ਓਲੰਪਿਕ ਖੇਡਾਂ ਵਿੱਚ ਹਾਕੀ ਦਾ ਸਫ਼ਰ
ਲੇਖਕ ਰਣਜੀਤ ਸਿੰਘ ਪ੍ਰੀਤ
ਪ੍ਰਕਸ਼ਨ ਵਿਸ਼ਵ ਭਾਰਤੀ ਪ੍ਰਕਾਸ਼ਨ
ਪੰਨੇ 152
ਕੀਮਤ ;150
ਖੇਡ ਲੇਖਣੀ ਦੇ ਖ਼ੇਤਰ ਵਿੱਚ ਰਣਜੀਤ ਸਿੰਘ ਪ੍ਰੀਤ ਇੱਕ ਜਾਣਿਆਂ-ਪਛਾਣਿਆਂ ਨਾਮ ਹੈ । ਜਿਸ ਨੇ ਹੁਣ ਤੱਕ ਕੁੱਲ ਮਿਲਾਕੇ 21 ਕਿਤਾਬਾਂ ਲਿਖੀਆਂ ਹਨ । ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਦਾ ਸਫ਼ਰ ਇਹਨਾਂ ਦੀ 22 ਵੀਂ ਕਿਤਾਬ ਹੈ । ਕੋਈ ਅਜਿਹਾ ਮਿਆਰੀ ਅਖ਼ਬਾਰ/ਮੈਗਜ਼ੀਨ ਨਹੀਂ ਜਿਸ ਵਿੱਚ ਸ਼੍ਰੀ ਪ੍ਰੀਤ ਨਾ ਛਪਿਆ ਹੋਵੇ । ਇੱਕ ਗਜ਼ਟਿਡ ਅਫ਼ਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਮਗਰੋਂ ਉਹਨਾਂ ਨੇ ਕਲਮ ਨੂੰ ਮਜ਼ਬੂਤੀ ਨਾਲ ਹੱਥ ਪਾਇਆ ਹੀ ਸੀ ਕਿ ਉਹਨਾਂ ਦੀ ਪਤੱਨੀ ਬਿੰਦਰਜੀਤ ਕੌਰ ਪ੍ਰੀਤ “ਪ੍ਰੀਤ ਆਲ੍ਹਣੇ ” ਨੂੰ ਵਰਾਨ ਕਰਕੇ ਸਦਾ ਲਈ ਇਸ ਦੁਨੀਆਂ ਤੋਂ ਤੁਰ ਗਈ । ਪਰ ਉਹਨਾਂ ਕੁੱਝ ਦੇਰ ਸੰਜੀਦਾ ਰਹਿਣ ਮਗਰੋਂ ਕਲਮ ਨੂੰ ਫਿਰ ਸਾਥੀ ਬਣਾ ਲਿਆ ਹੈ । ਓਲੰਪਿਕ ਹਾਕੀ ਬਾਰੇ ਉਹਨਾਂ ਦੀ ਇਹ ਕਿਤਾਬ ਬਹੁਤ ਜਾਣਕਾਰੀ ਦੇਣ ਵਾਲੀ ਹੈ । ਜਦੋਂ ਤੋਂ ਹਾਕੀ ਖੇਡੀ ਜਾਣੀ ਸ਼ੁਰੂ ਹੋਈ,ਗੱਲ ਉੱਥੋਂ ਸ਼ੁਰੂ ਕਰਕੇ ਹਰੇਕ ਓਲੰਪਿਕ ਵਿੱਚ ਖੇਡੀ ਗਈ ਹਾਕੀ ਦੇ ਹਰੇਕ ਮੈਚ ਦੇ ਪੂਰੇ ਵੇਰਵੇ ਦਰਸਾਏ ਗਏ ਹਨ । ਸ਼ਾਇਦ ਹਾਕੀ ਦੇ ਖੇਤਰ ਦੀ ਇਹ ਅਜਿਹੀ ਪਹਿਲੀ ਕਿਤਾਬ ਹੈ । ਜਿਸ ਵਿੱਚ ਐਨਾ ਕੁੱਝ ਸਮੋਇਆ ਹੋਇਆ ਹੈ। ਅੰਕੜਿਆਂ ਸਹਿਤ ਭਾਰਤੀ ਟੀਮ ਦੀ ਸਥਿੱਤੀ ਨੂੰ ਵੀ ਦੂਜੀਆਂ ਟੀਮਾਂ ਵਾਂਗ ਹੀ ਸੰਭਾਲਿਆ ਹੈ । ਹਾਕੀ ਦੀਆਂ ਵੰਨਗੀਆਂ,ਜਿੱਤਾਂ-ਹਾਰਾਂ ਅਤੇ ਵਿਸ਼ਵ ਦੀ ਹਾਕੀ ਵਿੱਚ ਸਰਦਾਰਾਂ ਦੀ ਸਰਦਾਰੀ,ਭਰਾਵਾਂ,ਪਰਿਵਾਰ ਮੈਂਬਰਾਂ ਆਦਿ ਬਾਰੇ ਵੀ ਪੂਰੇ ਵੇਰਵੇ ਦਰਜ ਹਨ । ਗੋਲ ਕਰਨ ਵਾਲੇ ਖਿਡਾਰੀ,2020 ਤੱਕ ਦੀਆਂ ਮੇਜ਼ਬਾਨੀਆਂ,ਯਾਦਗਾਰੀ ਤਸਵੀਰਾਂ ਵੀ ਇਸ ਵਿੱਚ ਸ਼ਾਮਲ ਹਨ । ਕੁੱਲ ਮਿਲਾਕੇ ਇਹ ਕਿਤਾਬ ਪੜ੍ਹਨਯੋਗ ਅਤੇ ਅਹਿਮ ਦਸਤਾਵੇਜ ਵਜੋਂ ਸੰਭਾਲਣ ਯੋਗ ਹੈ । ਓਲੰਪਿਕ ਖੇਡਾਂ ਮੌਕੇ ਛਪੀ ਇਸ ਕਿਤਾਬ ਦੀ ਅਹਿਮੀਅਤ ਹੋਰ ਵੀ ਨਿਖ਼ਰੀ ਹੈ । ਕਿਤਾਬ ਦੀ ਤਿਆਰੀ ਲਈ ਕੀਤੀ ਮਿਹਨਤ ਪਾਠਕਾਂ ਦਾ ਭਰਵਾਂ ਹੁੰਗਾਰਾ ਮੰਗਣ ਦਾ ਹੱਕ ਰਖਦੀ ਹੈ ।
ਜਗਰੂਪ ਸਿੰਘ ਜਰਖ਼ੜ
No comments:
Post a Comment
preetranjit56@gmail.com