ਦੂਜੀ ਏਸ਼ੀਅਨ
ਚੈਂਪੀਅਨਜ਼ ਟਰਾਫ਼ੀ ਪਾਕਿਸਤਾਨ ਨੇ ਜਿੱਤੀ
ਰਣਜੀਤ ਸਿੰਘ ਪ੍ਰੀਤ
ਦੂਜੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 20 ਦਸੰਬਰ ਤੋਂ 27 ਦਸੰਬਰ 2012 ਤੱਕ ਦੋਹਾ (ਕਤਰ) ਵਿੱਚ ਖੇਡੀ ਗਈ । ਪਹਿਲੀ ਚੈਂਪੀਅਨਜ਼ ਟਰਾਫ਼ੀ ਓਰਡਸ (ਚੀਨ) ਵਿਖੇ 3 ਤੋਂ 11 ਸਤੰਬਰ 2011 ਤੱਕ ਖੇਡੀ ਗਈ ਸੀ । ਜਿਸ
ਵਿੱਚ ਦੱਖਣੀ ਕੋਰੀਆ, ਮਲੇਸ਼ੀਆ, ਪਾਕਿਸਤਾਨ, ਜਪਾਨ,
ਚੀਨ,ਅਤੇ ਭਾਰਤ ਨੇ ਸ਼ਮੂਲੀਅਤ ਕੀਤੀ ਸੀ ਅਤੇ
ਉਦਘਾਟਨੀ ਮੈਚ 3 ਸਤੰਬਰ ਨੂੰ ਚੀਨ ਵਿਰੁੱਧ ਭਾਰਤ ਨੇ ਟੂਰਨਾਂਮੈਂਟ ਦੇ ਰਿਕਾਰਡ ਗੋਲ ਅੰਤਰ
5-0 ਨਾਲ ਜਿੱਤਿਆ ਸੀ । ਇਸ ਜਿੱਤ ਤੋਂ
ਇਲਾਵਾ ਭਾਰਤੀ ਟੀਮ ਨੇ ਜਪਾਨ ਨਾਲ 1-1, ਮਲੇਸ਼ੀਆਂ ,ਪਾਕਿਸਤਾਨ ਨਾਲ 2-2
ਦੀ ਬਰਾਬਰੀ ਕੀਤੀ ਅਤੇ
ਦੱਖਣੀ ਕੋਰੀਆ ਨੂੰ 5-3 ਨਾਲ,ਹਰਾਕੇ 9 ਅੰਕ ਪ੍ਰਾਪਤ ਕੀਤੇ । ਮਲੇਸ਼ੀਆ ਹੱਥੋਂ ਜਪਾਨ ਦੀ ਹੋਈ ਹਾਰ
ਨੇ ਭਾਰਤ ਨੂੰ ਫਾਈਨਲ ਵਿੱਚ ਪੁਚਾਇਆ । ਜੇ ਜਪਾਨ ਜਿੱਤ ਜਾਂਦਾ ਤਾਂ ਉਹਦੇ 7 ਅੰਕਾਂ ਤੋਂ 10
ਅੰਕ ਹੋਣ
ਨਾਲ ਫਾਈਨਲ ਉਸਨੇ
ਖੇਡਣਾ ਸੀ ।
ਪਾਕਿਸਤਾਨ ਨੇ 10 ਅੰਕਾਂ ਦੀ ਪ੍ਰਾਪਤੀ ਲਈ ਮਲੇਸ਼ੀਆ ਨੂੰ 3-2 ਨਾਲ,ਚੀਨ ਨੂੰ
4-1 ਨਾਲ, ਦੱਖਣੀ ਕੋਰੀਆ ਨੂੰ 3-2 ਨਾਲ ਮਾਤ ਦਿੰਦਿਆਂ ਜਪਾਨ ਤੋਂ 1-3 ਨਾਲ ਹਾਰ ਖਾਧੀ ਅਤੇ ਭਾਰਤ
ਨਾਲ 2-2’ਤੇ ਬਰਾਬਰ ਰਿਹਾ । ਦੱਖਣੀ ਕੋਰੀਆ ਨੇ ਚੀਨ ਨੂੰ 2-1 ਨਾਲ ਹਰਾਕੇ 5ਵਾਂ,ਮਲੇਸ਼ੀਆ ਨੇ
ਜਪਾਨ ਨੂੰ 1-0 ਨਾਲ ਮਾਤ ਦੇ ਕੇ ਤੀਜਾ,ਅਤੇ ਪਨੈਲਟੀ ਸ਼ੂਟ ਆਊਟ ਰਾਹੀਂ ਭਾਰਤ ਨੇ ਪਾਕਿਸਤਾਨ ਨੂੰ
4-2 ਨਾਲ ਹਰਾਕੇ ਪਹਿਲਾ ਏਸ਼ੀਆਈ ਚੈਂਪੀਅਨਜ਼ ਬਣਨ ਦਾ ਮਾਣ ਹਾਸਲ ਕਰਿਆ ਸੀ । ਖੇਡੇ
ਗਏ 18 ਮੈਚਾਂ ਵਿੱਚ 81 ਗੋਲ ਹੋਏ । ਸਭ ਤੋਂ ਵੱਧ 19 ਗੋਲ ਭਾਰਤ ਨੇ ਕੀਤੇ,ਅਤੇ 10 ਗੋਲ ਕਰਵਾਏ । ਇੱਕ ਮੈਚ ਵਿੱਚ ਸਭ ਤੋਂ ਵੱਧ 8 ਗੋਲ 6 ਸਤੰਬਰ ਨੂੰ
ਭਾਰਤ–ਕੋਰੀਆਂ ਮੈਚ ਦੌਰਾਨ ਹੋਏ ।
ਇਸ ਵਾਰੀ ਹਾਕੀ ਦੇ ਇਸ ਮੁਕਾਬਲੇ ਵਿੱਚ
ਦੱਖਣੀ ਕੋਰੀਆ ਦੀ ਥਾਂ ਓਮਾਨ ਦੀ ਟੀਮ ਸ਼ਾਮਲ ਹੋਈ । ਸ਼ਾਮਲ ਹੋਈਆਂ6 ਏਸ਼ੀਅਨ ਟੀਮਾਂ ਵਿੱਚ ਭਾਰਤ, ਪਾਕਿਸਤਾਨ, ਚੀਨ, ਓਮਾਨ,ਮਲੇਸ਼ੀਆ,ਅਤੇ ਜਪਾਨ ਨੇ ਹਿੱਸਾ ਲੈਂਦਿਆਂ 18 ਮੈਚ ਰਾਊਂਡ ਰੌਬਿਨ
ਅਤੇ ਪਲੇਅ ਆਫ਼ ਦੇ ਅਧਾਰ ‘ਤੇ ਖੇਡੇ ।
ਭਾਰਤ ਨੇ ਖ਼ਿਤਾਬ
ਦੀ ਰੱਖਿਆ ਲਈ 18 ਮੈਂਬਰੀ ਟੀਮ ਵਿੱਚ ਗੋਲਕੀਪਰ ਪੀ ਆਰ ਸ਼੍ਰੀਜੇਸ਼,ਪੀ ਟੀ ਰਾਓ,ਫੁੱਲ ਬੈਕ ਟੀਮ ਦਾ ਉਪ-ਕਪਤਾਨ ਵੀ ਆਰ ਰਘੂਨਾਥ, ਰਵਿੰਦਰ ਪਾਲ,ਹਰਬੀਰ ਸਿੰਘ,ਹਾਫ਼ਬੈਕ;ਕਪਤਾਨ ਸਰਦਾਰ
ਸਿੰਘ,ਕੋਥਾਜੀਤ ਸਿੰਘ, ਬਰਿੰਦਰ ਲਾਕੜਾ, ਮਨਪ੍ਰੀਤ ਸਿੰਘ,ਗੁਰਮੇਲ ਸਿੰਘ,ਫਾਰਵਰਡ;ਐਸ ਵੀ
ਸੁਨੀਲ,ਗੁਰਵਿੰਦਰ ਸਿੰਘ ਚੰਦੀ,ਦਾਨਿਸ਼ ਮੁਜ਼ਤਬਾ,ਐਸ ਕੇ ਉਥੱਪਾ,ਨਿਤਿਨ ਥਮੱਈਆ,ਯੁਵਰਾਜ ਬਾਲਮੀਕੀ,ਧਰਮਵੀਰ ਸਿੰਘ,ਆਕਾਸ਼ਦੀਪ ਸਿੰਘ
ਤੋਂ ਇਲਾਵਾ ਡਰੈਗ ਫਲਿੱਕਰ ਸੰਦੀਪ ਸਿੰਘ ਅਤੇ ਸ਼ਿਵੇਂਦਰ ਸਿੰਘ ਨੂੰ ਰਾਖਵੇਂ ਖਿਡਾਰੀਆਂ ਵਜੋਂ ਸ਼ਾਮਲ ਕੀਤਾ ਗਿਆ ਸੀ । ਰਾਊਂਡ ਰਾਬਿਨ ਅਧਾਰ ਉੱਤੇ ਖੇਡੇ ਗਏ ਮੈਚਾਂ ਦੌਰਾਂਨ ਭਾਰਤ ਨੇ ਚੀਨ ਨੂੰ 4-0 ਨਾਲ,ਜਪਾਨ 3-1 ਨਾਲ,ਉਮਾਨ ਨੂੰ 11-0 ਨਾਲ,ਪਾਕਿਸਤਾਨ ਨੂੰ 2-1
ਨਾਲ ਹਰਾਕੇ ਫਾਈਨਲ
ਪਰਵੇਸ਼ ਪਾਇਆ । ਪਰ ਮਲੇਸ਼ੀਆ ਤੋਂ 3-5 ਨਾਲ ਹਾਰ ਦਾ ਸਾਹਮਣਾ ਕਰਦਿਆਂ 12 ਅੰਕ ਲਏ ।
ਪਾਕਿਸਤਾਨੀ ਟੀਮ ਨੇ ਉਮਾਨ ਨੂੰ 8-3 ਨਾਲ,ਚੀਨ ਨੂੰ 5-2 ਨਾਲ,ਮਲੇਸ਼ੀਆ ਨਾਲ 3-3 ਦੀ ਬਰਾਬਰੀ,ਜਪਾਨ
ਨੂੰ 5-2 ਨਾਲ,ਮਾਤ ਦਿੱਤੀ ਅਤੇ 10 ਅੰਕ ਲੈ ਕੇ ਫਾਈਨਲ ਦਾਖ਼ਲਾ ਪਾਇਆ । ਮਲੇਸ਼ੀਆ ਨੇ ਜਪਾਨ ਅਤੇ
ਉਮਾਨ ਨੂੰ 4-1 ਨਾਲ ਹਰਾਕੇ ਅਤੇ ਚੀਨ ਤੋਂ 2-1 ਨਾਲ ਹਾਰਕੇ 10 ਅੰਕ ਹਾਸਲ ਕੀਤੇ । ਚੀਨ ਨੇ ਜਪਾਨ
ਨੂੰ 4-2 ਨਾਲ,ਉਮਾਨ ਨੂੰ 6-1 ਨਾਲ ਹਰਾਕੇ 9 ਅੰਕ ਲਏ । ਜਪਾਨ ਨੇ ਉਮਾਨ ਨੂੰ 7-1 ਨਾਲ ਹਰਾਕੇ 3
ਅੰਕ ਅਤੇ ਉਮਾਨ ਟੀਮ ਕੋਈ ਮੈਚ ਨਾ ਜਿੱਤ ਸਕੀ । ਪਰ ਆਖ਼ਰੀ ਪੁਜ਼ਿਸ਼ਨ ਵਾਲੇ ਮੈਚ ਵਿੱਚ ਉਸ ਨੇ
ਜਪਾਨ ਨੂੰ 2-1 ਨਾਲ ਹਰਾਕੇ ਪੰਜਵਾਂ,ਮਲੇਸ਼ੀਆ ਨੇ ਚੀਨ ਨੂੰ 3-1 ਨਾਲ ਹਰਾਕੇ ਤੀਜਾ,ਅਤੇ ਫਾਈਨਲ
ਪਾਕਿਸਤਾਨ ਨੇ ਭਾਰਤ ਨੂੰ 5-4 ਨਾਲ ਹਰਾਕੇ ਜਿੱਤਿਆ । ਇਸ ਵਾਰੀ ਵੀ ਕੁੱਲ 18 ਮੈਚ ਹੋਏ ਜਿੰਨ੍ਹਾਂ
ਵਿੱਚ 108 ਗੋਲ ਹੋਏ ।
ਰਣਜੀਤ ਸਿੰਘ ਪ੍ਰੀਤਭਗਤਾ (ਬਠਿੰਡਾ)-151206
ਬੇ-ਤਾਰ;9815707232
No comments:
Post a Comment
preetranjit56@gmail.com