Wednesday, August 29, 2012

ਰਾਜੀਵ ਗਾਂਧੀ ਖੇਲ ਰਤਨ ਐਵਾਰਡ ਪਹਿਲੀ ਵਾਰ ਸਾਂਝੇ ਤੌਰ 'ਤੇ ਮਿਲੂ ਦੋ ਖਿਡਾਰੀਆਂ ਨੂੰ


   ਰਾਜੀਵ ਗਾਂਧੀ ਖੇਲ ਰਤਨ ਐਵਾਰਡ ਪਹਿਲੀ ਵਾਰ ਸਾਂਝੇ ਤੌਰ 'ਤੇ                          ਮਿਲੂ ਦੋ ਖਿਡਾਰੀਆਂ ਨੂੰ
                             ਰਣਜੀਤ ਸਿੰਘ ਪ੍ਰੀਤ
          29 ਅਗਸਤ ਦਾ ਦਿਨ ਭਾਰਤ ਵਿੱਚ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਸ ਦਿਨ 1905 ਨੂੰ ਹਾਕੀ ਦੇ ਜਾਦੂਗਰ ਮੇਜਰ ਧਿਆਂਨ ਚੰਦ ਦਾ ਜਨਮ ਹੋਇਆ ਸੀ,ਜਿਸ ਨੇ ਦੁਨੀਆਂ ਦੇ ਹੋਰਨਾਂ ਮੁਲਕਾਂ ਨੂੰ ਹਾਕੀ ਫੜ੍ਹਨੀ ਅਤੇ ਖੇਡਣੀ ਸਿਖਾਈ । ਉਸ ਨੇ ਤਿੰਨ ਓਲੰਪਿਕਸ ਵਿੱਚ ਭਾਗ ਲਿਆ ਅਤੇ ਭਾਰਤ ਤਿੰਨੋਂ ਹੀ ਵਾਰ ਸੋਨ ਤਮਗਾ ਜੇਤੂ ਬਣਿਆਂ । ਓਲੰਪਿਕ 1936 ਸਮੇ ਤਾਂ ਉਹ ਭਾਰਤੀ ਟੀਮ ਦਾ ਕਪਤਾਨ ਸੀ । ਭਾਰਤ ਦੇ ਸਾਰੇ ਹਾਕੀ ਖਿਡਾਰੀਆਂ ਤੋਂ ਉਪਰ ਉਹਦਾ ਨਾਅ ਬੋਲਦਾ ਹੈ,ਭਾਰਤ ਵੱਲੋਂ ਉਸ ਨੇ ਹੀ ਸਭ ਤੋਂ ਵੱਧ ਗੋਲ ਕੀਤੇ ਹੋਏ ਹਨ । ਓਲੰਪਿਕ ਵਿੱਚ 14 ਗੋਲ ਕਰਨ ਦਾ ਰਿਕਾਰਡ ਵੀ ਉਹਦੇ ਨਾਅ ਦਰਜ ਰਿਹਾ ਹੈ । ਜਿੱਥੇ ਉਹਦੇ ਜਨਮ ਦਿਨ ਮੌਕੇ ਰਾਸ਼ਟਰਪਤੀ ਜੀ ਇਹ ਐਵਾਰਡ ਖਿਡਾਰੀਆਂ ਨੂੰ ਦਿੰਦੇ ਹਨ ,ਉੱਥੇ ਉਹਦੇ ਨਾਅ ਤੇ ਵੀ ਐਵਾਰਡ ਦਿੱਤਾ ਜਾਦਾ ਹੈ ।ਦਿੱਲੀ ਦੇ ਸਟੇਡੀਅਮ ਦਾ ਨਾਅ ਵੀ ਇਸ ਖਿਡਾਰੀ ਦੇ ਨਾਅ ਉੱਤੇ ਹੀ ਰੱਖਿਆ ਗਿਆ ਹੈ । ਅੱਜ ਵਿਦੇਸ਼ਾਂ ਵਿੱਚ ਖੇਡਣ ਜਾਂਦੇ ਖਿਡਾਰੀ ਉੱਥੇ ਰਹਿਣ ਲਈ ਗੁੰਮ ਹੋ ਜਾਂਦੇ ਹਨ ,ਪਰ ਧਿਆਨ ਚੰਦ ਨੇ ਜਰਮਨੀ ਦੇ ਸ਼ਾਸ਼ਕ ਹਿਟਲਰ ਦੀ ਬਹੁਤ ਵੱਡੀ ਪੇਸ਼ਕਸ਼ ਠੁਕਰਾ ਕੇ ਦੇਸ਼ ਭਗਤੀ ਦਾ ਸਬੂਤ ਦਿੱਤਾ ਸੀ । ਅੱਜ ਭਾਰਤੀ ਹਾਕੀ ਭਾਵੇਂ ਕੱਖੋਂ ਹੌਲੀ ਕੀਤੀ ਗਈ ਹੈ,ਪਰ ਇਹਨਾ ਖਿਡਾਰੀਆਂ ਨੂੰ ਹਾਕੀ ਇਤਿਹਾਸ ਬੁਕਲ਼ ਦਾ ਨਿੱਘ ਬਣਾਈ ਬੈਠਾ ਹੈ । ਜੋ ਸਦਾ ਕਾਇਮ ਵੀ ਰਹੇਗਾ ।
                      ਇਹ ਐਵਾਰਡ ਵਿਤਰਣ ਸਮਾਰੋਹ ਰਾਸ਼ਟਰਪਤੀ ਭਵਨ ਵਿੱਚ ਹੋਇਆ ਕਰਦਾ ਹੈ । ਐਵਾਡਾਂ ਦੀ ਗਿਣਤੀ ਵੀ ਨਿਰਧਾਰਤ ਹੈ । ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਇੱਕ ਖਿਡਾਰੀ ਨੂੰ ਦਿੱਤਾ ਜਾਂਦਾ ਹੈ । ਦਰੋਣਾਚਾਰੀਆ ਐਵਾਰਡਾਂ ਦੀ ਗਿਣਤੀ 5 ਅਤੇ ਅਰਜੁਨ ਐਵਾਰਡ 15 ਖਿਡਾਰੀਆਂ ਲਈ ਹੁੰਦੇ ਹਨ । ਪਰ ਇਸ ਵਾਰੀ ਓਲੰਪਿਕ ਸਾਲ ਹੋਣ ਦੀ ਵਜ੍ਹਾ ਕਰਕੇ ਅਤੇ ਭਾਰਤ ਵੱਲੋਂ ਵੱਧ ਤਮਗੇ ਜਿੱਤਣ ਦੀ ਵਜ੍ਹਾ ਕਰਕੇ ਇਸ ਗਿਣਤੀ ਵਿੱਚ ਤਬਦੀਲੀ ਕੀਤੀ ਗਈ ਹੈ । ਦਰੋਣਾਚਾਰੀਆ ਐਵਾਰਡ 8 ਅਤੇ ਅਰਜੁਨ ਐਵਾਰਡ 25 ਦਿੱਤੇ ਜਾਣੇ ਹਨ ।
            ਰਾਜੀਵ ਗਾਂਧੀ ਖੇਲ ਰਤਨ ,ਭਾਰਤ ਸਰਕਾਰ ਦਾ ਸਭ ਤੋਂ ਵੱਡਾ ਐਵਾਰਡ ਹੈ । ਇਹ ਰਾਜੀਵ ਗਾਂਧੀ ਜੀ ਦੀ ਯਾਦ ਵਿੱਚ 1991 ਵਿੱਚ ਕਾਇਮ ਕੀਤਾ ਗਿਆ ਸੀ ਅਤੇ 1991-92 ਲਈ ਪਹਿਲਾ ਐਵਾਰਡ ਚੈੱਸ ਖਿਡਾਰੀ ਵਿਸ਼ਵਨਾਥਨ ਆਨੰਦ ਨੂੰ ਪ੍ਰਦਾਨ ਕੀਤਾ ਗਿਆ ਸੀ । ਇਸ ਐਵਾਰਡ ਤਹਿਤ ਸਾਢੇ ਸੱਤ ਲੱਖ ਰੁਪਏ ਅਤੇ ਮੈਡਲ ਦਿੱਤਾ ਜਾਂਦਾ ਹੈ । ਇਸ ਵਾਰੀ ਇਹ ਐਵਾਰਡ ਸਾਂਝੇ ਤੌਰ ਤੇ ਪਹਿਲਵਾਨ ਯੋਗੇਸ਼ਵਰ ਦੱਤ ਅਤੇ ਸ਼ੂਟਰ ਵਿਜੇ ਕੁਮਾਰ ਨੂੰ ਸਾਂਝੇ ਤੌਰ ਤੇ ਦਿੱਤਾ ਜਾਣਾ ਹੈ ।
                        ਭਾਰਤ ਸਰਕਾਰ ਵੱਲੋਂ ਦਰੋਣਾਚਾਰੀਆ ਐਵਾਰਡ ਦੀ ਸਥਾਪਨਾ 1985 ਵਿੱਚ ਕੀਤੀ ਗਈ ਸੀ । ਇਸ ਵਿੱਚ ਦਰੋਣਾਚਾਰੀਆ ਨੂੰ ਸਾਹਮਣੇ ਵੱਲ ਤੀਰ ਚਲਾਉਣ ਦੀ ਮੁਦਰਾ ਵਿੱਚ ਖੜੋਤੇ ਦਿਖਾਇਆ ਗਿਆ ਹੈ । ਇਸ ਦੇ ਨਾਲ ਹੀ ਇੱਕ ਹੋਰ ਬੁੱਤ ਹੈ,ਜਿਸ ਦਾ ਅਰਥ ਇਹ ਬਣਦਾ ਹੈ ਕਿ ਦਰੋਣਾਚਾਰੀਆ ਆਪਣੇ ਸ਼ਗਿਰਦ ਨੂੰ ਤੀਰ ਚਲਾਉਣਾ ਸਿਖਾ ਰਹੇ ਹਨ । ਇਸ ਲਈ ਇਹ ਐਵਾਰਡ ਕਿਸੇ ਮਾਹਿਰ ਕੋਚ ਨੂੰ ਦਿੱਤਾ ਜਾਦਾ ਹੈ,ਜੋ ਖਿਡਾਰੀਆਂ ਨੂੰ ਸਿਖਲਾਈ ਦਿੰਦਾ ਹੈ । ਇਸ ਤਹਿਤ ਵੀ ਤਾਂਬੇ ਦੀ ਇਸ ਮੂਰਤੀ ਸਮੇਤ 5 ਲੱਖ ਰੁਪਏ ਦਿੱਤੇ ਜਾਂਦੇ ਹਨ । ਪਹਿਲਾ ਐਵਾਰਡ ਅਥਲੈਟਿਕਸ ਖੇਤਰ ਦੇ ਓ ਐਮ ਨਾਂਬੀਆਰ ਨੂੰ ਦਿੱਤਾ ਗਿਆ ਸੀ । ਬੀਤੇ ਸਾਲ 2011 ਤੱਕ ਇਹ ਐਵਾਰਡ 72 ਕੋਚਾਂ ਨੂੰ ਦਿੱਤਾ ਜਾ ਚੁੱਕਿਆ ਹੈ । ਇਸ ਵਾਰੀ ਇਸ ਸੂਚੀ ਵਿੱਚ ਸੁਨੀਲ ਡਲਾਸ (ਕਬੱਡੀ),ਹਰਿੰਦਰ ਸਿੰਘ (ਹਾਕੀ),ਵਰਿੰਦਰ ਪੂਨੀਆਂ (ਅਥਲੈਟਿਕਸ),ਯਸ਼ਵੀਰ ਸਿੰਘ (ਕੁਸ਼ਤੀ),ਬੀ ਆਈ ਫਰਨਾਂਡੇਜ਼ (ਮੁੱਕੇਬਾਜ਼ੀ),ਅਤੇ ਡਾ.ਸਤਪਾਲ ਸਿੰਘ (ਪੈਰਾ ਅਥਲੈਟਿਕਸ) ਦੇ ਨਾਂਅ ਸ਼ਾਮਲ ਹਨ । ਜਦੋਂ ਕਿ ਅਥਲੈਟਿਕਸ ਕੋਚ ਜੇ.ਐਸ.ਭਾਟੀਆ ਅਤੇ ਟੇਬਲ ਟੇਨਿਸ ਕੋਚ ਭਵਾਨੀ ਮੁਖਰਜੀ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਦੇ ਅਧਾਰ ਉੱਤੇ ਪੁਰਸਕਾਰ ਦਿੱਤਾ ਜਾਣਾ ਹੈ ।
                                 ਅਰਜੁਨ ਐਵਾਰਡ ਭਾਰਤ ਸਰਕਾਰ ਦਾ 1961 ਵਿੱਚ ਸਥਾਪਤ ਕੀਤਾ ਸਨਮਾਨ ਹੈ । ਇਸ ਤਹਿਤ ਚੁਣੇ ਗਏ ਖਿਡਾਰੀ ਨੂੰ ਦਰੋਣਾਚਾਰੀਆ ਦੇ ਸ਼ਗਿਰਦ ਅਰਜੁਣ ਦੀ ਗੋਡਿਆਂ ਭਾਰ ਹੋ ਕੇ ਉਤਾਂਹ ਵੱਲ ਤੀਰ ਚਲਾਉਣ ਦੀ ਸਥਿੱਤੀ ਵਾਲੀ ਤਾਂਬੇ ਦੀ ਮੂਰਤੀ ਦਿੱਤੀ ਜਾਂਦੀ ਹੈ । ਇਸ ਮੂਰਤੀ ਦੇ ਨਾਲ ਪੰਜ ਲੱਖ ਰੁਪਿਆ ਵੀ ਦਿੱਤਾ ਜਾਂਦਾ ਹੈ । ਸਾਲ 2001 ਤੋਂ ਡਿਸਿਪਲਨ ਮੁਤਾਬਕ ਓਲੰਪਿਕ ਖੇਡਾਂ,ਏਸ਼ੀਅਨ ਖੇਡਾਂ,ਵਿਸ਼ਵ ਕੱਪ,ਕਾਮਨਵੈਲਥ ਖੇਡਾਂ,ਵਿਸ਼ਵ ਚੈਪੀਅਨਸ਼ਿੱਪ,ਡਿਸਿਪਲਨਜ਼ ਅਤੇ ਕ੍ਰਿਕਟ ਸ਼ਾਮਲ ਹੈ । ਇਸ ਤੋਂ ਇਲਾਵਾ ਇੰਡੀਜਿਨੋਸ ਖੇਡਾਂ,ਸਰੀਰਕ ਚੁਯੌਤੀ ਵਾਲੇ ਖਿਡਾਰੀਆਂ ਨੂੰ ਵੀ ਇਹ ਐਵਾਰਡ ਦਿੱਤਾ ਜਾਂਦਾ ਹੈ ।ਇਸ ਵਾਰੀ ਗੀਤਾ ਫੌਗਟ,ਨਰ ਸਿੰਘ ਯਾਦਵ,ਰਾਜਿੰਦਰ ਕੁਮਾਰ (ਕੁਸ਼ਤੀ),ਬਿਮੋਲਜੀਤ ਸਿੰਘ (ਵੁਸ਼ੂ), ਨਗੰਗਬਮ ਸੋਨੀਆਂ ਚਾਨੂੰ (ਭਾਰਤੋਲਣ),ਸੰਦੀਪ ਸਜਵਾਲ (ਤੈਰਾਕੀ),ਦੀਪਿਕਾ ਪਾਲੀਕਲ (ਸਕੂਏਸ਼),ਜੌਇਦੀਪ ਕਾਰਮਾਕਾਰ,ਅਨੂਰਾਜ ਸਿੰਘ,ਓਂਕਾਰ ਸਿੰਘ (ਸ਼ੂਟਿੰਗ),ਅਨੂਪ ਕੁਮਾਰ (ਕਬੱਡੀ),ਯਸ਼ਪਾਲ ਸੋਲੰਕੀ (ਜੂਡੋ),ਸਰਦਾਰ ਸਿੰਘ (ਹਾਕੀ),ਯੁਵਰਾਜ ਸਿੰਘ (ਕ੍ਰਿਕਟ),ਵਿਕਾਸ ਕ੍ਰਿਸ਼ਨ (ਮੁਕੇਬਾਜ਼ੀ),ਅਦਿਤਯ ਐਸ ਮਹਿਤਾ (ਬਿਲੀਅਰਡਜ਼ ਅਤੇ ਸਨੂਕਰ),ਪਾਰੂਪੱਲੀ ਕਸ਼ਿਅਪ,ਅਸ਼ਵਨੀ ਪੋਨੱਪਾ (ਬੈਡਮਿੰਟਨ),ਰਾਮਕਰਨ ਸਿੰਘ,ਦੀਪਿਕਾ ਮਲਿਕ (ਪਾਰਾ ਅਥਲੀਟ),ਲੈਸ਼ਰਾਮ ਬੰਬੈਲਾ ਦੇਵੀ,ਦੀਪਿਕਾ ਕੁਮਾਰੀ (ਤੀਰ ਅੰਦਾਜ਼ੀ) ਸੁਧਾ ਸਿੰਘ,ਕਵਿਤਾ ਰਾਮਦਾਸ ਰੌਤ (ਅਥਲੈਟਿਕਸ),ਸੁਮੀਰ ਸੁਹਾਗ (ਪੋਲੋ) ਦੇ ਨਾਅ ਇਸ ਸੂਚੀ ਵਿੱਚ ਸ਼ਾਮਲ ਹਨ ।
               1961 ਵਿੱਚ ਉਦੈ ਚੰਦ (ਕੁਸ਼ਤੀ),ਏ ਐਨ ਘੋਸ਼ (ਭਾਰਤੋਲਣ),ਏ ਪਲਾਨੀਸਮੀ (ਵਾਲੀਬਾਲ),ਜੇ ਸੀ ਵੋਹਰਾ (ਟੇਬਲ ਟੇਨਿਸ),ਬਜਰੰਗੀ ਪਰਸਾਦ (ਤੈਰਾਕੀ),ਕਰਨੀ ਸਿੰਘ (ਸ਼ੂਟਿੰਗ),ਰਾਮਾਨਾਥਨ ਕ੍ਰਿਸ਼ਨਨ (ਟੇਨਿਸ),ਪ੍ਰਿਥੀਪਾਲ ਸਿੰਘ (ਹਾਕੀ),ਸ਼ਿਆਮ ਲਾਲ (ਜਿਮਨਾਸਟਿਕ),ਪੀ ਕੇ ਬੈਨਰਜੀ (ਫੁੱਟਬਾਲ),ਸਲੀਮ ਦੁਰਾਨੀ (ਕ੍ਰਿਕਟ),ਮੈਨੂਅਲ ਆਰੋਨ (ਚੈੱਸ),ਐਲ ਬੁੱਡੇ ਡਿਸੂਜ਼ਾ (ਮੁੱਕੇਬਾਜ਼ੀ),ਸਰਬਜੀਤ ਸਿੰਘ (ਬਾਸਕਟਬਾਲ),ਨੰਦੂ ਨਾਟੇਕਰ (ਬੈਡਮਿੰਟਨ),ਗੁਰਬਚਨ ਸਿੰਘ ਰੰਧਾਵਾ (ਅਥਲੈਟਕਸ) ਦਿੱਤਾ  ਗਿਆ ਸੀ ।

Monday, August 27, 2012

ਭਾਰਤੀ ਯੁਵਾ ਟੀਮ ਨੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਮਾਤ ਦੇ ਕੇ ਲਿਖਿਆ ਨਵਾਂ ਇਤਿਹਾਸਕ ਪੰਨਾ


 ਭਾਰਤੀ ਯੁਵਾ ਟੀਮ ਨੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਮਾਤ ਦੇ ਕੇ ਲਿਖਿਆ ਨਵਾਂ ਇਤਿਹਾਸਕ ਪੰਨਾ
ਰਣਜੀਤ ਸਿੰਘ ਪ੍ਰੀਤ
 ਕੁਇਨਜ਼ਲੈਂਡ (ਆਸਟਰੇਲੀਆ) ਵਿਖੇ ਅੰਡਰ-19 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਅਤੇ ਆਸਟਰੇਲੀਆ ਦਾ ਟਾਕਰਾ ਯੁਵਾ ਇੱਕ ਰੋਜ਼ਾ ਮੈਚ ਨੰਬਰ 868 ਵਜੋਂ ਟੌਨੀ ਆਇਰਲੈਂਡ ਸਟੇਡੀਅਮ ਟਾਊਨਜ਼ਵਿਲੇ ਵਿੱਚ ਹੋਇਆ । ਭਾਰਤ ਨੇ ਚੌਥੀ ਵਾਰੀ ਫਾਈਨਲ ਖੇਡਦਿਆਂ ਚੌਥੀ ਵਾਰੀ ਹੀ ਫਾਈਨਲ ਖੇਡ ਰਹੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਯੁਵਾ ਕ੍ਰਿਕਟ ਇਤਿਹਾਸ ਦਾ ਨਵਾਂ ਪੰਨਾ ਲਿਖ ਦਿੱਤਾ ਹੈ । ਭਾਰਤੀ ਕਪਤਾਨ ਉਨਮੁਕਤ ਚੰਦ ਨੇ ਟਾਸ ਜਿੱਤ ਕਿ ਫ਼ੀਲਡਿੰਗ ਚੁਣੀ । ਆਸਟਰੇਲੀਆ ਦੀ ਟੀਮ ਬੋਸਿਸਟੋ ਦੀਆਂ 87 ਦੌੜਾਂ (ਨਾਟ ਆਊਟ),ਅਤੇ ਟਰਨਰ ਦੀਆਂ 43 ਦੌੜਾਂ ਦੀ ਮਦਦ ਨਾਲ 50 ਓਵਰਾਂ ਵਿੱਚ 8 ਵਿਕਟਾਂ ਗੁਆਕੇ 225 ਸਕੋਰ ਕਰਨ ਵਿੱਚ ਸਫ਼ਲ ਰਹੀ । ਭਾਰਤ ਦੇ ਸੰਦੀਪ ਸ਼ਰਮਾਂ ਨੇ 10 ਓਵਰਾਂ ਵਿੱਚੋਂ 2 ਮੇਡਇਨ ਰਖਦਿਆਂ,54 ਦੌੜਾਂ ਦਿੰਦਿਆਂ 4 ਵਿਕਟਾਂ ਲਈਆਂ । ਰਵੀਕਾਂਤ ਅਤੇ ਅਪਾਰਜਿਥ ਨੇ ਇੱਕ ਇੱਕ ਵਿਕਟ ਲਈ,ਜਦੋਂ ਕਿ ਦੋ ਬੱਲੇਬਾਜ਼ ਰਨ ਆਊਟ ਹੋਏ । ਜਵਾਬੀ ਪਾਰੀ ਖੇਡਦਿਆਂ ਭਾਰਤੀ ਟੀਮ ਦਾ ਸਕੋਰ ਅਜੇ 2 ਰਨ ਹੀ ਸੀ ਕਿ ਪ੍ਰਸ਼ਾਂਤ ਚੋਪੜਾ ਸਿਫ਼ਰ ਤੇ ਹੀ ਆਊਟ ਹੋ ਗਿਆ । ਅਪਾਰਜਿਥ ਟੀਮ ਦੇ 75 ਸਕੋਰ ਹੋਣ ਤੇ ਆਊਟ ਹੋਇਆ । ਅਜੇ ਟੀਮ ਸਕੋਰ ਵਿੱਚ 7 ਰਨ ਹੋਰ ਜੋੜਦਿਆਂ 82 ਹੀ ਕਰਿਆ ਸੀ ਕਿ ਵਿਹਾਰੀ ਵੀ ਪਵੇਲੀਅਨ ਦੇ ਰਾਹ ਪੈ ਗਿਆ । ਟੀਮ ਸਕੋਰ 97 ਹੀ ਸੀ ਜਦੋਂ ਜ਼ੋਲ ਵੀ ਤੁਰਦਾ ਬਣਿਆਂ । ਹੁਣ ਭਾਰਤ ਦੀਆਂ ਜੇਤੂ ਸੰਭਾਵਨਾਵਾਂ ਨੂੰ ਝਟਕਾ ਲੱਗ ਚੁੱਕਿਆ ਸੀ । ਪਰ ਸਲਾਮੀ ਬੱਲੇਬਾਜ਼ ਵਜੋਂ ਮੈਦਾਨ ਵਿੱਚ ਉਤਰਿਆ ਕਪਤਾਨ ਉਨਮੁਕਤ ਚੰਦ ਜ਼ੋਰਦਾਰ ਖੇਡ ਵਿਖਾ ਰਿਹਾ ਸੀ । ਇਸ ਦਾ ਸਾਥ ਪਟੇਲ ਦੇ ਰਿਹਾ ਸੀ । ਦੋਹਾਂ ਨੇ ਲੰਬੀ ਸਾਝੇਦਾਰੀ ਨਿਭਾਈ । ਕਪਤਾਨ ਨੇ 130 ਗੇਂਦਾਂ,ਤੇ 7 ਚੌਕੇ ਅਤੇ 6 ਛੱਕਿਆਂ ਦੀ ਮਦਦ ਨਾਲ 111 ਰਨ ਬਣਾਏ । ਪਟੇਲ ਨੇ 84 ਗੇਂਦਾਂ ਖੇਡਦਿਆਂ 62 ਸਕੋਰ ਕਰਿਆ ਅਤੇ 47.4 ਓਵਰਾਂ ਵਿੱਚ 4.76 ਦੀ ਔਸਤ ਨਾਲ 4 ਵਿਕਟਾਂ ਦੇ ਨੁਕਸਾਨ ਤਹਿਤ 227 ਰਨ ਬਣਾਕੇ 6 ਵਿਕਟਾਂ ਨਾਲ ਫਾਈਨਲ ਜਿੱਤ ਲਿਆ । ਵਿਸ਼ਵ ਕੱਪ ਵਿੱਚ ਦੋਨੋ ਟੀਮਾਂ ਪਹਿਲੀ ਵਾਰੀ ਭਿੜੀਆਂ ਸਨ । ਟਰਨਰ,ਸੰਧੂ,ਪਾਰਿਸ,ਅਤੇ ਸਟੈਕਟੀ 1-1 ਵਿਕਟ ਹੀ ਲੈ ਸਕੇ । ਮੈਨ ਆਫ਼ ਮੈਚ ਭਾਰਤੀ ਕਪਤਾਨ ਰਿਹਾ । ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਆਸਟਰੇਲੀਆ ਦਾ ਬਸਿਸਟੋ ਅਖਵਾਇਆ । ਆਸਟਰੇਲੀਆ ਨੇ ਪਹਿਲੀ ਵਾਰੀ ਫਾਈਨਲ ਹਾਰਿਆ ਹੈ ਅਤੇ ਭਾਰਤ ਨੇ ਵੀ ਆਸਟਰੇਲੀਆ ਵਾਂਗ 4 ਫਾਈਨਲ ਖੇਡਕੇ 3 ਜਿੱਤੇ ਹਨ ਅਤੇ ਆਸਟਰੇਲੀਆ ਦੀਆਂ 3 ਜਿੱਤਾਂ ਦੀ ਬਰਾਬਰੀ ਕਰ ਲਈ ਹੈ । ਆਸਟਰੇਲੀਆ  ਨੇ 1988,2002,2010,ਵਿੱਚ ਇਹ ਮੁਕਾਬਲਾ ਜਿੱਤਿਆ ਹੈ । ਭਾਰਤ ਨੇ ਇਹ ਵਿਸ਼ਵ ਕੱਪ 2000,2008 ,2012 ਵਿੱਚ ਜਿੱਤਿਆ ਹੈ,ਜਦੋਂ ਕਿ 2006 ਵਿੱਚ ਪਾਕਿਸਤਾਨ ਤੋਂ ਹਾਰਨ ਸਦਕਾ ਦੂਜਾ ਸਥਾਨ ਰਿਹਾ ਸੀ । ਇਸ ਵਾਰੀ 8ਵੇਂ ਸਥਾਨ ਉੱਤੇ ਰਹੇ ਪਾਕਿਸਤਾਨ ਨੇ ਦੋ ਵਾਰ 2004 ਅਤੇ 2006 ਵਿੱਚ ਜਿੱਤ ਦਰਜ ਕੀਤੀ ਹੈ ।ਇੰਗਲੈਂਡ ਨੇ ਇਹ ਅਹਿਮ ਟੂਰਨਾਮੈਂਟ 1998 ਵਿੱਚ ਜਿੱਤਿਆ ਹੈ । ਤੀਜੇ ਸਥਾਨ ਦੀ ਪ੍ਰਾਪਤੀ ਲਈ ਹੋਏ ਮੈਚ ਵਿੱਚ ਦੱਖਣੀ ਅਫਰੀਕਾ (94/2,14.4) ਨੇ ਨਿਊਜ਼ੀਲੈਂਡ (90,36.5) ਨੂੰ 8 ਵਿਕਟਾਂ ਨਾਲ ਮਾਤ ਦਿੱਤੀ । ਨਿਊਜ਼ੀਲੈਂਡ ਦਾ ਇੱਕ ਹੀ ਬੱਲੇਬਾਜ਼ ਸੀ.ਨੇਨਿਨਜ਼ ਨਾਬਾਦ 21 ਰਨ ਤੱਕ ਪਹੁੰਚ ਸਕਿਆ । ਦੱਖਣੀ ਅਫਰੀਕਾ ਦੇ ਡੀਏ ਰਹੋਡਾ ਨੇ 4 ਵਿਕਟਾਂ ਲਈਆਂ । ਜਵਾਬ ਵਿੱਚ ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਡੀ ਕੌਕ ਨੇ 43 ਗੇਂਦਾਂ ਖੇਡਦਿਆਂ ਨੀਮ ਸੈਂਕੜਾ ਜੜਿਆ ਅਤੇ ਟੀਮ ਨੂੰ ਮੈਚ ਜਿਤਾ ਲਿਆ । ਭਾਰਤ,ਆਸਟਰੇਲੀਆ,ਦੱਖਣੀ ਅਫਰੀਕਾ, ਨਿਊਜ਼ੀਲੈਂਡ, ਇੰਗਲੈਂਡ,ਵੈਸਟ ਇੰਡੀਜ਼,ਬੰਗਲਾ ਦੇਸ਼, ਪਾਕਿਸਤਾਨ, ਸ੍ਰੀਲੰਕਾ, ਅਫਗਾਨਿਸਤਾਨ, ਸਕਾਟਲੈਂਡ,ਆਇਰਲੈਂਡ,ਨੇਪਾਲ,ਪਾਪੂਆ ਨਿਊ ਗੁਨੀ,ਜ਼ਿੰਬਾਬਵੇ,ਨਾਮੀਬੀਆ ਕ੍ਰਮਵਾਰ ਪਹਿਲੇ ਤੋਂ ਸੋਲਵੇਂ ਸਥਾਨ ਤੱਕ ਰਹੇ ਹਨ ।
                           ਉਂਜ ਇਹ ਟੂਰਨਾਮੈਂਟ ਭਾਵੇਂ 1988 ਵਿੱਚ ਪਹਿਲੀ ਵਾਰ ਆਸਟਰੇਲੀਆ ਵਿਖੇ ਖੇਡਿਆ ਗਿਆ ਸੀ,ਪਰ ਫਿਰ ਇਹ ਗੁੰਮਨਾਮੀ ਵਿੱਚ ਰਿਹਾ ਅਤੇ ਦੁਬਾਰਾ 1998 ਵਿੱਚ ਦੱਖਣੀ ਅਫਰੀਕਾ ਨੇ ਕਰਵਾਇਆ । ਇਸ ਤੋਂ ਪਿੱਛੋਂ ਇਹ ਹਰ ਦੋ ਸਾਲ ਬਾਅਦ ਹੁੰਦਾ ਆ ਰਿਹਾ ਹੈ । ਇਸ ਵਾਰੀ ਦਾ ਇਹ ਨੌਵਾਂ ਵਿਸ਼ਵ ਕੱਪ ਸੀ, ਜੋ 11 ਅਗਸਤ ਤੋਂ 26 ਅਗਸਤ ਤੱਕ ਖੇਡਿਆ ਗਿਆ । ਪਹਿਲੇ 1988 ਦੇ ਮੁਕਾਬਲੇ ਸਮੇ 31 ਮੈਚ ਹੋਏ ਸਨ ,ਪਰ ਇਸ ਵਾਰ ਰਾਊਂਡ ਰਾਬਿਨ,ਨਾਕ ਆਊਟ ਅਧਾਰ ਸ਼ਾਮਲ ਹੋਈਆਂ 16 ਟੀਮਾਂ ਨੇ 50 ਮੈਚ ਖੇਡੇ ਹਨ । ਜਿੰਨ੍ਹਾਂ ਵਿੱਚ ਕੁੱਝ ਰਿਕਾਰਡ ਵੀ ਬਣੇ ਹਨ । ਸਭ ਤੋਂ ਵੱਧ ਰਨ ਬਨਉਣ ਦਾ ਰਿਕਾਰਡ ਬੰਗਲਾ ਦੇਸ਼ ਦੇ ਅਨਾਮੁਲ ਹੱਕ ਦੇ ਹਿੱਸੇ ਰਿਹਾ । ਜਿਸ ਨੇ 2 ਸੈਂਕੜਿਆਂ,ਇੱਕ ਅਰਧ ਸੈਂਕੜੇ,31 ਚੌਕੇ,9 ਛੱਕਿਆਂ ਦੀ ਮਦਦ ਨਾਲ 429 ਗੇਂਦਾਂ ਉੱਤੇ 365 ਦੌੜਾਂ ਬਣਾਈਆਂ । ਪਾਕਿਸਤਾਨ ਦੇ ਬਾਬਰ ਅਜ਼ਾਮ ਨੇ 287 ਰਨ ਬਣਾਕੇ ਦੂਜਾ ਸਥਾਨ ਲਿਆ । ਨਿੱਜੀ ਉੱਚ ਸਕੋਰ ਦਾ ਰਿਕਾਰਡ ਅਫਗਾਨਿਸਤਾਨ ਦੇ ਜਾਵੇਦ ਅਹਿਮਦੀ ਦੇ ਹਿੱਸੇ 137 ਦੌੜਾਂ ਨਾਲ ਰਿਹਾ । ਉਸ ਨੇ ਇਹ ਰਨ 111 ਗੇਂਦਾਂ ਖੇਡਦਿਆਂ 17 ਚੌਕੇ,ਅਤੇ 4 ਛੱਕਿਆਂ ਨਾਲ ਸਕਾਟਲੈਂਡ ਵਿਰੁੱਧ ਐਲਨ ਬਾਰਡਰ ਮੈਦਾਨ ਵਿੱਚ ਪੂਰੇ ਕੀਤੇ । ਇੰਗਲੈਂਡ ਦੇ ਰਜਵ ਟੋਪਲੇ ਨੇ 54.3 ਓਵਰਾਂ ਵਿੱਚ 173 ਰਨ ਦਿੰਦਿਆਂ ਸੱਭ ਤੋਂ ਵੱਧ 19 ਵਿਕਟਾਂ ਉਖੇੜੀਆਂ । ਸਰਵੋਤਮ ਗੇਂਦਬਾਜ਼ੀ ਦਾ ਰਿਕਾਰਡ ਨੇਪਾਲ ਦੇ  ਰਾਹੁਲ ਵਿਸ਼ਵਕਾਰਮਾ ਦੇ ਨਾਅ ਰਿਹਾ । ਜਿਸ ਨੇ ਪਾਪੂਆ ਨਿਊ ਗੁਨੀ ਵਿਰੱਧ ਰੈੱਡਲੈਂਡ ਸਿਟੀ ਮੈਦਾਨ ਵਿੱਚ ਸਿਰਫ਼ 6.2 ਓਵਰ ਕਰਦਿਆਂ 3 ਦੌੜਾਂ ਦਿੰਦਿਆਂ 6 ਵਿਕਟਾਂ ਲਈਆਂ । ਇਹ ਅਜਿਹਾ ਰਿਕਾਰਡ ਹੈ,ਜੋ ਸ਼ਾਇਦ ਛੇਤੀ ਕੀਤੇ ਟੁੱਟ ਨਹੀਂ ਸਕਣਾ । ਅਗਾਮੀ ਵਿਸ਼ਵ ਕੱਪ ਯੁਨਾਈਟਿਡ ਅਰਬ ਅਮੀਰਾਤ ਵਿੱਚ ਜੁਲਾਈ 2014 ਨੂੰ ਹੋਣਾ ਤੈਅ ਹੋ ਚੁੱਕਿਆ ਹੈ ।

Sunday, August 26, 2012

ਗਰੀਬੀ ਅਤੇ ਲਚਾਰੀ ਦਾ ਸ਼ਿਕਾਰ ਰਿਹਾ –ਹੰਗਲ


ਗਰੀਬੀ ਅਤੇ ਲਚਾਰੀ ਦਾ ਸ਼ਿਕਾਰ ਰਿਹਾ ਹੰਗਲ
ਰਣਜੀਤ ਸਿੰਘ ਪ੍ਰੀਤ
           2006 ਵਿੱਚ ਭਾਰਤ ਸਰਕਾਰ ਦਾ ਐਵਾਰਡ ਪਦਮ ਭੂਸ਼ਣ ਹਾਸਲ ਕਰਨ ਵਾਲੇ, ਇਪਟਾ ਨਾਲ ਜੁੜਦਿਆਂ ਬਲਰਾਜ ਸਾਹਨੀ,ਕੈਫ਼ੀ ਆਜ਼ਮੀ ਨਾਲ ਨਾਲ ਨੇੜਤਾ ਰੱਖਣ ਵਾਲੇ, ਕਰੀਬ 225 ਫ਼ਿ਼ਲਮਾਂ ਵਿੱਚ ਅਦਾਕਾਰੀ ਦਿਖਾਉਂਣ ਵਾਲੇ,ਫ਼ਿਲਮ ਸ਼ੋਅਲੇ ਵਿੱਚ ਰਹੀਮ ਚਾਚਾ ਵਜੋਂ ਨਾਮਣਾ ਖੱਟਣ ਵਾਲੇ ਭਾਰਤੀ ਹਿੰਦੀ ਫ਼ਿਲਮਾਂ ਦੇ ਕਰੈਕਟਰ ਐਕਟਰ ਅਵਤਾਰ ਕ੍ਰਿਸ਼ਨ ਹੰਗਲ 14 ਅਗਸਤ ਨੂੰ ਬਾਥਰੂਮ ਵਿੱਚ ਪੈਰ ਸਲਿੱਪ ਕਰਨ ਨਾਲ ਡਿੱਗ ਪਏ ਅਤੇ ਪਿਠ ਦੀ ਹੱਡੀ ਕਰੈਕ ਹੋ ਗਈ । ਰਿਹਾਇਸ਼ੀ ਫਲੈਟ ਸ਼ਾਤਾ ਕਰੂਜ਼ ਵਿਖੇ ਹੀ ਉਪਚਾਰ ਕੀਤਾ ਗਿਆ । ਪਰ ਹਾਲਤ ਵਿਗੜਨ ਸਦਕਾ 16 ਅਗਸਤ ਨੂੰ ਆਸ਼ਾ ਪਾਰਖ ਹਸਪਤਾਲ ਸ਼ਾਤਾ ਕਰੂਜ਼ ਵਿੱਚ ਦਾਖ਼ਲ ਕਰਵਾਇਆ ਗਿਆ । ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਹੋਣ ਤੇ ਆਈ ਸੀ ਯੂ ਵਿੱਚ ਜੀਵਨ ਰੱਖਿਅਕ ਯੰਤਰਾਂ ਸਹਾਰੇ ਰੱਖਿਆ ਗਿਆ ,25 ਅਗਸਤ ਨੂੰ ਏ ਕੇ ਹੰਗਲ ਦੇ ਇਕਲੌਤੇ ਬੇਟੇ ਵਿਜੇ ਹੰਗਲ ਨੇ ਬਿਆਂਨ ਦਿੱਤਾ ਕਿ ਉਹਨਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਹੈ ,ਗੁਰਦੇ ਵੀ ਕੰਮ ਨਹੀਂ ਕਰ ਰਹੇ । ਡਾਕਟਰ ਵੀ ਬੇਵੱਸ ਜਾਪਦੇ ਹਨ । ਆਖਰ 98 ਵਰ੍ਹਿਆਂ ਦਾ ਰਹੀਮ ਚਾਚਾ 26 ਅਗਸਤ ਨੂੰ ਸਵੇਰੇ 9 ਵਜੇ ਸਦਾ ਸਦਾ ਲਈ ਏਥੋਂ ਰੁਖ਼ਸਤ ਹੋ ਕੇ ਗੱਬਰ ਦੇ ਨਾਲ ਹੀ ਫਿਰ ਜਾ ਰਲਿਆ । ਅਵਤਾਰ ਕ੍ਰਿਸ਼ਨ ਹੰਗਲ ਆਪਣੇ ਬੇਟੇ ਵਿਜੇ ਹੰਗਲ ਨਾਲ ਹੀ ਰਹਿੰਦਾ ਸੀ । ਵਿਜੇ ਦੀ ਪਤਨੀ ਦਾ ਵੀ 1994 ਵਿੱਚ ਦਿਹਾਂਤ ਹੋ ਗਿਆ ਸੀ,ਘਰ ਵਿੱਚ ਕੋਈ ਬੱਚਾ ਵੀ ਨਹੀਂ ਹੈ । ਵਿਜੇ ਦੀ ਮਾਤਾ ਪਹਿਲਾਂ ਹੀ ਪਰਿਵਾਰ ਦਾ ਸਦਾ ਸਦਾ ਲਈ ਸਾਥ ਛੱਡ ਗਈ ਸੀ । ਦੋਨੋ ਪਿਓ-ਪੁੱਤ ਬੜੀ ਮੁਸ਼ਕਲ ਹਾਲਤ ਵਿੱਚੋਂ ਲੰਘ ਰਹੇ ਸਨ ।
             ਇਸ ਨਾਮਵਰ ਅਦਾਕਾਰ ਦਾ ਜਨਮ ਕਸ਼ਮੀਰੀ ਪੰਡਿਤ ਪਰਿਵਾਰ ਵਿੱਚ ਪਹਿਲੀ ਫਰਵਰੀ 1917 ਨੂੰ ਸਿਆਲਕੋਟ (ਪੰਜਾਬ) ਵਿੱਚ ਪੰਡਿਤ ਹਰੀ ਕ੍ਰਿਸ਼ਨ ਹੰਗਲ ਦੇ ਘਰ ਹੋਇਆ । ਏ ਕੇ ਹੰਗਲ ਨੂੰ ਜਿੱਥੇ ਛੋਟੀ ਉਮਰ ਵਿੱਚ ਹੀ ਪਿਸ਼ਾਵਰ ਵਿਖੇ ਥਿਏਟਰ ਨਾਲ ਜੁੜਨਾ ਪਿਆ,ਉੱਥੇ ਉਹ ਅਜ਼ਾਦੀ ਸੰਗਰਾਮੀਏ ਵਜੋਂ ਵੀ ਕੰਮ ਕਰਦਾ ਰਿਹਾ । ਪਰ ਪਰਿਵਾਰ ਦੀ ਆਰਥਿਕ ਬਿਹਤਰੀ ਲਈ ਦਰਜੀ ਵਜੋਂ ਵੀ ਕਿੱਤਾ ਕਰਨਾ ਪਿਆ । ਪਿਤਾ ਦੇ ਸੇਵਾਮੁਕਤ ਹੋਣ ਉਪਰੰਤ ਪਿਸ਼ਾਵਰ ਅਤੇ ਫਿਰ ਕਰਾਚੀ ਵਿਖੇ ਆ ਵਸਿਆ । ਬਟਵਾਰੇ ਸਮੇ 3 ਸਾਲ ਪਾਕਿਸਤਾਨੀ ਜੇਲ੍ਹ ਵਿੱਚ ਕੱਟਣ ਮਗਰੋਂ 1949 ਨੂੰ ਉਹ ਮੁੰਬਈ ਆ ਟਿਕਿਆ । ਜਿੱਥੇ ਬਹੁਤੇ ਕਲਾਕਾਰਾਂ ਦੇ ਮਨ ਵਿੱਚ ਬਚਪਨ ਸਮੇ ਹੀ ਫ਼ਿਲਮ ਜਗਤ ਦੀ ਚਕਾਚੌਂਦ ਕਰਨ ਵਾਲੀ ਜ਼ਿੰਦਗੀ ਵਸਿਆ ਕਰਦੀ ਹੈ,ਉਥੇ ਹੰਗਲ ਇਸ ਤੋਂ ਉਲਟ 50 ਸਾਲ ਦੀ ਉਮਰ ਵਿੱਚ ਇਸ ਕਾਰਜ ਨਾਲ ਬਾਵਸਤਾ ਹੋਏ । ਭਾਵੇਂ ਹੁਣ ਉਹ ਟੀਵੀ ਸੀਰੀਅਲ ਮਧੂਬਾਲਾ ਨਾਲ ਵੀ ਵੀਲ੍ਹਚੇਅਰ ਉੱਤੇ ਬੈਠ ਕੇ ਜੁੜੇ ਹੋਏ ਸਨ । ਪਰ ਉਂਜ ਉਹ 1966 ਤੋਂ 2005 ਤੱਕ ਜ਼ਿਆਦਾ ਸਰਗਰਮ ਰਹੇ । ਉਹਨਾਂ ਦੇ ਵਿਸ਼ੇਸ਼ ਰੋਲ ਰਾਮ ਸ਼ਾਸ਼ਤਰੀ(ਆਇਨਾ),ਇੰਦਰ ਸੈਨ (ਸ਼ੌਕੀਨ), ਬਿਨੀਪਾਲ ਪਾਂਡੇ (ਨਮਕ ਹਲਾਲ),ਰਹੀਮ ਚਾਚਾ (ਸ਼ੋਅਲੇ) ਆਦਿ ਹਨ । ਹੰਗਲ ਨੇ ਰਾਜੇਸ਼ ਖੰਨਾ ਨਾਲ ਵੀ 16 ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ।
          ਏ ਕੇ ਹੰਗਲ ਨੇ ਬਾਸੂ ਭੱਟਾਚਾਰੀਆ ਦੀ ਫ਼ਿਲਮ ਤੀਸਰੀ ਕਸਮ ਵਿੱਚ 1966 ਨੂੰ ਪਹਿਲਾ ਕਿਰਦਾਰ ਨਿਭਾਇਆ । ਫਿਰ ਸ਼ਗਿਰਦ ਫ਼ਿਲਮ ਵਿੱਚ ਕੰਮ ਕਰਇਆ । ਨਮਕ ਹਰਾਮ, ਸ਼ੌਕੀਨ, ਸ਼ੋਅਲੇ, ਆਇਨਾ, ਅਵਤਾਰ, ਅਰਜੁਨ,ਆਂਧੀ,ਤਪੱਸਿਆ,ਕੋਰਾ ਕਾਗਜ਼,ਬਾਵਰਚੀ,ਛੁਪਾ ਰੁਸਤਮ,ਚਿੱਤਚੋਰ,ਬਾਲਿਕਾ ਬਧੂ, ਗੁੱਡੀ, ਨਰਮ ਗਰਮ,ਆਪ ਕੀ ਕਸਮ,ਅਮਰਦੀਪ,ਨੌਕਰੀ,ਪਰੇਮ ਬੰਧਨ,ਫਿਰ ਵੋਹੀ ਰਾਤ,ਰਾਮ ਅਵਤਾਰ,ਬੇ-ਵਫ਼ਾ,ਤੇਰੇ ਮੇਰੇ ਸਪਨੇ,ਲਗਨ ਵਰਗੀਆਂ ਫ਼ਿਲਮਾਂ ਕੀਤੀਆਂ । ਅੱਠ ਫਰਵਰੀ 2011 ਨੂੰ ਮੁੰਬਈ ਵਿਖੇ ਵੀਲ੍ਹ ਚੇਅਰ ਤੇ ਬੈਠਕੇ ਫ਼ੈਸ਼ਨ ਡਿਜ਼ਾਈਨਰ ਰਿਆਜ਼ ਗਾਂਜੀ ਲਈ ਰੈਂਪ ਉੱਤੇ ਚੱਲਣ ਦਾ ਮੌਕਾ ਵੀ ਮਿਲਿਆ ।
               ਏ ਕੇ ਹੰਗਲ ਦਾ ਬੇਟਾ ਵਿਜੇ ਜਦ ਫ਼ਿਲਮੀ ਫੋਟੋਗਰਾਫ਼ੀ ਅਤੇ ਕੈਮਰਾਮੈਨ ਦੇ ਅਹੁਦੇ ਤੋਂ ਵਿਹਲਾ ਹੋ ਗਿਆ ਤਾਂ ਘਰ ਵਿੱਚ ਭੰਗ ਭੁੱਜਣ ਲੱਗੀ । ਬੁਰੇ ਦਿਨਾਂ ਵਿੱਚ ਦੋਹਾਂ ਲਈ ਹਰੇਕ ਮਹੀਨੇ 15000 ਦੀ ਦੁਆਈ ਲੈਣੀ ਜ਼ਰੂਰੀ ਸੀ । ਉਹਨਾ ਦੀ ਇਸ ਹਾਲਤ ਬਾਰੇ ਮੀਡੀਏ ਨੇ 20 ਜਨਵਰੀ 2011 ਨੂੰ ਚਾਗਾ ਚੱਕਿਆ ਅਤੇ ਮਹਾਂਰਾਸ਼ਟਰ ਦੇ ਮੁਖ ਮੰਤਰੀ ਪ੍ਰਿਥਵੀ ਰਾਜ ਚੌਹਾਂਨ ਨੇ 50 ਹਜ਼ਾਰ ਰੁਪਏ ਮਦਦ ਕੀਤੀ । ਇਸ ਸਮੇ ਪਿਓ 97 ਸਾਲ ਦਾ ਅਤੇ ਬੇਟਾ 77 ਸਾਲ ਦਾ ਸੀ । ਜਯ ਬਚਨ ਨੇ ਹੰਗਲ ਨਾਲ 9 ਫ਼ਿਲਮਾਂ ਕੀਤੀਆਂ ਸਨ,ਉਸ ਨੇ ਕਿਹਾ ਹਸਪਤਾਲ ਦੇ ਸਾਰੇ ਖਰਚੇ ਉਹ ਦੇਵੇਗੀ ।  
                             ਸਾਈਨ ਅਤੇ ਟੀਵੀ ਆਰਟਿਸਟ ਐਸੋਸੀਏਸ਼ਨ (ਸੀ ਆਈ ਐਨ ਟੀ ਏ ਏ )ਨੇ ਧਰਮੇਸ਼ ਤਿਵਾੜੀ,ਮਿਠੁਨ ਚਕਰਵਰਤੀ ਦੀਆਂ ਕੋਸ਼ਿਸ਼ਾਂ ਨਾਲ 50 ਹਜ਼ਾਰ ਦੀ ਮਦਦ ਵੀ 21 ਜਨਵਰੀ 2011 ਨੂੰ ਮਿਲੀ। ਸਲਮਾਨ ਖਾਨ,ਰੰਜਨ ਠਾਕੁਰ,ਰਮੇਸ਼ ਸਿੱਪੀ,ਅਮਿਤਾਬ ਬਚਨ,ਅਮਿਰ ਖਾਨ,ਆਦਿ ਵੀ ਹੌਂਸਲਾ ਅਫ਼ਜਾਈ ਲਈ ਅੱਗੇ ਆਏ । ਹੰਗਲ ਦਾ ਆਖਰੀ ਰੋਲ 2005 ਵਿੱਚ ਅਮੋਲ ਪਾਲੇਕਰ ਦੀ ਫ਼ਿਲਮ ਪਹੇਲੀ ਵਿਚਲਾ ਹੀ ਰਿਹਾ । ਵਿਜੇ ਅਨੁਸਾਰ ਉਹਨਾ ਨੂੰ ਹੁਣ ਤੱਕ ਫ਼ਿਲਮਾਂ ਲਈ ਸੱਦਾ ਆਉਂਦਾ ਰਿਹਾ,ਪਰ ਸਿਹਤ ਦੀ ਖ਼ਰਾਬੀ ਸਦਕਾ ਉਹ ਸਾਰੇ ਸੱਦੇ ਨਕਾਰਦੇ ਰਹੇ । ਅਵਤਾਰ ਹੰਗਲ ਨੇ ਆਪਣੇ ਮਿੱਤਰਾਂ ਨਾਲ ਮਿਲਕੇ ਦੇਸ਼ ਦਾ 65 ਵਾਂ ਅਜ਼ਾਦੀ ਦਿਨ ਬਿਮਾਰੀ ਦੀ ਹਾਲਤ ਵਿੱਚ ਵੀ ਖ਼ੁਸ਼ੀਆਂ ਅਤੇ ਚਾਵਾਂ ਨਾਲ ਮਨਾਇਆ । ਪਰ ਸਿਤਮ ਦੀ ਗੱਲ ਇਹ ਰਹੀ ਕਿ ਇੱਕ ਅਜ਼ਾਦੀ ਘੁਲਾਟੀਏ ਦੀ ਵੀ ਸਮੇ ਦੀਆਂ ਸਰਕਾਰਾਂ ਨੇ ਬਾਤ ਨਹੀਂ ਪੁੱਛੀ । ਜਿਸ ਲਈ ਰੋਟੀ ਰੋਜ਼ੀ ਦਾ ਵੀ ਕੋਈ ਸਾਧਨ ਬਾਕੀ ਨਹੀਂ ਸੀ ਰਿਹਾ । ਹੁਣ ਇਹਨਾ ਦੇ ਨਾਅ ਉੱਤੇ ਐਵਾਰਡ ਸਥਾਪਤ ਕੀਤੇ ਜਾਣਗੇ ।

Friday, August 17, 2012

ਪਾਕਿਸਤਾਨੀ ਕ੍ਰਿਕਟ ਅੰਪਾਇਰ ਨੇ ਲਗਾਇਆ ਸਿਕਸਰ


     ਪਾਕਿਸਤਾਨੀ ਕ੍ਰਿਕਟ ਅੰਪਾਇਰ ਨੇ ਲਗਾਇਆ ਸਿਕਸਰ
ਵਿਆਹ ਅਤੇ ਫਲੈਟ ਲੈ ਕੇ ਦੇਣ ਦਾ ਕੀਤਾ ਸੀ ਵਾਅਦਾ; ਲੀਨਾ
ਰਣਜੀਤ ਸਿੰਘ ਪ੍ਰੀਤ
         ਵਰਸੋਆ (ਮੁੰਬਈ) ਦੀ ਰਹਿਣ ਵਾਲੀ ਮਾਡਲ ਲੀਨਾ ਕਪੂਰ ਨੇ ਕਥਿਤ ਤੌਰ ਉੱਤੇ ਪਾਕਿਸਤਾਨੀ ਕ੍ਰਿਕਟ ਅੰਪਾਇਰ ਅਸਦ ਰਊਫ਼ ਉੱਤੇ ਦੋਸ਼ ਲਗਾਇਆ ਹੈ ਕਿ ,ਉਸ ਨੇ ਉਸਦਾ ਯੌਨ ਸ਼ੋਸ਼ਣ ਕੀਤਾ ਹੈ । ਅੰਪਾਇਰ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਏ,ਪਰ ਹੁਣ ਉਹ ਇਸ ਗੱਲ ਤੋਂ ਕਿਨਾਰਾ ਕਸ਼ੀ ਕਰ ਰਿਹਾ ਹੈ । ਮਾਡਲ ਲੀਨਾ ਨੇ ਇਸ ਸਬੰਧੀ ਅਸਦ ਰਊਫ਼ ਖ਼ਿਲਾਫ ਪੁਲੀਸ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ । ਉਸ ਨੇ ਸ਼ਿਕਾਇਤ ਵਿੱਚ ਕਥਿਤ ਤੌਰ ਤੇ ਇਹ ਜ਼ਿਕਰ ਕੀਤਾ ਹੈ ਕਿ ਉਹ ਦੋਨੋ ਛੇ ਕੁ ਮਹੀਨੇ ਪਹਿਲਾਂ ਸ੍ਰੀਲੰਕਾ ਵਿੱਚ ਇੱਕ ਪਾਰਟੀ ਮੌਕੇ ਮਿਲੇ ਸਨ । ਰਊਫ਼ ਨੇ ਇੱਕ ਦੋਸਤ ਨੂੰ ਲੀਨਾ ਨਾਲ ਉਸਦੀ ਜਾਣ-ਪਹਿਚਾਣ ਕਰਵਾਉਣ ਲਈ ਕਿਹਾ ।ਫਿਰ ਦੋਹਾਂ ਨੇ ਫੋਨ ਨੰਬਰ ਵੀ ਬਦਲੀ ਕਰ ਲਏ । ਇਸ ਉਪਰੰਤ ਦੋਹਾਂ ਦੀ ਪਿਆਰ ਸਾਂਝ ਵਧਦੀ ਗਈ । ਦੋਨੋ ਤਿੰਨ ਦਿਨ ਸ੍ਰੀਲੰਕਾ ਵਿੱਚ ਹੀ ਇਕੱਠੇ ਰਹੇ । ਜਦ ਮੁੰਬਈ ਪਹੁੰਚ ਉਹ ਬਿਮਾਰ ਹੋ ਗਈ ਤਾਂ ਅਸਦ ਰਊਫ਼ ਓਸਿਵਾਰਾ ਸਥਿੱਤ ਉਸਦੇ ਫ਼ਲੈਟ ਵਿੱਚ ਉਸ ਨੂੰ ਮਿਲਣ ਵੀ ਆਇਆ । ਫਿਰ ਰਊਫ਼ ਨੇ ਉਹਦੇ ਨਾਲ ਸ਼ਾਦੀ ਕਰਨ ਅਤੇ ਇੱਕ ਫ਼ਲੈਟ ਲੈ ਕੇ ਦੇਣ ਦਾ ਵਾਅਦਾ ਵੀ ਕਰਿਆ । ਉਸ ਨੇ ਲੀਨਾ ਨੂੰ ਇਹ ਵੀ ਦੱਸ ਦਿੱਤਾ ਕਿ ਉਹ ਸ਼ਾਦੀ ਸ਼ੁਦਾ ਹੈ ਅਤੇ ਉਸ ਦੇ ਦੋ ਬੱਚੇ ਵੀ ਹਨ । ਪਰ ਉਹਨਾਂ ਦਾ ਮਜ਼ਹਬ ਉਹਨਾਂ ਨੂੰ ਚਾਰ ਸ਼ਾਦੀਆਂ ਕਰਨ ਦੀ ਇਜ਼ਾਜ਼ਤ ਦਿੰਦਾ ਹੈ । ਹੁਣ ਆਪਾਂ ਸ਼ਾਦੀ ਕਰਾਂਗੇ ਅਤੇ ਇਸ ਵਿੱਚ ਸਾਰਾ ਪਰਿਵਾਰ ਵੀ ਸ਼ਾਮਲ ਹੋਵੇਗਾ । ਲੀਨਾ ਨੇ ਅੱਗੇ ਜ਼ਿਕਰ ਕੀਤਾ ਹੈ ਕਿ ਤੀਜੀ ਵਾਰ ਦੋਹਾਂ ਦੀ ਮੁਲਾਕਾਤ ਇਸ ਸਾਲ ਹੋਏ ਆਈ ਪੀ ਐਲ ਦੌਰਾਂਨ ਹੋਈ ਅਤੇ ਫਿਰ ਉਹ ਚੌਥੀ ਵਾਰ ਦਿੱਲੀ ਵਿੱਚ ਮਿਲੇ । ਪੂਨੇ ਵੀ ਅਸੀਂ ਇਕੱਠੇ ਰਹੇ । ਫਿਰ ਉਸ ਨੇ ਮੈਨੂੰ ਦਿੱਲੀ ਬੁਲਾਇਆ ਅਤੇ ਅਸੀਂ ਪਾਰਟੀ ਤੇ ਗਏ । ਪਾਰਟੀ ਸਮੇ ਉਸ ਨੇ ਮੇਰੀ ਪਹਿਚਾਣ ਆਪਣੀ ਪਤਨੀ ਵਜੋਂ ਕਰਵਾਈ । ਜਦ ਵੀ ਮੈ ਸ਼ਾਦੀ ਲਈ ਕਹਿੰਦੀ,ਤਾਂ ਉਹ ਇਹੀ ਜਵਾਬ ਦਿੰਦਾ ਕਿ ਬੱਸ ਛੇਤੀ ਹੀ ਕਰਵਾ ਲਵਾਂਗੇ ।
ਪੰਜ ਕੁ ਦਿਨ ਪਹਿਲਾਂ ਜਦ ਲੀਨਾ ਮੁਤਾਬਕ ਉਸ ਨੇ ਰਊਫ਼: ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ,ਤਾਂ ਉਸ ਨੇ ਉਸ ਨੂੰ ਪਹਿਚਾਨਣ ਤੋਂ ਹੀ ਇਨਕਾਰ ਕਰ ਦਿੱਤਾ । ਇਸ ਦੌਰਾਂਨ ਅੰਪਾਇਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ,ਸਭ ਕੁੱਝ ਝੂਠਾ ਕਿਹਾ ਹੈ । ਮੀਡੀਏ ਜ਼ਰੀਏ ਪੁਲੀਸ ਨੇ ਕਿਹਾ ਹੈ ਕਿ ਇਸ ਬਾਰੇ ਸ਼ਿਕਾਇਤ ਮਿਲੀ ਹੈ,ਬਹੁਤ ਜਲਦੀ ਇਸ ਦੀ ਜਾਂਚ-ਪੜਤਾਲ ਕੀਤੀ ਜਾਵੇਗੀ ।

Monday, August 13, 2012

Wrestler Sushil Kumar


        ਚਾਂਦੀ ਦਾ ਤਮਗਾ ਜੇਤੂ ਪਹਿਲਵਾਨ;-ਸੁਸ਼ੀਲ ਕੁਮਾਰ
                              ਰਣਜੀਤ ਸਿੰਘ ਪ੍ਰੀਤ
             ਭਾਰਤ ਲਈ 66 ਕਿਲੋ ਭਾਰ ਦੀ ਫ੍ਰੀ-ਸਟਾਈਲ ਕੁਸ਼ਤੀ ਵਿੱਚੋਂ ਬਿਮਾਰ ਹੋਣ ਦੇ ਬਾਵਜੂਦ ਵੀ ਚਾਂਦੀ ਦਾ ਤਮਗਾ ਜਿੱਤਣ ਵਾਲੇ ਸੁਸ਼ੀਲ ਕੁਮਾਰ ਨੂੰ ਪਹਿਲਵਾਨੀ ਦੀ ਗੁੜ੍ਹਤੀ ਦਾਦਾ,ਪਿਤਾ,ਅਤੇ ਭਰਾ ਤੋਂ ਮਿਲੀ ਹੈ । ਇਸ ਪਹਿਲਵਾਨ ਦਾ ਜਨਮ ਬਪਰੋਲਾ (ਦਿੱਲੀ) ਵਿੱਚ 26 ਮਈ 1983 ਨੂੰ ਡੀਟੀਸੀ ਬੱਸ ਡ੍ਰਾਈਵਰ ਦੀਵਾਨ ਸਿੰਘ ਅਤੇ ਮਾਤਾ ਕਮਲਾ ਦੇਵੀ ਦੇ ਘਰ ਹੋਇਆ । ਪੰਜ ਫੁਟ ਪੰਜ ਇੰਚ ਕੱਦ ਦੇ ਸੁਸ਼ੀਲ ਨੇ ਦਿੱਲੀ ਦੇ ਐਨ ਆਈ ਐਸ ਨਾਲ ਜੁੜਨ ਅਤੇ ਸਤਪਾਲ ਪਦਮਸ਼੍ਰੀ ਅਤੇ ਯਸ਼ਵੀਰ ਸਿੰਘ ਤੋਂ ਕੁਸ਼ਤੀ ਦੇ ਗੁਰਮੰਤਰ ਸਿਖੇ ਹਨ । ਸੁਸ਼ੀਲ ਦੀ ਪੱਤਨੀ ਸਵੀ ਸੋਲੰਕੀ ਨੇ ਵੀ ਆਪਣਾ ਸਾਰਥਕ ਸਹਿਯੋਗ ਦਿੱਤਾ ਹੈ । ਇਨਾਮਾਂ-ਸਨਮਾਨਾਂ ਨੇ ਵੀ ਹੌਂਸਲਾ ਵਧਾਇਆ ਹੈ। ਇਸ ਭਾਰਤੀ ਭਲਵਾਨ ਦੇ ਮੁਕਾਬਲਿਆਂ ਦੀ ਕਹਾਣੀ ਇਹ ਵੇਰਵੇ ਬਿਆਂਨ ਕਰਦੇ ਹਨ;
ਓਲੰਪਿਕ ਖੇਡਾਂ
ਚਾਂਦੀ
66ਕਿਲੋ
ਕਾਂਸੀ
ਵਿਸ਼ਵ ਚੈਪੀਅਨਸ਼ਿੱਪ
ਸੋਨਾ
66 ਕਿਲੋ
ਸੋਨਾ
2003 ਲੰਦਨ
60 ਕਿਲੋ
ਸੋਨਾ
2005 ਕੈਪ ਟਾਊਨ
66 ਕਿਲੋ
ਸੋਨਾ
2007 ਲੰਦਨ
66 ਕਿਲੋ
ਸੋਨਾ
2009 ਜਲੰਧਰ
66 ਕਿਲੋ
ਸੋਨਾ
2010 ਦਿੱਲੀ
66 ਕਿਲੋ
ਸੋਨਾ
2010 ਨਵੀਂ ਦਿੱਲੀ
66 ਕਿਲੋ
ਚਾਂਦੀ
66 ਕਿਲੋ
ਕਾਂਸੀ
2003 ਨਵੀਂ ਦਿੱਲੀ
66 ਕਿਲੋ
ਕਾਂਸੀ
2008 ਜੀਜੂ ਆਈਸਲੈਂਡ
66 ਕਿਲੋ

Friday, August 3, 2012

ਚੜ੍ਹਦੀ ਉਮਰੇ ਸਿਖ਼ਰੋਂ ਟੁੱਟੀ ਪੀਂਘ ;ਫਲੋ ਜੋਅ

           ਚੜ੍ਹਦੀ ਉਮਰੇ ਸਿਖ਼ਰੋਂ ਟੁੱਟੀ ਪੀਂਘ ;ਫਲੋ ਜੋਅ
                                                 ਰਣਜੀਤ ਸਿੰਘ ਪ੍ਰੀਤ
  ਹੈਪਟਾਥਲੋਨ ਅਤੇ ਲੰਬੀ ਛਾਲ ਦੀ ਅਥਲੀਟ ਜੈਕੀ ਜੋਇਨਰ ਕਰਸੀ ਦੀ ਲਾਡਲੀ ਭਰਜਾਈ ਅਤੇ ਅਲ ਜੋਇਨਰ ਦੀ ਪਤੱਨੀ ਫਲੋਰੈਂਸ ਡਿਲੋਰਿਜ ਗਿ੍ਰਫਿਥ ਦਾ ਜਨਮ 21 ਦਸੰਬਰ 1959 ਨੂੰ ਲਾਸ ਏਂਜਲਸ,ਕੈਲੇਫੋਰਨੀਆਂ ਵਿਖੇ ਹੋਇਆ । ਅਮਰੀਕੀ ਸਹਿਰਨ 5 ਫੁੱਟ 7 ਇੰਚ ਕੱਦ ਵਾਲੀ,59 ਕਿਲੋ ਵਜਨੀ ਫਲੋਰੈਂਸ ਡਿਲੋਰਿਜ ਗਿ੍ਰਫਿਥ,ਜਿਸ ਨੂੰ ਪਿਆਰ ਨਾਲ ਫਲੋ ਜੋਅ ਵੀ  ਕਿਹਾ ਕਰਦੇ ਸਨ । ਅਲ ਜੋਇਨਰ ਨਾਲ ਵਿਆਹ ਕਰਵਾਉਣ ਮਗਰੋਂ ਫਲੋਰੈਂਸ ਡਿਲੋਰਿਜ ਗਿ੍ਰਫਿਥ ਜੋਇਨਰ ਜਾਂ ਫਲੋਰੈਂਸ ਗਿ੍ਰਫਿਥ ਜੋਇਨਰ ਅਖਵਾਉਂਣ ਲੱਗੀ ।
                  ਹਾਰ ਸ਼ਿੰਗਾਰ ਦੀ ਸ਼ੁਕੀਨਣ ਨੇ ਲੰਬੇ ਲੰਬੇ ਰੱਖੇ ਨਹੁੰਆਂ ਉੱਤੇ ਰੰਗ-ਬਿਰੰਗੀ ਨਹੁੰ ਪਾਲਸ਼ ਲਾਉਂਣੀ, ਗੰਢੇ ਦੇ ਛਿਲਕੇ ਵਰਗੀ ਪੁਸ਼ਾਕ ਪਹਿਨਣੀ, ਅਤੇ ਹਰੇਕ ਨਾਲ ਹੱਸ ਕਿ ਬੋਲਣਾ ਉਹਦੀ ਆਦਤ ਸੀ । ਦਰਸ਼ਕਾਂ ਦੇ ਦਿਲਾਂ ਦੀ ਰਾਣੀ,ਖਵਾਬਾਂ ਦੀ ਮਲਕਾ ਅਤੇ ਟਰੈਕ ਦੀ ਪਰੀ ਫਲੋ ਜੋਅ ਨੇ ਪਹਿਲੀ ਵਾਰੀ ਓਲੰਪਿਕ ਖੇਡਾਂ ਵਿੱਚ 1984 ਨੂੰ ਲਾਸ ਏਂਜਲਸ ਸਮੇ ਸਮੂਲੀਅਤ ਕੀਤੀ । ਉਸ ਨੇ 200 ਮੀਟਰ ਭਾਜ ਵਿੱਚ ਹਿੱਸਾ ਲਿਆ ਅਤੇ 22.04 ਸਮੇ ਨਾਲ ਚਾਂਦੀ ਦਾ ਤਮਗਾ ਜਿੱਤਿਆ ।
                            ਰੋਜ਼ਾਨਾ ਇੱਕ ਹਜ਼ਾਰ ਬੈਠਕਾਂ ਮਾਰਨ ਅਤੇ ਬਾਈਬਲ ਪੜਨ ਵਾਲੀ ਫਲੋਰੈਂਸ ਗਿ੍ਰਫਿਥ ਜੋਇਨਰ 1988 ਦੀਆਂ ਸਿਓਲ ਓਲੰਪਿਕ ਖੇਡਾਂ ਸਮੇ ਬੁਲੰਦੀਆਂ ‘ਤੇ ਰਹੀ । ਹਰ ਪਾਸੇ ਇਸ ਦੇ ਚਰਚੇ ਸਨ । ਇਸ ਨੇ 5 ਅਗਸਤ 1984 ਨੂੰ 100 ਮੀਟਰ ਦਾ 10.97 ਸਮੇ ਵਾਲਾ ਬਣਿਆਂ ਰਿਕਾਰਡ, 16 ਜੁਲਾਈ 1988 ਨੂੰ 10.49 ਸਮੇ ਨਾਲ ਤੋੜਿਆ । ਫਲੋ ਜੋਅ ਦਾ ਇਹ ਵਿਸ਼ਵ ਰਿਕਾਰਡ ਵੀ ਸੀ । ਉਹਦੇ ਲਈ 1988 ਵਾਲੀਆਂ ਓਲੰਪਿਕ ਖੇਡਾਂ ਵਾਸਤੇ ਇਹ ਬਹੁਤ ਹੌਂਸਲਾ ਦੇਣ ਵਾਲਾ ਰਿਕਾਰਡ ਸੀ । ਪਰ ਓਲੰਪਿਕ ਸਮੇਂ ਉਸ ਨੇ 24 ਸਤੰਬਰ 1988 ਨੂੰ 10.88 ਸੈਕਿੰਡ ਸਮੇ ਨਾਲ ਓਲੰਪਿਕ ਰਿਕਾਰਡ ਬਣਾਇਆ । ਏਸੇ ਦਿਨ ਦੂਜੀ ਹੀਟ ਵਿੱਚ 10.62 ਸਮਾਂ ਰੱਖਿਆ । ਪਰ ਫਾਈਨਲ ਮੁਕਾਬਲਾ 10.54 ਨਾਲ ਜਿੱਤ ਕੇ ਉਹਨੇ ਧਰਤੀ ਨੂੰ ਚੁੰਮਿਆਂ ਅਤੇ ਅਮਰੀਕੀ ਹਰਡਲਰ ਆਂਦਰੇ ਫਿਲਿਪਸ ਨੇ ਉਸ ਨੂੰ ਝੰਡਾ ਫੜਾਉਂਦਿਆਂ ਉਹਦੇ ਕੰਨ ਵਿੱਚ ਕੁੱਝ ਕਿਹਾ ,ਉਹ ਮੁਸਕਰਾਈ ਅਤੇ ਟਰੈਕ ਦਾ ਚੱਕਰ ਲਾਉਣ ਲੱਗੀ । ਉਹਦੇ ਨਾਲੋ ਨਾਲ ਉਹਦਾ ਟ੍ਰੇਨਰ,ਪਤੀ ਅਤੇ ਕੈਮਰਾਮੈਨ ਦੌੜਦੇ ਜਾ ਰਹੇ ਸਨ ।
                          28 ਸਤੰਬਰ ਨੂੰ 200 ਮੀਟਰ ਦੌੜ ਦਾ ਮੁਕਾਬਲਾ ਹੋਇਆ । ਫਲੋਰੈਂਸ ਗਿ੍ਰਫਿਥ ਜੋਇਨਰ ਨੇ ਕੁਆਰਟਰ ਫਾਈਨਲ ਵਿੱਚ 21.76 (ਓਲੰਪਿਕ ਰਿਕਾਰਡ),ਸੈਮੀਫਾਈਨਲ ਵਿੱਚ 21.56 (ਓਲੰਪਿਕ ਅਤੇ ਵਿਸ਼ਵ ਰਿਕਾਰਡ),29 ਸਤੰਬਰ ਦੇ ਫਾਈਨਲ ਵਿੱਚ 21.34 ਸੈਕਿੰਡ ਸਮੇ ਨਾਲ ਓਲੰਪਿਕ ਅਤੇ ਵਿਸ਼ਵ ਰਿਕਾਰਡ ਬਣਾਉਂਦਿਆਂ ਇਸ ਦੌੜ ਦੀ ਉਹ ਜੇਤੂ ਬਣੀ । ਫਲੋ ਜੋਅ ਨੇ ਤੀਜਾ ਸੋਨ ਤਮਗਾ 4 *100 ਮੀਟਰ ਰਿਲੇਅ ਵਿੱਚੋਂ 41.98 ਸਮੇ ਨਾਲ ਜਿੱਤਿਆ । ਪਰ 4*400 ਮੀਟਰ ਵਿੱਚੋਂ 3:15.51 ਸਮੇ ਨਾਲ ਚਾਂਦੀ ਦਾ ਤਮਗਾ ਹੀ ਲੈ ਸਕੀ । ਜੋ 1987 ਵਿੱਚ ਵਿਸਵ ਚੈਂਪੀਅਨਸ਼ਿੱਪ ਰੋਮ ਵਿਖੇ ਹੋਈ ਸੀ,ਉਦੋਂ 4*100 ਮੀਟਰ ਰਿਲੇਅ ਵਿੱਚੋਂ ਸੋਨੇ ਦਾ,ਅਤੇ 200 ਮੀਟਰ ਵਿੱਚੋਂ ਚਾਂਦੀ ਦਾ ਤਮਗਾ ਜਿੱਤਿਆ ਸੀ । ਸਿਓਲ ਦੀਆਂ ਪ੍ਰਾਪਤੀਆਂ ਮਗਰੋਂ ਅਮਰੀਕਾ ਦੇ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਸਨਮਾਨ ਕਰਦਿਆਂ ਥਾਪੜਾ ਦਿੱਤਾ।
                          ਪਰ ਉਸ ਵੱਲੋਂ ਪੱਤਰਕਾਰਾਂ ਦੀਆਂ ਬੁਕਲਾਂ ਵਿੱਚ ਬਹਿ ਬਹਿ ਖਿਚਵਾਈਆਂ ਫੋਟੋਆਂ ਅੱਜ ਇੱਕ ਯਾਦ ਬਣਕੇ ਰਹਿ ਗਈਆਂ ਹਨ । ਉਸ ਦੇ ਗਲੈਮਰ ਕਿੱਸੇ ਕਹਾਣੀਆਂ ਬਾਤਾਂ ਬਣ ਗਏ ਹਨ,ਮਹਿਜ 38 ਸਾਲ ਦੀ ਉਮਰ ਵਿੱਚ ਟਰੈਕ ਦੀ ਇਹ ਪਰੀ,ਮਿਸਿਨ ਵੀਜੋ, ਕੈਲੇਫੋਰਨੀਆਂ ਵਿਖੇ 21 ਸਤੰਬਰ 1998 ਨੂੰ ਸਦਾ ਸਦਾ ਲਈ ਜ਼ਿੰਦਗੀ ਦੇ ਟਰੈਕ ਤੋਂ ਓਝਲ ਹੋ ਗਈ । ਜਿੱਥੋਂ ਨਾ ਕੋਈ ਵਾਪਸ ਆਇਆ ਹੈ,ਅਤੇ ਨਾ ਹੀ ਫਲੋ ਜੋਅ ਨੇ ਹੁੰਗਾਰਾ ਭਰਨਾ ਹੈ । ਪਰ ਓਲੰਪਿਕ ਇਤਿਹਾਸ ਦੇ ਪੰਨੇ ਉਸ ਨੂੰ ਭੁਲਾ ਨਹੀਂ ਸਕਣਗੇ ।   
ਰਣਜੀਤ ਸਿੰਘ ਪ੍ਰੀਤ
98157-07232

Wednesday, August 1, 2012

ਪੰਜਾਬੀ ਪਿਛੋਕੜ ਵਾਲਾ ਹੈ; ਗਗਨ ਨਾਰੰਗ


                      ਪੰਜਾਬੀ ਪਿਛੋਕੜ ਵਾਲਾ ਹੈ; ਗਗਨ ਨਾਰੰਗ
                                                     ਰਣਜੀਤ ਸਿੰਘ ਪ੍ਰੀਤ

       10 ਮੀਟਰ ਏਅਰ ਰਾਈਫ਼ਲ ਨਿਸ਼ਾਨੇਬਾਜ਼ੀ ਵਿੱਚ ਭਾਰਤ ਦੇ ਗਗਨ ਨਾਰੰਗ ਨੇ ਕਾਂਸੀ ਦਾ ਤਮਗਾ ਜਿੱਤ ਕਿ ਭਾਰਤ ਦਾ ਖਾਤਾ ਖੋਲ੍ਹਿਆ ਹੈ । ਇਸ ਨੇ 10.7,9.6, 10.6,10.7, 10.4,10.6, 9.9,9.5,10.3, 10.7, 103.1, 701.1 ਅੰਕ ਲੈ ਕੇ ਇਹ ਤਮਗਾ ਜਿੱਤਿਆ ਹੈ । ਸਿਰਫ਼ 0.4 ਅੰਕਾਂ ਨਾਲ ਚਾਂਦੀ ਦੇ ਤਮਗੇ ਤੋਂ ਵਾਂਝਾ ਰਹਿ ਗਿਆ । ਪਹਿਲਾਂ ਕੁਆਲੀਫਾਈ ਗੇੜ ਵਿੱਚ 600 ਵਿੱਚੋਂ 598 ਅੰਕ ਹਾਸਲ ਕਰਕੇ ਤੀਜਾ ਸਥਾਨ ਲਿਆ ਸੀ ।
         ਇਸ ਸ਼ੂਟਰ ਦਾ ਸਬੰਧ ਪਿਛੋਕੜ ਅੰਮ੍ਰਿਤਸਰ ਨਾਲ ਜੁੜਦਾ ਹੈ ,ਪੀਰ ਇਹਨਾਂ ਦੇ ਦਾਦਾ ਜੀ ਹਰਿਆਣਾ ਦੇ ਪਾਨੀਪਤ ਜਿ਼ਲ੍ਹੇ ਨਾਲ ਸਬੰਧਤ ਸਮਾਲਖਾ ਵਿਖੇ ਜਾ ਵਸੇ । ਜਿੱਥੋ ਹੈਦਰਾਬਾਦ ਚਲੇ ਗਏ । ਸ਼ੂਟਰ ਨਰੰਗ ਦਾ ਜਨਮ ਚੇਨੱਈ ਵਿੱਚ 6 ਮਈ 1983 ਨੂੰ ਹੋਇਆ । ਇਸਦਾ ਅੱਜ ਤੱਕ ਦਾ ਪ੍ਰਦਰਸ਼ਨ ਇਸ ਤਰ੍ਹਾਂ ਰਿਹਾ ਹੈ :
ਓਲੰਪਿਕ 2012 ਲੰਦਨ ;ਕਾਂਸੀ ਦਾ ਤਮਗਾ,ਕਾਮਨਵੈਲਥ ਖੇਡਾਂ ਮੈਲਬੌਰਨ2006ਸਮੇਸੋਨ ਤਮਗਾ (10 ਮੀਟਰ ਏਅਰ ਰਾਈਫਲ,ਵਿਅਕਤੀਗਤ),ਸੋਨ ਤਮਗਾ (10 ਮੀਟਰ ਏਅਰ ਰਾਈਫਲ,ਪੇਅਰਜ਼),ਸੋਨ ਤਮਗਾ(50 ਮੀਟਰ ਰਾਈਫਲ 3 ਪੁਜ਼ੀਸ਼ਨ ਵਿਅਕਤੀਗਤ),ਸੋਨ ਤਮਗਾ (50 ਮੀਟਰ ਰਾਈਫਲ 3 ਪੁਜ਼ੀਸ਼ਨ,ਪੇਅਰਜ਼) ਜਿੱਤੇ ਹਨ । ਏਵੇਂ ਹੀ 2010 ਦੀਆਂ ਦਿੱਲੀ ਕਾਮਨਵੈਲਥ ਖੇਡਾਂ ਸਮੇਂ ਇਹਨਾਂ ਹੀ ਚਾਰਾਂ ਮੁਕਾਬਲਿਆਂ ਵਿੱਚੋਂ ਇੱਕ ਵਾਰ ਫਿਰ ਸੁਨਹਿਰੀ ਤਮਗੇ ਜਿੱਤ ਕਿ ਭਾਰਤ ਨੂੰ ਮਾਣ ਦਿਵਾਇਆ ਹੈ ।
              26 ਅਕਤੂਬਰ 2003 ਨੂੰ ਐਫਰੋ ਏਸ਼ੀਅਨ ਖੇਡਾਂ ਹੈਦਰਾਬਾਦ ਸਮੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚੋਂ,ਅਤੇ ਅਪ੍ਰੈਲ 2010 ਵਿੱਚ ਵਿਸ਼ਵ ਕੱਪ ਵਿੱਚੋਂ ਵੀ ਸੋਨ ਤਮਗੇ ਜਿੱਤੇ ਹਨ । ਪ੍ਰੀ-ਓਲੰਪਿਕ ਮੁਕਾਬਲੇ ਵਿੱਚ ਹੈਨਓਵਰ (ਜਰਮਨੀ) ਵਿਖੇ ਆਸਟਰੀਆ ਦੇ ਥੌਮਸ ਫਰਨਿਕ ਵੱਲੋਂ 2006 ਵਿੱਚ 703.1 ਅੰਕਾਂ ਵਾਲਾ ਵਿਸ਼ਵ ਰਿਕਾਰਡ 704.3 ਅੰਕਾਂ ਨਾਲ ਤੋੜਿਆ । ਦੋ ਵਾਰ ਪ੍ਰਫੈਕਟ 600/600 ਅੰਕ ਲੈਣ ਵਾਲੇ ਗਗਨ ਨਾਰੰਗ ਨੂੰ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਜੀ ਵੱਲੋਂ 29 ਅਗਸਤ 2011 ਨੂੰ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਹਾਸਲ ਕਰਨ ਦਾ ਵੀ ਮਾਣ ਪ੍ਰਾਪਤ ਹੈ ।
ਗਗਨ ਨਾਰੰਗ ਬਾਰੇ ਕੁੱਝ ਅਜਿਹਾ ਵੀ ਹੈ ,ਜਿਸ ਬਾਰੇ ਖੇਡ ਪ੍ਰੇਮੀ ਬਹੁਤ ਘੱਟ ਜਾਣਦੇ ਹਨ ; ਗਗਨ ਨਾਰੰਗ ਵਾਲਥਰ ਐਲਜੀ 300 ਦੀ ਵਰਤੋਂ ਕਰਦਾ ਹੈ,ਸ਼ੂਟਰ ਹੋਣ ਦੇ ਬਾਵਜੂਦ ਵੀ ਇਹਦਾ ਰੋਲ ਮਾਡਲ ਅਮਰੀਕਨ ਮੁੱਕੇਬਾਜ਼ ਮੁਹੰਮਦ ਅਲੀ ਹੈ । ਖੇਡ ਕੋਟੇ ਮੁਤਾਬਕ ਗਗਨ ਦੀ ਪੋਸਟਿੰਗ ਏਅਰ ਇੰਡੀਆ ਕਮਰਸ਼ੀਅਲ ਵਿਭਾਗ ਵਿੱਚ ਬਤੌਰ ਅਸਿਸਟੈਂਟ ਮੈਨੇਜਰ ਵਜੋਂ ਹੋਈ ਵੀ ਹੈ । ਇਸ ਦੀ ਮਨ ਪਸੰਦ ਫ਼ਿਲਮ ਅਮਰੀਕਾ ਦੇ ਡਰਾਮੇ ਤੇ ਅਧਾਰਤ ਇਨ ਪਰਸੂਟ ਆਫ਼ ਹੈਪੀਨੈੱਸ ਹੈ ।
       ਇਸ ਦੇ ਮਨ ਪਸੰਦ ਖਿਡਾਰੀ ਰੋਜ਼ਰ ਫ਼ੈਡਰਰ ਅਤੇ ਮਾਈਕਲ ਸ਼ੁਮਾਕਰ ਹਨ । ਇਸ ਨੂੰ ਕ੍ਰਿਕਟ ਅਤੇ ਟੇਨਿਸ ਵੇਖਣਾਂ ਬਹੁਤ ਪਸੰਦ ਹੈ । ਵਿਹਲੇ ਸਮੇ ਮਲੇਸ਼ੀਆ ਵਿੱਚ ਸਮਾਂ ਬਿਤਾਉਣਾ ਇਸ ਲਈ ਬਹੁਤ ਮਨ ਲੁਭਾਉਣਾ ਹੁੰਦਾ ਹੈ । ਗਗਨ ਨਾਰੰਗ ਲਈ ਸਭ ਤੋਂ ਯਾਦਗਗਾਰੀ ਪਲ ਉਹ ਹਨ ,ਜਦ ਉਸ ਨੇ ਬੈਂਕਾਕ ਵਿੱਚ 5 ਨਵੰਬਰ 2008 ਨੂੰ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ 600/600 ਨਿਸ਼ਾਨੇ ਲਗਾਏ ਸਨ । ਇਸ ਸ਼ੂਟਰ ਦਾ ਮਨ ਪਸੰਦ ਗੀਤ ਡੀਡਾਨੇ ਕਾ ਵਾਈਟ ਫਲੈਗ ਹੈ ਅਤੇ ਇਸ ਦਾ ਦਿਲ ਲੱਗਿਆ ਸਟਾਰ ਹੈ ਨਿਕੋਲੋ ਕਿਡਮੈਨ ।

ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
98157-07232