ਮੌਰਟਨ ਦਾ ਕ੍ਰਿਕਟ ਸਫ਼ਰ
ਰਣਜੀਤ ਸਿੰਘ ਪ੍ਰੀਤ
ਪਹਿਲਾ ਐਵਾਰਡ 1996 ਨੂੰ ਅਤੇ ਆਖ਼ਰੀ 13 ਵਾਂ ਐਵਾਰਡ 27
ਮਾਰਚ 2009 ਨੂੰ ਹਾਸਲ ਕਰਨ ਵਾਲੇ,ਵੈਸਟ ਇੰਡੀਜ਼ ਦੇ ਨਾਮਵਰ ਕ੍ਰਿਕਟ ਖਿਡਾਰੀ ਰੁਨਾਕੋ ਸ਼ਕੂਰ
ਮੌਰਟਨ ਦਾ ਜਨਮ ਗਿੰਗਰਲੈਂਡ (ਨੇਵਿਸ) ਵਿੱਚ 27 ਜੁਲਾਈ 1978 ਨੂੰ ਹੋਇਆ । ਘਰੇਲੂ ਮੈਦਾਨਾਂ ਦੇ
ਸ਼ਾਹ ਸਵਾਰ ਇਸ ਖਿਡਾਰੀ ਨੇ 1996 ਤੋਂ 2010 ਤੱਕ ਲੀਵਾਰਡ ਇਸਲੈਂਡ ਲਈ ਅਤੇ ਫਿਰ 2010 ਤੋਂ 2012
ਤੱਕ ਟ੍ਰਿਨਦਾਦ ਐਂਡ ਟੋਬੈਗੋ ਲਈ ਆਪਣੀ ਖੇਡ ਜਾਰੀ ਰੱਖੀ । ਅੰਡਰ-19 ਯੂਥ ਕੌਮਾਂਤਰੀ ਵੰਨ ਡੇਅ
ਮੈਚ 2,5 ਅਤੇ 7 ਅਕਤੂਬਰ 1996 ਨੂੰ ਪਾਕਿਸਤਾਨ ਵਿੱਰੁੱਧ ਖੇਡੇ ਅਤੇ 35 ਦੌੜਾਂ ਬਣਾਈਆਂ । ਪਹਿਲੇ
ਦਰਜੇ ਦਾ ਪਹਿਲਾ ਮੈਚ ਰੈੱਡ ਸਟਰਿਪ ਕੱਪ ਤਹਿਤ 23 ਮਈ 1997 ਨੂੰ ਓਵਲ ਵਿੱਚ ਅਤੇ ਆਖ਼ਰੀ ਮੈਚ ਵੀ
ਓਵਲ ਵਿੱਚ ਹੀ 11 ਮਾਰਚ 2011 ਨੂੰ ਰੀਜ਼ਨਲ ਕੰਪੀਟੀਸ਼ਨ ਖੇਡਿਆ । ਨੌਰਟਲ ਯੂਥ ਟੂਰਨਾਮੈਟ 27
ਜੁਲਾਈ 1996 ਨੂੰ ਅਤੇ ਆਖ਼ਰੀ ਮੈਚ 14 ਦਸੰਬਰ 2007 ਨੂੰ ਦੱਖਣੀ ਅਫਰੀਕਾ ਵਿਰੁੱਧ ਈਸਟ ਲੰਡਨ ‘ਚ ਖੇਡਿਆ ।
ਪਹਿਲਾ
ਟੈਸਟ ਮੈਚ ਸ਼੍ਰੀਲੰਕਾ ਵਿਰੁੱਧ 13 ਜੁਲਾਈ 2005 ਨੂੰ ਕੋਲੰਬੋ ਵਿੱਚ ਖੇਡਿਆ । ਆਪਣੀ ਪਹਿਲੀ ਪਾਰੀ ਵਿੱਚ ਚਾਰ ਚੌਕੇ ,ਇੱਕ
ਛੱਕੇ ਦੀ ਮਦਦ ਨਾਲ 74 ਗੇਂਦਾ’ਤੇ 43
ਰਨ ਬਣਾਏ ਅਤੇ ਮੁਰਲੀਧਰਨ ਨੇ ਬੋਲਡ ਆਊਟ ਕੀਤਾ । 30 ਮਈ 2008 ਨੂੰ ਐਂਟੀਗੁਆ ਵਿੱਚ ਆਸਟਰੇਲੀਆ
ਵਿਰੁੱਧ ਆਖ਼ਰੀ ਟੈਸਟ ਖੇਡਿਆ । ਰੁਨਾਕੋ ਨੇ 2 ਰਨ ਹੀ ਬਣਾਏ । ਇੱਕ ਰੋਜ਼ਾ ਪਹਿਲਾ ਮੈਚ 15 ਫਰਵਰੀ
2002 ਨੂੰ ਪਾਕਿਸਤਾਨ ਵਿਰੁੱਧ ਸ਼ਾਰਜਾਹ ਵਿਖੇ ਖੇਡਦਿਆਂ 16 ਰਨ ਹੀ ਬਣਾਏ ਅਤੇ ਮੁਹੰਮਦ ਸਮੀ ਨੇ
ਬੋਲਡ ਕਰਿਆ । ਆਖ਼ਰੀ ਮੈਚ ਆਸਟਰੇਲੀਆ ਵਿਰੁੱਧ 9 ਫਰਵਰੀ 2010 ਨੂੰ ਓਵਲ ਵਿਖੇ ਖੇਡਦਿਆਂ 4 ਦੌੜਾਂ
ਹੀ ਬਣਾਈਆਂ ।
ਟੀ-20 ਖੇਤਰ ਦਾ
ਪਹਿਲਾ ਕੌਮਾਂਤਰੀ ਮੈਚ 16 ਫਰਵਰੀ 2006 ਨੂੰ ਨਿਊਜ਼ੀਲੈਂਡ ਵਿਰੁੱਧ ਖੇਡਿਆ ਅਤੇ 4 ਰਨ ਹੀ ਬਣਾਏ ।
ਆਸਟਰੇਲੀਆ ਖ਼ਿਲਾਫ਼ ਆਖ਼ਰੀ ਮੈਚ 23 ਫਰਵਰੀ 2010 ਨੂੰ ਸਿਡਨੀ ਵਿੱਚ ਸਕੋਰ ਜ਼ੀਰੋ ਨਾਲ ਖੇਡਿਆ ।
ਉਂਜ ਆਖ਼ਰੀ ਟੀ-20 ਬਰਿਜਟਾਊਨ ਵਿੱਚ 23 ਜਨਵਰੀ 2011 ਨੂੰ ਕਰੀਬੀਅਨ ਮੁਕਾਬਲੇ ਦੇ ਫਾਈਨਲ ਵਜੋਂ ਅਤੇ
ਲਿਸਟ ਏ ਮੈਚਾਂ ਵਿੱਚ 5 ਅਕਤੂਬਰ 1997 ਤੋਂ 9 ਫਰਵਰੀ 2010 ਤੱਕ ਸ਼ਾਮਲ ਰਿਹਾ।
ਮੌਰਟਨ ਨੇ 15
ਟੈਸਟ ਮੈਚਾਂ ਵਿੱਚ ਉੱਚ ਸਕੋਰ 70,ਅਤੇ 4 ਅਰਧ ਸੈਕੜਿਆਂ ਦੀ ਮਦਦ ਨਾਲ 573 ਦੌੜਾਂ ਬਣਾਈਆਂ ।
ਬਗੈਰ ਕੋਈ ਵਿਕਟ ਲਿਆ 66 ਗੇਂਦਾ ਵੀ ਕੀਤੀਆਂ ਅਤੇ 20 ਕੈਚ ਲਏ । 56 ਕੌਮਾਂਤਰੀ ਇੱਕ ਰੋਜ਼ਾ ਮੈਚਾਂ
ਵਿੱਚ ਉੱਚ ਸਕੋਰ 110 ਰਨ,2 ਸੈਂਕੜੇ 10 ਅਰਧ ਸੈਂਕੜਿਆਂ ਨਾਲ 1519 ਰਨ ਬਣਾਏ । ਗੇਦਾਂ 6 ਕੀਤੀਆਂ
ਅਤੇ 20 ਕੈਚ ਲਏ । ਪਹਿਲੀ ਸ਼੍ਰੇਣੀ ਦੇ ਖੇਡੇ 95 ਮੈਚਾਂ ਵਿੱਚ 14 ਸੈਂਚੁਰੀ,37 ਹਾਫ਼
ਸੈਂਚੁਰੀ,ਉੱਚ ਸਕੋਰ 231 ਨਾਲ 5980 ਰਨ ਬਣਾਏ । ਗੇਂਦਾਂ 473 ‘ਤੇ 8 ਵਿਕਟਾਂ ਅਤੇ 105 ਕੈਚ ਲਏ । ਲਿਸਟ ਏ ਦੇ 120 ਮੈਚਾਂ ਵਿੱਚ
ਉੱਚ ਸਕੋਰ 126 ਰਨ,5 ਸੈਂਕੜੇ,24 ਅਰਧ ਸੈਂਕੜੇ, ਕੁੱਲ 3642 ਦੌੜਾਂ ਬਣਾਈਆਂ । ਕੁੱਲ 210
ਗੇਂਦਾਂ ਕਰਦਿਆਂ 8 ਵਿਕਟਾਂ ਲਈਆਂ ਅਤੇ 48 ਕੈਚ ਲਏ ।
ਵੈਸਟ ਇੰਡੀਜ ਅਕਾਦਮੀ
ਵੱਲੋਂ ਜੁਲਾਈ 2001 ਵਿੱਚ ਬੁਰੇ ਵਤੀਰੇ ਸਦਕਾ ਪਾਬੰਦੀ, ਚੈਂਪੀਅਨਸ ਟਰਾਫੀ ਚੋ ਸਤੰਬਰ 2002 ਨੂੰ
ਬਾਹਰ, ਦਾਦੀ ਦੀ ਮੌਤ ਵਾਲਾ ਝੂਠ, ਜਨਵਰੀ 2004 ਵਿੱਚ ਛੁਰੇਬਾਜੀ ਦੀ ਘਟਨਾ, ਨਸ਼ਾ ਮਾਰੀਜੁਨਾ
ਫੜ੍ਹੇ ਜਾਣਾ,ਜ਼ਮਾਨਤ ਹੋਣਾ ਅਤੇ ਟੀਮ ਵਿੱਚ ਮਈ
2005 ਨੂੰ ਤੀਜੀ ਵਾਪਸੀ ਮਿਲਣਾ ਰੁਨਾਕੋ ਦੇ ਨਾਲ ਰਿਹਾ ਹੈ ।
ਰੁਨਾਕੋ ਮੌਰਟਿਨ
4 ਮਾਰਚ 2012 ਐਤਵਾਰ ਦੀ ਰਾਤ ਨੂੰ ਸਰ ਸੋਲੋਮਨ ਹੌਚੀ ਹਾਈਵੇਅ ‘ਤੇ ਕਾਰ ਡ੍ਰਾਈਵ ਕਰਦਾ ਜਾ ਰਿਹਾ ਸੀ ਕਿ ਪਿੰਡ ਚੇਸ ਚਾਗੂਅਨਜ਼ ਵਿਖੇ
ਉਹ ਕਾਰ ਤੋਂ ਕੰਟਰੋਲ ਗੁਆ ਬੈਠਾ ਅਤੇ ਕਾਰ ਪੋਲ ਨਾਲ ਟਕਰਾ ਗਈ । ਇਸ ਦੁਖਦਾਈ ਹਾਦਸੇ ਵਿੱਚ 33
ਸਾਲ 226 ਦਿਨ ਦਾ ਰੁਨਾਕੋ ਮੌਰਟਿਨ ਸਦਾ ਸਦਾ ਲਈ ਜ਼ਿੰਦਗੀ ‘ਚੋਂ ਹੀ ਬੋਲਡ ਆਊਟ ਹੋ ਗਿਆ । ਪਰ ਉਹ ਕ੍ਰਿਕਟ ਪ੍ਰੇਮੀਆਂ ਦਾ
ਚਹੇਤਾ ਬਣਕੇ ਯਾਦਾਂ ਦਾ ਹਿੱਸਾ ਬਣਿਆਂ ਰਹੇਗਾ ।
*********************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232
No comments:
Post a Comment
preetranjit56@gmail.com