ਭਾਰਤੀ ਤੀਰ ਅੰਦਾਜ਼ ਟੀਮ
ਰਣਜੀਤ ਸਿੰਘ ਪ੍ਰੀਤ
ਇਸ ਖੇਤਰ ਵਿੱਚ
64 ਪੁਰਸ਼ ਅਤੇ 64 ਮਹਿਲਾਵਾਂ ਲੰਡਨ ਓਲੰਪਿਕ ਖੇਡਾਂ ਵਿੱਚ ਸ਼ਾਮਲ ਹਨ ।ਹਰੇਕ ਦੇਸ਼ 3 ਪੁਰਸ਼ ਅਤੇ
3 ਮਹਿਲਾਵਾਂ ਹੀ ਭੇਜ ਸਕਿਆ ਕਰਦਾ ਹੈ । ਟੀਮ ਈਵੈਂਟ ਲਈ ਵੀ 3-3 ਦੀ ਗਿਣਤੀ ਹੀ ਮਿਥੀ ਗਈ ਹੈ ।
ਇਸ ਤਹਿਤ ਭਾਰਤ ਵੱਲੋਂ ਵਿਅਕਤੀਗਤ ਅਤੇ ਟੀਮ ਮੁਕਾਬਲੇ ਲਈ ਜਯੰਟਾ ਤਾਲੁਕਦਾਰ,ਰਾਹੁਲ
ਬੈਨਰਜੀ,ਤਰੁਨਦੀਪ ਰਾਇ ਨੂੰ ਅਤੇ ਮਹਿਲਾ ਵਰਗ ਦੇ ਇਹਨਾਂ ਮੁਕਾਬਲਿਆਂ ਲਈ ਦੀਪਿਕਾ ਕੁਮਾਰੀ,ਲੈਸ਼ਰਮ
ਬੌਂਬਾਲਾ ਦੇਵੀ ਅਤੇ ਚੈਕਰੋਵੋਲੂ ਸਵੁਰੋ ਨੂੰ ਲੰਡਨ ਭੇਜਿਆ ਗਿਆ ਹੈ । ਕੁੱਝ ਕੁ ਉਮੀਦਾਂ ਹਨ,ਕਿ
ਸ਼ਾਇਦ ਕੋਈ ਬਾਤ ਬਣ ਜਾਏ । ਇਹ ਮੁਕਾਬਲੇ 27 ਜੁਲਾਈ ਤੋਂ 3 ਅਗਸਤ ਤੱਕ ਹੋਣੇ ਹਨ । ਭਾਰਤੀ ਤੀਰ
ਅੰਦਾਜ਼ਾਂ ਨੇ ਪੁਰਸ਼ ( ਵਰਗ ਦਾ ਟੀਮ ਮੁਕਾਬਲਾ
28 ਨੂੰ ਅਤੇ ਮਹਿਲਾ ਵਰਗ ਦਾ 29 ਜੁਲਾਈ ਨੂੰ ਕਰਨਾ ਹੈ । ਵਿਅਕਤੀਗਤ ਤੀਰ ਅੰਦਾਜ਼ੀ ਵਿੱਚ
ਮਹਿਲਾਵਾਂ ਨੇ 2 ਨੂੰ ਅਤੇ ਪੁਰਸ਼ਾਂ ਨੇ 3 ਅਗਸਤ ਨੂੰ ਹਿੱਸਾ ਲੈਣਾ ਹੈ ।
ਇਹਨਾਂ ਬਾਰੇ ਸੰਖੇਪ
ਵਿੱਚ ਇਓਂ ਗੱਲ ਕਰ ਸਕਦੇ ਹਾਂ ;-
ਰਾਹੁਲ ਬੈਨਰਜੀ;- ਜਨਮ
;15 ਦਸੰਬਰ 1986,ਟਿਕਾਣਾ;ਕੋਲਕਾਤਾ ।
ਮੁੱਖ ਪ੍ਰਾਪਤੀ ;-ਤੀਜਾ
ਵਿਸ਼ਵ ਕੱਪ ਓਗਡਨ(ਅਮਰੀਕਾ) 2012 ਚਾਂਦੀ ਦਾ ਤਮਗਾ । ਦੂਜੇ ਵਿਸ਼ਵ ਕੱਪ ਅੰਟਾਲਿਆ (ਤੁਰਕੀ)
ਚਾਂਦੀ ਦਾ ਮੈਡਲ । ਕਾਮਨਵੈਲਥ ਖੇਡਾਂ ਨਵੀਂ ਦਿੱਲੀ 2010 ਵਿਅਕਤੀਗਤ ਵਰਗ ਦਾ ਸੋਨ ਤਮਗਾ ਅਤੇ ਟੀਮ
ਵਰਗ ਦਾ ਤਾਂਬੇ ਦਾ ਤਮਗਾ ਹਾਸਲ ਕਰਿਆ ਹੈ ।
ਜਯੰਟਾ ਤਾਲੁਕਦਾਰ;-
ਜਨਮ 2 ਮਾਰਚ 1986,ਟਿਕਾਣਾ;ਗੁਵ੍ਹਾਟੀ ।
ਮੁੱਖ ਪ੍ਰਾਪਤੀ ;-ਵਿਸ਼ਵ
ਕੱਪ ਪੋਰਿਸ (ਕਰੋਏਸ਼ੀਆ) 2006 ਪਹਿਲਾ ਭਾਰਤੀ ਤੀਰ ਅੰਦਾਜ਼ ਜੋ ਸੋਨ ਤਮਗਾ ਜੇਤੂ ਬਣਿਆਂ । ਚੌਥੇ
ਵਿਸ਼ਵ ਕੱਪ ਸ਼ਿੰਘਾਈ 2010 ਸਮੇ ਦੂਜੀ ਪੁਜ਼ੀਸ਼ਨ ਲਈ ।
ਤਰੁਨਦੀਪ ਰਾਇ;- ਜਨਮ ;22
ਫਰਵਰੀ 1984,ਟਿਕਾਣਾ ;ਸਿਕਿਮ ।
ਮੁੱਖ ਪ੍ਰਾਪਤੀ
;-ਏਸ਼ੀਅਨ ਖੇਡਾਂ ਗੁਆਂਗਜੂ (ਚੀਨ) 2010 ਚਾਂਦੀ ਦਾ ਤਮਗਾ । ਦੂਜੇ ਵਿਸ਼ਵ ਕੱਪ ਅੰਟਾਲਿਆ
(ਤੁਰਕੀ) ਟੀਮ ਈਵੈਂਟਸ ਵਿੱਚੋਂ ਚਾਂਦੀ ਦਾ ਮੈਡਲ ।
ਲੈਸ਼ਰਮ ਬੌਂਬਾਲਾ ਦੇਵੀ;- ਜਨਮ;22 ਫਰਵਰੀ 1985,ਟਿਕਾਣਾ; ਇੰਫਾਲ ।
ਮੁੱਖ ਪ੍ਰਾਪਤੀ ;- ਚੌਥੇ
ਵਿਸ਼ਵ ਕੱਪ ਸ਼ਿੰਘਾਈ 2010 ਸਮੇ ਟੀਮ ਸ਼੍ਰੇਣੀ ਵਿੱਚੋਂ ਸੁਨਹਿਰੀ ਤਮਗਾ ਹਾਸਲ ਕੀਤਾ । ਏਸ਼ੀਅਨ
ਚੈਂਪੀਅਨਸ਼ਿਪ ਇਰਾਨ 2011 ਸਮੇ ਟੀਮ ਵਰਗ ਵਿਚੋਂ ਤੀਜਾ ਸਥਾਨ ਲਿਆ । ਕਾਮਨਵੈਲਥ ਖੇਡਾਂ ਨਵੀਂ
ਦਿੱਲੀ 2010 ਟੀਮ ਵਰਗ ਦਾ ਸੋਨ ਤਮਗਾ ਲਿਆ ।
ਚੈਕਰੋਵੋਲੂ ਸਵੁਰੋ;-
ਜਨਮ;21 ਨਵੰਬਰ 1982, ਟਿਕਾਣਾ;ਦਿਮਾਪੁਰ (ਨਾਗਾਲੈਂਡ) ।
ਮੁੱਖ ਪ੍ਰਾਪਤੀ
;-ਸ਼ਿਘਾਈ ਵਿਖੇ ਵਿਸ਼ਵ ਕੱਪ ਸਟੇਜ-1 ਵਿੱਚੋਂ, ਵਿਸ਼ਵ ਕੱਪ ਸਟੇਜ-4 ਵਿੱਚੋਂ ਚਾਂਦੀ ਦਾ ਤਮਗਾ
ਜਿੱਤਿਆ । ਵਿਸ਼ਵ ਤੀਰ ਅੰਦਾਜ਼ੀ ਚੈਂਪੀਅਨਸ਼ਿੱਪ ਇਟਲੀ ਵਿੱਚੋਂ ਵੀ ਚਾਂਦੀ ਦਾ ਤਮਗਾ ਹੀ ਹਾਸਲ
ਕੀਤਾ ਹੈ ।
ਦੀਪਿਕਾ ਕੁਮਾਰੀ;-ਜਨਮ;13
ਜੂਨ 1994,ਟਿਕਾਣਾ;ਰੱਤੂ (ਝਾਰਖੰਡ) ।
ਮੁੱਖ ਪ੍ਰਾਪਤੀ ;-ਤੀਰ
ਅੰਦਾਜ਼ੀ ਵਿਸ਼ਵ ਕੱਪ ਅੰਟਾਲਿਆ (ਤੁਰਕੀ) ਸਟੇਜ-2 ਸੰਨ 2012 ਵਿੱਚ ਗੋਲਡ ਮੈਡਲ ਜਿੱਤਿਆ ਹੈ
।ਵਿਸ਼ਵ ਕੱਪ ਇੰਸਤਾਬੁਲ 2011 ਸਮੇਂ ਚਾਂਦੀ ਦਾ, ਕਾਮਨਵੈਲਥ ਖੇਡਾਂ ਨਵੀਂ ਦਿੱਲੀ 2010 ਵਿਅਕਤੀਗਤ
ਵਰਗ ਦਾ ਸੋਨ ਤਮਗਾ ਗਲ ਦਾ ਹਾਰ ਬਣਾਇਆ ਹੈ ।
ਭਾਰਤੀ ਕੁਸ਼ਤੀ ਟੀਮ
ਰਣਜੀਤ ਸਿੰਘ ਪ੍ਰੀਤ
ਓਲੰਪਿਕ ਖੇਡਾਂ -2012 ਵਿੱਚ ਸ਼ਾਮਲ ਹੋਣ ਵਾਲੇ ਪਹਿਲਵਾਨਾਂ ਦੀ
ਗਿਣਤੀ 344 ਹੈ । ਇਹਨਾ ਵਿੱਚੋਂ 266 ਪੁਰਸ਼ ਭਲਵਾਨ ਅਤੇ 72 ਮਹਿਲਾਵਾਂ ਹਨ । ਪੁਰਸ਼ ਵਰਗ ਦੇ
ਮੁਕਾਬਲੇ 5 ਤੋਂ 12 ਅਗਸਤ ਤੱਕ ਹੋਣੇ ਹਨ । ਜਦੋਂ ਕਿ ਮਹਿਲਾ ਵਰਗ ਦੇ 8 ਅਤੇ 9 ਅਗਸਤ ਨੂੰ ਹੀ
ਹੋਣਗੇ । ਭਾਰਤ ਦੀ 5 ਮੈਂਬਰੀ ਟੀਮ ਵਿੱਚ 4 ਪੁਰਸ਼ ਅਤੇ ਇੱਕ ਮਹਿਲਾ ਸ਼ਾਮਲ ਹੈ । ਇਹਨਾ ਨੇ 10
ਤੋਂ 12 ਅਗਸਤ ਤੱਕ ਮੁਢਲੀ ਜ਼ੋਰ ਅਜ਼ਮਾਈ ਕਰਨੀ ਹੈ । ਅਮਿਤ ਕੁਮਾਰ (55 ਕਿਲੋ),ਨਰਸਿੰਘ ਪੰਚਮ
ਯਾਦਵ (74 ਕਿਲੋ) ਨੇ 10 ਅਗਸਤ ਨੂੰ, ਜਦੋਂ ਕਿ ਯੋਗੇਸ਼ਵਰ ਦੱਤ (60 ਕਿਲੋ)ਨੇ 11 ਅਗਸਤ ਨੂੰ ਅਤੇ
ਸੁਸ਼ੀਲ ਕੁਮਾਰ (66 ਕਿਲੋ) ਨੇ 12 ਅਗਸਤ ਨੂੰ ਜ਼ੌਹਰ ਦਿਖਾਉਣੇ ਹਨ । ਇੱਕੋ ਇੱਕ ਭਾਰਤੀ ਮਹਿਲਾ
ਗੀਤਾ ਫੌਗਟ (55 ਕਿਲੋ) ਨੇ 9 ਅਗਸਤ ਨੂੰ ਅਖ਼ਾੜੇ ਵਿੱਚ ਉਤਰਨਾ ਹੈ । ਫ੍ਰੀ ਸਟਾਈਲ ਕੁਸ਼ਤੀ ਵਿੱਚ
ਪੁਰਸ਼ਾਂ ਲਈ 7 ਅਤੇ ਮਹਿਲਾਵਾਂ ਲਈ 4 ਈਵੈਂਟਸ ਹਨ । ਮੁਕਾਬਲੇ ਲਈ 3 ਰਾਊਂਡ 2-2 ਮੀੰਟ ਦੇ ਹੋਣਗੇ
,ਇਹਨਾਂ ਦਰਮਿਆਂਨ 30-30 ਸੈਕਿੰਡ ਦੀ ਬਰੇਕ ਹੋਵੇਗੀ । ਭਾਰਤ ਦੇ ਸੁਸ਼ੀਲ ਕੁਮਾਰ ਉੱਤੇ ਕਾਫ਼ੀ
ਉਮੀਦਾਂ ਰੱਖੀਆਂ ਜਾ ਰਹੀਆਂ ਹਨ । ਮਹਿਲਾ ਭਲਵਾਨ ਦੇ ਪਹਿਲੇ ਮੁਕਾਬਲੇ ਸਖ਼ਤ ਹਨ ।
ਭਲਵਾਨਾਂ ਦਾ ਸੰਖੇਪ ਵੇਰਵਾ
ਇਓਂ ਹੈ ;-
ਸੁਸ਼ੀਲ ਕੁਮਾਰ :-ਜਨਮ
;26 ਮਈ 1983,ਈਵੈਂਟ 66 ਕਿਲੋਗ੍ਰਾਮ ਫ੍ਰੀ ਸਟਾਈਲ,ਟਿਕਾਣਾ; ਨਜਫਗੜ੍ਹ ।
ਮੁੱਖ ਪ੍ਰਾਪਤੀ
;-ਬੀਜਿੰਗ ਓਲੰਪਿਕ 2008 ਸਮੇ ਤਾਂਬੇ ਦਾ ਤਮਗਾ ।
ਕਾਮਨਵੈਲਥ ਖੇਡਾਂ ਨਵੀਂ ਦਿੱਲੀ 2010 ਸੋਨੇ ਦਾ ਤਮਗਾ । ਵਿਸ਼ਵ ਚੈਂਪੀਅਨਸ਼ਿੱਪ
ਮਾਸਕੋ-2010 ਸੋਨ ਤਮਗਾ। ਏਸ਼ੀਅਨ ਚੈਂਪੀਅਨਸ਼ਿੱਪ ਨਵੀਂ ਦਿੱਲੀ 2010 ਸੋਨ ਤਮਗਾ ।
ਨਰਸਿੰਘ ਪੰਚਮ ਯਾਦਵ;-
ਜਨਮ;6 ਅਗਸਤ 1989,ਈਵੈਂਟ;74 ਕਿਲੋ ਫ੍ਰੀ ਸਟਾਈਲ,ਟਿਕਾਣਾ;ਮੁੰਬਈ।
ਮੁੱਖ ਪ੍ਰਾਪਤੀ;-ਕਾਮਨਵੈਲਥ
ਚੈਂਪੀਅਨਸ਼ਿੱਪ ਮੈਲਬੌਰਨ 2011 ਚਾਂਦੀ ਦਾ ਤਮਗਾ । ਕਾਮਨਵੈਲਥ ਖੇਡਾਂ ਨਵੀਂ ਦਿੱਲੀ 2010 ਸੋਨੇ
ਦਾ ਤਮਗਾ । ਗਰੈਂਡ ਪ੍ਰਿਕਸ ਟੂਰਨਾਮੈਂਟ ਮਿੰਸਕ,ਬੇਲਾਰੂਸ 2010 ਚਾਂਦੀ ਦਾ ਤਮਗਾ ।
ਅਮਿਤ ਕੁਮਾਰ;-ਜਨਮ;15
ਦਸੰਬਰ 1993,ਈਵੈਂਟ;55 ਕਿਲੋਗ੍ਰਾਮ ਫ੍ਰੀ ਸਟਾਈਲ,ਟਿਕਾਣਾ;ਸੋਨੀਪਤ।
ਮੁੱਖ ਪ੍ਰਾਪਤੀ;- ਏਸ਼ੀਅਨ
ਚੈਂਪੀਅਨਸ਼ਿੱਪ 2012 ਤਾਂਬੇ ਦਾ ਤਮਗਾ । ਦਾਵੇ ਸਕੱਲਟਸ ਯਾਦਗਾਰੀ ਟੂਰਨਾਮੈਟ 2012 ਸੋਨ ਤਮਗਾ ।
ਜੂਨੀਅਰ ਏਸ਼ੀਅਨ ਚੈਂਪੀਅਨਸ਼ਿੱਪ 2011ਗੋਲਡ ਮੈਡਲ। ਕਾਮਨਵੈਲਥ ਯੂਥ ਖੇਡਾਂ 2008 ਸੋਨ ਤਮਗਾ ।
ਯੋਗੇਸ਼ਵਰ ਦੱਤ;-ਜਨਮ;
2 ਨਵੰਬਰ 1982.ਈਵੈਂਟ ;66 ਕਿਲੋਗ੍ਰਾਮ ਫ੍ਰੀ ਸਟਾਈਲ,ਟਿਕਾਣਾ; ਸੋਨੀਪਤ ।
ਮੁੱਖ ਪ੍ਰਾਪਤੀ;-ਏਸ਼ੀਅਨ
ਕੁਸ਼ਤੀ ਚੈਂਪੀਅਨਸ਼ਿੱਪ 2012 ਸੋਨ ਤਮਗਾ । ਕਾਮਨਵੈਲਥ ਖੇਡਾਂ ਨਵੀਂ ਦਿੱਲੀ 2010 ਸੋਨੇ ਦਾ ਤਮਗਾ
।
ਗੀਤਾ ਫੌਗਟ;- ਜਨਮ
;12 ਦਸੰਬਰ 1988.ਈਵੈਂਟ; 55 ਕਿਲੋਗ੍ਰਾਮ ਫ੍ਰੀ ਸਟਾਈਲ,ਟਿਕਾਣਾ;ਭਿਵਾਨੀ ।
ਮੁੱਖ ਪ੍ਰਾਪਤੀ;-ਸੀਨੀਅਰ
ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿੱਪ 2012 ਤਾਂਬੇ ਦਾ ਤਮਗਾ ।
ਕਾਮਨਵੈਲਥ ਚੈਂਪੀਅਨਸ਼ਿੱਪ ਮੈਲਬੌਰਨ 2011ਗੋਲਡ ਮੈਡਲ ।
ਭਾਰਤੀ
ਅਥਲੈਟਿਕਸ ਟੀਮ
ਰਣਜੀਤ ਸਿੰਘ ਪ੍ਰੀਤ
ਓਲੰਪਿਕ ਖੇਡਾਂ ਸਮੇ ਸੱਭ ਤੋਂ ਵੱਧ ਭੀੜ-ਭੜੱਕਾ ਅਥਲੈਟਿਕਸ ਦੇ ਖੇਤਰ ਵਿੱਚ ਹੋਇਆ ਕਰਦਾ
ਹੈ । ਜੇ ਇਓਂ ਕਹਿ ਲਈਏ ਕਿ ਓਲੰਪਿਕ ਖੇਡਾਂ ਦੀ ਜਨਮਦਾਤੀ ਹੀ ਦੌੜ ਹੈ, ਤਾਂ ਸ਼ਾਇਦ ਅਤਿਕਥਨੀ
ਨਹੀਂ ਹੋਵੇਗੀ । ਅਥਲੈਟਿਕਸ ਵਿੱਚ ਇਸ ਵਾਰੀ 2000 ਅਥਲੀਟ ਭਾਗ ਲੈ ਰਹੇ ਹਨ । ਭਾਰਤ ਨੇ 14 ਨੂੰ
ਭੇਜਿਆ ਹੈ । ਹਰੇਕ ਵਿਅਕਤੀਗਤ ਈਵੈਂਟ ਵਿੱਚ ਹਰੇਕ ਮੁਲਕ 3-3 ਅਥਲੀਟ ਭੇਜ ਸਕਦਾ ਹੈ । ਇਸ ਤੋਂ
ਇਲਾਵਾ ਇੱਕ ਰਿਲੇਅ ਟੀਮ ਵੱਖਰੀ ਭੇਜੀ ਜਾ ਸਕਿਆ ਕਰਦੀ ਹੈ । ਲੰਡਨ ਓਲੰਪਿਕ ਸਮੇ ਇਹ ਮੁਕਾਬਲੇ 3
ਤੋਂ 12 ਅਗਸਤ ਤੱਕ ਹੋਣੇ ਹਨ । ਭਾਰਤ ਦੇ ਬਸੰਤ ਬਹਾਦਰ ਰਾਣਾ ਨੇ 11 ਨੂੰ,ਬਲਜਿੰਦਰ ਸਿੰਘ,ਗੁਰਮੀਤ
ਸਿੰਘ,ਇਰਫ਼ਾਨ ਕੋਲੋਥੁਮ ਠੋਡੀ ਨੇ 4 ਨੂੰੴਰਾਮ ਸਿੰਘ ਯਾਦਵ ਨੇ 12 ਨੂੰ,ਵਿਕਾਸ ਗੋਵਡਾ ਨੇ 6-7
ਨੂੰ,ਓਮ ਪ੍ਰਕਾਸ਼ ਕਰਹਾਨਾ ਨੇ 3 ਨੂੰ,ਮਾਇਓਥਾ ਜੌਹਨੀ ਨੇ 3,5 ਨੂੰ,ਸਾਹਾਨਾ ਕੁਮਾਰੀ ਨੇ 9,11
ਨੂੰ,ਟਿੰਟੂ ਲੁਕਾ ਨੇ 8,9,11 ਨੂੰ,ਸੁਧਾ ਸਿੰਘ ਨੇ 4,6 ਨੂੰ,ਸਿਮਾਂ ਅੰਤਿਲ,ਕਰਿਸ਼ਨਾ ਪੂਨੀਆਂ ਨੇ
3 ਅਤੇ 4 ਅਗਸਤ ਨੂੰ ਆਪੋ ਆਪਣੀ ਈਵੈਂਟਸ ਵਿੱਚ ਸ਼ਰਕਤ ਕਰਨੀ ਹੈ । ਇਹਨਾ ਇਵੈਂਟਸ ਦੀ ਅੱਗੋਂ
ਟਰੈਕ,ਫ਼ੀਲਡ,ਅਤੇ ਰੋਡ ਅਨੁਸਾਰ ਵੰਡ ਕੀਤੀ ਗਈ ਹੈ । ਕੁੱਲ 57 ਮੈਡਲਾਂ ਨੂੰ ਟਰੈਕ ਲਈ 24,ਫ਼ੀਲਡ
ਲਈ 16,ਰੋਡ ਲਈ 5 ਅਤੇ ਦੋ ਮੈਡਲ ਸੰਯੁਕਤ ਰੱਖੇ ਗਏ ਹਨ ।
ਭਾਰਤੀ ਅਥਲੀਟਾਂ ਨਾਲ ਜਾਣ-ਪਛਾਣ ਇਓਂ ਕਰ
ਸਕਦੇ ਹਾਂ;-
ਬਸੰਤ ਬਹਾਦਰ ਰਾਣਾ ;- ਜਨਮ;18 ਜਨਵਰੀ 1984,ਈਵੈਂਟ;50 ਕਿਲੋਮੀਟਰ ਤੋਰ,ਟਿਕਾਣਾ;ਨਿਪਾਲ।
ਮੁੱਖ ਪ੍ਰਾਪਤੀ ;-50
ਕਿਲੋਮੀਟਰ ਦਾ ਸਰਵੋਤਮ ਕੁਆਲੀਫਾਇਰ । ਵਿਸ਼ਵ ਤੋਰ ਕੱਪ ਸਾਰਨਸਕ ਰੂਸ ਮਈ 2012 ਸਮੇ ਕੁਆਲੀਫਾਈਡ ।
ਬਲਜਿੰਦਰ ਸਿੰਘ ;-
ਜਨਮ;18 ਸਤੰਬਰ 1986. ਈਵੈਂਟ;20ਕਿਲੋਮੀਟਰ ਤੋਰ, ਟਿਕਾਣਾ;ਚੰਡੀਗੜ੍ਹ ।
ਮੁੱਖ ਪ੍ਰਾਪਤੀ ;-ਵਧੀਆ
ਕਾਰਗੁਜ਼ਾਰੀ ਏਸ਼ੀਅਨ ਚੈਂਪੀਅਨਸ਼ਿੱਪ ਨਾਓਮੀ ।
ਰਾਮ ਸਿੰਘ ਯਾਦਵ;-ਜਨਮ;7
ਨਵੰਬਰ 1981,ਈਵੈਂਟਸ;ਮੈਰਾਥਨ,ਟਿਕਾਣਾ;ਬਨਾਰਸ।
ਮੁੱਖ ਪ੍ਰਾਪਤੀ ;-ਇਸ ਨੇ
ਮੁੰਬਈ ਵਿੱਚ ਹੋਈ ਮੈਰਾਥਨ 2:16.59 ਸਮੇਂ ਨਾਲ ਜਿੱਤ ਕੇ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ । ਜਿਸ
ਨੂੰ ਚੰਗਾ ਮੰਨਿਆਂ ਜਾ ਰਿਹਾ ਹੈ ।
ਓਮ ਪ੍ਰਕਾਸ਼ ਕਰਹਾਨਾ;-ਜਨਮ;11
ਜਨਵਰੀ1987,ਈਵੈਂਟ; ਗੋਲਾ ਸੁੱਟਣਾ ।
ਮੁੱਖ ਪ੍ਰਾਪਤੀ ;-
ਏਸ਼ੀਅਨ ਚੈਂਪੀਅਨਸ਼ਿੱਪ ਅਤੇ ਏਸ਼ੀਅਨ ਗਰਾਂਡ ਪਰਿਕਸ 2009 ਵਿੱਚੋਂ ਸੋਨੇ ਦਾ ਤਮਗਾ ਹਾਸਲ ਕਰਿਆ
ਹੈ । ਯੂਰਫਿਅਨ ਗਰਾਂਡ ਪਰਿਕਸ 2009 ਵਿੱਚੋਂ ਵੀ ਤਾਬੇ ਦਾ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ
ਅਖਵਾਇਆ ਹੈ ।
ਗੁਰਮੀਤ ਸਿੰਘ ;-ਜਨਮ
;ਪਹਿਲੀ ਜੁਲਾਈ 1985,ਈਵੈਂਟ;20ਕਿਲੋਮੀਟਰ ਤੋਰ,ਟਿਕਾਣਾ;ਉਤਰਾਖੰਡ।
ਮੁੱਖ ਪ੍ਰਾਪਤੀ ;-
ਜੂਨੀਅਰ ਏਸ਼ੀਅਨ ਚੈਂਪੀਅਨਸ਼ਿੱਪ ਬਰੂਨੀ2001ਸਮੇ ਪੰਜਵੀਂ ਪੁਜ਼ੀਸ਼ਨ ਲਈ । ਫ਼ੈਡਰੇਸ਼ਨ ਕੱਪ-2008
ਵਿੱਚੋਂ ਸੋਨੇ ਦਾ ਤਮਗਾ ਜਿੱਤਿਆ ।
ਇਰਫਾਨ ਕੋਲੋਥੁਮ ਠੋਡੀ;-ਜਨਮ;8 ਫਰਵਰੀ 1990, ਈਵੈਂਟ;20 ਕਿਲੋਮੀਟਰ ਤੋਰ,ਟਿਕਾਣਾ;ਕੇਰਲਾ ।
ਮੁੱਖ ਪ੍ਰਾਪਤੀ ;-
ਵਿਸ਼ਵ ਤੋਰ ਕੱਪ ਸਾਰਨਸਕ ਰੂਸ ਮਈ 2012 ਸਮੇ ਕੁਆਲੀਫਾਈ ਕੀਤਾ ਹੈ ।
ਵਿਕਾਸ ਗੋਂਵਡਾ;-ਜਨਮ;5
ਜੁਲਾਈ1983, ਈਵੈਂਟ ਡਿਸਕਸ ਥਰੋਅ,ਟਿਕਾਣਾ; ਅਮਰੀਕਾ ।
ਮੁੱਖ ਪ੍ਰਾਪਤੀ ;-ਇਸ ਨੇ
ਅਮਰੀਕਾ ਵਿੱਚ 66.28 ਮੀਟਰ ਡਿਸਕਸ ਸੁੱਟ ਕੇ ਕੌਮੀ ਰਿਕਾਰਡ ਬਣਾਇਆ ਹੈ ।
ਰੇਨਜਿਥ ਮਹੇਸ਼ਵਰੀ
;- ਜਨਮ;30 ਜਨਵਰੀ 1986.ਈਵੈਂਟ; ਤੀਹਰੀ ਛਾਲ।
ਮੁੱਖ ਪ੍ਰਾਪਤੀ;-ਸੀਨੀਅਰ
ਚੈਂਪੀਅਨਸ਼ਿੱਪ ਫ਼ੈਡਰੇਸ਼ਨ ਕੱਪ ਪਟਿਆਲਾ ਵਿਖੇ
ਗਰੇਡ ਬੀ ਨਾਲ ਓਲੰਪਿਕ ਵਿੱਚ ਪਹੁੰਚਿਆ ਹੈ । ਇਸ ਨੇ 16.85 ਮੀਟਰ ਤੀਹਰੀ ਛਾਲ ਲਗਾਈ ਸੀ । ਇਸ ਨੇ
17.07 ਮੀਟਰ ਨਾਲ ਕੌਮੀ ਰਿਕਾਰਡ ਵੀ ਕਾਇਮ ਕੀਤਾ ਹੋਇਆ ਹੈ । ਕਾਮਨਵੈਲਥ ਖੇਡਾਂ ਨਵੀਂ ਦਿੱਲੀ
ਵਿਖੇ 2010 ਨੂੰ ਤਾਂਬੇ ਦਾ ਤਮਗਾ ਵੀ ਹਾਸਲ ਕੀਤਾ ਸੀ ।
ਟਿੰਟੂ ਲੁਕਾ; -ਜਨਮ
;26 ਅਪ੍ਰੈਲ 1989,ਈਵੈਂਟ;800 ਮੀਟਰ ਦੌੜ।
ਮੁੱਖ ਪ੍ਰਾਪਤੀ;-ਵਿਸ਼ਵ
ਅਥਲੈਟਿਕਸ ਚੈਂਪੀਅਨਸ਼ਿੱਪ ਸਤੰਬਰ 2011 ਸਮੇ ਕੁਆਲੀਫਾਈ ਕੀਤਾ ਹੈ । ਇਸ ਨੇ 800 ਮੀਟਰ ਦੌੜ
ਲਾਉਂਦਿਆਂ ਸ਼ਿੰਨੀ ਵਲਸਨ ਦਾ ਕੌਮੀ ਰਿਕਾਰਡ ਵੀ ਤੋੜਿਆ ਹੈ ।ੲੈਸੀਅਨ ਖੇਡਾਂ ਸਮੇ ਵੀ ਇਸ ਨੇ
ਤਾਂਬੇ ਦਾ ਤਮਗਾ ਜਿੱਤਿਆ ਹੈ ।
ਮਾਯੋਖਾ ਜੌਹਨੀ ;-ਜਨਮ;9
ਅਪ੍ਰੈਲ 1988.ਈਵੈਂਟ;ਤੀਹਰੀ ਛਾਲ ।
ਮੁੱਖ ਪ੍ਰਾਪਤੀ;-ਜੌਹਨੀ
ਨੇ 2012 ਵਿੱਚ ਹੀ ਓਲੰਪਿਕ ਲਈ ਲੋੜੀਂਦੀ ਤੀਹਰੀ ਛਾਲ 14.10 ਲਗਾ ਕੇ ਕੁਆਲੀਫਾਈ ਕਰਿਆ ਹੈ । ਉਸ
ਨੇ ਦਾਇਗੂ ਵਿਸ਼ਵ ਚੈਂਪੀਅਨਸ਼ਿੱਪ 2011 ਨੂੰ ਸਥਾਪਤ ਕੀਤਾ ਆਪਣਾ ਹੀ ਰਿਕਾਰਡ ਤੋੜਿਆ । ਇਸ
ਮੁਕਾਬਲੇ ਸਮੇ ਸਿਰਫ਼ ਤਿੰਨ ਭਾਰਤੀ ਹੀ ਟੀਚਾ ਹਾਸਲ ਕਰ ਸਕੇ ਸਨ ।
ਸੁਧਾ ਸਿੰਘ;-ਜਨਮ;30
ਜਨਵਰੀ 1986.ਈਵੈਂਟ;3000 ਮੀਟਰ ਸਟੀਪਲਚੇਜ਼ ।
ਮੁੱਖ ਪ੍ਰਾਪਤੀ;-ਸੁਧਾ
ਸਿੰਘ ਦਾ 3000 ਮੀਟਰ ਸਟੀਪਲਚੇਜ਼ ਵਿੱਚ 9:55.67 ਨਾਲ ਕੌਮੀ ਰਿਕਾਰਡ ਕਾਇਮ ਕੀਤਾ ਹੋਇਆ ਹੈ ।
ਏਸ਼ੀਅਨ ਖੇਡਾਂ ਗੁਆਂਗਜੂ 2010 ਸਮੇ ਵੀ ਇਸ ਨੇ ਸੁਨਹਿਰੀ ਤਮਗਾ ਜਿੱਤਿਆ ਸੀ ।
ਸੀਮਾਂ ਅੰਤਿਲ;-
ਜਨਮ;27 ਜੁਲਾਈ 1983.ਈਵੈਂਟ;ਡਿਸਕਸ ਥਰੋਅ,ਟਿਕਾਣਾ;ਹਰਿਆਣਾ।
ਮੁੱਖ ਪ੍ਰਾਪਤੀ;-ਕਾਮਨਵੈਲਥ ਖੇਡਾਂ 2006 ਸਮੇ ਚਾਂਦੀ ਦਾ
ਅਤੇ 2010 ਸਮੇ ਤਾਂਬੇ ਦਾ ਤਮਗਾ ਹਾਸਲ ਕੀਤਾ ਹੈ । ਹਰਿਆਣਾ ਸਰਕਾਰ ਵੱਲੋਂ ਭੀਮ ਐਵਾਰਡ ਨਾਲ
ਸਨਮਾਨਤ ਕੀਤਾ ਗਿਆ ਹੈ ।
ਸਾਹਾਨਾ ਕੁਮਾਰੀ;-
ਜਨਮ; 6 ਮਾਰਚ 1981.ਈਵੈਂਟ;ਉੱਚੀ ਛਾਲ,ਟਿਕਾਣਾ;ਗਾਂਧੀਨਗਰ।
ਮੁੱਖ ਪ੍ਰਾਪਤੀ;-ਇਸ ਨੇ
ਹੈਦਰਾਬਾਦ ਵਿਖੇ ਹੋਏ ਕੁਆਲੀਫਾਈ ਮੁਕਾਬਲੇ ਸਮੇ 1.92 ਮੀਟਰ ਉੱਚੀ ਛਾਲ ਲਗਾਕੇ 8 ਸਾਲ ਪੁਰਾਣਾ
ਕੌਮੀ ਰਿਕਾਰਡ ਮਾਤ ਪਾਉਂਦਿਆਂ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ ।
ਕਰਿਸ਼ਨਾ ਪੂਨੀਆਂ ;-
ਜਨਮ;5 ਮਈ 1982.ਈਵੈਂਟ;ਡਿਸਕਸ ਥਰੋਅ।
ਮੁੱਖ ਪ੍ਰਾਪਤੀ;-ਇਸ਼ੀਅਨ
ਖੇਡਾਂ ਦੋਹਾ (ਕਤਰ) 2006 ਸਮੇ ਤਾਂਬੇ ਦਾ ਤਮਗਾ ਜਿੱਤਿਆ ਸੀ । ਕਾਮਨਵੈਲਥ ਖੇਡਾਂ ਨਵੀਂ ਦਿੱਲੀ 2010 ਸਮੇ ਸੋਨੇ ਦਾ ਤਮਗਾ ਹਾਸਲ ਕਰਿਆ ਹੈ । ਓਲੰਪਿਕ ਵਿੱਚ ਵੀ ਇਸ ਕੱਦਾਵਰ ਖਿਡਾਰਨ ਤੋਂ ਬਹੁਤ
ਉਮੀਦਾਂ ਰੱਖੀਆਂ ਜਾ ਰਹੀਆਂ ਹਨ ।