Tuesday, January 31, 2012

ਸੂਰਤ-ਸੀਰਤ,ਸੁਰ-ਸੰਗੀਤ ਦਾ ਸੁਮੇਲ : ਸੁਰੱਈਆ


31 ਜਨਵਰੀ ਬਰਸੀ ਤੇ  
                 ਸੂਰਤ-ਸੀਰਤ,ਸੁਰ-ਸੰਗੀਤ ਦਾ ਸੁਮੇਲ : ਸੁਰੱਈਆ
                                              ਰਣਜੀਤ ਸਿੰਘ ਪ੍ਰੀਤ
                      ਸਿਨੇ-ਜਗਤ ਨੂੰ ਆਪਣੀ ਕਲਾ,ਸੀਰਤ-ਸੂਰਤ,ਅਤੇ ਸੁਰੀਲੇ ਸੁਰ-ਸੰਗੀਤ ਨਾਲ ਮੰਤਰ-ਮੁਗਧ ਕਰਨ ਵਾਲੀ,ਦਰਸ਼ਕਾਂ ਦੇ ਦਿਲਾਂ ਤੇ ਬਾਦਸ਼ਾਹਤ ਦੇ ਝੰਡੇ ਗੱਡਣ ਵਾਲੀ,ਕਲਾਸਿਕ ਬਦਾਮੀ ਅੱਖਾਂ ,ਗੁਲਾਬੀ ਰੰਗ ਨਾਲ ਸਿਲਵਰ ਸਕਰੀਨ ਦੀ ਬੇ-ਤਾਜ ਸ਼ਹਿਜ਼ਾਦੀ ਅਖਵਾਉਂਣ ਵਾਲੀ ਸੀ ਸੁਰੱਈਆ । ਜਿਸ ਨੇ ਖ਼ਾਸ ਕਰ  1940 ਤੋਂ 1950 ਤੱਕ ਦਰਸ਼ਕਾਂ ਦੇ ਸੁਪਨਿਆਂ ਦਾ ਸਿਰਹਾਣਾ ਮੱਲੀ ਰੱਖਿਆ । ਇਸ ਸੁਪਨਪਰੀ ਦਾ ਮੁੱਢਲਾ ਅਤੇ ਪੂਰਾ ਨਾਂਅ ਸੁਰੱਈਆ ਜਮਾਲ ਸ਼ੇਖ ਸੀ । ਇਸ ਤੋਂ ਬਿਨਾਂ ਉਸ ਨੂੰ ਸੁਰੱਈਆ ਮੁਬਿਨ ਵੀ ਕਿਹਾ ਕਰਦੇ ਸਨ । ਜਦ ਉਹ ਮੁੰਬਈ ਦੀਆਂ ਸੜਕਾਂ ਤੋਂ ਲੰਘਦੀ ਤਾਂ ਉਸ ਦੀ ਇੱਕ ਝਲਕ ਪਾਉਣ ਲਈ ਸੜਕਾਂ ਤੇ ਵੱਡੇ ਵੱਡੇ ਜਾਮ ਲੱਗ ਜਾਂਦੇ । ਹਰ ਕੋਈ ਉਹਦੀ ਆਕਰਸ਼ਕ ਦਿੱਖ ਨੂੰ ਅੱਖਾਂ ਹੀ ਅੱਖਾਂ ਰਾਹੀਂ ਮਾਨਣ ਲਈ ਉਤਾਵਲਾ ਰਹਿੰਦਾ । ਉਂਝ ਵੀ ਕਿਹੜਾ ਉਹ ਬਸਰੇ ਦੀ ਹੂਰ ਤੋਂ ਘੱਟ ਸੀ । ਸੁਰੱਈਆ ਬਾਰੇ ਵਿਸ਼ੇਸ਼ ਗੱਲ ਇਹ ਵੀ ਹੈ ਕਿ ਉਸ ਨੇ ਸੰਗੀਤ ਜਾਂ ਐਕਟਿੰਗ ਦੀ ਬਕਾਇਦਾ ਕੋਈ ਸਿਖਿਆ ਨਹੀਂ ਸੀ ਲਈ । ਅਜਿਹੀ ਕਿਸੇ ਜਮਾਤ ਵਿੱਚ ਦਾਖ਼ਲਾ ਵੀ ਨਹੀਂ ਸੀ ਲਿਆ ।
             ਇਸ ਹੁਸਨਪਰੀ ਸੁਰੱਈਆ ਜਮੀਲਾ ਸ਼ੇਖ਼ ਦਾ ਜਨਮ 15 ਜੂਨ 1929 ਨੂੰ ਗੁਜਰਾਂਵਾਲਾ ਵਿਖੇ ਹੋਇਆ । ਸੁਰੱਈਆ ਮਾਪਿਆਂ ਦੀ ਇਕਲੌਤੀ ਔਲਾਦ ਸੀ । ਸੁਰੱਈਆ ਦੇ ਅੱਬੂ ਜਾਨ ਨੇ ਗੁਜਰਾਂਵਾਲਾ ਵਿੱਚ ਹੀ ਫ਼ਰਨੀਚਰ ਦੀ ਛੋਟੀ ਜਿਹੀ ਦੁਕਾਨ ਪਾ ਰੱਖੀ ਸੀ। ਜਿਸ ਸਹਾਰੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਹੀ ਚਲਦਾ ਸੀ । ਫ਼ਿਰ ਉਹ ਗੁਜਰਾਂਵਾਲੇ ਤੋਂ ਲਾਹੌਰ ਆ ਵਸੇ । ਇੱਥੇ ਰਹਿੰਦਿਆਂ ਹੀ ਸੁਰੱਈਆ ਦੀ ਅੰਮੀ ਜਾਨ, ਮਾਮੂੰ ਅਤੇ ਨਾਨੀ ਨੇ ਮੁੰਬਈ ਆਉਣ ਦਾ ਫ਼ੈਸਲਾ ਕਰ ਲਿਆ । ਜਿਸ ਦਾ ਸੁਰੱਈਆ ਦੇ ਅੱਬੂ ਨੇ ਉਹਨਾਂ ਦੀ ਫ਼ਿਲਮੀ ਸੋਚ ਹੋਣ ਕਰਕੇ ਅਤੇ ਬਾਲੜੀ ਦੀ ਅਜਿਹੀ ਰੁਚੀ ਵੇਖ ਸਖ਼ਤ ਵਿਰੋਧ ਕੀਤਾ । ਪਰ ਉਹਨਾਂ ਨੇ ਇਸ ਵਿਰੋਧ ਦੀ ਕੋਈ ਪ੍ਰਵਾਹ ਕਰੇ ਬਿਨਾਂ ਹੀ ਮੁੰਬਈ ਲਈ ਰਵਾਨਗੀ ਪਾ ਦਿੱਤੀ । ਸੁਰੱਈਆ ਨੇ ਸਿਰਫ਼ 9 ਸਾਲ ਦੀ ਬਾਲੜੀ ਉਮਰ ਵਿੱਚ ਹੀ 1937 ਨੂੰ ਆਲ ਇੰਡੀਆ ਰੇਡੀਓ ਤੋਂ ਪ੍ਰਸਾਰਿਤ ਹੁੰਦੇ ਬੱਚਿਆਂ ਲਈ ਪ੍ਰੋਗਰਾਮ ਉਸਨੇ ਕਿਆ ਸੋਚਾ ਵਿੱਚ ਆਪਣੇ ਖ਼ਲਨਾਇਕ ਫ਼ਿਲਮੀ ਐਕਟਰ ਮਾਮੂੰ ਜ਼ਹੂਰ ਦੀ ਮਦਦ ਨਾਲ ਭਾਗ ਲਿਆ ।ਇਸ ਪ੍ਰੋਗਰਾਮ ਜ਼ਰੀਏ ਉਸਦੀ ਆਵਾਜ਼, ਪੇਸ਼ਕਾਰੀ ਅਤੇ ਅਦਾਕਾਰੀ-ਅੰਦਾਜ਼ ਨੂੰ ਬਹੁਤ ਸਲਾਹਿਆ ਗਿਆ । ਜਿਸ ਨਾਲ ਉਸ ਨੂੰ ਬਹੁਤ ਹੌਂਸਲਾ ਮਿਲਿਆ । ਸੁਰੱਈਆ ਨੇ ਲੜਕੀਆਂ ਦੇ ਮੁੰਬਈ ਵਿਚਲੇ ਜੇ ਬੀ ਪੇਟਿਟ ਹਾਈ ਸਕੂਲ ਕਿਲੇ ਤੋਂ ਪੜ੍ਹਾਈ ਕਰਨ ਦੇ ਨਾਲ ਨਾਲ ਘਰ ਵਿੱਚੋਂ ਧਾਰਮਿਕ ਸਿਖਿਆ ਵੀ ਹਾਸਲ ਕੀਤੀ ।
                         1941 ਦੀਆਂ ਸਕੂਲੀ ਛੁਟੀਆਂ ਦੌਰਾਂਨ ਉਹ ਆਪਣੇ ਮਾਮੂੰ ਜ਼ਹੂਰ ਨਾਲ ਮੋਹਨ ਫ਼ਿਲਮ ਸਟੁਡੀਓਜ਼ ਵਿੱਚ ਤਾਜ ਮਹਿਲ ਫ਼ਿਲਮ ਦੀ ਸ਼ੂਟਿੰਗ ਵੇਖਣ ਚਲੀ ਗਈ । ਅਚਾਨਕ ਫ਼ਿਲਮ ਦੇ ਡਾਇਰੈਕਟਰ ਨਾਨੂਭਾਈ ਵਕੀਲ ਦੀ ਨਜ਼ਰ  ਸੁਰੱਈਆ ਵੱਲ ਗਈ । ਇਸ ਸਮੇ ਤੱਕ ਜੁਆਂਨੀ ਦੀ ਦਹਿਲੀਜ ਉੱਤੇ ਪਹੁੰਚੀ  ਮੁਮਤਾਜ ਮਹੱਲ ਦਾ ਰੋਲ ਕਰਨ ਲਈ ਵਕੀਲ ਦੇ ਮਨ ਵਿੱਚ ਕੋਈ ਲੜਕੀ ਅਜੇ ਨਹੀਂ ਸੀ ਜਚੀ । ਤਦ ਸਾਰਾ ਕੁੱਝ ਮਹਿਸੂਸ ਕਰਦਿਆਂ ਉਸਦੇ ਦਿਮਾਗ ਵਿੱਚ ਫੁਰਨਾ ਫੁਰਿਆ ਕਿ ਇਸ ਲੜਕੀ ਨੂੰ ਹੀ ਕਿਓਂ ਨਾ ਮੁਟਿਆਰ ਹੁੰਦੀ ਮੁਮਤਾਜ ਮਹੱਲ ਦੇ ਰੂਪ ਵਿੱਚ ਇਸ ਫ਼ਿਲਮ ਲਈ ਮਨਾਅ ਲਿਆ  ਜਾਵੇ । ਉਸ ਨੇ ਆਪਣੀ ਇਹ ਇੱਛਾ ਜ਼ਾਹਿਰ ਵੀ ਕਰ ਦਿੱਤੀ । ਜਿਸ ਨੂੰ ਸੁਰੱਈਆ ਦੇ ਮਾਮੂੰ ਅਤੇ ਪਰਿਵਾਰ ਨੇ ਸਵੀਕਾਰ ਵੀ ਕਰ ਲਿਆ । ਇਹ ਸੁਰੱਈਆ ਦੀ ਕਾਮਯਾਬੀ ਲਈ ਅਗਲੀ ਪਾਇਦਾਨ ਸੀ । ਪਰ ਫ਼ਿਲਮ ਜਗਤ ਵਿੱਚ ਪਹਿਲੀ । ਮਿਊਜ਼ਿਕ ਡਾਇਰੈਕਟਰ ਨੌਸ਼ਾਦ ਨੇ ਇੱਕ ਵਾਰ ਸੁਰੱਈਆ ਨੂੰ ਆਲ ਇੰਡੀਆ ਰੇਡੀਓ ਤੋਂ ਬੱਚਿਆਂ ਦੇ ਪ੍ਰੋਗਰਾਮ ਵਿੱਚ ਗਾਉਂਦਿਆਂ ਸੁਣਿਆਂ ਸੀ । ਇਸ ਪ੍ਰਭਾਵ ਸਦਕਾ ਹੀ 13 ਵਰ੍ਹਿਆਂ ਦੀ ਸੁਰੱਈਆ ਨੂੰ ਉਸ ਨੇ ਪਹਿਲਾ ਗੀਤ ਫ਼ਿਲਮ ਨਈ ਦੁਨੀਆਂ ਲਈ ਕਰੂੰ ਮੈ ਪੌਲਿਸ਼ ਤਿਆਰ ਕਰਵਾਇਆ । ਫ਼ਿਰ 1942 ਵਿੱਚ ਕਾਰਦਾਰ ਦੀ ਫ਼ਿਲਮ ਸ਼ਾਰਦਾ ਲਈ ,ਅਦਾਕਾਰਾ ਮਹਿਤਾਬ ਤੇ ਫ਼ਿਲਮਾਏ ਜਾਣ ਵਾਲੇ ਗੀਤ ਦੀ ਰਿਕਾਰਡਿੰਗ ਲਈ ਪੇਸ਼ਕਸ਼ ਕੀਤੀ । ਇਹ ਗੀਤ ਪੰਛੀ ਜਾਹ ਪੀਛੇ ਰਹਾ ਹੈ ਬਚਪਨ ਮੇਰਾ  ਸੁਰੱਈਆ ਨੇ ਮਾਈਕ ਦੇ ਬਰਾਬਰ ਦੀ ਹੋਣ ਲਈ ਸਟੂਲ ਤੇ ਖੜਕੇ ਗਾਇਆ । ਸੁਰੱਈਆ ਦੀ ਜ਼ਿੰਦਗੀ ਦਾ ਇਹ ਪਹਿਲਾ ਫ਼ਿਲਮੀ ਗੀਤ ਸੀ ।
                     ਇੱਕ ਸਟਾਰ ਗਾਇਕਾ ਵਜੋਂ 1943 ਵਿੱਚ ਹਮਾਰੀ ਬਾਤ ਤੋਂ ਉਸ ਦੀ ਪੂਰੀ ਪਹਿਚਾਣ ਬਣੀ । ਜੇ ਕੋਈ ਮਾਮੂਲੀ ਜਿਹੀ ਕਸਰ ਬਾਕੀ ਰਹਿ ਗਈ ਸੀ ਤਾਂ  ਉਹ ਫ਼ਿਲਮ ਪਰਵਾਨਾ (1947) ਦੇ ਚਾਰ ਸੋਲੋ ਗੀਤਾਂ ਨੇ ਸਿਰੇ ਲਾ ਦਿੱਤੀ । ਇਸ ਤੋਂ ਪਹਿਲਾਂ ਉਸ ਦੇ ਦੋ ਗੀਤ ਬੁਲੰਦੀ ਹਾਸਲ ਕਰ ਚੁੱਕੇ ਸਨ । ਲੋਕ ਉਸ ਦੇ ਗਾਏ ਗੀਤਾਂ ਦੇ ਬੋਲਾਂ ਨੂੰ ਗੁਣਗੁਨਾਉਣ ਲੱਗੇ । ਇਹਨਾਂ ਗੀਤਾਂ ਨੂੰ ਸੁਰੱਈਆ ਦੇ ਮਨ ਪਸੰਦ ਸੰਗੀਤਕਾਰ  ਖ਼ਵਾਜਾ ਖ਼ੁਰਸ਼ੀਦ ਅਨਵਰ ਨੇ ਸੰਗੀਤ ਬੱਧ ਕੀਤਾ ਸੀ । ਉਸ ਨੇ ਇਸ ਪਸੰਦੀਦਾ ਸੰਗੀਤਕਾਰ ਲਈ 1943 ਤੋਂ 1949 ਤੱਕ 13 ਗੀਤ ਗਾਏ । ਇਸ ਤੋਂ ਰਤਾ ਅੱਗੇ ਪੁਲਾਂਘ ਪੁਟਦਿਆਂ ਲਾਲ ਕਰਿਸ਼ਨ ਆਸਿਫ਼ ਦੀ ਫ਼ਿਲਮ ਫੂਲ (1944),ਰਹੀ । ਪਰ ਸੁਰੱਈਆ ਨੂੰ ਸਹੀ ਬਰੇਕ ਕੇ ਐਲ ਸਹਿਗਲ ਵੱਲੋਂ ਇੱਕ ਅਭਿਆਸ ਦੌਰਾਂਨ ਸੁਣੀ ਉਸਦੀ ਆਵਾਜ਼ ਤੋਂ ਪ੍ਰਭਾਵਿਤ ਹੋ ਕੇ, ਕੀਤੀ ਸ਼ਿਫ਼ਾਰਸ਼ ਬਦਲੇ ਪਹਿਲੀ ਵਾਰ ਬਤੌਰ ਨਾਇਕਾ 1945 ਵਿੱਚ ਬਣੀ ਫ਼ਿਲਮ ਤਦਬੀਰ ਵਿੱਚ ਰੋਲ ਕਰਨ ਤੋਂ ਮਿਲੀ । ਕੋ-ਸਟਾਰ ਵਜੋਂ ਸੁਰੱਈਆ ਕੇ ਐਲ ਸਹਿਗਲ ਨਾਲ ਫ਼ਿਲਮ ਉਮਰ ਖ਼ਯਾਮ (1946) ਵਿੱਚ ਸਫ਼ਲਤਾ ਨਾਲ ਨਿਭੀ । ਇਵੇਂ 1947 ਵਿੱਚ ਬਣੀ ਪਰਵਾਨਾ ਫ਼ਿਲਮ ਵਿੱਚ ਉਸ ਨੇ ਕੇ ਐਲ ਸਹਿਗਲ ਨਾਲ ਅਭਿਨੈ ਨਿਭਾਇਆ । ਇਹ ਪਹਿਲਾ ਮੌਕਾ ਬਣਿਆਂ ਜਦ ਉਹ ਗਾਇਕਾ ਅਤੇ ਨਾਇਕਾ ਵਜੋਂ ਸਫ਼ਲਤਾ ਨਾਲ ਨਿਭੀ । ਮਹਿਬੂਬ ਖ਼ਾਨ ਦੀ ਫ਼ਿਲਮ ਅਨਮੋਲ ਘੜੀ (1946, ਜਿਸ ਦੇ ਲੇਖ਼ਕ ਆਗਾਜਾਨੀ ਕਸ਼ਮੀਰੀ ਸਨ), ਅਤੇ ਦਰਦ (1947), ਵਿੱਚ ਕੀਤੀ ।
                            1947 ਦੀ ਵੰਡ ਸਮੇਂ ਨੂਰਜਹਾਂ,ਖ਼ੁਰਸ਼ੀਦ ਬਾਨੋ,ਪਾਕਿਸਤਾਨ ਚਲੀਆਂ ਗਈਆਂ ਸਨ । ਇਸ ਸਮੇਂ ਉਸ ਦੇ ਮੁਕਾਬਲੇ ਵਿੱਚ ਕਾਮਿਨੀ ਕੌਸ਼ਲ ਅਤੇ ਨਰਗਿਸ ਹੀ ਸੀ। ਪਰ ਇਹਨਾਂ ਦੇ ਮੁਕਾਬਲੇ ਸੁਰੱਈਆ ਨੂੰ ਇਹ ਬੜ੍ਹਤ ਹਾਸਲ ਸੀ ਕਿ ਇਹ ਐਕਟਰਿਸ ਦੇ ਨਾਲ ਨਾਲ ਗਾਇਕਾ ਵੀ ਸੀ । ਜਦੋਂ ਕਿ ਸਮਕਾਲਣਾਂ ਵਿੱਚ ਇਹ ਗੁਣ ਨਹੀਂ ਸੀ । ਇਸ ਸਮੇਂ ਉਸਦੀਆਂ ਤਿੰਨ ਹਿੱਟ ਫ਼ਿਲਮਾਂ ਨੇ ਫ਼ਿਲਮ ਜਗਤ ਵਿੱਚ ਤਹਿਲਕਾ ਮਚਾਈ ਰੱਖਿਆ । ਪਿਆਰ ਕੀ ਜੀਤ (1948),ਬੜੀ ਬਹਿਨ,ਅਤੇ ਦਿਲਲਗੀ (1949),ਦੇ ਗੇੜ ਵਿੱਚ ਉਹ ਸੱਭ ਤੋਂ ਮਹਿੰਗੀ ਅਦਾਕਾਰਾ ਅਖਵਾਈ ।ਦਾਸਤਾਂਨ (1950),ਵਾਲਾ ਸਮਾਂ ਉਸ ਦੀਆਂ ਫਲਾਪ ਫ਼ਿਲਮਾਂ ਦਾ ਸਮਾਂ ਅਖਵਾਉਂਦਾ ਹੈ । ਇੱਕ ਵਾਰ ਫ਼ਿਰ ਉਸ ਨੇ ਵਾਪਸੀ ਕਰਦਿਆਂ ਵਾਰਿਸ,ਮਿਰਜ਼ਾ ਗਾਲਿਬ (1954),ਰਾਹੀਂ ਵਧੀਆ ਕਾਰਜ ਕੀਤਾ ਅਤੇ ਰੁਸਤਮ ਸੋਹਰਾਬ (1963) ਉਸਦੀ ਆਖ਼ਰੀ ਫ਼ਿਲਮ ਰਹੀ ਅਤੇ ਏਸੇ ਫ਼ਿਲਮ ਦਾ ਇਹ ਗੀਤ ਯੇਹ ਕੈਸੀ ਅਜਬ ਦਾਸਤਾਨ  ਆਖ਼ਰੀ ਗੀਤ ਰਿਹਾ ।                            
                          ਫ਼ਿਲਮੀ ਜੀਵਨ ਦੌਰਾਂਨ ਸੁਰੱਈਆ ਦਾ ਪਿਆਰ ਦੇਵਾ ਆਨੰਦ ਨਾਲ ਚੱਲਿਆ । ਫ਼ਿਲਮ ਵਿਦਿਆ (1948) ਦੇ ਗੀਤ ਕਿਨਾਰੇ ਕਿਨਾਰੇ ਚਲੇ ਜਾਏਂਗੇ ਦੀ ਸ਼ੂਟਿੰਗ ਦੌਰਾਨ ਕਿਸ਼ਤੀ ਹਾਦਸਾ ਵਾਪਰ ਗਿਆ ਤਾਂ ਦੇਵ ਆਨੰਦ ਨੇ ਜ਼ੌਖ਼ਮ ਲੈਂਦਿਆਂ ਬਹਾਦਰੀ ਨਾਲ ਸੁਰੱਈਆ ਨੂੰ ਬਚਾਇਆ । ਫਿਰ ਫ਼ਿਲਮ ਜੀਤ (1949) ਦੇ ਸੈੱਟ ਤੇ ਦੇਵ ਨੇ ਉਸ ਨੂੰ ਸਿੱਧੇ ਤੌਰ ਤੇ ਪਰਪੋਜ਼ ਕਰਦਿਆਂ ਡਾਇਮੰਡ ਦੀ 3000 ਰੁਪਏ ਦੀ ਅੰਗੂਠੀ ਪਹਿਨਾ ਦਿੱਤੀ । ਦੋਹਾਂ ਦਾ ਰੁਮਾਂਸ ਖ਼ੂਬ ਚਰਚਾ ਬਣਿਆਂ । ਇਹਨਾ ਨੇ 1948 ਤੋਂ 1951  ਤੱਕ 6 ਫ਼ਿਲਮਾਂ ਵਿਦਿਆ, ਜੀਤ,ਸ਼ਾਇਰ,ਅਫ਼ਸਰ,ਨੀਲੀ, 1951 ਵਿੱਚ ਦੋ ਸਿਤਾਰੇ ਇਕੱਠਿਆਂ ਕੀਤੀਆਂ ।ਦੋਹਾਂ ਦੀ ਦੋ ਸਿਤਾਰੇ ਆਖ਼ਰੀ ਫ਼ਿਲਮ ਰਹੀ । ਇਹ ਨੇੜਤਾ ਨਿਕਾਹ ਦੇ ਰਾਹ ਤੁਰੀ ਜਾ ਰਹੀ ਸੀ, ਕਿ ਪੱਕੀ ਫ਼ਸਲ ਤੇ ਗੜੇਮਾਰ ਹੋ ਗਈ । ਸੁਰੱਈਆ ਦੀ ਨਾਨੀ ਨੇ ਦਬਕਾ ਮਾਰਦਿਆ ਕਿਹਾ ਕਿ ਜਾਤੀ ਬੰਧਨ ਸਦਕਾ ਇਹ ਨਿਕਾਹ ਨਹੀਂ ਹੋ ਸਕਦਾ। ਇਸ ਇਨਕਾਰ ਦੇ ਤੀਰ ਨਾਲ ਵਿੰਨੀ ਸੁਰੱਈਆ ਨੇ ਸਾਰੀ ਉਮਰ ਨਿਕਾਹ ਨਾ ਕਰਨ ਦੀ ਧਾਰ ਲਈ ,ਅਤੇ ਆਖ਼ਰੀ ਦਮ ਤੱਕ ਆਪਣੇ ਹੱਠ ਤੇ ਕਾਇਮ ਰਹੀ ।
                           ਫ਼ਿਲਮ ਮਿਰਜ਼ਾ ਗਾਲਿਬ (1954) ਨੂੰ ਜਦ ਸੈਂਸਰ ਬੋਰਡ ਨੇ ਰੋਕ ਲਿਆ ਤਾਂ ਇਹ ਫ਼ਿਲਮ ਦੇਸ਼ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਜੀ ਨੇ ਵੀ ਸੁਰੱਈਆ,ਸੋਹਰਾਬ ਮੋਦੀ,ਅਤੇ ਮੁਹੰਮਦ ਰਫ਼ੀ ਨਾਲ ਮਿਲਕੇ ਵੇਖੀ,ਕਿਓਂ ਕਿ ਸੈਂਸਰ ਬੋਰਡ ਨੇ ਸੁਰੱਈਆ ਦੇ ਪਹਿਰਾਵੇ ,ਸਰੀਰ ਦੇ ਅੰਗਾਂ,ਅਤੇ ਫ਼ਿਗਰ ਨੂੰ ਅਧਾਰ ਬਣਾਕੇ ਪਾਸ ਕਰਨ ਤੋਂ ਰੋਕ ਲਿਆ ਸੀ । ਪਰ ਨਹਿਰੂ ਜੀ ਨੇ ਫ਼ਿਲਮ ਵੇਖਣ ਮਗਰੋਂ ਇਹ ਫ਼ਿਲਮ ਸੈਂਸਰ ਬੋਰਡ ਤੋਂ ਪਾਸ ਕਰਵਾ ਦਿੱਤੀ । ਪੰਡਤ ਜਵਾਹਰ ਲਾਲ ਨਹਿਰੂ ਜੀ ਨੇ ਕਿਹਾ ਸਰੱਈਆ ਤੁਮ ਨੇ ਮਿਰਜ਼ਾ ਗਾਲਿਬ ਕੀ ਰੂਹ ਕੋ ਜ਼ਿੰਦਾ ਕਰ ਦੀਆ। ਨਹਿਰੂ ਜੀ ਨੇ ਕੁੱਝ ਫ਼ਿਲਮਾਂ ਦੀ ਸ਼ੂਟਿੰਗ ਵੀ ਵੇਖੀ ਅਤੇ ਸਰੱਈਆ ਨੁੰ ਸਨਮਾਨਿਤ ਵੀ ਕੀਤਾ । ਮਲਿਕਾ ਇ ਤਰੰਨਮ ਨੂਰਜਹਾਂ ਤੋਂ ਬਾਅਦ ਸੁਰੱਈਆ ਦਾ ਨਾਂਅ ਮਿਲੋਡੀ ਕੁਈਨ ਵਜੋਂ ਆਉਂਦਾ ਹੈ । ਜਦ ਸੁਰੱਈਆ ਦੀ ਨਵੀਂ ਫ਼ਿਲਮ ਰਿਲੀਜ਼ ਹੋਇਆ ਕਰਦੀ ਸੀ ਤਾਂ ਪਹਿਲਾ ਹੀ ਸ਼ੋਅ ਵੇਖਣ ਲਈ ਦੁਕਾਨਾ,ਕਾਲਜ ,ਸਕੂਲ,ਕਾਰੋਬਾਰੀ ਅਦਾਰੇ ਬੰਦ ਹੋ ਜਾਇਆ ਕਰਦੇ ਸਨ । ਲੋਕਾਂ ਦੀ ਭੀੜ ਸਿਨੇਮਾਂ ਘਰਾਂ ਮੁਹਰੇ ਜੁੜ ਜਾਇਆ ਕਰਦੀ ਸੀ । ਇੱਥੋਂ ਤੱਕ ਕਿ ਉਸਦੀ ਫ਼ਿਲਮ ਦਿਲਲਗੀ ਨਾਮਵਰ ਐਕਟਰ ਧਰਮਿੰਦਰ ਨੇ 40 ਵਾਰ ਵੇਖੀ ।
                                             ਸੁਰੱਈਆ ਨੇ 66 ਫ਼ਿਲਮਾਂ ਵਿੱਚ ਭੂਮਿਕਾ ਨਿਭਾਈ । ਨੌਸ਼ਾਦ ਨੇ 51 ਗੀਤਾਂ ਨੂੰ ਸੁਰਾਂ ਨਾਲ ਸ਼ਿੰਗਾਰਿਆ । ਉਹਨਾਂ ਨੂੰ ਸੁਰੱਈਆ ਨੇ ਬੁੱਲਾਂ ਅਤੇ ਜ਼ਜ਼ਬਾਤਾਂ ਦੀ ਸੁਰੀਲੀ ਛੁਹ ਦੇ ਕੇ ਜੀਵਨ ਦਿੱਤਾ। ਇਸ ਗਣਿਤ ਅਨੁਸਾਰ ਨੌਸ਼ਦ ਜੀ ਸੁਰੱਈਆ ਲਈ ਸੰਗੀਤਕ ਰਿਕਾਰਡ ਬਣਾਉਣ ਵਾਲੇ ਹੁਸਨ ਲਾਲ ਭਗਤ ਰਾਮ ਤੋਂ ਦੂਜੇ ਸਥਾਨ ਉੱਤੇ ਆ ਪਹੁੰਚੇ । ਇਹਨਾ ਤੋਂ ਇਲਾਵਾ ਉਸ ਨੇ ਓ ਪੀ ਨਈਅਰ,ਹੰਸਰਾਜ ਬਹਿਲ,ਮਦਨ ਮੋਹਨ, ਐਸ ਡੀ ਬਰਮਨ, ਅਤੇ ਅਨਿਲ ਬਿਸਵਾਸ ਦੀ ਕੰਪੋਜ਼ਿੰਗ ਵਿੱਚ ਵੀ ਗਾਇਆ । ਸਕਰੀਨ ਵੀਕਲੀ ਐਵਾਰਡਾਂ ਤੋਂ ਬਿਨਾਂ ਹੋਰ ਸਨਮਾਨ ਪ੍ਰਾਪਤ ਕਰਤਾ ਅਤੇ 1998 ਵਿੱਚ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਵਿੰਨਰ, ਸੁਰੱਈਆ ਨੇ ਇਸ ਤੋਂ ਇਲਾਵਾ 47 ਫ਼ਿਲਮਾਂ ਵਿੱਚ ਪਿਠਵਰਤੀ ਗਾਇਕਾ ਵਜੋਂ ਵੀ ਕਮਾਲ ਕਰ ਵਿਖਾਈ । ਜੋ ਫ਼ਿਲਮ ਜਗਤ ਵਿੱਚ ਮੀਲ ਪੱਥਰ ਹਨ । ਸੁਰੱਈਆ ਨੇ ਸੁਰੱਈਆ ਮੁਬਿਨ  ਦੇ ਨਾਂਅ ਨਾਲ ਪ੍ਰੋਡਿਊਸਰ ਵਜੋਂ 1964 ਵਿੱਚ ਫ਼ਿਲਮ ਸ਼ਗੁਨ ਵੀ ਦਰਸ਼ਕਾਂ ਲਈ ਪੇਸ਼ ਕੀਤੀ।
          ਫ਼ਿਲਮਾਂ ਦੀ ਸਫ਼ਲਤਾ ਪਰ ਪਿਆਰ ਦੀ ਨਿਕਾਮੀ ਸਦਕਾ ਸਿਰਫ਼ 34 ਸਾਲ ਦੀ ਉਮਰ ਵਿੱਚ ਰੂ-ਪੋਸ਼ ਹੋਣ ਵਾਲੀ ਸੁਰੱਈਆ ਨੇ ਆਪਣਾ ਆਖ਼ਰੀ ਜੀਵਨ ਸਮਾਂ ਗੁੰਮਨਾਮੀਆਂ ਵਿੱਚ ਹੀ ਬਿਤਾਇਆ । ਬੱਸ ਆਪਣੇ ਅਪਾਰਟਮੈਂਟ ਮੈਰਿਨ ਡਰਾਈਵ ਮੁੰਬਈ ਵਿੱਚ ਹੀ ਰਾਤ-ਦਿਨ ਰਹਿੰਦੀ । ਸ਼ੂਗਰ, ਬਲੱਡ ਪ੍ਰੈਸ਼ਰ ,ਕਮਜ਼ੋਰੀ ਅਤੇ ਹੋਰਨਾਂ ਨਾ-ਮੁਰਾਦ ਬਿਮਾਰੀਆਂ ਤੋਂ ਪੀੜਤ ਸੁਰੱਈਆ ਨੂੰ 16 ਜਨਵਰੀ ਵਾਲੇ ਦਿਨ ਸਿਹਤ ਬਹੁਤੀ ਵਿਗੜਨ ਕਾਰਣ ਮੁੰਬਈ ਦੇ ਹਰਕਿਸ਼ੰਦਜ਼ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ । ਜਿੱਥੇ ਇਸ ਸੁਰਾਂ ਦੀ ਸ਼ਹਿਜ਼ਾਦੀ ਨੇ 31 ਜਨਵਰੀ 2004 ਨੂੰ ਸਵੇਰੇ 9.25 ਵਜੇ ਆਖ਼ਰੀ ਸਾਹ ਲਿਆ । ਉਸ ਦੀ ਮ੍ਰਿਤਕ ਦੇਹ ਨੂੰ ਮੁੰਬਈ ਦੇ ਮੈਰਿਨ ਲਾਈਨਜ਼ ਬਾਦਾ ਕਬਰਸਤਾਨ  ਵਿੱਚ ਸਪੁਰਦ-ਇ -ਖ਼ਾਕ ਕਰ ਦਿਤਾ ਗਿਆ । ਅੱਜ ਭਾਵੇਂ ਉਹ ਜਿਸਮਾਨੀ ਤੌਰ ਤੇ ਇਸ ਫ਼ਾਨੀ ਦੁਨੀਆਂ ਤੋਂ ਸਦਾ ਸਦਾ ਲਈ ਰੁਖ਼ਸਤ ਹੋ ਚੁੱਕੀ ਹੈ । ਪਰ ਆਪਣੀ ਸਾਰਥਕ ਕਲਾ ਸਹਾਰੇ, ਉਹ ਫ਼ਿਲਮਾਂ ,ਗੀਤਾਂ ਦੇ ਰੂਪ ਵਿੱਚ ਜੀਵਤ ਹੈ ਅਤੇ ਜੀਵਤ ਰਹੇਗੀ ।
                                   *********************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ: 98157-07232

Thursday, January 26, 2012

ਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ


ਦੋਸਤੋ ਹੁਣ ਤੋਂ ਕੁੱਝ ਹੀ ਸਮਾਂ ਪਹਿਲਾਂ ਪੰਜਾਬੀ ਦੇ ਨਾਮੀ ਲੇਖਕ ਸ.ਕਰਤਾਰ ਸਿੰਘ ਦੁਗਲ ਜੀ ਅਕਾਲ ਚਲਾਣਾ ਕਰ ਗਏ ਹਨ ,ਆਓ ਇਸ ਦੁੱਖ ਦੇ ਸਮੇ ਪੰਜਾਬੀ ਭਾਈ ਚਾਰੇ ਦੇ ਨਾਲ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਈਏ;
 
                       ਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ
                                    ਕੱਲ੍ਹ ਹੋਵੇਗੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
                                               ਰਣਜੀਤ ਸਿੰਘ ਪ੍ਰੀਤ
    ਇਹ ਗੱਲ ਸਾਂਝੀ ਕਰਦਿਆਂ ਬਹੁਤ ਹੀ ਦੁੱਖ-ਦਰਦ ਮਹਿਸੂਸ ਹੋ ਰਿਹਾ ਹੈ ਕਿ ਅੱਜ ਗਣਤੰਤਰ ਦਿਵਸ ਮੌਕੇ ਅਤੇ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਨੂੰ ਐਵਾਰਡ ਦਿੱਤੇ ਜਾਣ ਦਾ ਐਲਾਨ ਹੋਣ ਮੌਕੇ ਇਹ ਦੁਖਦਾਈ ਖ਼ਬਰ ਆ ਪਹੁੰਚੀ ਕਿ ਪੰਜਾਬੀ ਦੇ ਨਾਮਵਰ ਲੇਖਕ ਸਰਦਾਰ ਕਰਤਾਰ ਸਿੰਘ ਦੁੱਗਲ ਜੀ ਨਹੀਂ ਰਹੇ ।  ਧਮਾਲ ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ ਵਿੱਚ ) ਵਿਖੇ 1 ਮਾਰਚ 1917 ਨੂੰ ਜੀਵਨ ਸਿੰਘ ਦੁੱਗਲ ਅਤੇ ਸਤਵੰਤ ਕੌਰ ਦੇ ਘਰ ਜਨਮੇ , ਡਾ ਆਇਸ਼ਾ ਦੁੱਗਲ ਨਾਲ ਸ਼ਾਦੀ ਕਰਨ ਵਾਲੇ , ਪੰਜਾਬੀ,ਹਿੰਦੀ,ਉਰਦੂ,ਅਤੇ ਅੰਗਰੇਜ਼ੀ ਵਿੱਚ ਲਿਖਣ ਵਾਲੇ ਸ. ਕਰਤਾਰ ਸਿੰਘ ਦੁਗਲ  95 ਸਾਲ ਦੀ ਉਮਰ ਵਿੱਚ ਅੱਜ ਦਿੱਲੀ ਸਥਿੱਤ ਆਪਣੇ ਨਿਵਾਸ ਸਥਾਨ ਤੇ ਅਕਾਲ ਚਲਾਣਾ ਕਰ ਗਏ । ਫਾਰਮਨ ਕ੍ਰਿਸਚੀਅਨ ਕਾਲਜ ਲਾਹੌਰ ਤੋਂ ਐਮ ਏ ਅੰਗਰੇਜ਼ੀ ਕਰਨ ਵਾਲੇ ਸਰਦਾਰ ਕਰਤਾਰ ਸਿੰਘ ਦੁੱਗਲ ਨੇ ਆਪਣਾ ਪ੍ਰੋਫੈਸ਼ਨਲ ਜੀਵਨ ਆਲ ਇੰਡੀਆ ਰੇਡਿਓ ਤੋਂ ਸ਼ੁਰੂ ਕੀਤਾ ਸੀ । ਇਸ ਅਦਾਰੇ ਨਾਲ ਇਹ 1942 ਤੋਂ 1966 ਤੱਕ ਵੱਖ ਵੱਖ ਅਹੁਦਿਆਂ ਤੇ ਰਹਿਕੇ ਕੰਮ ਕਰਦੇ ਰਹੇ । ਸਟੇਸ਼ਨ ਡਾਇਰੈਕਟਰ ਵਜੋਂ ਵੀ ਸੇਵਾਵਾਂ ਨਿਭਾਈਆਂ । ਉਹਨਾਂ ਨੇ ਪੰਜਾਬੀ ਅਤੇ ਹੋਰਨਾਂ ਭਾਸ਼ਵਾਂ ਵਿੱਚ ਪ੍ਰੋਗਰਾਮ ਪ੍ਰਡਿਊਸ  ਕਰਨ ਦਾ ਕਾਰਜਭਾਰ ਵੀ ਨਿਭਾਇਆ । ਦੁੱਗਲ ਜੀ 1966 ਤੋਂ 1973 ਤੱਕ ਨੈਸ਼ਨਲ ਬੁੱਕ ਟਰੱਸਟ ਦੇ ਸਕੱਤਰ ਅਤੇ ਡਾਇਰੈਕਟਰ ਵੀ ਰਹੇ । ੳਹਨਾਂ ਨੇ ਸੂਚਨਾ ਅਡਵਾਈਜ਼ਰ ਵਜੋਂ ਮਨਿਸਟਰੀ ਆਫ਼ ਇਨਫ਼ਰਮੇਸ਼ਨ ਐਂਡ ਬਰਾਡਕਾਸਟਿੰਗ (ਪਲੈਨਿੰਗ ਕਮਿਸ਼ਨ )ਵਿੱਚ ਵੀ ਕੰਮ ਕੀਤਾ ।
                     ਉਹ ਕਈ ਸੰਸਥਾਵਾਂ ਦੇ ਸੰਸਥਾਪਕ ਵੀ ਸਨ ,ਜਿਨ੍ਹਾਂ ਵਿੱਚ ਰਾਜਾ ਰਾਮਮੋਹਨ ਰਾਏ ਲਾਇਬਰੇਰੀ ਫਾਊਂਡੇਸ਼ਨ ,ਇਨਸਟੀਚਿਊਟ ਆਫ਼ ਸੋਸ਼ਲ ਐਂਡ ਇਕਨੌਮਿਕ ਚੇਂਜ ਬੰਗਲੌਰ,ਜ਼ਾਕਿਰ ਹੁਸੈਨ ਐਜੂਕੇਸ਼ਨਲ ਫਾਊਂਡੇਸ਼ਨ,ਨੂੰ ਗਿਣ ਸਕਦੇ ਹਾਂ । ਉਹ ਸਾਹਿਤਕ ਖੇਤਰ ਦੀਆਂ ਕਈ ਸੰਸਥਾਵਾਂ ਦੇ ਆਹੁਦੇਦਾਰ ਵੀ ਰਹੇ । ਪ੍ਰਧਾਨ ਪੰਜਾਬੀ ਸਾਹਿਤ ਸਭਾ ਦਿੱਲੀ,ਪੰਜਾਬੀ ਯਨੀਵਰਸਿਟੀ ਦੇ ਨੌਮੀਨੇਟਿਡ ਫੈਲੋ 1984 ਵਿੱਚ ਬਣੇ । ਅਗਸਤ 1977 ਨੂੰ ਉਹਨਾਂ ਨੂੰ ਸਤਿਕਾਰ ਦਿੰਦਿਆਂ ਰਾਜ ਸਭਾ ਦਾ ਮੈਂਬਰ ਵੀ ਨਾਮਜਦ ਕੀਤਾ ਗਿਆ ।
                     ਉਹਨਾਂ ਦੀਆਂ ਰਚਨਾਵਾਂ  ਵਿੱਚ: ਬਰਥ ਆਫ਼ ਸੌਂਗ,ਕਮ ਬੈਕ ਮਾਈ ਮਾਸਟਰ,ਡੰਗਰ (ਐਨੀਮਲ),ਇੱਕ ਛਿੱਟ ਚਾਨਣ ਦੀ,(ਵੰਨ ਡਰੌਪ ਆਫ਼ ਲਾਈਟ),ਨਵਾਂ ਘਰ (ਨਿਊ ਹਾਊਸ),ਸੋਨਾਰ ਬੰਗਲਾ(ਗੋਲਡਨ ਬੁੰਗਾਲੌਅ),ਤਰਕਾਲਾਂ ਵੇਲੇ ( ਇਨ ਦਾ ਈਵਨਿੰਗ), ਪੋਇਟਰੀ: ਵੀਹਵੀਂ ਸਦੀ ਤੇ ਹੋਰ ਕਵਿਤਾਵਾਂ (1999),ਕੰਡੇ ਕੰਡੇ (1941) ਨਾਵਲ: ਸਰਦ ਪੂਨਮ ਕੀ ਰਾਤ,ਤੇਰੇ ਭਾਣੇ,ਤੋਂ ੲਲਾਵਾ ਉਹਨਾਂ ਹੋਰ ਵੀ ਜ਼ਿਕਰਯੋਗ ਕੰਮ ਕੀਤਾ ਜਿਸ ਵਿੱਚੋਂ ਕੁੱਝ ਦਾ ਵੇਰਵਾ ਇਸ ਤਰ੍ਹਾਂ ਹੈ : ਸਤ ਨਾਨਕ,ਬੰਦ ਦਰਵਾਜ਼ੇ (1959),ਮਿੱਟੀ ਮੁਸਲਮਾਨ ਕੀ(1999), ਫ਼ਿਲਾਸਫ਼ੀ ਐਂਡ ਫੇਥ ਆਫ਼ ਸਿੱਖਇਜ਼ਮ,ਗਿਆਨੀ ਗੁਰਮੁਖ ਸਿੰਘ ਮੁਸਾਫਿਰ,ਵਰਗੀਆਂ ਰਚਨਾਵਾਂ ਨਾਲ ਵੀ ਭਾਰਤੀ ਸਾਹਿਤ ਨੂੰ ਮਾਲੋ ਮਾਲ ਕੀਤਾ । ਕਾਂਗਰਸ ਲਾਇਬਰੇਰੀ ਅਨੁਸਾਰ ਉਹਨਾਂ ਨੇ ਕੁੱਲ 118 ਕਿਤਾਬਾਂ ਲਿਖੀਆਂ ।
          ਉਹਨਾਂ ਨੂੰ ਪਦਮ ਭੂਸ਼ਣ, ਸਾਹਿਤ ਅਕਾਡਮੀ ਐਵਾਰਡ,ਗਾਲਿਬ ਐਵਾਰਡ,ਸੋਵੀਅਤ ਲੈਂਡ ਐਵਾਰਡ,ਭਾਰਤੀ ਭਾਸ਼ਾ ਪ੍ਰੀਸ਼ਦ ਐਵਾਰਡ, ਭਾਈ ਮੋਹਣ ਸਿੰਘ ਵੈਦ ਐਵਾਰਡ,ਪੰਜਾਬੀ ਲੇਖਕ ਆਫ਼ ਦਾ ਮਿਲੇਨੀਅਮ ਐਵਾਰਡ,ਭਾਈ ਵੀਰ ਸਿੰਘ ਐਵਾਰਡ,ਪ੍ਰਮਾਣ ਪੱਤਰ ਪੰਜਾਬ ਸਰਕਾਰ ,ਆਦਿ ਮਾਣ ਸਨਮਾਨ ਵੀ ਸਮੇ ਸਮੇ ਮਿਲੇ। ਉਹ ਯਾਤਰਾਵਾਂ ਕਰਨ ਦੇ ਵੀ ਬਹੁਤ ਸ਼ੁਕੀਨ ਸਨ ,ਜਿਸ ਤਹਿਤ ਉਹਨਾਂ ਨੇ ਬੁਲਗਾਰੀਆ ,ਉਤਰੀ ਕੋਰੀਆ,ਸੋਵੀਅਤ ਸੰਘ,ਸ਼੍ਰੀਲੰਕਾ,ਸਿੰਗਾਪੁਰ,ਟੁਨੇਸ਼ੀਆ,ਇੰਗਲੈਂਡ,ਅਤੇ ਅਮਰੀਕਾ ਵਰਗੇ ਮੁਲਕਾਂ ਦਾ ਟੂਰ ਲਾਇਆ । ਇਸ ਮਹਾਂਨ ਸ਼ਖ਼ਸ਼ੀਅਤ ਦਾ ਭਲਕੇ 27 ਜਨਵਰੀ ਨੂੰ ਦਿੱਲੀ ਵਿੱਚ ਹੀ ਅੰਤਿਮ ਸੰਸ ਕਾਰ ਕੀਤਾ ਜਾਵੇਗਾ । ੳਹਨਾਂ ਦੇ ਅਕਾਲ ਚਲਾਣੇ ਤੇ ਰਾਜਨੀਤਕ ਨੇਤਾਵਾਂ,ਉੱਚ ਅਧਿਕਾਰੀਆਂ,ਸਾਹਿਤਕਾਰਾਂ,ਸਾਹਿਤ ਸਭਾਵਾਂ ਅਤੇ ਸਾਹਿਤਕ ਪ੍ਰੇਮੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
                                         ***********************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

ਇਤਿਹਾਸਕ ਦ੍ਰਿਸ਼ਟੀ ਤੋਂ: ਸਾਡਾ ਕੌਮੀ ਝੰਡਾ


                 ਇਤਿਹਾਸਕ ਦ੍ਰਿਸ਼ਟੀ ਤੋਂ: ਸਾਡਾ ਕੌਮੀ ਝੰਡਾ
                                                     ਰਣਜੀਤ ਸਿੰਘ ਪ੍ਰੀਤ
                           ਹਰੇਕ ਆਜ਼ਾਦ ਮੁਲਕ ਦਾ ਆਪਣਾ ਕੌਮੀ ਝੰਡਾ ਅਤੇ ਕੌਮੀ ਗੀਤ ਹੁੰਦਾ ਹੈ । ਦੇਸ਼ ਵਾਸੀ ਉਸਤੇ ਫ਼ਖ਼ਰ ਮਹਿਸੂਸ ਕਰਿਆ ਕਰਦੇ ਹਨ । ਦਿਨ ਛਿਪਣ ਤੋਂ ਪਹਿਲਾਂ ਤੱਕ ਇਸ ਨੂੰ ਲਹਿਰਾਇਆ ਜਾਂਦਾ ਹੈ । ਇਹ ਧਰਤੀ ਨਾਲ ਵੀ ਨਹੀਂ ਲੱਗਣਾ ਚਾਹੀਦਾ ਅਤੇ ਪੈਰਾਂ ਹੇਠ ਵੀ ਨਹੀਂ ਆਉਣਾ ਚਾਹੀਦਾ । ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ । ਪੰਦਰਾਂ ਅਗਸਤ ਅਤੇ 26 ਜਨਵਰੀ ਨੂੰ  ਇਸ ਦਾ ਸਤਿਕਾਰ ਕਰਦਿਆਂ ਇਸ ਦੀ ਸ਼ਾਨੋਂ-ਸ਼ੌਕਤ ਨੂੰ ਬਰਕਰਾਰ ਰੱਖਣ ਦਾ ਪ੍ਰਣ ਕੀਤਾ ਜਾਂਦਾ ਹੈ । ਸਾਡੀ ਸੁਤੰਤਰਤਾ ਅਤੇ ਸਵੈਮਾਣ ਦਾ ਪ੍ਰਤੀਕ ਹੋਣ ਦੇ ਨਾਲ ਨਾਲ ਇਹ ਉਮੰਗ ਅਤੇ ਉਤਸ਼ਾਹ ਦਾ ਸੋਮਾ ਵੀ ਹੈ । ਆਜ਼ਾਦੀ ਦੀ ਲੜਾਈ ਵਿੱਚ ਇਹ ਝੰਡਾ ਸਾਨੂੰ ਉਤਸ਼ਾਹ ਅਤੇ ਹੌਂਸਲਾ ਵੀ ਦਿੰਦਾ ਰਿਹਾ ਹੈ ।
                    ਸਾਡੇ ਜਾਨੋਂ ਵੱਧ ਪਿਆਰੇ ਕੌਮੀ ਝੰਡੇ ਦਾ ਇਤਿਹਾਸ ਸਾਡੀ ਸੁਤੰਤਰਤਾ ਦੀ ਲੜਾਈ ਲਈ ਇੱਕ ਅਮਰ ਗਾਥਾ ਹੈ । ਜਦ ਦੇਸ਼ ਆਜ਼ਾਦੀ ਦੀ ਜੰਗ ਆਰੰਭ ਹੋਈ,ਤਾਂ ਆਜ਼ਾਦੀ ਭਾਵਨਾ ਅਤੇ ਇਸ ਦੀ ਕਲਪਨਾ ਨੂੰ ਲੈ ਕੇ ਭਾਰਤ ਦੇ ਕੌਮੀ ਝੰਡੇ ਦਾ ਮੁਢਲਾ ਵਜੂਦ ਬਣਨਾ ਸ਼ੁਰੂ ਹੋਇਆ । ਨਿਵੇਦਤਾ ਅਤੇ ਸਵਾਮੀ ਵਿਵੇਕਾ ਆਨੰਦ ਨੇ ਤੇਲ ਦੇ 108 ਲੈਂਪ ਵੰਦੇ ਮਾਤਰਮ ਕੈਪਸ਼ਨ ਦੁਆਲੇ ਜਲਾਏ । ਸਭ ਤੋਂ ਪਹਿਲਾਂ ਕੋਲਕਾਤਾ ਦੇ ਇੱਕ ਪਾਰਸੀ ਸਮਾਗਮ ਵਿੱਚ ਸੁਰਿੰਦਰ ਨਾਥ ਬੈਨਰ ਜੀ ਨੇ 7 ਅਗਸਤ 1906 ਨੂੰ ਇੱਕ ਝੰਡਾ ਲਹਿਰਾਇਆ । ਜਿਸ ਵਿੱਚ ਤਿੰਨ ਪੱਟੀਆਂ ਗੂੜ੍ਹੀ ਹਰੀ,ਗੂੜ੍ਹੀ ਪੀਲੀ,ਅਤੇ ਗੂੜ੍ਹੀ ਲਾਲ ਸੀ । ਹਰੀ ਪੱਟੀ ਵਿੱਚ ਅੱਠ ਚਿੱਟੇ ਕਮਲ ਫੁੱਲਾਂ ਦੇ ਨਿਸ਼ਾਨ ਸਨ । ਲਾਲ ਪੱਟੀ ਉੱਤੇ ਚੰਨ ਅਤੇ ਸੂਰਜ ਦੇ ਨਿਸ਼ਾਨ ਸਨ । ਪੀਲੀ ਪੱਟੀ ਉੱਤੇ ਵੰਦੇ ਮਾਤਰਮਲਿਖਿਆ ਹੋਇਆ ਸੀ ।
                ਸਾਡੀ ਜੰਗੇ ਆਜ਼ਾਦੀ ਦੀ ਲੜਾਈ ਵਿੱਚ ਮੈਡਮ ਭੀਮਾਂ ਜੀ ਕਾਮਾ ਦਾ ਨਾਂਅ ਬਹੁਤ ਮਕਬੂਲ ਹੈ ।  ਉਹਨਾਂ ਨੇ ਪਹਿਲੀ ਵਾਰੀ 18 ਅਗਸਤ 1907 ਨੂੰ ਜਰਮਨੀ ਦੇ ਇੱਕ ਸਮਾਗਮ ਵਿੱਚ ਭਾਰਤੀ ਝੰਡਾ , ਵਿਦੇਸ਼ ਵਿੱਚ ਪਹਿਲੀ ਵਾਰ ਲਹਿਰਾਇਆ । ਇਕੱਠੇ ਹੋਏ ਲੋਕਾਂ ਨੇ ਖੜ੍ਹੇ ਹੋ ਕੇ ਝੰਡੇ ਦਾ ਸਤਿਕਾਰ ਕਰਦਿਆਂ ,ਭਾਰਤ ਮਾਤਾ ਦੀ ਜੈ ਦੇ ਨਾਹਰੇ ਲਾਏ । ਇਸ ਝੰਡੇ ਵਿੱਚ ਲਾਲ,ਪੀਲੇ,ਅਤੇ ਹਰੇ ਰੰਗ ਦੀਆਂ ਤਿਰਛੀਆਂ ਧਾਰੀਆਂ ਸਨ । ਉਪਰਲੀ ਲਾਲ ਧਾਰੀ ਵਿੱਚ ਸੱਤ ਤਾਰੇ ਅਤੇ ਇੱਕ ਕਮਲ ਫੁੱਲ ਬਣਿਆਂ ਹੋਇਆ ਸੀ,ਵਿਚਕਾਰਲੀ ਪੀਲੀ ਪੱਟੀ ਵਿੱਚ ਨੀਲੇ ਰੰਗ ਨਾਲ ਵੰਦੇ ਮਾਤਰਮ ਅੰਕਿਤ ਸੀ,ਅਤੇ ਹੇਠਲੀ ਹਰੀ ਪੱਟੀ ਵਿੱਚ ਤਾਰਾ,ਚੰਦਰਮਾਂ ਬਣਿਆਂ ਹੋਇਆ ਸੀ । ਸਨ 1916 ਤੱਕ ਇਸ ਝੰਡੇ ਨੂੰ ਹੀ ਪ੍ਰਵਾਨ ਕੀਤਾ ਜਾਂਦਾ ਰਿਹਾ ,ਇਸ ਸਮੇ ਹੀ ਪਿੰਗਲੀ ਵਿਨਕਈਆ ਅਤੇ ਹੋਰਨਾਂ ਵੱਲੋਂ 30 ਨਵੇਂ ਡਿਜ਼ਾਇਨ ਪੇਸ਼ ਕੀਤੇ ਗਏ । ਪਰ ਏਨੀ ਬੇਸੈਂਟ ਅਤੇ ਬਾਲ ਗੰਗਾਧਰ ਤਿਲਕ ਨੇ ਇੱਕ ਹੋਰ ਝੰਡਾ ਸਾਹਮਣੇ ਲਿਆਂਦਾ । ਜਿਸ ਵਿੱਚ ਪੰਜ ਲਾਲ ਅਤੇ ਪੰਜ ਹਰੀਆਂ ਪੱਟੀਆਂ ਸਨ । ਸਪਤਰਿਸ਼ੀਆਂ ਦੇ ਪ੍ਰਤੀਕ ਸੱਤ ਤਾਰੇ ਅਤੇ ਇੱਕ ਖੂੰਜੇ ਵਿੱਚ (ਖੱਬੇ ਪਾਸੇ) ਯੂਨੀਅਨ ਜੈਕ ਦਾ ਵੀ ਨਿਸ਼ਾਨ ਸੀ । ਪਰ ਇਸ ਝੰਡੇ ਦਾ ਸਖ਼ਤ ਵਿਰੋਧ ਹੋਇਆ ,ਕਿਓਂਕਿ ਯੂਨੀਅਨ ਜੈਕ ਨੂੰ ਆਪਣੇ ਝੰਡੇ ਵਿੱਚ ਥਾਂ ਦੇਣੀ ਜਾਇਜ਼ ਨਹੀਂ ਸੀ । ਕੋਇਮਬਟੂਰ ਦੇ ਮਜਿਸਟਰੇਟ ਨੇ ਵੀ ਇਸ ਉੱਤੇ ਪਾਬੰਦੀ ਲਾ ਦਿੱਤੀ ।
                       1916 ਵਿੱਚ ਸ਼੍ਰੀਮਤੀ ਏਨੀ ਬੇਸੈਂਟ ਨੇ ਹੋਮਰੂਲ ਝੰਡਾ ਪੇਸ਼ ਕੀਤਾ,ਜਿਸ ਵਿੱਚ ਦੋ ਰੰਗ ਲਾਲ ਅਤੇ ਹਰਾ ਹੀ ਸੀ । ਦੋਹਾਂ ਜਾਤਾਂ ਹਿੰਦੂ ਅਤੇ ਮੁਸਲਮਾਨਾਂ ਨੂੰ ਬਰਾਬਰੀ ਦਾ ਦਰਜਾ ਦੇਣ ਦੀ ਭਾਵਨਾ ਵਜੋਂ ਅਜਿਹਾ ਕੀਤਾ ਗਿਆ । ਆਂਧਰਾ ਪ੍ਰਦੇਸ਼ ਵਿੱਚ ਬੈਜਵਾੜਾ ਵਿਖੇ ਸਰਬ ਭਾਰਤੀ ਕਾਂਗਰਸ ਕਮੇਟੀ ਦੀ ਇੱਕ ਮੀਟਿੰਗ ਹੋਈ । ਜਿੱਥੇ ਲੋਕਾਂ ਵੱਲੋਂ ਕਾਗਜ਼ਾਂ ਦੇ ਤਿਆਰ ਕੀਤੇ ਕਈ ਝੰਡੇ ਪੇਸ਼ ਕੀਤੇ ਗਏ ।ਇਹਨਾਂ ਨਮੂਨੇ ਦੇ ਝੰਡਿਆਂ ਨੂੰ ਵੇਖ ਮਹਾਤਮਾਂ ਗਾਂਧੀ ਜੀ ਨੇ  ਰਾਇ ਦਿੱਤੀ ਕਿ ਝੰਡੇ ਵਿੱਚ ਤਿੰਨ ਰੰਗ ਹੋਣੇ ਚਾਹੀਦੇ ਹਨ । ਇਹਨਾਂ ਰੰਗਾਂ ਉਪਰ ਚਰਖੇ ਦਾ ਚਿਤਰ ਵੀ ਹੋਵੇ । ਇਸ ਝੰਡੇ ਦਾ ਕਾਫੀ ਪ੍ਰਚਾਰ ਵੀ ਹੋਇਆ ,ਪਰ ਪ੍ਰਵਾਨਗੀ ਹਾਸਲ ਨਾ ਕੀਤੀ ਜਾ ਸਕੀ ।
                ਝੰਡੇ ਨੂੰ ਸਵੀਕ੍ਰਿਤੀ ਪ੍ਰਾਪਤ ਕਰਨ ਦੇ ਖ਼ਿਆਲ ਨਾਲ ਇੱਕ ਕਮੇਟੀ 1931 ਵਿੱਚ ਬਣਾਈ ਗਈ । ਜਿਸ ਵਿੱਚ ਸ਼੍ਰੀ ਕਾਕਾ ਕਾਲੇਕਰ ਨੇ ਸੁਝਾਅ ਦਿੰਦਿਆਂ ਕਿਹਾ ਕਿ ਝੰਡੇ ਦੇ ਚਾਰੋਂ ਪਾਸੇ ਲਾਲ ਰੰਗ ਵਿੱਚ ਹਰਾ ਅਤੇ ਸਫ਼ੈਦ ਰੰਗ ਵੀ ਹੋਵੇ । ਸਫ਼ੈਦ ਰੰਗ ਵਿੱਚ 1921 ਦੇ ਚਰਖਾ ਅੰਦੋਲਨ ਦੇ ਪ੍ਰਤੀਕ ਚਰਖੇ ਨੂੰ ਵੀ ਲਿਆ ਜਾਵੇ । ਪਰ ਪੰਡਤ ਜਵਾਹਰ ਲਾਲ ਨਹਿਰੂ ਜੀ ਨੇ ਇਹ ਸੁਝਾਅ ਰੱਦ ਕਰਦਿਆਂ ਕਿਹਾ ਕਿ ਮਹਾਤਮਾਂ ਗਾਂਧੀ ਜੀ ਵੱਲੋਂ ਸੁਝਾਇਆ ਝੰਡਾ ਹੀ ਠੀਕ ਹੈ । ਪਰ ਸਫ਼ੈਦ ਧਾਰੀ ,ਉਪਰ ਦੀ ਬਜਾਇ ਵਿਚਕਾਰ ਹੋਣੀ ਚਾਹੀਦੀ ਹੈ ,ਕਿਓਂਕਿ ਉਪਰਲੀ ਸਫ਼ੈਦ ਧਾਰੀ ਆਕਾਸ਼ੀ ਰੰਗਾਂ ਨਾਲ ਹੀ ਮਿਲ ਜਾਇਆ ਕਰੇਗੀ ,ਅਤੇ ਠੀਕ ਦਿਖਾਈ ਨਹੀਂ ਦੇਵੇਗੀ । ਉਹਨਾਂ ਇਹ ਵਿਚਾਰ ਵੀ ਰੱਦ ਕਰ ਦਿੱਤਾ ਕਿ ਤਿੰਨਾਂ ਰੰਗਾਂ ਉਪਰ ਹੀ ਚਰਖਾ ਹੋਵੇ । ਇੱਥੋਂ ਤੱਕ ਕਿ ਚਰਖੇ ਨੂੰ ਝੰਡੇ ਉਤੇ ਰੱਖਣ ਦਾ ਵਿਰੋਧ ਵੀ ਹੋਇਆ । ਤਾਂ ਕਾਲੇਕਰ ਨੇ ਕਿਹਾ ਕਿ ਝੰਡੇ ਉੱਤੇ ਬੰਦੂਕ,ਘੋੜਾ,ਸ਼ੇਰ,ਤਲਵਾਰ,ਆਦਿ ਦਾ ਚਿੰਨ੍ਹ ਨਹੀਂ ਹੋਣਾ ਚਾਹੀਦਾ । ਚਰਖਾ ਤਨ ਲਈ ਕਪੜੇ ਬਨਾਉਣ ਵਿੱਚ ਮਦਦਗਾਰ ਹੈ । ਇਸ ਲਈ ਇਹੀ ਠੀਕ ਹੈ । ਪਰ ਮੌਲਾਨਾ ਅਜ਼ਾਦ ਨੇ ਕਿਹਾ ਕਿ ਚਰਖੇ ਦੀ ਥਾਂ ਕਪਾਹ ਦਾ ਫੁੱਲ ਹੋਵੇ ,ਜਿਹੜਾ ਖਾਦੀ ਦਾ ਵੀ ਸੂਚਕ ਹੈ,ਤਾਂ ਕਾਕਾ ਕਾਲੇਕਰ ਨੇ ਕਿਹਾ ਕਿ ਕਪਾਹ ਦਾ ਫੁੱਲ ਤਾਂ ਕੁਦਰਤ ਦੀ ਦੇਣ ਹੈ,ਪਰ ਚਰਖਾ ਮਨੁੱਖ ਦੀ ਕਾਢ,ਅਹਿੰਸਾ ਅਤੇ ਜਾਤੀ ਕੋਸ਼ਿਸ਼ਾਂ ਦਾ ਸਿੱਟਾ ਹੈ ।ਇਸ ਮਗਰੋਂ ਕਈ ਹੋਰ ਸੁਝਾਅ ਵੀ ਪੇਸ਼ ਹੋਏ ਅਤੇ ਅਖ਼ੀਰ ਕੇਸਰੀ ਰੰਗ ਪ੍ਰਵਾਨ ਕਰਦਿਆਂ ਚਰਖਾ ਚਿੰਨ੍ਹ ਵੀ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ,ਕਿਓਂਕਿ ਲੋਕ ਭਾਵਨਾਤਮਿਕ ਤੌਰ ਤੇ ਇਸ ਨਾਲ ਜੁੜ ਚੁੱਕੇ ਸਨ । ਇਸ ਮੁਤਾਬਕ ਝੰਡੇ ਦਾ ਸਰੂਪ ਸੀ :ਉਪਰ ਕੇਸਰੀ ਪੱਟੀ,ਵਿਚਕਾਰ ਚਿੱਟੀ ਪੱਟੀ ,ਅਤੇ ਹੇਠਾਂ ਹਰੀ ਪੱਟੀ । ਚਿੱਟੀ ਪੱਟੀ ਵਿੱਚ ਨੀਲੇ ਰੰਗ ਨਾਲ ਅੰਕਿਤ ਕੀਤਾ ਚਰਖਾ । ਕੌਮੀ ਗੀਤ ਵਿੱਚ ਵੀ ਤਿਰੰਗਾ ਸ਼ਬਦ ਆਉਂਦਾ ਹੈ । ਇਸ ਪ੍ਰਵਾਨਗੀ ਤੋਂ ਇਲਾਵਾ ਹੋਰ ਕਈ ਸੁਝਾਅ ਵੀ ਆਏ । ਪਰ ਇਸ ਨੂੰ ਜਾਤਾਂ ਆਦਿ ਨਾਲ ਜੋੜਨ ਦੀ ਬਜਾਇ ਕੇਸਰੀ ਰੰਗ ਨੂੰ ਕੁਰਬਾਨੀ ਦਾ,ਹਰੇ ਰੰਗ ਨੂੰ ਹਰਿਆਲੀ-ਖ਼ਸ਼ਹਾਲੀ ਦਾ,ਸਫ਼ੈਦ ਰੰਗ ਨੂੰ ਸੱਚ,ਸ਼ਾਂਤੀ,ਸਫ਼ਾਈ,ਅਤੇ ਸਾਝਾ ਦਾ ਪ੍ਰਤੀਕ ਮੰਨਿਆਂ ਗਿਆ ।
                ਜਦ ਸੰਵਿਧਾਨ ਸਭਾ ਨੇ ਤਿਰੰਗੇ ਨੂੰ ਕੌਮੀ ਝੰਡਾ ਨਿਸਚਿਤ ਕਰਨ ਲਈ ਸਰਦਾਰ ਪਟੇਲ,ਮੌਲਾਨਾ ਆਜ਼ਾਦ,ਮਾਸਟਰ ਤਾਰਾ ਸਿੰਘ,ਡਾ ਪਟਾਭੀ ਸੀਤਾਰ ਭੈਯਾ,ਕਾਕਾ ਕਾਲੇਕਰ,ਡਾ ਹਾਰਡਨਰ ਤੇ ਅਧਾਰਤ ਕਮੇਟੀ ਦਾ ਗਠਨ ਕੀਤਾ ,ਤਾਂ ਪਿਛਲੀ ਕਮੇਟੀ ਦੇ ਮੈਬਰ ਪੰਡਤ ਜਵਾਹਰ ਲਾਲ ਨਹਿਰੂ ਜੀ ਨੇ ਕਿਹਾ ਕਿ ਝੰਡੇ ਵਿੱਚ ਚਰਖਾ ਠੀਕ ਨਹੀਂ ਹੈ,ਕਿਓਂਕਿ ਇਹ ਦੋਹਾਂ ਪਾਸਿਆਂ ਤੋਂ ਇੱਕੋ-ਜਿਹਾ ਦਿਖਾਈ ਨਹੀਂ ਦਿੰਦਾ । ਸੋਚ ਵਿਚਾਰ ਮਗਰੋਂ ਸਾਰਨਾਥ ਦੀ ਲਾਠ ਉੱਤੇ ਬਣੇ ਅਸ਼ੋਕ ਦੇ 24 ਲਕੀਰਾਂ ਵਾਲੇ ਚੱਕਰ ਨੂੰ ਚਰਖੇ ਦੀ ਥਾਂ ਸ਼ਾਮਲ ਕੀਤਾ ਗਿਆ,ਅਤੇ 22 ਜੁਲਾਈ 1947 ਨੂੰ ਇਹ ਪ੍ਰਵਾਨ ਕਰ ਲਿਆ ਗਿਆ । ਇਸ ਨੂੰ ਪਿੰਗਲੀ ਵਿਨਕਈਆ ਨੇ ਡਿਜ਼ਾਇਨ ਕੀਤਾ ਹੈ । ਭਾਵੇਂ ਕਾਂਗਰਸ ਪਾਰਟੀ ਨੇ ਆਪਣਾ ਝੰਡਾ ਚਰਖੇ ਵਾਲਾ ਹੀ ਰੱਖਿਆ । ਇਸ ਤਬਦੀਲੀ ਮਗਰੋਂ 6 ਅਗਸਤ 1947 ਨੂੰ ਗਾਂਧੀ ਜੀ ਨੇ ਆਖਿਆ ਮੈਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਜੇ ਭਾਰਤੀ ਝੰਡੇ ਉੱਤੇ ਚਰਖੇ ਦੀ ਬਜਾਇ ਚੱਕਰ ਰੱਖਿਆ ਜਾਵੇਗਾ ,ਤਾਂ ਮੈ ਉਸ ਨੂੰ ਸਲਾਮੀ ਨਹੀਂ ਦਿਆਂਗਾ ।ਪਰ ਨਹਿਰੂ ਜੀ ਦੇ ਚੱਕਰ ਨੂੰ ਚਰਖੇ ਦਾ ਪ੍ਰਤੀਕ ਵਜੋਂ ਕਹਿਣ ਤੇ ਗਾਂਧੀ ਜੀ ਚੁੱਪ ਹੋ ਗਏ । ਹੁਣ ਅੱਗੋਂ ਇਸ ਵਿੱਚ ਕੋਈ ਹੋਰ ਤਬਦੀਲੀ ਨਾ ਹੋਵੇ ,ਨੂੰ ਧਿਆਂਨ ਵਿੱਚ ਰਖਦਿਆਂ ਪ੍ਰਮਾਣਿਕ ਝੰਡਾ ਸੀਲ ਕਰਕੇ ਕੈਪਸੂਲ ,ਚ ਸੁਰੱਖਿਅਤ ਰੱਖਿਆ ਹੋਇਆ ਹੈ ।
                 ਸਾਡੇ ਕੌਮੀ ਝੰਡੇ ਵਿੱਚ 3-2 ਦਾ ਅਨੁਪਾਤ ਹੈ । ਇਹ ਜਦ ਕਿਸੇ ਹੋਰ ਸੰਸਥਾ ਦੇ ਪ੍ਰੋਗਰਾਮ ਸਮੇ ਲਹਿਰਾਇਆ ਜਾਂਦਾ ਹੈ ਤਾਂ ਇਹ ਸਭ ਤੋਂ ਉੱਚਾ ਹੁੰਦਾ ਹੈ । ਇਸ ਦੇ ਸੱਜੇ ਪਾਸੇ ਹੋਰ ਕੋਈ ਝੰਡਾ ਨਹੀਂ ਹੁੰਦਾ । ਸਵੇਰੇ ਦਿਨ ਚੜ੍ਹਨ ਤੋਂ ਸ਼ਾਮ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਉਤਾਰ ਕੇ ਸਾਂਭਿਆ ਜਾਂਦਾ ਹੈ । ਸਾਡੇ ਲਈ ਸਾਡਾ ਕੌਮੀ ਝੰਡਾ ਮਾਨ-ਸਨਮਾਨ,ਆਜ਼ਾਦੀ ਅਤੇ ਵਿਸ਼ਵਾਸ਼ਾਂ ਦਾ ਪ੍ਰਤੀਕ ਹੈ । ਸ਼ਾਲਾ ! ਇਹ ਯੁਗਾਂ-ਯਗਾਂਤਰਾਂ ਤੱਕ ਇਵੇਂ ਲਹਿਰਾਉਂਦਾ ਰਹੇ,ਅਤੇ ਅਸੀਂ ਇਸ ਨੂੰ ਇਵੇਂ ਸੀਸ ਝੁਕਾਉਂਦੇ ਰਹੀਏ,ਫ਼ਖ਼ਰ ਕਰਦੇ ਰਹੀਏ ।  
                           **********************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

Wednesday, January 25, 2012


                     28 ਜਨਵਰੀ ਤੋਂ ਇਹ ਟਰਾਫ਼ੀ ਮੁਕਾਬਲਾ ਸ਼ੁਰੂ ਹੋਣਾਹੈ।
                            ਮਹਿਲਾ ਚੈਂਪੀਅਨਜ਼ ਟਰਾਫ਼ੀ
                                                   ਰਣਜੀਤ ਸਿੰਘ ਪ੍ਰੀਤ
                         ਅਰਜਨਟੀਨਾ ਦੇ ਸ਼ਹਿਰ ਰੋਸਾਰੀਓ ਵਿੱਚ 20ਵੀਂ ਮਹਿਲਾ ਚੈਂਪੀਅਨਜ਼ ਟਰਾਫ਼ੀ 28 ਜਨਵਰੀ ਤੋਂ 5 ਫਰਵਰੀ ਤੱਕ ਖੇਡੀ ਜਾਣੀ ਹੈ। ਜਿਸ ਵਿੱਚ ਸ਼ਾਮਲ ਹੋ ਰਹੀਆਂ 8 ਟੀਮਾਂ ਨੂੰ ਪੂਲ ਏ:ਹਾਲੈਂਡ,ਇੰਗਲੈਂਡ,ਚੀਨ ,ਜਪਾਨ,ਅਤੇ ਪੂਲ ਬੀ ਜਰਮਨੀ,ਦੱਖਣੀ ਕੋਰੀਆ,ਨਿਊਜ਼ੀਲੈਂਡ,ਅਰਜਨਟੀਨਾ ਅਨੁਸਾਰ ਵੰਡਿਆ ਗਿਆ ਹੈ। ਇਸ ਵਰਗ ਦਾ ਪਹਿਲਾ ਮੁਕਾਬਲਾ 1987 ਵਿੱਚ ਹਾਲੈਂਡ ਨੇ ਐਮਸਤਲਵੀਨ ਵਿੱਚ ਆਸਟਰੇਲੀਆ ਨੂੰ ਹਰਾਕੇ ਜਿਤਿਆ ਸੀ । ਹੁਣ ਤੱਕ ਦਾ ਅਖੀਰਲਾ ਅਰਥਾਤ 19ਵਾਂ 2011 ਦਾ ਮੁਕਾਬਲਾ ਵੀ ਹਾਲੈਂਡ ਨੇ ਆਪਣੀ ਹੀ ਮੇਜ਼ਬਾਨੀ ਅਧੀਨ ਐਮਸਟਰਡਮ ਵਿੱਚ ਅਰਜਨਟੀਨਾ ਨੂੰ 3-3 ਨਾਲ ਬਰਾਬਰ ਰਹਿਣ ਮਗਰੋਂ, ਪਨੈਲਟੀ ਸਟਰੌਕ ਜ਼ਰੀਏ 3-2 ਨਾਲ ਹਰਾਕੇ ਜਿੱਤਿਆ ਹੈ । ਅਗਲਾ 21ਵਾਂ ਮੁਕਾਬਲਾ 2014 ਨੁੰ ਭਾਰਤ ਵਿੱਚ ਹੋਣਾ ਹੈ । ਹੁਣ ਤੱਕ 6 ਮੁਲਕ ਹੀ ਫਾਈਨਲ ਖੇਡੇ ਹਨ। ਹਾਲੈਂਡ-ਆਸਟਰੇਲੀਆ ਨੇ 10-10 ਫਾਈਨਲ ਖੇਡ ਕੇ 6-6 ਜਿੱਤਾਂ ਹਾਸਲ ਕੀਤੀਆਂ ਹਨ,ਪਰ 7 ਵਾਰੀ ਤੀਜਾ ਸਥਾਨ ਲੈਣ ਕਰਕੇ ਹਾਲੈਂਡ ਸਿਖ਼ਰਤੇ ਹੈ। ਆਸਟਰੇਲੀਆ ਨੇ 2 ਵਾਰ ਤੀਜਾ ਅਤੇ 3 ਵਾਰ ਚੌਥਾ ਸਥਾਨ ਲਿਆ ਹੈ । ਅਰਜਨਟੀਨਾਂ ਨੇ 7,ਜਰਮਨੀ ਨੇ 6,ਚੀਨ ਨੇ 3 ਅਤੇ ਦੱਖਣੀ ਕੋਰੀਆ ਨੇ 2 ਫਾਈਨਲ ਖੇਡ ਕੇ ਇੱਕ-ਇੱਕ ਹੀ ਜਿੱਤਿਆ ਹੈ ।
                      ਲੰਡਨ ਓਲੰਪਿਕ ਤੋਂ ਪਹਿਲਾਂ ਦਾ ਇਹ ਅਹਿਮ ਮੁਕਾਬਲਾ ਹੈ,ਜਿਸ ਦਾ ਮੁਢਲਾ ਰਾਊਂਡ ਰੌਬਿਨ ਗੇੜ 28 ਜਨਵਰੀ ਤੋਂ 31 ਜਨਵਰੀ ਤੱਕ ਚੱਲਣਾ ਹੈ । ਜਦੋਂ ਕਿ 2 ਫਰਵਰੀ ਤੋਂ 5 ਫਰਵਰੀ ਤੱਕ ਨਾਕ-ਆਊਟ ਗੇੜ ਖੇਡਿਆ ਜਾਵੇਗਾ । ਕੁੱਲ ਮਿਲਾਕੇ 24 ਮੈਚ ਹੋਣੇ ਹਨ। ਦੋਹਾਂ ਗਰੁੱਪਾਂ ਵਿੱਚੋਂ 2-2 ਦੇ ਹਿਸਾਬ ਨਾਲ ਰੋਜ਼ਾਨਾ 4-4 ਮੈਚ ਹੋਣਗੇ । ਜਨਵਰੀ 30,ਫਰਵਰੀ ਇੱਕ ਅਤੇ 4 ਨੂੰ ਅਰਾਮ ਦੇ ਦਿਨ ਹਨ ।  ਉਦਘਾਟਨੀ ਮੈਚ ਹਾਲੈਂਡ ਅਤੇ ਚੀਨ ਦਰਮਿਆਂਨ ਹੋਵੇਗਾ । ਸਾਰੇ ਮੈਚਾਂ ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ ;-
ਪੂਲ ਏ; 28 ਜਨਵਰੀ; ਚੀਨ ਬਨਾਮ ਹਾਲੈਂਡ,ਇੰਗਲੈਂਡ-ਜਪਾਨ,ਪੂਲ ਬੀ;ਜਰਮਨੀ-ਕੋਰੀਆ,ਨਿਊਜ਼ੀਲੈਂਡ-ਅਰਜਨਟੀਨਾਂ,
29ਜਨਵਰੀ;ਪੂਲ ਏ;ਚੀਨ-ਜਪਾਨ,ਇੰਗਲੈਂਡ-ਹਾਲੈਂਡ, ਪੂਲ ਬੀ; ਕੋਰੀਆ ਨਿਊਜ਼ੀਲੈਂਡ, ਜਰਮਨੀ- ਅਰਜਨਟੀਨਾਂ,
31 ਜਨਵਰੀ; ਪੂਲ ਏ ;ਜਪਾਨ-ਹਾਲੈਂਡ, ਚੀਨ- ਇੰਗਲੈਂਡ, ਪੂਲ ਬੀ; ਨਿਊਜ਼ੀਲੈਂਡ- ਜਰਮਨੀ, ਅਰਜਨਟੀਨਾਂ- ਕੋਰੀਆ,
2 ਫਰਵਰੀ;ਨਾਕ-ਆਊਟ ਗੇੜ ( ਕੁਅਰਟਰ ਫਾਈਨਲਜ਼):- ਪੂਲ ਏ -1 ਬਨਾਮ ਪੂਲ ਬੀ-4, ਪੂਲ ਬੀ-2 ਬਨਾਮ ਪੂਲ ਏ -3, ਪੂਲ ਏ -2 ਬਨਾਮ ਪੂਲ ਬੀ-3, ਪੂਲ ਏ -4 ਬਨਾਮ ਪੂਲ ਬੀ-1,
3 ਫਰਵਰੀ:(ਕਰਾਸਓਵਰ ਮੈਚ): ਹਾਰੀ ਕੁਆਰਟਰ ਫਾਈਨਲ-1 ਬਨਾਮ ਹਾਰੀ ਕੁਆਰਟਰ ਫਾਈਨਲ-2
 ਹਾ.ਕੁ.ਫਾ-3 ਬਨਾਮ ਹਾ.ਕੁ.ਫਾ.-4,
ਸੈਮੀਫਾਈਨਲ:-ਜੇਤੂ ਕੁ.ਫਾ.-1 ਬਨਾਮ ਜੇਤੂ ਕੁ.ਫਾ.-2,ਦੂਜਾ ਸੈਮੀਫਾਈਨਲ:ਜੇ.ਕੁ.ਫਾ-3 ਬਨਾਮ ਜੇ.ਕੁ.ਫਾ-4,
5 ਫਰਵਰੀ;ਕਰਾਸਓਵਰ ਮੈਚ ਵਿੱਚੋਂ ਹਾਰੀਆਂ ਟੀਮਾਂ ਦਾ ਮੈਚ 7ਵੇਂ,8ਵੇਂ ਲਈ ਅਤੇ ਜਿੱਤੀਆਂ ਟੀਮਾਂ ਦਾ ਮੈਚ 5ਵੇਂ,6ਵੇਂ ਸਥਾਨ ਲਈ ਹੋਵੇਗਾ । ਜਦੋਂ ਕਿ ਸੈਮੀਫਾਈਨਲ ਹਾਰੀਆਂ ਟੀਮਾਂ ਤੀਜੇ,ਚੌਥੇ ਸਥਾਨ ਲਈ ਅਤੇ ਜੇਤੂ ਟੀਮਾਂ ਖ਼ਿਤਾਬੀ ਮੁਕਾਬਲੇ ਲਈ ਮੈਦਾਨ ਵਿੱਚ ਉਤਰਨਗੀਆਂ ।
                                              ***********************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

Tuesday, January 24, 2012

ਮਹਿਲਾ ਚੈਂਪੀਅਨਜ਼ ਟਰਾਫ਼ੀ


                  28 ਜਨਵਰੀ ਤੋਂ ਇਹ ਟਰਾਫ਼ੀ ਮੁਕਾਬਲਾ ਸ਼ੁਰੂ ਹੋਣਾਹੈ।
                         ਮਹਿਲਾ ਚੈਂਪੀਅਨਜ਼ ਟਰਾਫ਼ੀ
                                              ਰਣਜੀਤ ਸਿੰਘ ਪ੍ਰੀਤ
                         ਅਰਜਨਟੀਨਾ ਦੇ ਸ਼ਹਿਰ ਰੋਸਾਰੀਓ ਵਿੱਚ 20ਵੀਂ ਮਹਿਲਾ ਚੈਂਪੀਅਨਜ਼ ਟਰਾਫ਼ੀ 28 ਜਨਵਰੀ ਤੋਂ 5 ਫਰਵਰੀ ਤੱਕ ਖੇਡੀ ਜਾਣੀ ਹੈ। ਜਿਸ ਵਿੱਚ ਸ਼ਾਮਲ ਹੋ ਰਹੀਆਂ 8 ਟੀਮਾਂ ਨੂੰ ਪੂਲ ਏ:ਹਾਲੈਂਡ,ਇੰਗਲੈਂਡ,ਚੀਨ ,ਜਪਾਨ,ਅਤੇ ਪੂਲ ਬੀ ਜਰਮਨੀ,ਦੱਖਣੀ ਕੋਰੀਆ,ਨਿਊਜ਼ੀਲੈਂਡ,ਅਰਜਨਟੀਨਾ ਅਨੁਸਾਰ ਵੰਡਿਆ ਗਿਆ ਹੈ। ਇਸ ਵਰਗ ਦਾ ਪਹਿਲਾ ਮੁਕਾਬਲਾ 1987 ਵਿੱਚ ਹਾਲੈਂਡ ਨੇ ਐਮਸਤਲਵੀਨ ਵਿੱਚ ਆਸਟਰੇਲੀਆ ਨੂੰ ਹਰਾਕੇ ਜਿਤਿਆ ਸੀ । ਹੁਣ ਤੱਕ ਦਾ ਅਖੀਰਲਾ ਅਰਥਾਤ 19ਵਾਂ 2011 ਦਾ ਮੁਕਾਬਲਾ ਵੀ ਹਾਲੈਂਡ ਨੇ ਆਪਣੀ ਹੀ ਮੇਜ਼ਬਾਨੀ ਅਧੀਨ ਐਮਸਟਰਡਮ ਵਿੱਚ ਅਰਜਨਟੀਨਾ ਨੂੰ 3-3 ਨਾਲ ਬਰਾਬਰ ਰਹਿਣ ਮਗਰੋਂ, ਪਨੈਲਟੀ ਸਟਰੌਕ ਜ਼ਰੀਏ 3-2 ਨਾਲ ਹਰਾਕੇ ਜਿੱਤਿਆ ਹੈ । ਅਗਲਾ 21ਵਾਂ ਮੁਕਾਬਲਾ 2014 ਨੁੰ ਭਾਰਤ ਵਿੱਚ ਹੋਣਾ ਹੈ । ਹੁਣ ਤੱਕ 6 ਮੁਲਕ ਹੀ ਫਾਈਨਲ ਖੇਡੇ ਹਨ। ਹਾਲੈਂਡ-ਆਸਟਰੇਲੀਆ ਨੇ 10-10 ਫਾਈਨਲ ਖੇਡ ਕੇ 6-6 ਜਿੱਤਾਂ ਹਾਸਲ ਕੀਤੀਆਂ ਹਨ,ਪਰ 7 ਵਾਰੀ ਤੀਜਾ ਸਥਾਨ ਲੈਣ ਕਰਕੇ ਹਾਲੈਂਡ ਸਿਖ਼ਰਤੇ ਹੈ। ਆਸਟਰੇਲੀਆ ਨੇ 2 ਵਾਰ ਤੀਜਾ ਅਤੇ 3 ਵਾਰ ਚੌਥਾ ਸਥਾਨ ਲਿਆ ਹੈ । ਅਰਜਨਟੀਨਾਂ ਨੇ 7,ਜਰਮਨੀ ਨੇ 6,ਚੀਨ ਨੇ 3 ਅਤੇ ਦੱਖਣੀ ਕੋਰੀਆ ਨੇ 2 ਫਾਈਨਲ ਖੇਡ ਕੇ ਇੱਕ-ਇੱਕ ਹੀ ਜਿੱਤਿਆ ਹੈ ।
                      ਲੰਡਨ ਓਲੰਪਿਕ ਤੋਂ ਪਹਿਲਾਂ ਦਾ ਇਹ ਅਹਿਮ ਮੁਕਾਬਲਾ ਹੈ,ਜਿਸ ਦਾ ਮੁਢਲਾ ਰਾਊਂਡ ਰੌਬਿਨ ਗੇੜ 28 ਜਨਵਰੀ ਤੋਂ 31 ਜਨਵਰੀ ਤੱਕ ਚੱਲਣਾ ਹੈ । ਜਦੋਂ ਕਿ 2 ਫਰਵਰੀ ਤੋਂ 5 ਫਰਵਰੀ ਤੱਕ ਨਾਕ-ਆਊਟ ਗੇੜ ਖੇਡਿਆ ਜਾਵੇਗਾ । ਕੁੱਲ ਮਿਲਾਕੇ 24 ਮੈਚ ਹੋਣੇ ਹਨ। ਦੋਹਾਂ ਗਰੁੱਪਾਂ ਵਿੱਚੋਂ 2-2 ਦੇ ਹਿਸਾਬ ਨਾਲ ਰੋਜ਼ਾਨਾ 4-4 ਮੈਚ ਹੋਣਗੇ । ਜਨਵਰੀ 30,ਫਰਵਰੀ ਇੱਕ ਅਤੇ 4 ਨੂੰ ਅਰਾਮ ਦੇ ਦਿਨ ਹਨ ।  ਉਦਘਾਟਨੀ ਮੈਚ ਹਾਲੈਂਡ ਅਤੇ ਚੀਨ ਦਰਮਿਆਂਨ ਹੋਵੇਗਾ । ਸਾਰੇ ਮੈਚਾਂ ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ ;-
ਪੂਲ ਏ; 28 ਜਨਵਰੀ; ਚੀਨ ਬਨਾਮ ਹਾਲੈਂਡ,ਇੰਗਲੈਂਡ-ਜਪਾਨ,ਪੂਲ ਬੀ;ਜਰਮਨੀ-ਕੋਰੀਆ,ਨਿਊਜ਼ੀਲੈਂਡ-ਅਰਜਨਟੀਨਾਂ,
29ਜਨਵਰੀ;ਪੂਲ ਏ;ਚੀਨ-ਜਪਾਨ,ਇੰਗਲੈਂਡ-ਹਾਲੈਂਡ, ਪੂਲ ਬੀ; ਕੋਰੀਆ ਨਿਊਜ਼ੀਲੈਂਡ, ਜਰਮਨੀ- ਅਰਜਨਟੀਨਾਂ,
31 ਜਨਵਰੀ; ਪੂਲ ਏ ;ਜਪਾਨ-ਹਾਲੈਂਡ, ਚੀਨ- ਇੰਗਲੈਂਡ, ਪੂਲ ਬੀ; ਨਿਊਜ਼ੀਲੈਂਡ- ਜਰਮਨੀ, ਅਰਜਨਟੀਨਾਂ- ਕੋਰੀਆ,
2 ਫਰਵਰੀ;ਨਾਕ-ਆਊਟ ਗੇੜ ( ਕੁਅਰਟਰ ਫਾਈਨਲਜ਼):- ਪੂਲ ਏ -1 ਬਨਾਮ ਪੂਲ ਬੀ-4, ਪੂਲ ਬੀ-2 ਬਨਾਮ ਪੂਲ ਏ -3, ਪੂਲ ਏ -2 ਬਨਾਮ ਪੂਲ ਬੀ-3, ਪੂਲ ਏ -4 ਬਨਾਮ ਪੂਲ ਬੀ-1,
3 ਫਰਵਰੀ:(ਕਰਾਸਓਵਰ ਮੈਚ): ਹਾਰੀ ਕੁਆਰਟਰ ਫਾਈਨਲ-1 ਬਨਾਮ ਹਾਰੀ ਕੁਆਰਟਰ ਫਾਈਨਲ-2
 ਹਾ.ਕੁ.ਫਾ-3 ਬਨਾਮ ਹਾ.ਕੁ.ਫਾ.-4,
ਸੈਮੀਫਾਈਨਲ:-ਜੇਤੂ ਕੁ.ਫਾ.-1 ਬਨਾਮ ਜੇਤੂ ਕੁ.ਫਾ.-2,ਦੂਜਾ ਸੈਮੀਫਾਈਨਲ:ਜੇ.ਕੁ.ਫਾ-3 ਬਨਾਮ ਜੇ.ਕੁ.ਫਾ-4,
5 ਫਰਵਰੀ;ਕਰਾਸਓਵਰ ਮੈਚ ਵਿੱਚੋਂ ਹਾਰੀਆਂ ਟੀਮਾਂ ਦਾ ਮੈਚ 7ਵੇਂ,8ਵੇਂ ਲਈ ਅਤੇ ਜਿੱਤੀਆਂ ਟੀਮਾਂ ਦਾ ਮੈਚ 5ਵੇਂ,6ਵੇਂ ਸਥਾਨ ਲਈ ਹੋਵੇਗਾ । ਜਦੋਂ ਕਿ ਸੈਮੀਫਾਈਨਲ ਹਾਰੀਆਂ ਟੀਮਾਂ ਤੀਜੇ,ਚੌਥੇ ਸਥਾਨ ਲਈ ਅਤੇ ਜੇਤੂ ਟੀਮਾਂ ਖ਼ਿਤਾਬੀ ਮੁਕਾਬਲੇ ਲਈ ਮੈਦਾਨ ਵਿੱਚ ਉਤਰਨਗੀਆਂ ।
                                             ***********************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

Wednesday, January 18, 2012

ਭਾਰਤੀ ਹਾਕੀ ਟੀਮ ਲਈ ਪਰਖ਼ ਦਾ ਸਮਾਂ


              ਭਾਰਤੀ ਹਾਕੀ ਟੀਮ ਲਈ ਪਰਖ਼ ਦਾ ਸਮਾਂ 
                                                                                                                                                                                                                  ਰਣਜੀਤ ਸਿੰਘ ਪ੍ਰੀਤ
                                      ਜੁਲਾਈ  ਮਹੀਨੇ  ਸ਼ੁਰੂ ਹੋਣ ਵਾਲੀਆਂ ਲੰਡਨ ਓਲੰਪਿਕ ਖੇਡਾਂ-2012 ਲਈ  ਪੁਰਸ਼ ਅਤੇ ਮਹਿਲਾ ਵਰਗ ਦੀਆਂ 9-9 ਟੀਮਾਂ ਕੁਆਲੀਫ਼ਾਈ ਕਰ ਚੁੱਕੀਆਂ ਹਨ  ਅਤੇ 3-3 ਟੀਮਾਂ ਨੇ 16 ਫਰਵਰੀ ਤੋਂ 6 ਮਈ 2012 ਤੱਕ ਖੇਡੇ ਜਾਣ ਵਾਲੇ ਤਿੰਨ ਮੁਕਾਬਲਿਆਂ ਵਿੱਚੋਂ ਕੁਆਲੀਫ਼ਾਈ ਕਰਨਾਂ ਹੈ । ਤਿੰਨ ਕੁਆਲੀਫਾਈ ਮੁਕਾਬਲਿਆਂ ਵਿੱਚ 18-18 ਟੀਮਾਂ ਨੇ 6-6 ਦੇ ਹਿਸਾਬ ਨਾਲ ਸ਼ਿਰਕਤ ਕਰਨੀ ਹੈ । ਇਸ ਤਰ੍ਹਾਂ 3 ਮਹਿਲਾ ਟੀਮਾਂ,ਅਤੇ 3 ਪੁਰਸ਼ ਟੀਮਾਂ  ਓਲੰਪਿਕ ਲਈ ਕੁਆਲੀਫਾਈ ਕਰਨਗੀਆਂ ।  ਪਹਿਲਾ ਗੇੜ ਭਾਰਤ ਦੇ ਮੇਜਰ ਧਿਆਂਨ ਚੰਦ ਨੈਸ਼ਨਲ ਸਟੇਡੀਅਮ ਵਿੱਚ 18 ਤੋਂ 26 ਫ਼ਰਵਰੀ ਤੱਕ,ਖੇਡਿਆ ਜਾਣਾ ਹੈ । ਜਿਸ ਵਿੱਚ ਭਾਰਤੀ ਟੀਮ ਨੇ, ਕੈਨੇਡਾ, ਫਰਾਂਸ,ਪੋਲੈਂਡ,ਅਮਰੀਕਾ,ਅਤੇ ਮਿਸਰ ਨਾਲ ਖੇਡਦਿਆਂ, ਜੇਤੂ ਬਣਕੇ ਕੁਆਲੀਫ਼ਾਈ ਕਰਨਾਂ ਹੈ । ਸਾਨੂੰ ਅੱਜ ਵੀ ਉਹ ਵੀ ਦੁਖਦਾਈ ਪਲ ਯਾਦ ਹਨ, ਜਦੋਂ ਸਿਡਨੀ ਓਲੰਪਿਕ ਸਮੇ ਪੋਲੈਂਡ ਟੀਮ ਨੇ ਸੈਮੀਫਾਈਨਲ ਦੇ ਬਹੁਤ ਕਰੀਬ ਪਹੁੰਚੀ  ਭਾਰਤੀ ਟੀਮ ਨੂੰ ਹਰਾ ਕੇ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ । ਇਸ ਤੋਂ ਬਿਨਾ ਦੂਜੀਆਂ ਟੀਮਾਂ ਦੀ ਜੋ ਵਿਸ਼ਵ ਪੱਧਰ 'ਤੇ ਕਾਰਗੁਜ਼ਾਰੀ ਵੇਖੀ ਪਰਖ਼ੀ ਗਈ ਹੈ, ਉਸ ਅਨੁਸਾਰ ਕੋਈ ਵੀ ਟੀਮ ਭਾਰਤ ਲਈ ਮੁਸ਼ਕਿਲ ਖੜ੍ਹੀ ਕਰ ਸਕਦੀ ਹੈਕੁਝ ਚਿਰ ਪਹਿਲਾਂ ਚੈਂਪੀਅਨਜ਼ ਚੈਲੰਜ ਟੂਰਨਾਮੈਂਟ 'ਚ ਛੁਪੇ ਰੁਸਤਮ ਬੈਲਜ਼ੀਅਮ ਨੇ ਜਿਸ ਤਰ੍ਹਾਂ ਭਾਰਤ ਨੂੰ ਲੀਗ ਮੈਚ '3-3 ਦੀ ਬਰਾਬਰੀ ਤੇ ਰੋਕਿਆ,ਉੱਥੇ ਫਿਰ ਫਾਈਨਲ ਮੈਚ ਦੇ ਆਖਰੀ ਪਲਾਂ ਵਿਚ ਜਿੱਤ ਹਾਸਲ ਕਰਕੇ ਅਗਲੇ ਵਰ੍ਹੇ ਦੀ ਚੈਂਪੀਅਨਜ਼ ਟਰਾਫੀ ਖੇਡਣ ਤੋਂ ਵੀ ਵਾਂਝਾ ਕਰ ਦਿੱਤਾ ।
                             ਪੁਰਸ਼ ਵਰਗ ਦਾ ਦੂਜਾ ਗੇੜ ਡਬਲਿਨ (ਆਇਰਲੈਂਡ) ਵਿੱਚ 10 ਤੋਂ 18 ਮਾਰਚ ਤੱਕ,ਜਦੋਂ  ਕਿ ਤੀਜਾ ਅਤੇ ਆਖ਼ਰੀ  ਕੁਆਲੀਫ਼ਾਈ ਗੇੜ ਮੁਕਾਬਲਾ ਕਾਕਾਮਿਗਾਹਰਾ (ਜਪਾਨ) ਵਿੱਚ 25 ਅਪ੍ਰੈਲ ਤੋਂ 6 ਮਈ 2012 ਤੱਕ ਖੇਡਿਆ ਜਾਣਾ ਹੈ । ਭਾਰਤ ਨੂੰ ਪਿਛਲੇ ਕੁੱਝ ਓਲੰਪਿਕ ਮੁਕਾਬਲਿਆਂ ਲਈ ਨਮੋਸ਼ੀ ਭਰਿਆ ਕੁਆਲੀਫ਼ਾਈ ਮੁਕਾਬਲਾ ਖੇਡਣਾ ਪੈ ਰਿਹਾ ਹੈ। ਜਦੋਂ ਕਿ ਬਹੁਤੇ ਮੁਲਕ ਸਿੱਧੇ ਤੌਰ ਤੇ ਹੀ ਕੁਆਲੀਫ਼ਾਈ ਕਰ ਜਾਂਦੇ ਹਨ। ਕੌਣ ਭੁਲਾ ਸਕਦਾ ਹੈ 9 ਮਾਰਚ, 2008 ਦਾ ਉਹ ਮਨਹੂਸ ਦਿਹਾੜਾ ਜਦੋਂ ਸੈਂਟਿਆਗੋ (ਚਿੱਲੀ) ਵਿਖੇ ਖੇਡੇ ਜਾਣ ਵਾਲੇ ਬੀਜਿੰਗ ਉਲੰਪਿਕਸ-2008 ਲਈ, ਕੁਆਲੀਫਾਈ ਮੁਕਾਬਲੇ ਦੇ ਫਾਈਨਲ ਵਿੱਚ ਭਾਰਤੀ ਟੀਮ  ਬ੍ਰਿਟੇਨ ਤੋਂ  2-0 ਨਾਲ ਹਾਰ ਕੇ ਉਲੰਪਿਕ ਇਤਿਹਾਸ ਵਿੱਚ ਪਹਿਲੀ ਵਾਰ ਉਲੰਪਿਕ ਤੱਕ ਅਪੜਨ ਤੋਂ ਵਾਂਝੀ ਰਹਿ ਗਈ ਸੀ ਵਿਸ਼ਵ ਹਾਕੀ ਇਤਿਹਾਸ ਦੇ ਅੰਕੜੇ ਗਵਾਹ ਹਨ ਕਿ ਭਾਰਤ ਅਜੇ ਤੱਕ ਕਦੇ ਵੀ ਵਿਸ਼ਪ ਕੱਪ ਕੁਆਲੀਫਾਇਰ ਜਾਂ ਉਲੰਪਿਕਸ ਕੁਆਲੀਫਾਇਰ ਮੁਕਾਬਲਾ ਨਹੀਂ ਜਿੱਤ ਸਕਿਆ ਹੈਗੱਲ 1991 'ਚ ਆਕਲੈਂਡ (ਨਿਊਜ਼ੀਲੈਂਡ) ਵਿਖੇ ਖੇਡੇ ਜਾਣ ਵਾਲੇ ਉਲੰਪਿਕ ਕੁਆਲੀਫਾਇਰ ਮੁਕਾਬਲੇ ਤੋਂ ਸ਼ੁਰੂ ਕਰਦੇ ਹਾਂ । ਜਿੱਥੇ ਭਾਰਤ ਫਾਈਨਲ ਹਾਰ ਕੇ ਦੂਜੇ ਸਥਾਨ 'ਤੇ ਰਿਹਾ ਸੀਬਾਰਸੀਲੋਨਾ (ਸਪੇਨ) ਵਿਖੇ 1995 'ਚ ਉਲੰਪਿਕ ਕੁਆਲੀਫਾਇਰ ਟੂਰਨਾਮੈਂਟ ਸਮੇ ਵੀ ਭਾਰਤ ਦਾ ਦੂਜਾ ਸਥਾਨ ਸੀ ਅਤੇ 2003 'ਚ ਏਥਨਜ਼ ਉਲੰਪਿਕ ਲਈ ਕੁਆਲੀਫਾਇਰ ਟੂਰਨਾਮੈਂਟ ' ਮੈਡਰਿਡ (ਸਪੇਨ) ਵਿਖੇ ਭਾਰਤ ਚੌਥੇ ਸਥਾਨ 'ਤੇ ਹੀ ਰਹਿ ਸਕਿਆ ਸੀਪਰ ਉਦੋਂ ਕੁਆਲੀਫਾਇਰ ਟੂਰਨਾਮੈਂਟ ਦਾ ਫਾਰਮਿਟ ਕੁਝ ਵੱਖਰੀ ਤਰ੍ਹਾਂ ਦਾ ਸੀਇਸ ਲਈ ਏਸ਼ੀਅਨ ਖੇਡਾਂ 'ਚ ਚੰਗੀ ਕਾਰਗੁਜ਼ਾਰੀ ਨਾ ਦਿਖਾ ਕੇ ਵੀ ਭਾਰਤ ਉਲੰਪਿਕ ਹਾਕੀ ਲਈ ਕੁਆਲੀਫਾਈ ਕਰ ਜਾਂਦਾ ਰਿਹਾ ਹੈ । ਪਰ ਮੌਜੂਦਾ ਸਮੇਂ ਉਲੰਪਿਕ ਕੁਆਲੀਫਾਇਰ ਟੂਰਨਾਮੈਂਟ ਦਾ ਜੋ ਫਾਰਮਿਟ ਹੈ, ਉਸ ਅਨੁਸਾਰ ਇਸ ਵਾਰੀ ਦੇ ਕੁਆਲੀਫ਼ਾਈ ਗੇੜ ਵਿੱਚ ਵੀ ਕਈ ਚੁਣੌਤੀਆਂ ਮੌਜੂਦ ਹਨ । ਭਾਰਤੀ ਟੀਮ ਤੋਂ ਇਹ ਤਾਂ ਉਮੀਦਾਂ ਲਗਦੀਆਂ ਹਨ ਕਿ ਉਹ ਇਸ ਕੁਆਲੀਫਾਇਰ ਟੂਰਨਾਮੈਂਟ ਦੇ ਫਾਈਨਲ ਵਿਚ  ਪਹੁੰਚ ਸਕਦੀ ਹੈ । ਪਰ ਇਸ ਟੂਰਨਾਮੈਂਟ 'ਚ ਚੈਂਪੀਅਨ ਬਣ ਕੇ ਉਲੰਪਿਕਸ ਲਈ ਟਿਕਟ ਕਟਾਉਣੀ ਸੌਖੀ ਨਹੀਂ ਹੈ । ਆਪਣੀ ਮੇਜ਼ਬਾਨੀ ਅਧੀਨ   ਆਪਣੇ ਹੀ ਦੇਸ਼ ਵਾਸੀਆਂ ਦੇ ਵੱਡੇ ਇਕੱਠ ਸਾਹਮਣੇ, ਤਾੜੀਆਂ ਦੀ ਗੂੰਜ , ਉਤਸ਼ਾਹਿਤ ਅਤੇ ਪ੍ਰੇਰਿਤ ਕਰਦੇ ਉੱਚੇ-ਉੱਚੇ ਨਾਅਰਿਆਂ ਨਾਲ ਲਬਰੇਜ਼ ਖੇਡ ਮੈਦਾਨ ਦੀ ਫਿਜ਼ਾ 'ਚ ਕੌਣ ਚਾਹੇਗਾ ਕਿ ਉਹ ਚੈਂਪੀਅਨ ਨਾ ਬਣ ਸਕੇ ? ਪਰ ਫਾਈਨਲ ਜਿੱਤਣ ਦਾ ਘਰੇਲੂ ਮੈਦਾਨ ਵਿੱਚ ਮਨੋਵਿਗਿਆਨਕ ਦਬਾਅ ਵੀ ਵੱਖਰਾ ਹੁੰਦਾ ਹੈਘਰੇਲੂ ਮੈਦਾਨ 'ਚ ਹਾਰਨ ਦੀ ਨਮੋਸ਼ੀ ਦਾ ਵੀ ਖਿਡਾਰੀਆਂ 'ਤੇ ਬਹੁਤ ਜ਼ਿਆਦਾ ਮਾਨਸਿਕ ਦਬਾਅ ਬਣਿਆਂ ਰਹਿੰਦਾ ਹੈਬੀਜਿੰਗ ਉਲੰਪਿਕਸ 'ਚੋਂ ਬਾਹਰ ਰਹਿਣ ਦੀ ਨਮੋਸ਼ੀ ਦਾ ਅਹਿਸਾਸ ਅਤੇ ਹੁਣ ਲੰਡਨ ਉਲੰਪਿਕਸ 'ਚ ਇਹ ਫਾਈਨਲ ਮੈਚ ਹਾਰ ਕੇ ਬਾਹਰ ਹੋਣ ਦਾ ਡਰ 70 ਮਿੰਟਾਂ ਦੇ ਫਾਈਨਲ ਵਿੱਚ ਮਨੋਵਿਗਿਆਨਕ ਅਸਰ ਹੰਢਾਉਂਣਾਂ ਵੀ ਸੌਖਾ ਨਹੀਂ ਹੈ। ਇਹ  ਉਲੰਪਿਕ ਹਾਕੀ ਦੇ ਬਾਦਸ਼ਾਹ  ਲਈ ਵੱਡੇ ਵੱਕਾਰ ਦਾ ਸਬੱਬ ਵੀ ਹੋਵੇਗਾ ਹਾਕੀ ਸੰਸਥਾਵਾਂ ਦੀ ਖਿੱਚੋਤਾਣ ਦਰਮਿਆਂਨ  ਭਾਰਤੀ ਟੀਮ ਦੀ ਕਾਰਗੁਜ਼ਾਰੀ ਵੇਖਣ ਦਾ ਮੌਕਾ ਵੀ ਮਿਲੇਗਾ । ਅਜਿਹੀ ਖਿਚੋਤਾਣ ਸਦਕਾ ਹੀ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਹੀ ਨਹੀਂ ਸੀ ਖੁੱਸੀ,ਸਗੋਂ ਮੇਜ਼ਬਾਨ ਵਜੋਂ ਟਰਾਫ਼ੀ ਖੇਡਣ ਤੋਂ ਵੀ ਭਾਰਤੀ ਟੀਮ ਖੁੰਜ ਗਈ ਸੀ,ਅਤੇ ਬੈਲਜੀਅਮ ਤੋਂ ਹਾਰਨ ਕਰਕੇ ਇਸ ਸਾਲ ਦੀ ਟਰਾਫ਼ੀ ਤੋਂ ਵੀ ਬਾਹਰ ਹੋ ਗਈ ਹੈ ।
                           **********************************************************

ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

ਮਿਕਨਾਤੀਸੀ ਚਿਹਰੇ ਦੀ ਮਾਲਕ ਸੀ ; ਅਦਾਕਾਰਾ ਕਲਪਨਾ ਮੋਹਨ

                                 ਬੱਸ ਯਾਦਾਂ ਹੀ ਬਾਕੀ ਨੇ ਕਲਪਨਾ ਮੋਹਨ ਦੀਆਂ
      ਮਿਕਨਾਤੀਸੀ ਚਿਹਰੇ ਦੀ ਮਾਲਕ ਸੀ ; ਅਦਾਕਾਰਾ ਕਲਪਨਾ ਮੋਹਨ
                                                                 ਰਣਜੀਤ ਸਿੰਘ ਪ੍ਰੀਤ
                           ਜੇ ਖ਼ੂਬਸੂਰਤੀ ਅਤੇ ਕਲਾ ਦੀ ਗੱਲ ਕਰੀਏ ,ਤਾਂ ਬਹੁਤ ਘੱਟ ਅਜਿਹੀਆਂ ਅਦਾਕਾਰਾ ਹਨ,ਜਿਨ੍ਹਾਂ ਦੇ ਨਾਅ ਇਸ ਗਿਣਤੀ ਵਿੱਚ ਆਉਂਦੇ ਹਨ । ਪਰ ਕਲਪਨਾ ਮੋਹਨ ਦਾ ਨਾਂਅ ਇਸ ਦਰਜਾਬੰਦੀ ਵਿੱਚ ਵਿਸ਼ੇਸ਼ ਮੁਕਾਮ ਰਖਦਾ ਹੈ। ਬਹੁਤ ਛੋਟੀ ਹੀ ਸੀ ਜਦ ਉਸ ਬਾਰੇ ਚਰਚਾ ਚੱਲਿਆ ਕਰਦੀ ਸੀ । ਪੂਰੀ ਜ਼ਿੰਦਗੀ ਤਲਵਾਰ ਦੀ ਧਾਰ ਤੇ ਤੁਰਦੀ ਕਲਪਨਾ ਦੀਆਂ ਅੱਖਾਂ ਦੀ ਬਨਾਵਟ ਪੰਜਾਬੀਆਂ ਦੇ ਮੁੱਛਾਂ ਵਾਲੇ ਗੰਡਾਸੇ ਵਰਗੀ ਸੀ । ਅੱਖਾਂ ਚਿਹਰੇ ਦੀ ਕਸ਼ਿਸ਼ ਨੂੰ ਨਿਖ਼ਾਰ ਕੇ ਸੋਨੇ ਤੇ ਸੁਹਾਗੇ ਦਾ ਕੰਮ ਕਰਿਆ ਕਰਦੀਆਂ ਸਨ । ਦਰਸ਼ਕਾਂ ਦੇ ਮਨ ਵਿੱਚ ਇਹ ਸੁਆਲ ਵੀ ਉਸਲਵੱਟੇ ਲਿਆ ਕਰਦਾ ਸੀ ਕਿ ਕੀ ਕਲਪਨਾ ਦੀ ਮਾਂ ਉਸ ਨੂੰ ਨਿੱਕੀ ਹੁੰਦੀ ਨੂੰ ਕੱਚੇ ਦੁੱਧ ਨਾਲ ਨੁਹਾਉਂਦੀ ਰਹੀ ਹੈ ?
              ਇਸ ਮਿਕਨਾਤੀਸੀ ਕਸ਼ਿਸ਼ ਦੀ ਮਾਲਕ ਕਲਪਨਾ ਮੋਹਨ ਦਾ ਜਨਮ ਸ਼੍ਰੀਨਗਰ ਵਿੱਚ 18 ਜੁਲਾਈ 1946 ਨੂੰ ਪਿਤਾ ਅਵਾਨੀ ਮੋਹਨ ਦੇ ਘਰ ਹੋਇਆ । ਅਵਾਨੀ ਮੋਹਨ ਜੀ ਸੁਤੰਤਰਤਾ ਸੇਨਾਨੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਐਕਟਿਵ ਮੈਂਬਰ ਤੋਂ ਇਲਾਵਾ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਜੀ ਦੇ ਬਹੁਤ ਨੇੜਲੇ ਸਾਥੀ ਸਨ । ਕੱਥਕ ਦੀ ਮਾਹਿਰ ਕਲਪਨਾ ਨੂੰ ਅਕਸਰ ਹੀ ਮਹਿਮਾਨਾਂ ਦੇ ਮਨਪ੍ਰਚਾਵੇ ਲਈ ਡਾਨਸ ਲਈ ਰਾਸ਼ਟਰਪਤੀ ਭਵਨ ਵਿੱਚ ਬੁਲਾਇਆ ਜਾਂਦਾ ਸੀ ।
             ਇੱਕ ਵਾਰ ਇੱਥੇ ਹੀ ਹੋਰਨਾਂ ਪ੍ਰਮੁੱਖ ਹਸਤੀਆਂ ਦੇ ਨਾਲ ਬਲਰਾਜ ਸਾਹਨੀ ਅਤੇ ਉਰਦੂ ਲੇਖਕ ਇਸਮਤ ਚੁਗਤਾਈ ਵੀ ਇੱਥੇ ਸਨ । ਜਿੰਨ੍ਹਾਂ ਨੇ ਕਲਪਨਾ ਮੋਹਨ ਨੂੰ ਬਹੁਤ ਹੌਂਸਲਾ ਦਿੱਤਾ ,ਅਤੇ ਮੁੰਬਈ ਆਉਂਣ ਲਈ ਕਿਹਾ । ਉਹ ਉਹਨਾਂ ਦੇ ਹੌਂਸਲੇ ਨਾਲ ਹੀ ਮੁੰਬਈ ਜਾ ਪਹੁੰਚੀ।ਬਲਰਾਜ ਸਾਹਨੀ ਨੇ ਉਸ ਨੂੰ ਕਈ ਪ੍ਰੋਡਿਊਸਰਾਂ ਅਤੇ ਡਾਇਰੈਕਟਰਾਂ ਨਾਲ ਮਿਲਾਇਆ।ਸਾਰੇ ਉਸ ਦੀ ਪ੍ਰਭਾਵਸ਼ਾਲੀ ਦਿੱਖ ਤੋਂ ਬਹੁਤ ਪ੍ਰਭਾਵਿਤ ਹੋਏ ।ਪਰ ਪਹਿਲੀ ਜ਼ਿਕਰਯੋਗ ਬ੍ਰੇਕ 1962 ਵਿੱਚ ਫ਼ਿਲਮ ਪ੍ਰੌਫ਼ੈਸਰ ਨਾਲ ਮਿਲੀ । ਇਸ ਫ਼ਿਲਮ ਵਿੱਚ ਨਾਮਵਰ ਅਦਾਕਾਰ ਸ਼ਮੀ ਕਪੂਰ ਨਾਲ ਨਿਭਾਇਆ ਗੀਤ : ਖੁੱਲ੍ਹੀ ਪਲਕ ਮੇਂ ਝੂਠਾ ਗੁੱਸਾ ਅੱਜ ਵੀ ਫ਼ਿਲਮ ਜਗਤ ਵਿੱਚ ਮੀਲ ਪੱਥਰ ਹੈ । ਉਸ ਦੇ ਰੁਮਾਂਟਿਕ ਕਿੱਸੇ ਜਿੱਥੇ ਸ਼ਮੀ ਕਪੂਰ ਨਾਲ ਚਰਚਾ ਵਿੱਚ ਰਹੇ,ਉੱਥੇ ਦੇਵਾ ਅਨੰਦ ਨਾਲ ਵੀ ਨਾਅ ਬੋਲਦਾ ਰਿਹਾ । ਫ਼ਿਲਮ ਪ੍ਰੋਫ਼ੈਸਰ (1962),ਨੌਟੀ ਬੁਆਇ (1962),ਸਹੇਲੀ (1965), ਤੀਨ ਦੇਵੀਆਂ (1965),ਤਸਵੀਰ (1966),ਨਵਾਬ ਸਿਰਾਜੁਦੌਲਾ (1967) ਨੇ ਵੀ ਉਸ ਨੂੰ ਦਰਸ਼ਕਾਂ ਦੀ ਚਹੇਤੀ ਬਣਾਈ ਰੱਖਿਆ ।                     

       ਕਲਪਨਾ ਮੋਹਨ ਜਿਸ ਨੂੰ ਜ਼ਿਆਦਾਤਰ ਕਲਪਨਾ ਦੇ ਨਾਅ ਨਾਲ ਹੀ ਜਾਣਿਆਂ ਜਾਂਦਾ ਹੈ ,ਨੇ 1960 ਤੋਂ 1970 ਤੱਕ ਬਾਲੀਵੁੱਡ ਵਿੱਚ ਬਰਫ਼ ਨੂੰ ਅੱਗ ਲਾਈ ਰੱਖੀ । ਫਿਰ ਦਰਸ਼ਕਾਂ ਦੀਆਂ ਸੋਚਾਂ ਤੋਂ ਉਲਟ 1967 ਵਿੱਚ ਇੱਕ ਸੇਵਾ ਮੁਕਤ ਨੇਵੀ ਅਫ਼ਸਰ ਨਾਲ ਵਿਆਹ ਕਰਵਾ ਲਿਆ । ਫ਼ਿਲਮਾਂ ਤੋਂ ਕਿਨਾਰਾਕਸ਼ੀ ਕਰਦਿਆਂ ਕਲਿਆਣੀ ਨਗਰ ਵਿੱਚ ਜਾ ਨਿਵਾਸ ਕੀਤਾ । ਇਸ ਸ਼ਾਦੀ ਤੋਂ ਆਪ ਦੇ ਘਰ ਇੱਕ ਬੇਟੀ ਪ੍ਰੀਤੀ ਮਨਸੁਖਾਨੀ ਨੇ ਜਨਮ ਲਿਆ । ਪਰ 1972 ਵਿੱਚ ਵਿੱਚ ਇਹ ਵਿਆਹ ਤਲਾਕ ਵਿੱਚ ਬਦਲ ਗਿਆ । 
                                ਤਲਾਕ ਤੋਂ ਪਿੱਛੋਂ ਉਹ ਅਕਸਰ ਹੀ ਤਣਾਅ ਵਿੱਚ ਰਹਿਣ ਲੱਗੀ, ਉਸ ਨੇ ਫ਼ਿਲਮਾਂ ਨਾਲੋਂ ਵੀ ਨਾਤਾ ਤੋੜ ਲਿਆ  । ਸਨ 1992 ਦੇ ਆਸ ਪਾਸ ਜਦ ਉਸਦੀ ਸਿਹਤ ਵਿਗੜਨ ਲੱਗੀ ,ਤਾਂ ਡਾਕਟਰਾਂ ਨੇ ਕਲਪਨਾ ਨੂੰ ਰਿਹਾਇਸ਼ ਬਦਲੀ ਕਰਨ ਲਈ ਕਿਹਾ,ਅਤੇ ਉਹ ਕਰੀਬ 20 ਵਰ੍ਹੇ ਪਹਿਲਾਂ ਪੂਨੇ ਆ ਵਸੀ । ਅਮਰੀਕਾ ਰਹਿੰਦੇ ਉਸ ਦੇ ਦਾਮਾਦ ਹਰੀਸ਼ ਅਤੇ ਪ੍ਰੀਤੀ ਦਾ ਕਹਿਣਾ ਸੀ ਕਿ ਜਦ ਉਸ ਨੇ ਪ੍ਰੀਤੀ ਨਾਲ ਮਿਲਣਾ-ਜੁਲਣਾ ਸ਼ੁਰੂ ਕੀਤਾ,ਤਾਂ ਉਹ ਸਿੱਧੇ ਉਹਨਾਂ ਦੇ ਘਰ ਆਈ,ਅਤੇ ਪੂਰੇ ਰੋਹਬ ਨਾਲ ਕਿਹਾ ,ਬੋਲ ਤੇਰੇ ਇਰਾਦੇ ਕੀ ਹਨ ,ਸ਼ਾਦੀ ਕਰਨੀ ਹੈ ਕਿਆ ?ਏਵੇਂ ਹੀ ਪ੍ਰੀਤੀ ਦਾ ਆਪਣੀ ਮਾਂ ਬਾਰੇ ਕਹਿਣਾ ਸੀ ਕਿ ਉਸ ਦੀ ਮਾਂ ਬਹੁਤ ਬਹਾਦਰ ਸੀ,ਉਸ ਨੇ ਉਸ ਨੂੰ ਚੰਗੀ ਤਾਲੀਮਯਾਫ਼ਤਾ ਬਣਾਇਆ ਅਤੇ ਹਮੇਸ਼ਾਂ ਉਸਦਾ ਖ਼ਿਆਲ ਰੱਖਿਆ ।
                  ਕਲਪਨਾ ਦੀ ਬਹੁ- ਕੀਮਤੀ ਜਾਇਦਾਦ ਤੇ ਕਈ ਲੋਕਾਂ ਦੀ ਨਿਗਾਹ ਟਿਕੀ ਹੋਈ ਸੀ । ਗੱਲ 2007 ਦੀ ਹੈ ਜਦ ਉਹ ਪੂਨੇ ਰਹਿ ਰਹੀ ਸੀ ਤਾਂ ਕਥਿਤ ਜਾਹਲੀ ਦਸਤਖ਼ਤਾਂ ਨਾਲ  ਮੈਮੋਰੈਂਡਮ ਆਫ਼ ਅੰਡਰਸਟੈਡਿੰਗ (ਐਮ ਓ ਯੂ)ਤਹਿਤ ਤਿੰਨ ਆਦਮੀਆਂ ਨੇ ਉਸ ਦੀ 56;18 ਹੈਕਟੇਅਰ ਪਲਾਟ ਪ੍ਰਾਪਰਟੀ ,ਸਹਾਰਾ ਵਾਲਿਆਂ ਨੂੰ ਵੇਚ ਦਿੱਤੀ  ਜੋ ਪਿੰਡ ਮੌਜੇ ਵਿਸਾਗਰ ਵਿੱਚ ਸਥਿੱਤ ਸੀ । ਇਸ ਸਬੰਧੀ ਪਤਾ ਲੱਗਣ ਤੇ ਜਦ ਕਲਪਨਾ ਨੇ ਪੌਡ ਪੁਲਿਸ ਸਟੇਸ਼ਨ ਵਿਖੇ ਸ਼ਿਕਾਇਤ ਦਰਜ ਕਰਵਾਉਣੀ ਚਾਹੀ,ਤਾਂ ਅਫ਼ਸਰ ਨੇ ਕਿਹਾ ਕਿ ਇਹ ਕੇਸ ਖ਼ੜਕ ਥਾਣੇ ਅਧੀਨ ਪੈਂਦਾ ਹੈ,ਉੱਥੇ ਰਿਪੋਰਟ ਲਿਖਵਾਓ । ਕਿਉਂਕਿ ਐਮ ਓ ਯੂ ਖ਼ੜਕਮਲ ਦੀ ਹਵੇਲੀ ਤਹਿਸੀਲ ਤੋਂ ਹੀ 22 ਅਕਤੂਬਰ 2007 ਨੂੰ ਤਸਦੀਕ ਹੋਇਆ ਹੈ । ਸਿਨੀਅਰ ਪੁਲੀਸ ਇੰਸਪੈਕਟਰ ਜੀ ਵੀ ਨਿਕੰਮ ਨੇ ਕਿਹਾ ਕਿ ਇਸ ਕਥਿੱਤ ਧੋਖਾਧੜੀ ਵਿੱਚ ਰਾਜ ਕੁਮਾਰ ਜੇਤਿਆਂਨ ਨਿਵਾਸੀ ਬਾਲਵਾੜੀ,ਨੌਟਰੀ ਪਰਮੋਦ ਸ਼ਰਮਾਂ ( ਕੋਥੁਰਡ),ਅਤੇ ਗਵਾਹ ਅਸ਼ੋਕ ਅਮਭੁਰੇ, ਸ਼ਾਮਲ ਹਨ ।
                  ਪਿਛਲੇ 5 ਸਾਲ ਤੋਂ,ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਨਾਲ ਲੜਦੀ ਆ ਰਹੀ ਕਲਪਨਾ ਦਾ ਇਲਾਜ ਰੂਬੀ ਹਾਲ ਕਲੀਨਿਕ ਤੋਂ ਚੱਲ ਰਿਹਾ ਸੀ । ਇਨਫੈਕਸ਼ਨ ਅਤੇ ਨਿਮੋਨੀਆਂ  ਹੋਣ ਦੀ ਵਜ੍ਹਾ ਕਰਕੇ 3 ਦਸੰਬਰ 2011 ਨੂੰ ਉਸ ਨੂੰ ਪੂਨਾ ਰਿਸਰਚ ਸੈਂਟਰ ਵਿਖੇ ਦਾਖ਼ਲ ਕਰਵਾਇਆ ਗਿਆ । ਠੀਕ ਹੋਣ ਉਪਰੰਤ 13 ਦਸੰਬਰ ਨੂੰ ਘਰ ਭੇਜ ਦਿੱਤਾ ਗਿਆ । ਪਰ ਉਸੇ ਦਿਨ 2 ਕੁ ਘੰਟਿਆਂ ਬਾਅਦ ਹੀ ਖੱਬੇ ਪਾਸੇ ਦਰਦ ਹੋਣ ਸਦਕਾ ਫਿਰ ਹਸਪਤਾਲ ਲਿਜਾਇਆ ਗਿਆ,ਅਤੇ ਆਈ ਸੀ ਯੂ ਵਿੱਚ ਭਰਤੀ ਕਰਦਿਆਂ ਵੈਂਟੀਲੇਟਰ ਦੀ ਮਦਦ ਸਹਾਰੇ ਰੱਖਿਆ ਗਿਆ । ਜਿਸ ਦੀ ਮਦਦ ਨਾਲ ਉਹ ਉਵੇਂ 20-22 ਦਿਨ ਪਈ ਰਹੀ । ਅਖ਼ੀਰ ਇਹ ਖ਼ੂਬਸੂਰਤੀ ਦਾ ਧਰੂ ਤਾਰਾ 4 ਜਨਵਰੀ 2012 ਬੁੱਧਵਾਰ ਦੀ ਸਵੇਰੇ ਸਦਾ ਸਦਾ ਲਈ ਅਸਤ ਹੋ ਗਿਆ । ਜਿਸ ਦਾ ਅੰਤਮ ਸੰਸਕਾਰ ਵੈਕੁੰਠ ਵਿੱਚ ਹਰੀਸ਼,ਪ੍ਰੀਤੀ,ਰਿਸ਼ਤੇਦਾਰਾਂ ਅਤੇ ਨਜ਼ਦੀਕੀ ਮਿਤਰਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ ।ਉਸ ਦੀ ਅਦਾਕਾਰੀ,ਹੁਸਨ ,ਨਾਚ ਦੇ ਕਿੱਸੇ ਕੱਲ੍ਹ ਵੀ ਲੋਕਾਂ ਦੀ ਜ਼ੁਬਾਂਨ ਤੇ ਸਨ,ਅੱਜ ਵੀ ਹਨ,ਅਤੇ ਕੱਲ੍ਹ ਵੀ ਹੋਣਗੇ।                .
                  *********************************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

Thursday, January 12, 2012

ਸਰਬ ਸਾਂਝਾ ਤਿਓਹਾਰ : ਲੋਹੜੀ

                                             ਲੋਹੜੀ ਦਾ ਨਜ਼ਾਰਾ ਮਾਣਦੇ ਪੰਜਾਬੀ

                       Ãðì ûÞÅ ÇåúÔÅð:- ñ¯ÔóÆ
                                                  ðäÜÆå ÇÃ§Ø êzÆå
                            ñ¯ÔóÆ çÅ ÇåúÔÅð ÇÂÇåÔÅÃÕ, ÇîÇæÔÅÃÕ, ÃðìÃźÞÅ, Áå¶ î½ÃîÆ ÇåúÔÅð ÔËÍ¢ÇÂÔ ê¯Ô-îÅØ çÆ çðÇîÁÅéÆ ðÅå 鱧 îéÅÇÂÁÅ ÜźçÅ ÔË¢Í íÅò¶º ÁµÜ ÇÂà çÅ êÇÔñź òÅñÅ òܱç éÔƺ ÇðÔÅ,êð Çëð òÆ ÇÂà çÆ ÃÅðæÕåŠ鱧 Áܶ òÆ Þ°áñÅÇÂÁÅ éÔƺ ÜÅ ÃÕçÅÍ À°ºÞ ÇÃµÖ ×°ð± ÃÅÇÔìÅé çÆÁź ܯ ÃÔÆ Ã¯Úź Üź î±ñ ÇñÖåź Ãé,À°Ôéź ÇòµÚ Ãî¶ Ãî¶ Ô¯ÂÆ Û¶ó-ÛÅó é¶ ïæÅðæ çÅ î°ÔźçðÅ Çò×ÅÇóÁÅ ÔË¢Í î±ðåÆ ê±ÜÅ,í±åź-êð¶åź,Õðî-ÕźâÅ çÅ À°Ôéź ÃÖåÆ éÅñ Çòð¯è ÕÆåÅ ÃÆÍ êð Ô°ä ìÔ°å Õ°µÞ À°Ã Ãî¶ éÅñ¯º ìçñ Ç×ÁÅ ÔËÍ ÚÅñìÅ÷ ñ¯Õ ÇÂÔ ò¶ÇÖÁÅ Õðç¶ Ôé,ÇÕ ñ¯Õź çÅ ð°ÞÅé ÇÕà êÅö òµñ Ç÷ÁÅçÅ ÔË,À°Ô ñ¯Õ ÁÅêäÆ ÕîÅÂÆ ç¶ Ü°×Åó ñÂÆ À°µæ¶ ÔÆ å§ì± ñÅ ìÇÔ§ç¶ ÔéÍ ñ¯ÔóÆ çÅ ÇåúÔÅð òÆ ÇÂà îÅð 寺 ìÚ éÔƺ ÃÇÕÁÅ ÔË Í
                      îÅØÆ ÇÂôéÅé òÆ ÇÂà ð°µå Áå¶ ÇÂà î½Õ¶ éÅñ Ãì§èå éÔƺ ÔË,ÇÜò¶º ôzÆ ×°ð± éÅéÕ ç¶ò ÜÆ çÅ Üéî ÁêzËñ çÅ ÔË,ÇÂò¶º ÔÆ îÅØÆ ç¶ Ççé çÅ òÆ øðÕ ÔËÍ¢Ü篺 ÇÂÔ Ççé îéÅÇÂÁÅ ÜÅäÅ ô°ð± Ô¯ÇÂÁÅ,À°ç¯º î½ÃîÆ ÔÅñÅå Áå¶ êÅäÆ çÆ ìÔ°å ÃîµÇÃÁÅ ÃÆÍ î×𯺠ÇÂÔ Ççé ÔÆ êµÕÅ Ô¯ Ç×ÁÅÍ ñ¯ÔóÆ ç¶ ÇåúÔÅð çÅ Ãì§è òÆ î±ñ ð±ê ÇòµÚ î½Ãî éÅñ ÔË,¢íÅò¶º ÇÂà éÅñ ÕÂÆ ç§ç –ÕæÅòź òÆ Ü°ó ×ÂÆÁź ÔéÍ¢òËÇçÕ èðî” Áé°ÃÅð Çåñ+ð¯óÆ = Çåñ¯óÆ =ñ¯ÔóÆ ìÇäÁź ÔËÍ¢ òËÇçÕ ÕÅñ” ÇòµÚ ñ¯Õ ç¶òÇåÁź çÆ ê±ÜÅ Ãî¶ Çåñ,×°ó,Áå¶ ÇØú ÁÅÇç ÚÆ÷ź çÆ òð寺 éÅñ Ôòé ÕÇðÁÅ Õðç¶ ÃéÍ ñ¯ÔóÆ éÅîÕðä Ãì§èÆ À°ê-íÅôÅ ñ±ð·Æ,ç¶òÆ ñ¯ÔéÆ ÁÅÇç 鱧 òÆ Õ°µÞ ñ¯Õ ÇÂà éÅñ ܯóç¶ ÔéÍ 
                      ÇÂà ÇåúÔÅð çÅ Ãì§è î°×ñ ÕÅñ ÇòµÚ ԯ¶ ìÔÅçð Áå¶ ×ðÆìź-î÷ñ±îź ç¶ ÇÔåËôÆ ç°µñ¶ íµàÆ éÅñ òÆ Ü¯ÇóÁÅ ÜźçÅ ÔËÍ Ü¯ ñ°Õ-Û°ê Õ¶ Ççé ÕàçÅ ÃÆÍ ÇÕúºÇÕ ÃðÕÅðÆ íÅôÅ ÇòµÚ À°Ô õåðéÅÕ âÅÕ± ÃÆÍ À°Ô ÁÇÔñÕÅðź ,ÁîÆðź, 鱧 ñ°µàçÅ-Õ°àçÅ ÃÆÍ Ü¯ ×ðÆìź çÅ éêÆóé Õðé òÅñ¶ ÃéÍ êð ÇÂà åð·Åº ÕÆåÆ ñ°µà 鱧 ×ðÆìź-ñ¯óò§çź ÇòµÚ ò§â Çç§çÅ ÃÆÍ ÇÂµÕ òÅð ÕÆ Ô¯ÇÂÁÅ ÇÕ ÁÕìð ç¶ ðÅÜ ÇòµÚ ÇÂµÕ êz¯ÇÔå çÆÁź ç¯ ÁÇå ð§çð ñóÕÆÁź ð§çðÆ Áå¶ î°§çðÆ î°×ñ ÁÇÔñÕÅð çÆ é÷ð Úó· ×ÂÆÁÅºÍ À°Ã é¶ ê§âå 寺 î§× Õð ÇçµåÆ,êð ê§âå é¶ ÇÕÔÅ ÇÕ ÇÂÔ åź î§×ÆÁź Ô¯ÂÆÁź ÔéÍ¢ÁÇÔñÕÅð é¶ ñóÕ¶ òÅÇñÁź 鱧 âðÅ Õ¶ ÇÂÔ Çðôå¶ å°óòÅ Ççµå¶Í ê§âå Üç ç°µñ¶ íµàÆ Õ¯ñ ÜÅ øÇðÁÅçÆ Ô¯ÇÂÁÅ ,åź À°Ã é¶ ñóÕ¶ òÅÇñÁź ç¶ Øð ÜÅ Õ¶ À°Ôéź 鱧 îéÅÁ ÇñÁÅ,Áå¶ ìÅÔð òÅð ܧ×ñ ÇòµÚ ÇñÜÅÕ¶ ÕµÖ – ÕÅéź éÅñ Áµ× ìÅñ Õ¶ À°Ã ç°ÁÅñ¶ À°Ôéź ç¶ ÇòÁÅÔ ðÃîź éÅñ Õð Ççµå¶Í ç°µñ¶ Õ¯ñ À°Ã Ãî¶ À°Ôéź 鱧 ç¶ä ñÂÆ ÇÃðø ôµÕð ÃÆ¢ÇÜà éÅñ À°Ãé¶ î±§Ô ÇîµáÅ ÕðòÅ Õ¶ ô×é ê±ðÅ ÕÇðÁÅÍ Ã°§çðÆ î°§çðÆ òÅñÆ ×µñ Ãì§èÆ ñ¯ÔóÆ òÅñ¶ Ççé ç°µñ¶ íµàÆ é±§ ÁµÜ òÆ ïÅç ÕÆåÅ ÜźçÅ ÔË;-
Tð§çðÆ î°§çðÆ Ô¯,
å¶ðÅ Õ½ä ÇòÚÅðÅ Ô¯,       
ç°µñÅíµàÆòÅñÅ Ô¯,
ç°µñ¶ é¶ èÆ ÇòÁÅÔÆ Ô¯
öð ôµÕð êÅÂÆ Ô¯ U,
                  ôÅÇÂç ¶ö ÕðÕ¶ ÔÆ Áµ× ìÅñä-öÕä Áå¶ éò¶º ÇòÁÅÔź òÅñ¶ ,î°§âÅ Üéî¶ òÅñ¶ Øð×°ó Üź ôµÕð ò§âä ñµ×¶ Ô¯äÍ êð Ô°ä ÁîÆðź ç¶ Ú¯Þ ,ÇðÀ±óÆÁź,×øñÆÁź 寺 òÆ ÕÅëÆ Áµ×¶ ÜÅêÔ°§Ú¶ ÔéÍ ÇÂµÕ Ãîź ÁÇÜÔÅ ÃÆ Üç ê§ÜÅì ç¶ Çê§âź ÇòµÚ ê§ÜÅìÆ î°ÇàÁÅðź ê±ðÅ Çô§×Åð ÕðÕ¶,ÇÃðÅºç¶ à¯Õð¶ ðµÖ Õ¶ êÅæÆÁź ÇÂÕµáÆÁź ÕÇðÁÅ ÕðçÆÁź Ãé¢Í êð ÁµÜ ñóÕÆÁź çÆ Ç×äåÆ Øàä Á嶠    éÇôÁź  çÆ çñ çñ ÇòµÚ ëö î°§ÇâÁź çÆÁź é÷ðź 寺 ìÚÅÁ ñÂÆ ÁÇÜÔÅ éÔƺ Ô¯ ÇðÔÅÍ ÇÃðø ۯචۯචìµÚ¶ ÔÆ ×ñÆÁź-î°ÔµÇñÁź ÇòµÚ ì¯ðÆÁź ØÃÆà ç¶ ÇÂÔ ÕÇÔÕ¶ êÅæÆÁź ÇÂÕµáÆÁź Õðç¶ ÇçÖÅÂÆ Çç§ç¶ Ôé¢;-
Tç¶Ô éÆ îÅÂÆ êÅæÆ,å¶ðÅ ê°µå Úó±×Å ÔÅæÆU,
TÚÅð Õ° çÅä¶ ÇÖµñź ç¶,ÁÃƺ ñ¯ÔóÆ ñË Õ¶ ÇÔñź׶U,
TÁÃƺ ÇÕÔó¶ ò¶ñ¶ ç¶ ÁŶ,
í°µÖ¶ Áå¶ ÇåÔŶ,
ÃÅ鱧 å¯ð ÃÅâƶ îÅÂU¶,
         Ü¶ Çëð òÆ Õ¯ÂÆ Øð êÅæÆÁź éÔƺ êÅÀ°ºçÅ åź ìµÚ¶ ÇÂÔ ÕÇÔÕ¶ Áµ×¶ å°ð ÜÅºç¶ Ôé;-
TÕÔ¯ î°§Çâú Ô°µÕÅ,
ÇÂÔ Øð é§×Å-í°µÖÅU,
                   ÁµÜ ñ¯ÔóÆ ôÇÔðÆ Ç÷§ç×Æ ÇòµÚ¯º Áñ¯ê Ô°§çÆ ÜÅ ðÔÆ ÔË¢Í êð Çê§âź ÇòµÚ ìµÇÚÁź òµñ¯º “Tñ¯ÔóÆ ÇòÁÅÔ°äÅU”,”TկᶠÀ°µå¶ Õź,×°ó ç¶ò¶ ⶠçÆ îź”U,”TÂÆÃð ÁÅ,çÇñµçð ÜÅÔ,çÇñµçð çÆ Üó· Ú°µñ¶ êÅU”,”TÇÜåä¶ ÇÜáÅäÆ Çåñ ðà¶ÃÆ,À°åé¶ ÇçðÅäÆ ê°µå Üä¶ÃÆU”,”Tç¶Ô¯ ÃÅ鱧 ñ¯ÔóÆ,æ¯âÆ ÜÆò¶ ìËñź çÆ Ü¯óÆU”,T”ÁÅ òÆðŠ屧 ÜÅ òÆðÅ,íÅì¯ é±§ ÇñÁÅ òÆðÅ,ðµåÅ â¯ñÅ ÚÆÕçÅ,íÅì¯ é±§ À°âÆÕçÅU”,òð׶ ñ§îÆÁź Ô¶Õź òÅñ¶ ×Æå Ãðç ðÅå çÆ ÇÔµÕ Òå¶ ÇéµØ ÇñÁÅ ðÔ¶ Ô°§ç¶ ÔéÍ¢
                              ÇÂÔéź 寺 ÇÂñÅòÅ ÇÂÔ î½ÃîÆ ÇåúÔÅð òÆ ÔË,קé¶,î±ñÆÁź ,Ö¯êÅ á±áÆÁź òÅð Õ¶ ÖÅä¶,í±å Çê§é¶ ÖÅä¶,×§é¶ ç¶ ðÔ° òÅñÆ ÖÆð ÖÅäÆ,ê¯Ô ÇðµèÆ îÅØ ÖÅèÆ ,òð×ÆÁź ×µñź çÅ òÆ ñ¯ÔóÆ éÅñ Ú¯ñÆ-çÅîé òÅñÅ Ãì§è ÔË¢Í ÇÂà Ççé 寺 AE Ççé î×𯺠ìÅð¶ ÇÕÔÅ ÜźçÅ ÔË ÇÕ TêÅñÅ Ç×ÁÅ Çç×ðÅñƶº ,Áµè¶ ÜÅºç¶ îÅØU” ( Ççן òÅñ¶ êô±Áź ñÂÆ AE Ççé ìÅÁç á§ã Øà ÜÅò¶×Æ)¢Í êÇÔñ¯º êÇÔñ Üç ÁìÅçÆ ìÔ°å صà ÃÆ,Áå¶ ìÅÔð ܧ×ñÆ õåðéÅÕ ÜÆòź ñÂÆ ñ°Õä çÆ òÆ ØÅà Ô¯ ÜÅÇÂÁÅ ÕðçÆ ÃÆ,åź À°Ô ÁìÅçÆÒå¶ ÁÅ ÔîñÅ ÕÇðÁÅ Õðç¶ ÃéÍ¢ ÇÂà 寺 ìÚÅÁ ñÂÆ Ãź޶ å½ð Òå¶ æź æź è±äÆÁź êÅÂÆÁź ÜźçÆÁź Áå¶ Ã¶ÕÆÁź ÜźçÆÁź ÃéÍ¢ Áµ× 寺 âðç¶ Áå¶ ð½ñÅ êÅ Õ¶ ÇÂµÕ è±äÆ å¯º ç±ÜÆ åµÕ çç¶ô ç¶ âð éÅñ À°Ô ÜÆò ÔîñÅ éÔƺ Ãé Õð ÃÇÕÁÅ Õðç¶¢Í ñ¯Õź çÅ ÇÂÔ ð½ñÅ ×½ñÅ ÔÆ ôÅÇÂç î×𯺠×Æåź ÇòµÚ ìçñ Ç×ÁÅ¢Í ÕîÅç ÁÅÇç ç°ÁÅñ¶ òÆ á§ã 寺 ìÚÅú ñÂÆ è±äÆÁź êÅÂÆÁź ÜźçÆÁź ÃéÍ õËð ÕÅðä íÅò¶º Õ¯ÂÆ òÆ Ô¯ò¶ ,Áå¶ Õ°µÞ òÆ Ô¯ò¶ ,ÇÂÇåÔÅÃÕ-ÇîÇæÔÅÃÕ Ô¯ò¶, êð ñ¯ÔóÆ çÅ ÇåúÔÅð ÃÅⶠÃÇíÁÅÚÅð çÅ ÁÇéÖóòź Á§× ÔË,ÇÂÔ Ôð ÃÅñ ÃÅ鱧 ÇéµØÆ ðÅå ðÅÔƺ ,ÇéµØ Áå¶ î¯Ô éÅñ ðÇÔä çÅ ÇéµØŠçç¶ô ò§â Õ¶ ñ§Ø ÜźçÅ ÔË,Áå¶ ÁÃƺ Çøð À°âÆÕ ÇòµÚ ð°µÞ ÜÅºç¶ ÔźÍ
                                  ¢&&&&&&&&&&&&&&&&&&&&&
ðäÜÆå ÇÃ§Ø êzÆå
í×åÅ-AEAB@F (ìÇá§âÅ)
î°ìÅÇÂñ çêðÕ:-IHAEG-@GBCB

Friday, January 6, 2012

ਕਰਾਰੀ ਹਿੱਟ ਵਾਲਾ ਕਰਾਰਾ ਹਿੱਟਰ ਸੁਰਜੀਤ ਸਿੰਘ

ਮਿਸ ਪੂਜਾ ਸੁਰਜੀਤ ਯਾਦਗਾਰੀ ਹਾਕੀ ਟੂਰਨਾਮੈਂਟ ਦਾ ਪੋਸਟਰ ਜਾਰੀ ਕਰਦੀ ਹੋਈ












ਸਵ: ਸੁਰਜੀਤ ਸਿੰਘ

7 ਜਨਵਰੀ ਬਰਸੀਤੇ
    ਕਰਾਰੀ ਹਿੱਟ ਵਾਲਾ ਕਰਾਰਾ ਹਿੱਟਰ ਸੁਰਜੀਤ ਸਿੰਘ
                    ਰਣਜੀਤ ਸਿੰਘ ਪ੍ਰੀਤ
                           ਭਾਰਤੀ ਹਾਕੀ ਦਾ ਥੰਮ੍ਹ ਅਖਵਾਉਂਣ ਵਾਲੇ ਸੁਰਜੀਤ ਸਿੰਘ ਦਾ ਜਨਮ 10 ਅਕਤੂਬਰ 1951 ਨੂੰ ਪਿੰਡ ਦਾਖ਼ਲਾ (ਗੁਰਦਾਸਪੁਰ),ਵਿੱਚ ਸ ;ਮੱਘਰ ਸਿੰਘ ਦੇ ਘਰ ਹੋਇਆਖ਼ਾਲਸਾ ਸਕੂਲ ਬਟਾਲਾ ਤੋਂ ਮੁੱਢਲੀ ਵਿਦਿਆ ਹਾਸਲ ਕਰਨ ਮਗਰੋਂ ਸਪੋਰਟਸ ਕਾਲਜ ਜਲੰਧਰ ਚ ਦਾਖ਼ਲਾ ਲਿਆ
                                     ਹਾਕੀ ਦੇ ਖ਼ੇਤਰ ਵਿੱਚ 1967 ਨੂੰ ਸਕੂਲੀ ਖੇਡਾਂ ਤੋਂ ਉਸ ਨੇ ਪ੍ਰਵੇਸ਼ ਕੀਤਾ ਇਸ ਤੋਂ ਕਰੀਬ ਇੱਕ ਸਾਲ ਬਾਅਦ 1968 ਵਿੱਚ ਪੰਜਾਬ ਯੂਨੀਵਰਸਿਟੀ ਦੀ ਟੀਮ ਵਿੱਚ ਸ਼ਾਮਲ ਹੋ ਕੇ ਉਹਨਾ ਨੇ ਕਈ ਅਹਿਮ ਮੈਚ ਖੇਡੇ ਇਹਨਾਂ ਮੈਚਾਂ ਦੀ ਕਾਰਗੁਜ਼ਾਰੀ ਸਦਕਾ ਹੀ ਯੂਨੀਵਰਸਿਟੀ ਦੀ ਸਾਂਝੀ ਟੀਮ ਦੇ ਮੈਂਬਰ ਬਣੇ,ਆਸਟਰੇਲੀਆ ਦਾ ਦੌਰਾ ਵੀ ਕੀਤਾ ਖਿਡਾਰੀ ਹੋਣ ਦੇ ਨਾਤੇ ਹੀ ਰੇਲਵੇ ਵਿੱਚ ਕਮਰਸ਼ੀਅਲ ਇੰਸਪੈਕਟਰ ਦੀ ਨੌਕਰੀ ਮਿਲੀ
                                ਸੁਰਜੀਤ ਸਿੰਘ ਨੇ ਓਲੰਪਿਕ,ਏਸ਼ੀਆਈ,ਅਤੇ ਵਿਸ਼ਵ ਕੱਪ ਵਿੱਚ 13 ਵਾਰੀ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ1972 ਵਿੱਚ ਉਹ ਪੰਜਾਬ ਵੱਲੋਂ ਪਹਿਲੀ ਵਾਰੀ ਕੌਮੀ ਪੱਧਰ ਤੇ ਖੇਡਿਆ ਇਸ ਪ੍ਰਫਾਰਮੈਂਸ ਦੇ ਅਧਾਰ ਤੇ ਹੀ 1973 ਦੇ ਐਮਸਟਰਡਮ ਵਿਸ਼ਵ ਕੱਪ ਵਿੱਚ ਖੇਡਣ ਵਾਲੀ ਭਾਰਤੀ ਟੀਮ ਦਾ ਮੈਬਰ ਬਣਾਇਆ ਗਿਆ ਉਹ 1972 ਦੀ ਮਿਊਨਿਖ਼ ਓਲੰਪਿਕ ਵਿੱਚ ਵੀ ਸ਼ਾਮਲ ਹੋਇਆ
                                          ਦੂਜੇ ਵਿਸ਼ਵ ਕੱਪ ਦਾ ਫ਼ਾਈਨਲ ਮੈਚ ਮੇਜ਼ਬਾਨ ਮੁਲਕ ਹਾਲੈਂਡ ਅਤੇ ਭਾਰਤ ਦਰਮਿਆਂਨ ਖੇਡਿਆ ਗਿਆ ਇਸ ਫ਼ਾਈਨਲ ਦੇ ਪਹਿਲ;ੇ ਸੱਤ ਮਿੰਟਾਂ ਵਿੱਚ ਮਿਲੇ ਦੋ ਪਨੈਲਟੀ ਕਾਰਨਰਾਂ ਨੂੰ ਉੱਤੋ-ੜੁੱਤੀ ਜਦ ਸੁਰਜੀਤ ਨੇ ਕਰਾਰੇ ਸ਼ਾਟ ਲਾਉਂਦਿਆਂ ਗੋਲਾਂ ਵਿੱਚ ਬਦਲ ਦਿੱਤਾ ਤਾਂ ਭਾਰਤੀ ਹਾਕੀ ਪ੍ਰੇਮੀ ਜਿੱਤ ਨੂੰ ਯਕੀਨੀ ਸਮਝ ਪਟਾਖ਼ੇ ਚਲਾਉਣ ਅਤੇ ਖ਼ੁਸ਼ੀ ਦਾ ਰਿਜ਼ਹਾਰ ਕਰਨ ਲੱਗੇ ਪਰ ਬਰਾਬਰੀ ਤੇ ਖ਼ਤਮ ਹੋਏ, ਮੈਚ ਦਾ ਆਖ਼ਰੀ ਨਤੀਜਾ ਪਨੈਲਟੀ ਸਟਰੌਕ ਜ਼ਰੀਏ 4-2 ਨਾਲ ਹਾਲੈਂਡ ਦੇ ਹੱਕ ਵਿੱਚ ਰਿਹਾ  
                 1974 ਤਹਿਰਾਨ ਏਸ਼ੀਆਈ ਖੇਡਾਂ,1975 ਕੁਆਲਾੰਪੁਰ ਵਿਸ਼ਵ ਹਾਕੀ ਕੱਪ,1976 ਮਾਂਟਰੀਆਲ ਓਲੰਪਿਕ,1978 ਬੈਂਗਕੌਕ ਏਸ਼ੀਆਈ ਖੇਡਾਂ, 1982 ਮੁਬਈ ਵਿਸ਼ਵ ਕੱਪ,ਖੇਡਦਿਆਂ ਸੁਰਜੀਤ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਫੁੱਲ ਬੈਕ ਵਜੋਂ ਖੇਡਣ ਤੇ ਲੋਹੇ ਦੀ ਦੀਵਾਰ ਕਹਾਉਣ ਵਾਲੇ ਅਣਖ਼ੀ ਸੁਰਜੀਤ ਦਾ 1978 ਵਿੱਚ ਪ੍ਰਬੰਧਕਾਂ ਨਾਲ ਇੱਟ-ਖੜੱਕਾ ਵੀ ਹੋਇਆ ਉਹ ਆਪਣੇ ਸਾਥੀਆਂ ਬਲਦੇਵ ਅਤੇ ਵਰਿੰਦਰ ਸਮੇਤ ਪਟਿਆਲੇ ਦੇ ਕੋਚਿੰਗ ਕੈਂਪ ਵਿੱਚੋਂ ਆਪਣਾ ਬਿਸਤਰਾ ਹੀ ਚੁੱਕ ਲਿਆਇਆ ਪਰ ਕੋਚ ਵੱਲੋਂ ਕੀਤੀਆਂ ਟਿੱਪਣੀਆਂ ਦੀ ਤਾਂ ਚਿੰਤਾ ਕੀਤੀ ਪਰ ਡਰਾਵਿਆਂ ਦੀ ਚਿੰਤਾ ਨਹੀਂ ਸੀ ਕੀਤੀ
                       ਸੁਰਜੀਤ ਨੇ 1975 ਦੇ ਨਿਊਜ਼ੀਲੈਂਡ ਟੂਰ ਸਮੇਂ 17 ਗੋਲ ਕੀਤੇ,1979 ਪ੍ਰੀ-ਓਲੰਪਿਕ ,1981 ਚੈਂਪੀਅਨਜ਼ ਟਰਾਫ਼ੀ, ਸਮੇ ਕਪਤਾਨ ਵਜੋਂ,1979 ਪਰਥ ਮੁਕਾਬਲਿਆਂ ਸਮੇ ਉਪ-ਕਪਤਾਨ ਵਜੋਂ ਖੇਡ ਚੁੱਕੇ ਸੁਰਜੀਤ ਨੂੰ 1980 ਮਾਸਕੋ ਓਲੰਪਿਕ ਸਮੇ ਵੀ ਕਪਤਾਨ ਬਣਾਇਆ ਗਿਆ ਸੀ ,ਪਰ ਇਸ ਮੌਕੇ ਇਹ ਕਪਤਾਨੀ ਫਿਰ ਵਿਵਾਦਾਂ ਵਿੱਚ ਘਿਰ ਗਈ ਅਤੇ ਇਹ ਫ਼ੈਸਲਾ ਵਾਪਸ ਲੈਂਦਿਆਂ ਕਪਤਾਨ ਦੀ ਬਦਲੀ ਕਰ ਦਿੱਤੀ ਗਈ 1982 ਦੇ ਮੁੰਬਈ ਵਿਸ਼ਵ ਕੱਪ ਸਮੇ ਆਪ ਦੀ ਕਪਤਾਨੀ ਅਧੀਨ ਭਾਰਤੀ ਟੀਮ ਨੇ ਬਗੈਰ ਕਿਸੇ ਵਿਸ਼ੇਸ਼ ਪ੍ਰਾਪਤੀ ਤੋਂ ਹਿੱਸਾ ਲਿਆ
              ਬਹੁਤਾ ਸਮਾ ਰਾਕ ਰੋਵਰਜ਼ ਚੰਡੀਗੜ੍ਹ ਵੱਲੋਂ ਖੇਡਣ ਵਾਲੇ,ਸੁਰਜੀਤ ਸਿੰਘ ਨੇ ਇੰਡੀਅਨ ਏਅਰ ਲਾਈਨਜ਼ ਲਈ ਵੀ ਕਈ ਜਿੱਤਾਂ ਦਰਜ ਕੀਤੀਆਂ ਫਿਰ ਪੀ ਏ ਪੀ ਵਿੱਚ ਇੰਸਪੈਕਟਰ ਬਣਿਆਂ ਅਤੇ ਪ੍ਰਸਿੱਧ ਹਾਕੀ ਖਿਡਾਰਨ ਚੰਚਲ ਕੋਹਲੀ ਦਾ ਜੀਵਨ ਸਾਥੀਭਰ ਜੁਆਨੀ ਵਿੱਚ ਸਿਰਫ਼ 33 ਵਰ੍ਹਿਆਂ ਦਾ ਸੁਰਜੀਤ ਸਿੰਘ 7 ਜਨਵਰੀ 1983 ਨੂੰ ਜਲੰਧਰ ਦੇ ਨੇੜੇ ,ਪ੍ਰਸ਼ੋਤਮ ਪਾਂਦੇ,ਨਾਲ ਸਖ਼ਤ ਸਰਦੀ ਅਤੇ ਸੰਘਣੀ ਧੁੰਦ ਦੌਰਾਂਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ,ਉਦੋਂ ਵੀ ਉਹ ਇੱਕ ਮੈਚ ਦੀ ਤਿਆਰੀ ਵਜੋਂ ਭੱਜ-ਨੱਠ ਕਰ ਰਹੇ ਸਨ ਉਹਨਾਂ ਦੀ ਯਾਦ ਵਿੱਚ ਹਰ ਸਾਲ ਸੁਰਜੀਤ ਮੈਮੋਰੀਅਲ ਹਾਕੀ ਮੁਕਾਬਲਾ ਕਰਵਾਇਆ ਜਾਂਦਾ ਹੈ ਜਿਸ ਨੂੰ ਹੁਣ ਇੰਡੀਅਨ ਆਇਲ ਸਰਵੋਸੁਰਜੀਤ ਹਾਕੀ ਟੂਰਨਾਮੈਂਟ ਕਿਹਾ ਜਾਂਦਾ ਹੈ ਜਿੱਥੇ ਬੀਤੇ ਵਰ੍ਹੇ ਇਸ ਮੁਕਾਬਲੇ ਦਾ ਪੋਸਟਰ ਮਿਸ ਪੂਜਾ ਨੇ ਜਾਰੀ ਕੀਤਾ , ਉਥੇ ਇਹ ਮੁਕਾਬਲਾ ਸੁਰਜੀਤ ਸਟੇਡੀਅਮ ਵਿੱਚ 28 ਵੀਂ ਵਾਰੀ ਹੋਇਆ ਅਤੇ ਏਅਰ ਇੰਡੀਆ ਮੁੰਬਈ ਨੇ ਇੰਡੀਅਨ ਆਇਲ ਮੁੰਬਈ ਨੂੰ 4-2 ਨਾਲ ਹਰਾ ਕੇ ਜਿਤਿਆ ਇਸ ਮਹਾਂਨ ਖਿਡਾਰੀ ਦੇ ਨਾਂਅ ਤੇ ਹਾਕੀ ਅਕੈਡਮੀ ਦਾ ਵੀ ਗਠਨ ਕੀਤਾ ਗਿਆ ਹੈਜਿੱਥੇ ਵਧੀਆ ਖਿਡਾਰੀ ਤਿਆਰ ਕੀਤੇ ਜਾਂਦੇ ਹਨ ਇਸ ਸਰਵਸ੍ਰੇਸ਼ਟ ਖਿਡਾਰੀ ਦੇ ਦਿਹਾਂਤ ਤੋਂ 15 ਸਾਲ ਮਗਰੋਂ  1998 ਵਿੱਚ ਅਰਜੁਨਾ ਐਵਾਰਡ ਦਿੱਤਾ ਗਿਆ ਜਦ ਇਸ ਜਾਂਬਾਜ਼ ਖਿਡਾਰੀ ਦਾ ਅੰਤ ਹੋਇਆ ਤਾਂ ਗਿਆਂਨੀ ਜੈਲ ਸਿੰਘ ਜੀ ਨੇ ਇਹਨਾਂ ਸ਼ਬਦਾਂ ਨਾਲ ਸ਼ਰਧਾਂਜਲੀ ਭੇਂਟ ਕੀਤੀਜੋ ਮਰਹੂਮ ਖਿਡਾਰੀ ਦੀ ਮਹਾਨਤਾ ਨੂੰ ਦਰਸਾਉਂਦੇ ਹਨ ਸੁਰਜੀਤ ਇੱਕ ਵਧੀਆ ਖਿਡਾਰੀ ਸੀ,ਜਿਸ ਨੇ ਭਾਰਤ ਦਾ ਨਾਂਅ ਰੌਸ਼ਨ ਕੀਤਾ

                               ************************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232