰ ਪੰਜਾਬੀ ਮੂਲ ਦੇ ਖਿਡਾਰੀ ਹੀ ਹਨ । ਭਾਵੇਂ ਅਰਜਨਟੀਨਾਂ, ਸ਼੍ਰੀਲੰਕਾ, ਨੇਪਾਲ,ਅਫ਼ਗਾਨਿਸਤਾਨ ਦੀਆਂ ਟੀਮਾਂ ਦਾ ਪੰਜਾਬੀ ਪਿਛੋਕੜ ਨਾਲ ਕੋਈ ਸਬੰਧ ਨਹੀਂ ਹੈ। ਪਰ ਫਿਰ ਵੀ ਬਹੁ-ਗਿਣਤੀ ਪੰਜਾਬੀ ਖਿਡਾਰੀਆਂ ਦੀ ਹੋਣ ਕਰਕੇ ਇੱਕ ਵਾਰ ਫਿਰ ਇਹ ਵਿਸ਼ਵ ਕੱਪ ਦੀ ਬਜਾਏ ਪੰਜਾਬੀ ਕਬੱਡੀ ਵਿਸ਼ਵ ਕੱਪ ਹੀ ਬਣਿਆ ਜਾਪਦਾ ਹੈ।
                                      ਬਹੁਤੇ ਮੈਚ ਇੱਕ ਤਰਫਾ ਹੀ ਰਹੇ,ਵੱਡੇ ਉਲਟ ਫੇਰ ਅਤੇ ਉਤਰਾਅ ਚੜਾਅ ਵਾਲਾ ਮੈਚ ਪਾਕਿਸਤਾਨ ਦਾ ਅਮਰੀਕਾ ਹੱਥੋਂ 43-39 ਨਾਲ ਹਾਰਨ ਵਾਲਾ ਰਿਹਾ । ਫਸਵੀਂ ਟੱਕਰ ਵਾਲਾ ਦੂਜਾ ਮੈਚ ਕੈਨੇਡਾ-ਇੰਗਲੈਂਡ 42-34 ਨਾਲ ਕੈਨੇਡਾ ਦੇ ਹਿੱਸੇ ਰਿਹਾ। ਰੌਚਕਤਾ ਦੇ ਪੱਖ ਤੋਂ ਅਰਜਨਟੀਨਾ ਅਤੇ ਸ਼ੀਲੰਕਾ ਦਾ ਮੈਚ ਮੀਰੀ ਰਿਹਾ। ਪਾਕਿਸਤਾਨ ਅਤੇ ਅਫ਼ਗਾਨਿਸਤਾਨ ਮੈਚ ਵਿੱਚ ਵਿਸ਼ਵ ਕੱਪ ਦਾ ਉੱਚ ਸਕੋਰ 82+11= 93 ਅੰਕ ਰਿਹਾ,ਜਿੱਤ ਅੰਤਰ ਦਾ ਵੀ 71 ਅੰਕਾਂ ਵਾਲਾ ਇਹੀ ਰਿਕਾਰਡ ਹੈ। ਮਹਿਲਾ ਵਰਗ ਵਿੱਚ ਭਾਰਤ ਦੀ ਟੀਮ ਦੋ ਜਿੱਤਾਂ 4 ਅੰਕਾਂ ਨਾਲ ਫ਼ਾਈਨਲ ਵਿੱਚ ਪਹੁੰਚ ਚੁੱਕੀ ਹੈ । ਅਮਰੀਕਾ ਅਤੇ ਇੰਗਲੈਂਡ ਦੇ 3-3 ਅੰਕ ਹਨ ।ਤੁਰਕਮੇਨਿਸਤਾਨ ਦੀ ਟੀਮ 3 ਦੇ 3 ਮੈਚ ਹਾਰ ਚੁਕੀ ਹੈ । ਪੁਰਸ਼ ਵਰਗ ਵਿੱਚ ਭਾਰਤ ਦਾ ਸੈਮੀਫਾਈਨਲ ਇਟਲੀ ਨਾਲ ਅਤੇ ਪਾਕਿਸਤਾਨ ਦਾ ਕੈਨੇਡਾ ਨਾਲ  18 ਨਵੰਬਰ ਨੂੰ ਬਠਿੰਡਾ ਵਿਖੇ ਹੋਣਾ ਹੈ,ਇਹ ਵੀ ਸੰਭਵ ਹੈ ਕਿ ਪਿਛਲੇ ਵਿਸ਼ਵ ਕੱਪ ਵਾਂਗ ਇਸ ਵਾਰੀ ਵੀ 2 ਕਰੋੜੀ  ਫ਼ਾਈਨਲ ਦੋਹਾਂ ਗੁਆਂਢੀ ਮੁਲਕਾਂ ਦੀਆਂ ਟੀਮਾਂ ਦਰਮਿਆਨ ਹੀ ਹੋਵੇ ।
                   ਇਸ ਵਾਰ ਡੋਪ ਦਾ ਡੰਗ ਬਹੁਤ ਤਿੱਖਾ ਰਿਹਾ, 14 ਨਵੰਬਰ ਨੂੰ ਹਸ਼ਿਆਰਪੁਰ ਵਿਖੇ ਅਮਰੀਕਾ ਦੇ ਡੋਪ ਟੈਸਟ ਤੋਂ ਇਨਕਾਰ ਕਰਨ ਅਤੇ 4 ਖਿਡਾਰੀਆਂ ਵੱਲੋਂ ਮੌਕੇ ਤੇ ਖਿਸਕ ਜਾਣ ਕਾਰਣ,ਅਤੇ ਚਾਰਾਂ ਦੇ ਡੋਪ ਟੈਸਟ ਵਿੱਚ ਫਸਣ ਕਾਰਣ ਪੂਲ ਬੀ ਚੋਂ ਟਾਪਰ ਚੱਲ ਰਹੀ ਅਮਰੀਕੀ ਟੀਮ ਅਰਸ਼ ਤੋਂ ਫ਼ਰਸ਼ ਤੇ ਆ ਡਿੱਗੀ । ,18 ਨਤੀਜੇ ਪਹਿਲੇ 7 ਦਿਨਾਂ ਵਿੱਚ ਹੀ ਪਲੱਸ ਰਹਿਣਾ ਹੈਰਾਨੀਜਨਕ ਤੱਥ ਰਿਹਾ । ਅਮਰੀਕਾ ਦੇ 8 (ਟੈਸਟ ਤੋਂ ਖਿਸਕੇ 4 ਮਿਲਾਕੇ),ਆਸਟਰੇਲੀਆ ਦੇ 6,ਕੈਨੇਡਾ ਦੇ 4, ਇੰਗਲੈਂਡ ਦੇ 5 , ਸਪੇਨ ਦੇ 4,ਇਟਲੀ ਦੇ 3 ,ਨਾਰਵੇ ਦੇ 2, ਭਾਰਤ,ਜਰਮਨੀ,ਅਰਜਨਟੀਨਾ ਦਾ 1-1 ਖਿਡਾਰੀ ਡੋਪ ਦੇ ਡੰਗ ਨੇ ਡੰਗਿਆ ਹੈ। ਉਧਰ ਨਾਡਾ ਦੇ ਅਧਿਕਾਰੀ ਡਾ ਮੁਨੀਸ਼ ਚੰਦਰ ਵੱਲੋਂ ਧਮਕੀਆਂ ਮਿਲਣ ਦਾ ਖ਼ੁਲਾਸਾ ਕਰਨ ਮਗਰੋਂ ਉਹਨਾਂ ਨੂੰ ਸੁਰੱਖਿਆ ਛਤਰੀ ਦਿੱਤੀ ਗਈ । ਨਾਡਾ ਚੀਫ਼ ਰਾਹੁਲ ਭਟਨਾਗਰ ਦਾ ਕਹਿਣਾ ਸੀ ਕਿ ਜੋ ਸਾਡਾ ਕੰਮ ਹੈ,ਉਹ ਬਾ-ਦਸਤੂਰ ਜਾਰੀ ਰਹੇਗਾ । ਇਸ ਵਾਰ ਡੋਪ ਦਾ ਡੰਗ ਬਹੁਤ ਤਿੱਖਾ ਰਿਹਾ,ਇਹ ਵੀ ਕਹਿ ਸਕਦੇ ਹਾਂ ਕਿ ਇਸ ਵਾਰੀ ਇਹ ਡੋਪ ਟੈਸਟ ਦਾ ਵੀ ਵਿਸ਼ਵ ਕੱਪ ਹੀ ਸੀ ।,
                      ਅਗਲੇ ਵਿਸ਼ਵ ਕੱਪ ਦੀ ਹੋਂਦ ਚੋਣਾਂ ਮਗਰੋਂ ਸਰਕਾਰ ਬਣਨ ਦੀ ਸਥਿੱਤੀ ਨਾਲ ਜੁੜੀ ਹੋਈ ਹੈ। ਉਂਜ ਸਰਕਲ ਸਟਾਈਲ ਕਬੱਡੀ ਦਾ ਇੱਕ ਇਹ ਦੁਖਿਦ ਪਹਿਲੂ ਵੀ ਕਹਿ ਸਕਦੇ ਹਾਂ ਕਿ,ਵੱਖ ਵੱਖ ਮੁਲਕਾਂ ਵਿੱਚ ਵੱਖ ਵੱਖ ਹੀ ਵਿਸ਼ਵ ਕੱਪ ਕਰਵਾਏ ਜਾਂਦੇ ਹਨ। ਇਸ ਵਾਸਤੇ ਸਾਂਝੇ ਮੁਹਾਜ ਦੀ ਬੇ-ਹੱਦ ਜ਼ਰੂਰਤ ਹੈ। ਤਾਂ ਜੋ ਵਿਸ਼ਵ ਪੱਧਰ ਤੇ ਇਸ ਨੂੰ ਹੋਰ ਪਰਮੋਟ ਕੀਤਾ ਜਾ ਸਕੇ । ਪੰਜਬੀਆਂ ਤੋਂ ਇਲਾਵਾ ਹੋਰਨਾਂ ਕੌਮਾਂ ਨੂੰ ਇਸ ਵੱਲ ਪ੍ਰੇਰਿਤ ਕਰਨ ਦੀ ਵੀ ਲੋੜ ਹੈ,ਤਾਂ ਜੋ ਸਹੀ ਰੂਪ ਵਿੱਚ ਇਹ ਵਿਸ਼ਵ ਕੱਪ ਅਖਵਾਅ ਸਕੇ ।
       ਗਰੁੱਪ ਏ :-

ਟੀਮ ਏ
ਮੈਚ ਖੇਡੇ
ਜਿੱਤੇ
ਬਰਾਬਰ
ਹਾਰੇ
ਅੰਕ ਬਣਾਏ
ਅੰਕ ਦਿੱਤੇ
ਅੰਕ ਅੰਤਰ
ਅੰਕ
ਭਾਰਤ
6
6
0
0
362
125
237
12
ਕੈਨੇਡਾ
6
5
0
1
302
180
122
10
ਇੰਗਲੈਂਡ
6
4
0
2
297
182
115
8
ਜਰਮਨੀ
6
2
0
4
205
302
-97
4
ਆਸਟਰੇਲੀਆ
6
2
0
4
222
204
18
4
ਅਫਗਾਨਿਸਤਾਨ
6
2
0
4
119
284
−165
4
ਨੇਪਾਲ
6
0
0
6
148
368
220
0

ਗਰੁੱਪ ਬੀ :-
ਟੀਮ ਬੀ
ਮੈਚ ਖੇਡੇ
ਜਿੱਤੇ
ਬਰਾਬਰ
ਹਾਰੇ
ਅੰਕ ਬਣਾਏ
ਅੰਕ ਦਿੱਤੇ
ਅੰਕ ਅੰਤਰ
ਅੰਕ
ਪਾਕਿਸਤਾਨ
6
5
0
1
309
115
194
10
ਇਟਲੀ
6
4
0
2
317
194
123
8
ਨਾਰਵੇ
6
4
0
2
222
200
22
8
ਸਪੇਨ
6
2
0
4
241
196
45
4
ਅਰਜਨਟੀਨਾਂ
6
1
0
5
129
402
−273
2
ਸ਼੍ਰੀਲੰਕਾ
6
0
0
6
134
407
−273
0
ਅਮਰੀਕਾ
6
5
0
1
300
138
162
10


ਮਹਿਲਾ ਵਰਗ :-

ਟੀਮ ਮਹਿਲਾ

ਮੈਚ ਖੇਡੇ
ਜਿੱਤੇ
ਬਰਾਬਰ
ਹਾਰੇ 
ਅੰਕ ਬਣਾਏ
ਅੰਕ ਦਿੱਤੇ
ਅੰਕ ਅੰਤਰ
ਅੰਕ
ਭਾਰਤ
2
2
0
0
101
20
81
4
ਅਮਰੀਕਾ
2
1
1
0
80
57
23
3
ਇੰਗਲੈਡ
3
1
1
1
100
104
-4
3
ਤੁਰਕਮੇਨਿਸਤਾਨ
3
0
0
3
50
150
-100
0

********    ********       **********         **********      *******
 ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:-98157-07232