ਸੀਨੀਅਰ ਖੇਡ ਲੇਖਕ ਰਣਜੀਤ ਪ੍ਰੀਤ ਦੀ ਆਈ ਡੀ ਹੋਈ ਹੈਕ
ਲੁਧਿਆਣਾ ( ਹਰਮੇਲ ਕਾਲਾ)
ਭਗਤਾ ਭਾਈ ਕਾ ਤੋਂ ਸਾਡੇ ਸੀਨੀਅਰ ਪੱਤਰਕਾਰ,ਸੇਵਾ ਮੁਕਤ
ਗਜ਼ਟਿਡ ਅਫ਼ਸਰ ਅਤੇ ਨਾਮਵਰ ਲੇਖਕ ਸ.ਰਣਜੀਤ ਸਿੰਘ ਪ੍ਰੀਤ ਦੀ ਯਾਹੂ ਅਤੇ ਗੂਗਲ ਵਿੱਚ ਬਣੀ ਆਈ ਡੀ
ਨੂੰ ਕਿਸੇ ਨੇ ਕਰੀਬ 18 ਘੰਟੇ ਹੈਕ ਕਰਕੇ ਆਪਣੇ ਕਬਜ਼ੇ ਵਿੱਚ ਰੱਖਿਆ । ਜਦ ਸ਼੍ਰੀ ਪ੍ਰੀਤ ਨੇ
ਖ਼ਬਰਾਂ ਅਤੇ ਹੋਰ ਮੈਟਰ ਭੇਜਣ ਲਈ ਆਈ ਡੀ ਦੀ ਵਰਤੋਂ ਕਰਨੀ ਚਾਹੀ ,ਤਾਂ ਉਹ ਗੁਪਤ ਪਾਸ ਵਰਡ ਨਾਲ
ਨਾ ਖੁੱਲ੍ਹੀ, ਉਹਨਾ ਨੇ ਅਜਿਹੀ ਵਾਰ ਵਾਰ ਕੋਸ਼ਿਸ਼ ਕੀਤੀ । ਅਖੀਰ ਜਦ ਉਹਨਾਂ ਧਿਆਨ ਨਾਲ ਵੇਖਿਆ
,ਤਾਂ ਲਿਖਿਆ ਹੋਇਆ ਸੀ ਕਿ ਤੁਸੀਂ 16 ਘੰਟੇ ਪਹਿਲਾਂ ਪਾਸਵਰਡ ਬਦਲਿਆ ਹੈ। ਪਰ ਹੁਣ ਤੁਸੀਂ ਪੁਰਾਣਾ
ਪਾਸਵਰਡ ਵਰਤ ਰਹੇ ਹੋ। ਜਦੋਂ ਕਿ ਕੋਈ ਪਾਸ ਵਰਡ ਬਦਲਿਆ ਨਹੀਂ ਸੀ ਗਿਆ । ਅਚਾਨਕ ਉਹਨਾਂ ਨੇ ਕਿਸੇ
ਮੰਤਵ ਲਈ ਸੈੱਲ ਫ਼ੋਨ ਦੇ ਇਨ ਬਾਕਸ ਵਿੱਚ ਜਦ ਮੈਸਿਜ਼ ਵੇਖੇ ਤਾਂ ਆਈ ਡੀ ਡਲੀਟ ਕਰਨ ਸਬੰਧੀ
ਮੈਸਿਜ਼ ਇਸ ਹਵਾਲੇ ਨਾਲ ਆਇਆ ਪਿਆ ਸੀ 56767775 ਅਨੁਸਾਰ ਮਿਤੀ 6-6-12 ਸਮਾਂ 11.03 ਪੀ ਐਮ । ਉਹਨਾਂ
ਨੇ ਕੋਸ਼ਿਸ਼ ਕਰਕੇ ਪਾਸ ਵਰਡ ਨਵਾਂ ਲਾਗੂ ਕਰਕੇ 7 ਜੂਨ ਨੂੰ ਬਾਅਦ ਦੁਪਹਿਰ ਆਈ ਡੀ ਨੂੰ ਮੁੜ ਚਾਲੂ
ਕਰਿਆ । ਇਸ ਨਾਲ 350 ਦੇ ਕਰੀਬ ਮਿੱਤਰਤਾ ਸੱਦੇ ਅਤੇ ਹੋਰ ਜ਼ਰੂਰੀ ਡਾਟਾ ਡਲੀਟ ਹੋ ਗਿਆ ਜਾਂ ਕਿਸੇ
ਨੇ ਜਾਣ-ਬੁੱਝ ਕਿ ਅਜਿਹਾ ਕਰ ਦਿੱਤਾ । ਸ਼੍ਰੀ ਪ੍ਰੀਤ ਨੇ ਮੰਗ ਕੀਤੀ ਹੈ ਕਿ ਫੇਸ ਬੁੱਕ ਪ੍ਰਬੰਧਕ
ਜਾਂ ਹੋਰ ਸਮਰੱਥ ਅਧਿਕਾਰੀ ਇਸ ਦੀ ਪੜਤਾਲ ਕਰਨ ,ਤਾਂ ਜੋ ਕਿਸੇ ਨੇ ਇਸ ਦਾ ਕੋਈ ਦੁਰਉਪਯੋਗ ਨਾ
ਕੀਤਾ ਹੋਵੇ ।
No comments:
Post a Comment
preetranjit56@gmail.com