Tuesday, September 11, 2012

ਸੇਰੇਨਾ ਨੇ ਅਮਰੀਕੀ ਓਪਨ ਖ਼ਿਤਾਬ ਜਿੱਤ ਕੇ ਬਣਾਇਆ ਵਿਸ਼ਵ ਰਿਕਾਰਡ


ਸੇਰੇਨਾ ਨੇ ਅਮਰੀਕੀ ਓਪਨ ਖ਼ਿਤਾਬ ਜਿੱਤ ਕੇ ਬਣਾਇਆ ਵਿਸ਼ਵ ਰਿਕਾਰਡ 
                                    ਰਣਜੀਤ ਸਿੰਘ ਪ੍ਰੀਤ
ਮੀਂਹ ਪੈਣ ਕਾਰਣ ਇੱਕ ਦਿਨ ਲੇਟ ਖੇਡੇ ਗਏ ਫਾਈਨਲ ਵਿੱਚ ਅਮਰੀਕਾ ਦੀ ਚੌਥਾ ਦਰਜਾ ਪ੍ਰਾਪਤ ਸੇਰੇਨਾ ਵਿਲਿਅਮਜ ਨੇ ਬੀਤੀ ਰਾਤ ਆਰਥਰ ਐਸ਼ ਸਟੇਡੀਅਮ ਅਮਰੀਕਾ ਵਿੱਚ ਪਹਿਲੇ ਦਰਜੇ ਵਾਲੀ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਨੂੰ 6-2,2-6,7-5 ਨਾਲ ਹਰਾਕੇ ਅਮਰੀਕੀ ਓਪਨ ਟੇਨਿਸ ਦਾ ਖ਼ਿਤਾਬ ਜਿੱਤ ਲਿਆ । ਇਹ ਉਸਦੇ ਟੇਨਿਸ ਕੈਰੀਅਰ ਦਾ 15 ਵਾਂ ਗਰੈਂਡਸਲੈਮ ਅਤੇ ਅਮਰੀਕੀ ਓਪਨ ਦਾ ਚੌਥਾ ਖ਼ਿਤਾਬ ਹੈ । ਸੇਰੇਨਾ 1995 ਤੋਂ ਮਗਰੋਂ ਦੀ ਅਜਿਹੀ ਖਿਡਾਰਨ ਬਣ ਗਈ ਹੈ ਜਿਸ ਨੇ ਵਿੰਬਲਡਨ,ਓਲੰਪਿਕ ਅਤੇ ਅਮਰੀਕੀ ਓਪਨ ਖ਼ਿਤਾਬ ਜਿੱਤਿਆ ਹੈ । ਇਸ ਫਾਈਨਲ ਨੇ 1995 ਤੋਂ ਮਗਰੋਂ ਇਹ ਰਿਕਾਰਡ ਵੀ ਬਣਾਇਆਂ ਹੈ ਕਿ ਇਹ ਤਿੰਨ ਸੈਟਾਂ ਤੱਕ ਚੱਲਿਆ । ਸਨ 1995 ਵਿੱਚ ਮੋਨਿਕਾ ਸੈਲੇਸ ਅਤੇ ਸਟੈਫੀ ਗਰਾਫ਼ ਦਾ ਫਾਈਨਲ ਮੁਕਾਬਲਾ ਤੀਜੇ ਸੈੱਟ ਤੱਕ ਚੱਲਿਆ ਸੀ । ਇਹਦੇ ਵਾਂਗ ਇਸ ਤੋਂ ਪਹਿਲਾਂ ਇਹਦੀ ਭੈਣ ਵੀਨਸ ਵਿਲਿਅਮ ਅਤੇ ਸਟੈਫ਼ੀ ਗਰਾਫ਼ ਹੀ ਅਜਿਹਾ ਕਰ ਸਕੀਆਂ ਸਨ । ਫਾਈਨਲ ਮੈਚ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਜਦ ਸੇਰੇਨਾ ਤੀਜੇ ਸੈੱਟ ਵਿੱਚ ਦੋ ਵਾਰ ਇੱਕ ਬ੍ਰੇਕ ਨਾਲ ਪਛੜ ਗਈ ਸੀ । ਪਰ ਉਸ ਨੇ ਆਪਣੇ ਲੰਬੇ ਤਜੁਰਬੇ ਦਾ ਲਾਹਾ ਲੈਂਦਿਆਂ 2 ਘੰਟੇ 18 ਮਿੰਟ ਤੱਕ ਚੱਲੇ ਇਸ ਫਾਈਨਲ ਨੂੰ ਜਿੱਤਣ ਵਿੱਚ ਸਫ਼ਲਤਾ ਹਾਸਲ ਕਰ ਲਈ । ਇਸ ਤੋਂ ਪਹਿਲਾਂ 1981 ਵਿੱਚ ਫਾਈਨਲ ਲੰਬਾ ਸਮਾਂ ਚੱਲਿਆ ਸੀ । ਉਂਜ ਅਮਰੀਕੀ ਓਪਨ ਵਿੱਚ 2011 ਨੂੰ 3 ਘੰਟੇ 16 ਮਿੰਟ ਤੱਕ ਚੱਲੇ ਮੈਚ ਦਾ ਰਿਕਾਰਡ ਹੈ । ਸੇਰੇਨਾ ਨੇ ਬਹੁਤ ਹੀ ਖ਼ੁਸ ਮਿਜ਼ਾਜ ਅੰਦਾਜ਼ ਵਿੱਚ ਮੀਡੀਆ ਵੱਲੋਂ ਪੁੱਛੇ ਗਏ ਸੁਆਲਾਂ ਦਾ ਜਵਾਬ ਬੇਬਾਕੀ ਨਾਲ ਦਿੰਦਿਆਂ ਕਿਹਾ ਕਿ ਮੈਨੂੰ ਤਾਂ ਅਜੇ ਵੀ ਯਕੀਨ ਨਹੀਂ ਆ ਰਿਹਾ ਕਿ ਮੈ ਜਿੱਤ ਗਈ ਹਾਂ । ਮੈ ਤਾਂ ਮੀਡੀਏ ਨੂੰ ਜਵਾਬ ਦੇਣ ਲਈ ਉਪ-ਵਿਜੇਤਾ ਵਜੋਂ ਸਪੀਚ ਦੇਣ ਲਈ ਤਿਆਰੀ ਕਰਕੇ ਆਈ ਸੀ । ਓਪਨ ਖ਼ਿਤਾਬ ਦੀਆਂ ਜੇਤੂ ਰਹਿਣ ਵਾਲੀਆਂ ਵਡੇਰੀ ਉਮਰ ਦੀਆਂ ਖਿਡਾਰਨਾਂ ਵਿੱਚ ਵੀ ਸੇਰੇਨਾ ਦਾ ਨਾਅ ਦਰਜ ਹੋ ਗਿਆ ਹੈ । ਸੇਰੇਨਾ 26 ਸਤੰਬਰ ਨੂੰ 31 ਸਾਲਾਂ ਦੀ ਹੋ ਰਹੀ ਹੈ । ਇਸ ਤਹਿਤ ਅਮਰੀਕੀ ਓਪਨ ਜਿੱਤਣ ਵਾਲੀ ਇਹ ਦੂਜੀ ਖਿਡਾਰਨ ਬਣ ਗਈ ਹੈ । ਇਸ ਤੋਂ ਪਹਿਲਾਂ  ਆਸਟਰੇਲੀਆ ਦੀ ਮਾਰਗਰੇਟ ਨੇ 1973 ਵਿੱਚ ਖਿਤਾਬ ਜਿੱਤਿਆ ਤਾਂ ਉਹਦੀ ਉਮਰ 31 ਸਾਲ ਇੱਕ ਮਹੀਨਾ ਸੀ । ਮਾਰਟੀਨਾ ਨਵਰਾਤੀਲੋਵਾ ਦੀ ਉਮਰ 1987 ਵਿੱਚ ਅਮਰੀਕੀ ਓਪਨ ਜਿੱਤਣ ਸਮੇਂ 30 ਸਾਲ ਤੋਂ ਵੱਧ ਸੀ । ਸੇਰੇਨਾ ਨੇ ਇਸ ਜਿੱਤ ਨਾਲ ਟਰਾਫ਼ੀ ਸਮੇਤ 420000 ਡਾਲਰ ਦੀ ਰਾਸ਼ੀ ਵੀ ਹਾਸਲ ਕੀਤੀ ਹੈ ।ਉਸ ਨੇ ਟੂਰਨਾਂਮੈਂਟ ਦੇ ਮਾਧਿਅਮ ਨਾਲ 40090142 ਡਾਲਰ (222 ਕਰੋੜ 58 ਲੱਖ ਰੁਪਏ) ਵੀ ਇਨਾਮੀ ਰਕਮ ਵਜੋਂ ਕਮਾਏ ਹਨ । ਉਹਦਾ ਇਹ ਵੀ ਰਿਕਾਰਡ ਬਣਿਆਂ ਹੈ ।
                ਸੇਰੇਨਾ ਨੇ ਅਮਰੀਕੀ ਓਪਨ ਖ਼ਿਤਾਬ ਇਸ ਤੋਂ ਪਹਿਲਾਂ 1999,2002,2008 ਵਿੱਚ ਜਿੱਤਿਆ ਹੈ । ਇਸ ਤੋਂ ਇਲਾਵਾ ਫਰੈਂਚ ਓਪਨ 2002,ਆਸਟਰੇਲੀਆ ਓਪਨ 2003,2005,2007,2009,2012 ਵਿੱਚ ਜਿੱਤੀ ਹੈ । ਵਿੰਬਿਲਡਨ ਖ਼ਿਤਾਬ ਪੰਜ ਵਾਰ 2002,2003,2009,2010,ਅਤੇ 2012 ਵਿੱਚ ਜਿੱਤਿਆ ਹੈ । ਮੈਚ ਦੀ ਸਮਾਪਤੀ ਮੌਕੇ ਅਜਾਰੇਕਾ ਨੇ ਕਿਹਾ ਕਿ ਸੇਰੇਨਾ ਹੀ ਇਸ ਜਿੱਤ ਦੀ ਹੱਕਦਾਰ ਸੀ । ਮੈਨੂੰ ਖੁਸ਼ੀ ਹੈ ਕਿ ਮੈ ਉਪ-ਵਿਜੇਤਾ ਬਣੀ ਹਾਂ । ਮੈਨੂੰ ਕੋਈ ਪਛਤਾਵਾ ਜਾਂ ਅਫਸੋਸ ਨਹੀਂ ਹੈ,ਉਸ ਨੇ ਸੇਰੇਨਾ ਨੂੰ ਜਿੱਤ ਲਈ ਮੁਬਾਰਕਬਾਦ ਵੀ ਦਿੱਤੀ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਮੁਬਾਇਲ ਸੰਪਰਕ;98157-07232
*************************************************************

Sunday, September 9, 2012

Paralympic Games & Record Holder Swimmer Freney



 Paralympic Games & Record Holder Swimmer  Freney
Ranjit Singh Preet
20 ਵਰ੍ਹਿਆਂ ਦੀ 6 ਜੂਨ 1992 ਨੂੰ ਜਨਮੀ ਅਤੇ ਹੁਣ ਪੜ੍ਹਾਈ ਕਰ ਰਹੀ ਆਸਟਰੇਲੀਅਨ ਤੈਰਾਕ ਫਰੈਂਸੀ ਜੈਕੂਲੀਨ ਨੇ ਪੈਰਾਲੰਪਿਕ ਖੇਡਾਂ ਵਿੱਚੋਂ 8 ਸੋਨ ਤਮਗੇ ਜਿੱਤ ਕੇ ਸਭ ਦੇ ਮਨ ਮੋਹ ਲਏ । ਇਸ ਦਾ ਦਾਦਾ ਵੀ ਤੈਰਾਕ ਸੀ ਅਤੇ ਪਿਤਾ ਅਥਲੀਟ । ਇਸ ਦਾ ਦਾਦਾ ਪੀਟਰ ਫਰੈਂਸੀ ਵੀ ਤੈਰਾਕ ਅਤੇ ਕੋਚ ਸੀ । ਇਸ ਦਾ ਪਿਤਾ ਮਾਈਕਲ ਫਰੈਂਸੀ ਵੀ ਖਿਡਾਰੀ ਸੀ ਅਤੇ ਆਪਣੀ ਅਪਾਹਜ ਬੇਟੀ ਨੂੰ ਉਤਸ਼ਾਹਤ ਕਰਦਾ ਰਿਹਾ ਹੈ । ਇਹ ਰਿਚਮੰਡ ਵੈਲੀ ਸਵਿਮ ਕਲੱਬ ਆਸਟਰੇਲੀਆ ਨਾਲ ਜੁੜੀ ਹੋਈ ਹੈ ।
ਇਸ ਨੇ ਇਹ 8 ਸੁਨਹਿਰੀ ਤਮਗੇ ਇਥੇ ਦਰਜ ਤੈਰਾਕੀ ਦੀਆਂ ਇਹਨਾਂ ਈਵੈਂਟਸ ਵਿੱਚੋਂ ਹਾਸਲ ਕੀਤੇ ਹਨ ;

Thursday, September 6, 2012

ਹਾਕਮ ਸੂਫੀ ਵੀ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ,ਸ਼ਰਧਾਂਜਲੀ ਸਮਾਗਮ 14 ਸਤੰਬਰ ਨੂੰ 12.30 ਵਜੇ


   ਹਾਕਮ ਸੂਫੀ ਵੀ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਸ਼ਰਧਾਂਜਲੀ ਸਮਾਗਮ 14 ਸਤੰਬਰ ਨੂੰ 12.30 ਵਜੇ
                                                   ਰਣਜੀਤ ਸਿੰਘ ਪ੍ਰੀਤ
ਪੰਜਾਬ ਦੇ ਨਾਮਵਰ ਸੂਫ਼ੀ ਗਾਇਕ,ਗਿਦੜਬਹਾ ਇਲਾਕੇ ਦੇ ਜਗਰਾਤਿਆਂ ਵਰਗੇ ਪ੍ਰੋਗਰਾਮਾਂ ਵਿੱਚ ਵੀ ਹਾਜ਼ਰੀ ਭਰਨ ਵਾਲੇ,ਸੁਰੀਲੇ,ਸਾਰੀ ਉਮਰ ਵਿਆਹ ਨਾ ਕਰਵਾਉਂਣ ਵਾਲੇ,ਕਿਸੇ ਅਸਫਲ ਪਿਆਰ ਦੀ ਦਾਸਤਾਂ ਦਾ ਸੇਕ ਅੰਦਰੇ- ਅੰਦਰ ਹੰਢਾਉਣ ਵਾਲੇ, ਆਰਟ ਕਰਾਫਟ ਅਧਿਆਪਕ ਵਜੋਂ 31 ਮਾਰਚ 2010 ਨੂੰ ਜੰਗੀਰਾਣਾ ਸਕੂਲ ਤੋਂ ਸੇਵਾ ਮੁਕਤ ਹੋਣ ਵਾਲੇ,ਗੁਰਦਾਸ ਮਾਨ ਤੋਂ ਦੋ ਕੁ ਸਾਲ ਪਿੱਛੇ ਪੜ੍ਹਨ ਵਾਲੇ ਅਤੇ ਉਹ ਨੂੰ ਹਰ ਸਮੇ ਨੇਕ ਸਲਾਹ ਦੇਣ ਵਾਲੇ ਅਧਿਆਪਕ ਹਾਕਮ ਸੂਫ਼ੀ ਦਾ ਮੰਗਲਵਾਰ ਦੀ ਰਾਤ ਨੂੰ ਦਿਹਾਂਤ ਹੋ ਗਿਆ । ਉਹ ਪਿਛਲੇ ਕੁੱਝ ਸਾਲਾਂ ਤੋਂ ਦਿਲ ਅਤੇ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਸੀ । ਇੱਕ ਪਾਸੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਟੇਟ ਐਵਾਰਡ ਵੰਡੇ ਜਾ ਰਹੇ ਸਨ ਅਤੇ ਦੂਜੇ ਪਾਸੇ ਗਿੱਦੜਬਹਾ ਦੇ ਸਿਵਿਆਂ ਵਿੱਚ ਹਾਕਮ ਦੇ ਅੰਤਮ ਸੰਸਕਾਰ ਲਈ ਚਿਖਾ ਚਿਣੀ ਜਾ ਰਹੀ ਸੀ । ਬਾਅਦ ਦੁਪਹਿਰ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਉਹਦੀ ਚਿਖਾ ਨੂੰ ਨਮ ਅੱਖਾਂ ਨਾਲ ਉਹਦੇ ਭਰਾਵਾਂ ਨਛੱਤਰ ਸਿੰਘ ਬਾਬਾ ਅਤੇ ਚੀਨਾ ਨੇ ਅਗਨੀ ਦਿੱਤੀ । ਉਹ ਹੱਥ ਜੋ ਬਲੈਕ ਬੋਰੜ ਉੱਤੇ ਸਕੂਲੀ ਬੱਚਿਆਂ ਨੂੰ ਚਾਕ ਦੀ ਮਦਦ ਨਾਲ ਲਕੀਰਾਂ ਵਾਹ ਕੇ ਡਰਾਇੰਗ ਸਿਖਾਇਆ ਕਰਦੇ ਸਨ । ਅੱਜ ਉਹੀ ਹੱਥ ਅਤੇ ਹੱਥਾਂ ਦੀਆਂ ਲਕੀਰਾਂ ਜਲ ਕਿ ਰਾਖ਼ ਬਣ ਰਹੀਆਂ ਸਨ । ਚਕਾਚੌਂਧ ਭਰੀ ਜ਼ਿੰਦਗੀ ਤੋਂ ਲਾਂਭੇ ਰਹਿਣ ਵਾਲੇ ਅਤੇ 1985 ਤੋਂ 1995 ਤੱਕ ਸਾਫ-ਸੁਥਰੀ ਗਾਇਕੀ ਨਾਲ ਸਿਖਰਾਂ ਛੁਹਣ ਵਾਲੇ ਇਸ ਸਾਧੂ ਸੁਭਾਅ ਦੇ ਫੱਕਰ  ਦਾ ਜਨਮ 3 ਮਾਰਚ, 1952 ਨੂੰ ਜ਼ਿਲਾ-ਮੁਕਤਸਰ ਦੇ ਸ਼ਹਿਰ ਗਿੱਦੜਬਾਹਾ ਵਿਖੇ ਪਿਤਾ ਕਰਤਾਰ ਸਿੰਘ ਅਤੇ ਮਾਤਾ ਗੁਰਦਿਆਲ ਕੌਰ ਦੇ ਘਰ ਇੱਕ ਗਰੀਬ ਪਰਿਵਾਰ ਵਿੱਚ ਹੋਇਆ | ਇਸ ਪਰਿਵਾਰ ਵਿੱਚ ਹਾਕਮ ਸਮੇਤ 4 ਲੜਕੇ ਅਤੇ 4 ਲੜਕੀਆਂ ਨੇ ਜਨਮ ਲਿਆ । ਚਾਰ ਭਰਾਵਾਂ ਵਿੱਚੋਂ ਇੱਕ ਪਹਿਲਾਂ ਹੀ ਅਕਾਲ ਚਲਾਣਾ ਕਰ ਚੁੱਕਿਆ ਸੀ ।
            ਉਹ ਸਾਈਂ ਫਰੀਦ ਮੁਹੰਮਦ ਫਰੀਦ ਨੂੰ ਆਪਣਾ ਆਦਰਸ਼ ਮੰਨਿਆਂ ਕਰਦੇ ਸਨ । ਸੰਗੀਤ ਸਿਖਿਆ ਮਗਰੋਂ 1970 ਵਿੱਚ ਹਾਕਮ ਨੇ ਗਾਇਕੀ ਵਿੱਚ ਕਦਮ ਰੱਖਿਆ । ਹਾਕਮ ਸੂਫੀ ਨੇ ਜੀ ਟੀ. ਵੀ. ਤੋਂ ਪਹਿਲੀ ਵਾਰ 'ਸੁਰਮਈ ਸ਼ਾਮ' ਪ੍ਰੋਗਰਾਮ ਰਾਹੀ ਸਰੋਤਿਆਂ ਨੂੰ ਕੀਲਿਆ | ਉਸ ਨੇ ਨਵੇਂ ਸਾਲ ਦੇ ਪ੍ਰੋਗਰਾਮ ਮੌਕੇ ਜਲੰਧਰ ਦੂਰਦਰਸ਼ਨ ਤੋਂ ਵੀ ਦੋ ਗੀਤ ਪੇਸ਼ ਕੀਤੇ । ਪਰ ਉਸ ਦਾ ਸੰਗੀਤ ਬਜ਼ਾਰ ਵਿੱਚ ਸਭ ਤੋਂ ਪਹਿਲਾ ਤਵਾ "ਮੇਲਾ ਯਾਰਾ ਦਾ(1984)" ਨੂੰ ਐਚ ਐਮ ਵੀ ਕੰਪਨੀ ਨੇ ਰਿਕਾਰਡ ਕਰਿਆ । ਜਿਸਦੇ ਸਾਰੇ ਹੀ ਗੀਤ ਸੁਪਰਹਿੱਟ ਰਹੇ ਅਤੇ ਅੱਜ ਤੱਕ ਬਦਸਤੂਰ ਉਸੇ ਤਰਾਂ ਹੀ ਲੋਕ ਗੀਤਾਂ ਵਾਂਗ ਸੁਣੇ ਅਤੇ ਗੁਣਗੁਣਾਏ ਜਾਂਦੇ ਹਨ | ਉਸ ਨੇ ਅੱਧੀ ਦਰਜਨ ਤੋਂ ਵੱਧ ਫ਼ਿਲਮਾਂ ਵਿੱਚ ਵੀ ਕੰਮ ਕਰਿਆ । ਮੇਲਾ ਯਾਰਾਂ ਦਾ,ਝੱਲਿਆ ਦਿਲਾ ਵੇ,ਤੋਂ ਵੀ ਦੋ ਕਦਮ ਅੱਗੇ ਵਧ ਕੇ ਨਿਭਿਆ ਵਰਿੰਦਰ ਦੀ ਫਿਲਮ ‘ਯਾਰੀ ਜੱਟ ਦੀ’ ਵਿਚ ਗਾਇਆ ਗੀਤ ਪਾਣੀ ਵਿੱਚ ਮਾਰਾਂ ਡੀਟਾਂ,ਕਰਦੀ ਪਈ ਰੋਜ਼ ਉਡੀਕਾਂ,ਸੱਜਣ ਮਿਲਵਾ ਦੇ,ਪਾਵੀਂ ਨਾ ਦੂਰ ਤਰੀਕਾਂ,ਜਿਸ ਨੂੰ ਅੱਜ ਤੱਕ ਬੱਚੇ ਵੀ ਗੁਣ-ਗੁਣਾਉਂਦੇ ਹਨ । ਇਸ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਕੈਸਿਟਾਂ ‘ਦਿਲ ਵੱਟੇ ਦਿਲ’ ਅਤੇ ‘ਦਿਲ ਤੜਫੇ’ ਬਾਜ਼ਾਰ ਵਿਚ ਆਈਆਂ,ਤਾਂ ਇਹਨਾਂ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ । ਹਾਕਮ ਬਗੈਰ ਕਿਸੇ ਤੜਕ-ਭੜਕ ਤੋਂ ਸਟੇਜ ਕਰਿਆ ਕਰਦਾ ਸੀ ਅਤੇ ਸਰੋਤੇ ਬਹੁਤ ਸਕੂਨ ਮਹਿਸੂਸ ਕਰਿਆ ਕਰਦੇ ਸਨ । “ ਚਰਖੇ ਦੀ ਟੁੱਟ ਗਈ ਮਾਹਲ “ਅਤੇ ਕੋਕਾ ਘੜਵਾ ਦੇ ਮਾਹੀਆ ਕੋਕਾ ਵਰਗੇ ਗੀਤ ਵੀ ਬਹੁ-ਚਰਚਿੱਤ ਰਹੇ । ਹਾਕਮ ਨੇ ਪ੍ਰੋਗਰਾਮ ਹਾਸਲ ਕਰਨ ਲਈ ਕਿਸੇ ਟੀ ਵੀ ਚੈਨਲ ਦੀਆਂ ਮਿੰਤਾਂ ਨਹੀਂ ਕੀਤੀਆਂ । ਮੜ੍ਹਕ ਨਾਲ ਜਿਓਂ ਕਿ ਦਿਖਾਇਆ । ਅਖ਼ਬਾਰਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਨਹੀਂ ਦਿੱਤੇ ,ਕੈਸਿਟਾਂ ਰਿਲੀਜ਼ ਕਰਨ ਲਈ ਕੋਈ ਡਰਾਮਾਂ ਨਹੀਂ ਰਚਿਆ । ਉਸ ਨੂੰ ਸੁਰ ਸੰਗੀਤ ਦੀ ਪੂਰੀ ਸੋਝੀ ਸੀ ਅਤੇ ਉਹਦੀਆਂ ਇਹਨਾਂ ਕੈਸਿਟਾਂ ਮੇਲਾ ਯਾਰਾਂ ਦਾ,ਦਿਲ ਵੱਟੇ ਦਿਲ,ਝੱਲਿਆ ਦਿਲਾ ਵੇ,ਸੁਪਨਾ ਮਾਹੀ ਦਾ,ਕੋਲ ਬਹਿਕੇ ਸੁਣ ਸੱਜਣਾ,ਦਿਲ ਤੜਫ਼ੇ,ਗੱਭਰੂ ਪੰਜਾਬ ਦਾ,ਇਸ਼ਕ ਤੇਰੇ ਵਿੱਚ,ਚਰਖਾ ਅਤੇ ਛੱਲਾ ਨੇ ਬਾਜ਼ਾਰ ਵਿੱਚ ਧੁੰਮਾਂ ਪਾਈ ਰੱਖੀਆਂ । ਹਾਕਮ ਸੂਫ਼ੀ ਨੇ ਓਸ਼ੋ ਨੂੰ ਗੁਰੂ ਧਾਰਿਆ ਤਾਂ ਉਹਦੀ ਜ਼ਿੰਦਗੀ ਅਤੇ ਸੋਚ ਹੋਰ ਵੀ ਬਦਲ ਗਈ ।
                    ਆਪਣੀ ਮਿੱਟੀ ਨਾਲ ਜੁੜੇ ਰਹਿਣ ਵਾਲੇ, ਜ਼ਮੀਨੀ ਹਕੀਕਤਾਂ ਨੂੰ ਗਲ ਲਗਾਕੇ ਰੱਖਣ ਵਾਲੇ ਹਾਕਮ ਸੂਫੀ ਲਈ ਇੱਕ ਖੁਸ਼ਗਵਾਰ ਸਮਾਂ ਅਜਿਹਾ ਵੀ ਆਇਆ ਜਦ ਪੰਜਾਬੀ ਦੇ 10 ਸਿਖ਼ਰਲੇ ਗਾਇਕਾਂ ਵਿੱਚ ਉਸਦਾ ਨਾਅ ਬੋਲਣ ਲੱਗਿਆ । ਗੁਰਦਾਸ ਮਾਨ ਨਾਲ ਉਸਦੀ ਖੂਬ ਨਿਭਦੀ ਸੀ । ਦੋਨੋ ਇੱਕੋ ਸ਼ਹਿਰ ਦੇ,ਸਮਕਾਲੀ ਗਾਇਕ,ਇਕੱਠੇ ਹੀ ਸਟੇਜ ਕਾਰਜ ਕਰਦੇ ਰਹੇ ਸਨ । ਫਿਰ ਅਲੱਗ ਅਲੱਗ ਗਾਉਣ ਲੱਗੇ, ਕਰੀਬ 15 ਸਾਲਾਂ ਬਾਅਦ ਜਦ ਦੋਹਾਂ ਨੇ ਮਿਲਕੇ ਸੱਜਣਾ ਓ ਸੱਜਣਾ ਗਾਇਆ,ਤਾਂ ਸਰੋਤੇ ਨਸ਼ਿਆ ਗਏ ਸਨ । ਡੱਫਲੀ  ਜਿਸ ਦਾ ਮੁਢਲਾ ਨਾਅ ਖੰਜਰੀ ਹੁੰਦਾ ਸੀ ਨੂੰ ਸੱਭ ਤੋਂ ਪਹਿਲਾਂ ਹਾਕਮ ਨੇ ਹੀ ਸਟੇਜ ਉੱਤੇ ਲਿਆਂਦਾ ਅਤੇ ਗਾਇਕੀ ਦੇ ਨਾਲ ਨਾਲ ਐਕਸ਼ਨ ਕਰਨ ਦੀ ਪਿਰਤ ਦਾ ਵੀ ਅਗਾਜ਼ ਕਰਿਆ ।
                      ਗੁਰਦਾਸ ਮਾਨ ਅਤੇ ਹਾਕਮ ਸੂਫੀ ਨੇ ਜੋ ਕਵਾਲੀ ਹਿੰਦੀ ਫ਼ਿਲਮ ਵਿੱਚ ਪੇਸ਼ ਕੀਤੀ ,ਉਸ ਨੇ ਹਿੰਦੀ ਦੇ ਚਰਚਿੱਤ ਕਵਾਲਾਂ ਨੂੰ ਵੀ ਝੂਮਣ ਲਾ ਦਿੱਤਾ ਸੀ । ਤਿੜਕੀਆਂ ਕੰਧਾਂ ਦੇ ਅੰਗ ਸੰਗ ਲਿਪਟ ਕਿ ਲਿਓੜ ਵਰਗੀ ਜ਼ਿੰਦਗੀ ਹਾਂ ਜੀਅ ਰਹੇ ਵਰਗੇ ਗੰਭੀਰ ਅਤੇ ਸਾਹਿਤਕ ਸ਼ਬਦ ਹਾਕਮ ਦਾ ਹਾਸਲ ਹਨ । ਉਸ ਨੂੰ ਦੁਨੀਆਂਦਾਰੀ ਵਾਲੀ ਚਲਾਕੀ ਨਹੀਂ ਸੀ ਆਉਂਦੀ,ਕਈ ਵਾਰ ਅਜਿਹਾ ਵੀ ਹੋਇਆ ਕਿ ਉਹ ਸਿਵਿਆਂ ਵਿਚਲੇ ਦਰੱਖਤਾਂ ਹੇਠ ਸੌਂ ਲੈਂਦਾ । ਜਿੱਥੇ ਹੁਣ ਉਹਦਾ ਪੱਕਾ ਵਾਸਾ ਹੋ ਗਿਆ ਹੈ ।ਇਸ ਬਾਰੇ ਉਹ ਹਸਦਾ ਹਸਦਾ ਕਿਹਾ ਕਰਦਾ ਸੀ ਕਿ ਜਦੋਂ ਕੋਈ ਮਰਦਾ ਹੈ ਤਾਂ ਲੋਕ ਉਸ ਨੂੰ ਸਿਵਿਆਂ ਵਿੱਚ ਲਿਆਉਂਦੇ ਹਨ,ਪਰ ਮੇਰੀ ਗੱਲ ਏਦੂੰ ਉਲਟ ਹੋਣੀ ਹੈ,ਪਹਿਲਾਂ ਮੇਰੀ ਲਾਸ਼ ਨੂੰ ਸਿਵਿਆਂ ਵਿੱਚੋਂ ਘਰ ਲਿਜਾਣਗੇ ਅਤੇ ਫਿਰ ਵਾਪਸ ਲਿਆਉਣਗੇ । ਪੜ੍ਹਾਈ ਸਮੇ ਉਸਦਾ ਛੋਟੀ ਉਮਰ ਵਿੱਚ ਹੀ ਪੇਟਿੰਗ ਅਤੇ ਬੁੱਤ ਤਰਾਸ਼ੀ ਨਾਲ ਲਗਾਓ ਸੀ । ਛੋਟੀ ਉਮਰ ਵਿੱਚ ਹੀ ਉਸ ਨੇ ਗੁਣਗੁਨਾਉਣਾ ਵੀ ਸ਼ੁਰੂ ਕਰ ਦਿੱਤਾ ਸੀ । ਕਹਿੰਦੇ ਹਨ ਕਿ ਇੱਕ ਵਾਰ ਇੱਕ ਲਾ-ਵਾਰਸ ਲਾਸ਼ ਦਾ ਇਹਨਾਂ ਕੁੱਝ ਮੁਡਿਆਂ ਨੇ ਰਲਕੇ ਸਸਕਾਰ ਕਰਿਆ,ਅਤੇ ਸਾਰੀ ਰਾਤ ਉਸ ਦੀ ਚਿਖਾ ਕੋਲ ਬੈਠੇ ਹੀ ਗਾਉਂਦੇ ਰਹੇ । ਅੱਜ ਵੱਡੇ ਵੱਡੇ ਅਮੀਰਜਾਦਿਆਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਰੋਜ਼ਾਨਾ ਕਿੰਨੀ ਆਮਦਨ ਹੈ । ਕਰੋੜਾਂ ਰੁਪਿਆ ਲਕੋਦੇ ਹਨ ,ਲੱਖਾ ਰੁਪਏ ਟੈਕਸ ਭਰਦੇ ਹਨ । ਇਹਨਾ ਦੀਆਂ ਭਰੀਆਂ ਤਜੌਰੀਆਂ ਦੇ ਸਾਹਮਣੇ ਇੱਕ ਗਰੀਬ ਪਰਿਵਾਰ ਦਾ ਜੰਮਪਲ ਸਿਰਫ਼ 60 ਸਾਲ ਦੀ ਉਮਰ ਵਿੱਚ ਇਲਾਜ ਦੀ ਘਾਟ ਕਾਰਣ ਸਾਥੋਂ ਵਿਛੜ ਗਿਆ । ਪਰ ਹੀਰੇ ਦੀ ਪਰਖ ਜੌਹਰੀ ਹੀ ਜਾਣਦੇ ਹਨ ,ਇਹਨਾਂ ਲੋਕਾਂ ਨੂੰ ਇਹਦੀ ਕੀਮਤ ਅਤੇ ਅਸਲੀਅਤ ਦਾ ਹੀ ਪਤਾ ਨਹੀਂ ਹੁੰਦਾ ।
               ਲੋਕ  ਹਾਕਮ ਸੂਫੀ ਨੂੰ ਗੁਰਦਾਸ ਮਾਨ ਦਾ ਉਸਤਾਦ ਕਹਿੰਦੇ ਰਹੇ । ਗੁਰਦਾਸ ਮਾਨ ਦਾ ਕਹਿਣਾ ਹੁੰਦਾ ਸੀ ਕਿ ਆਤਮ ਪ੍ਰਕਾਸ਼ ਅਤੇ ਚਰਨਜੀਤ ਅਹੂਜਾ ਤੋਂ ਗੀਤ ਸੰਗੀਤ ਬਾਰੇ ਕੁੱਝ ਕੁ ਜਾਣਕਾਰੀ ਹਾਸਲ ਕੀਤੀ ਹੈ । ਪਰ ਗੁਰਦਾਸ ਮਾਨ ਨੇ ਕਦੇ ਵੀ ਇਹ ਗੱਲ ਨਹੀਂ ਆਖੀ ਕਿ ਹਾਕਮ ਸੂਫੀ ਉਸਦਾ ਉਸਤਾਦ ਨਹੀਂ ਹੈ । ਉਹ ਕਹਿ ਦਿਆ ਕਰਦਾ ਏ ਠੀਕ ਏ ਬਾਬਿਓ । ਗੱਲ ਭਾਵੇਂ ਕੋਈ ਵੀ ਰਹੀ ਹੋਵੇ ਦੋਹਾਂ ਦਾ ਪਿਆਰ ਬਹੁਤ ਸੀ । ਗੁਰਦਾਸ ਮਾਨ ਉਸ ਨੂੰ ਮਿਲੇ ਬਗੈਰ ਨਹੀਂ ਸੀ ਰਹਿ ਸਕਿਆ ਕਰਦਾ । ਹੁਣ ਗੁਰਦਾਸ ਮਾਨ ਕੀਹਨੂੰ ਮਿਲੂਗਾ,ਲੋਕ ਉਸ ਕਾਲੀ ਕੰਬਲੀ ਓੜੀ ਵਾਲੇ ਨੂੰ ਕਿੱਥੋਂ ਲੱਭਣਗੇ । ਪਰ ਉਹ ਅਜਿਹੀਆਂ ਅਮਿਟ ਪੈੜਾ ਪਾ ਕਿ ਗਿਆ ਏ ,ਜਿੰਨ੍ਹਾਂ ਨੂੰ ਕੋਈ ਮਿਟਾ ਨਹੀਂ ਸਕਦਾ । ਉਹਦੀਆਂ ਯਾਦਾਂ ਇਤਿਹਾਸ ਦੀ ਬੁੱਕਲ ਦਾ ਨਿੱਘ ਬਣੀਆਂ ਰਹਿਣਗੀਆਂ,ਜਿਤਨੀ ਦੇਰ ਤੱਕ ਸੂਫੀ ਗਾਇਕੀ ਅਤੇ ਸਾਫ਼ ਸੁਥਰੀ ਗਾਇਕੀ ਦੀ ਗੱਲ ਤੁਰਦੀ ਰਹੇਗੀ ।
**********************
ਰਣਜੀਤ ਸਿੰਘ ਪ੍ਰੀਤ
98157-07232

Wednesday, September 5, 2012


    ਦੂਜੀਆਂ ਓਲੰਪਿਕ ਖੇਡਾਂ ਵਾਂਗ ਹੀ ਸਮਝਿਆ ਜਾਵੇ ਪੈਰਾਲੰਪਿਕ ਖੇਡਾਂ ਨੂੰ
                                               ਰਣਜੀਤ ਸਿੰਘ ਪ੍ਰੀਤ
ਪੈਰਾਲੰਪਿਕ ਖੇਡਾਂ ਲੰਦਨ ਵਿੱਚ ਸ਼ੁਰੂ ਹੋ ਚੁਕੀਆਂ ਹਨ । ਪਰ ਅਫਸੋਸ ਅਤੇ ਦੁੱਖ ਦੀ ਗੱਲ ਇਹ ਹੈ ਕਿ ਜਿਵੇਂ 12 ਅਗਸਤ ਨੂੰ ਖ਼ਤਮ ਹੋਈਆਂ ਓਲੰਪਿਕ ਖੇਡਾਂ ਨੂੰ ਪ੍ਰਚਾਰਿਆ-ਪ੍ਰਸਾਰਿਆ ਗਿਆ,ਉਸ ਪੱਧਰ ਉੱਤੇ ਇਹ ਖੇਡਾਂ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਹਨ । ਇਹ ਵੀ ਗਰਮ ਰੁੱਤ ਅਤੇ ਸਰਦ ਰੁੱਤ ਖੇਡਾਂ ਹਨ । ਇਹਨਾਂ ਵਿੱਚ ਵੀ ਰਿਕਾਰਡ ਬਣਦੇ,ਟੁਟਦੇ ਹਨ । ਡੋਪਿੰਗ ਦੀ ਬਜਾਏ ਕੁੱਝ ਹੋਰ ਤਰੀਕੇ ਵੀ ਖੇਡ ਪ੍ਰਫਾਰਮੈਂਸ ਲਈ ਵਰਤੇ ਜਾਂਦੇ ਹਨ । ਇੰਟਰਨੈਸ਼ਨਲ ਪੈਰਾਲੰਪਿਕ ਕਮੇਟੀ (ਆਈਪੀਸੀ) ਵੀ ਬਣੀ ਹੋਈ ਹੈ,ਕੋਚਾਂ-ਖਿਡਾਰੀਆਂ ਲਈ ਵੱਡੇ ਵੱਡੇ ਇਨਾਮ ਵੀ ਮਿਥੇ ਗਏ ਹਨ । ਪਰ ਫਿਰ ਵੀ ਇਹ ਖੇਡਾਂ ਗੁੰਮਨਾਮੀ ਦਾ ਸ਼ਿਕਾਰ ਹਨ । ਅਧੁਨਿਕ ਓਲੰਪਿਕ ਖੇਡਾਂ 1896 ਨੂੰ ਸ਼ੁਰੂ ਹੋਈਆਂ ਅਤੇ 1900 ਤੋ 1908 ਤੱਕ ਦੀਆਂ ਓਲੰਪਿਕ ਖੇਡਾਂ ਵਿੱਚ ਪੋਲੀਓ ਦਾ ਸ਼ਿਕਾਰ ਹੋਏ ਅਮਰੀਕੀ ਅਥਲੀਟ ਰੇਮੰਡ ਰੇਅ ਕਲਾਰਿੰਸ ਐਵਰੀ ਨੇ ਲੰਬੀ ਛਾਲ,ਉੱਚੀ ਛਾਲ,ਤੀਹਰੀ ਛਾਲ ਵਿੱਚ ਤੰਦਰੁਸਤ ਅਥਲੀਟਾਂ ਨੂੰ ਲਾਗੇ ਨਾ ਫਟਕਣ ਦਿੱਤਾ । ਇਸ ਨੇ 8 ਸੋਨ ਤਮਗੇ ਜਿੱਤੇ,ਕਾਂਸੀ ਜਾਂ ਚਾਂਦੀ ਦਾ ਕੋਈ ਤਮਗਾ ਪਸੰਦ ਨਾ ਕਰਿਆ । ਜਿਹੜਾ ਉਸ ਨੇ 29 ਅਗਸਤ 1904 ਨੂੰ 3.47 ਮੀਟਰ ਲੰਬੀ ਛਾਲ ਲਗਾਕੇ ਵਿਸ਼ਵ ਰਿਕਾਰਡ ਬਣਾਇਆ,ਉਹ ਤੰਦਰੁਸਤਾਂ ਲਈ 1938 ਤੱਕ ਵੰਗਾਰ ਬਣਿਆਂ ਰਿਹਾ । 

                      1904 ਦੀਆਂ ਓਲੰਪਿਕ ਖੇਡਾਂ ਵਿੱਚ ਬਣਾਉਟੀ ਖੱਬੀ ਲੱਤ ਸਹਾਰੇ ਅਮਰੀਕੀ ਜਿਮਨਾਸਿਟ ਜੌਰਜ ਲੁਡਵਿਗ ਫਰੈਂਡਰਿਚ ਜੂਲੀਅਸ ਆਇਸਰ ਨੇ 29 ਅਕਤੂਬਰ ਨੂੰ 6 ਤਮਗੇ (3 ਸੋਨ,2 ਚਾਂਦੀ,ਇੱਕ ਕਾਂਸੀ) ਜਿੱਤੇ । ਇਸ ਤੋਂ ਬਾਅਦ ਕਿਸੇ ਬਣਾਉਟੀ ਅੰਗ ਵਾਲੇ ਨੇ 2008 ਦੀਆਂ ਖੇਡਾਂ ਤੱਕ ਹਿੱਸਾ ਨਹੀਂ ਲਿਆ । ਪੇਈਚਿੰਗ 2008 ਖੇਡਾਂ ਸਮੇ ਦੱਖਣੀ ਅਫਰੀਕਾ ਦੀ ਨੈਟਲੀ ਡੂ ਟੋਇਟ ਹੀ ਅਜਿਹੀ ਪਹਿਲੀ ਮਹਿਲਾ ਤੈਰਾਕ ਸੀ,ਜਿਸ ਦੀ 14 ਸਾਲ ਦੀ ਉਮਰ ਵਿੱਚ ਫਰਵਰੀ 2001 ਕਾਰ ਦੀ ਟੱਕਰ ਵੱਜਣ ਕਾਰਣ ਗੋਡੇ ਕੋਲੋਂ ਖੱਬੀ ਲੱਤ ਕੱਟਣੀ ਪਈ ਸੀ,ਅਤੇ ਉਹ ਬਣਾਉਟੀ ਲੱਤ ਸਹਾਰੇ ਤੁਰਦੀ ਸੀ । ਉਹਦੇ ਲਈ ਅਤੇ ਅਪਾਹਜ ਖਿਡਾਰੀਆਂ ਜਾਂ ਦੂਸਰਿਆਂ ਲਈ ਇਹ ਬਹੁਤ ਫ਼ਖ਼ਰ ਵਾਲੀ ਗੱਲ ਹੈ ਕਿ ਉਹ ਟੀਮ ਦੀ ਝੰਡਾ ਬਰਦਾਰ ਵੀ ਸੀ । ਉਸ ਨੇ ਚੀਨ ਦੀਆਂ ਪੈਰਾਲੰਪਿਕ ਸਮੇ ਵੀ ਇਹ ਫ਼ਰਜ਼ ਮਾਣ ਨਾਲ ਨਿਭਾਇਆ । ਲੰਦਨ ਓਲੰਪਿਕ ਸਮੇ ਬਲੇਡ ਰੱਨਰ ਵਜੋਂ ਜਾਣੇ ਜਾਂਦੇ ਦੱਖਣੀ ਅਫਰੀਕੀ ਅਥਲੀਟ ਆਸਕਰ ਪਿਸਟੋਰੀਅਸ ਨੇ ਵੀ ਦੋਨੋ ਬਣਾਉਟੀ ਪੈਰਾਂ ਨਾਲ ਦੌੜ ਲਗਾਈ ਅਤੇ ਅੱਠਵੇਂ ਸਥਾਨ ਉੱਤੇ ਰਿਹਾ । ਪੋਲੈਂਡ ਦੀ ਨਤਾਲਿਆ ਜਿਸ ਦਾ ਸੱਜਾ ਹੱਥ ਹੀ ਨਹੀਂ ਹੈ ਨੇ ਵੀ  ਟੇਬਲ ਟੇਨਿਸ ਖਿਡਾਰਨ ਵਜੋਂ ਹਿੱਸਾ ਲਿਆ ।
                          ਦੂਜੇ ਵਿਸ਼ਵ ਯੁੱਧ ਸਮੇ ਅਪਾਹਜ ਹੋਏ ਦਿਗਜ਼ਾਂ ਨੂੰ ਉਥਾਨ ਦੇਣ ਲਈ,ਇਲਾਜ ਕਰਨ ਦੇ ਨਾਲ ਨਾਲ ਸਟੌਕ ਮੰਡਵਿਲੇ ਹਸਪਤਾਲ ਦੇ ਡਾਕਟਰ ਲੁਡਵਿਗ ਗੁੱਟਮਾਨ ਨੇ ਪੈਰਾਲੰਪਿਕ ਖੇਡਾਂ ਦੀ 1948 ਲੰਦਨ ਵਿੱਚ ਮੋਹੜੀ ਗੱਡੀ । ਛੋਟੇ ਰੂਪ ਨਾਲ ਇਹ 1952 ਨੂੰ ਵੀ ਹੋਈਆਂ । ਪਰ ਇਹ 1960 ਰੋਮ ਓਲੰਪਿਕ ਤੋਂ ਲਗਾਤਾਰ ਹੋਣ ਲੱਗੀਆਂ । ਉਦੋਂ 18 ਤੋਂ 25 ਸਤੰਬਰ ਤੱਕ 23 ਮੁਲਕਾਂ ਦੇ 400 ਖਿਡਾਰੀਆਂ ਨੇ 8 ਖੇਡਾਂ ਦੀਆਂ 57 ਈਵੈਂਟਸ ਵਿੱਚ ਭਾਗ ਲਿਆ ਸੀ । ਤਮਗਾ ਸੂਚੀ ਵਿੱਚ ਇਟਲੀ 29,28,23=80 ਤਮਗਿਆਂ ਨਾਲ ਸਿਖ਼ਰ ਉੱਤੇ ਸੀ । ਟੋਕੀਓ ਵਿੱਚ 1964 ਨੂੰ 21 ਦੇਸ਼ਾਂ ਦੇ 375 ਖਿਡਾਰੀਆਂ ਨੇ 9 ਖੇਡਾਂ ਦੀਆਂ 144 ਵੰਨਗੀਆਂ ਵਿੱਚ 3 ਤੋਂ 12 ਨਵੰਬਰ ਤੱਕ ਭਾਗ ਲਿਆ । ਇਸ ਵਾਰੀ ਅਮਰੀਕਾ 50,41,32=123 ਨਾਲ ਮੀਰੀ ਰਿਹਾ । ਤੈਲਅਵੀਵ ਵਿਖੇ 1968 ਵਿੱਚ 10 ਖੇਡਾਂ ਦੀਆਂ 181 ਵੰਨਗੀਆਂ ਲਈ ,29 ਮੁਲਕਾਂ ਦੇ 750 ਖਿਡਾਰੀ 4 ਤੋਂ 13 ਨਵੰਬਰ ਤੱਕ ਤਮਗਿਆਂ ਲਈ ਸੰਘਰਸ਼ ਕਰਦੇ ਰਹੇ । ਅਮਰੀਕਾ ਫਿਰ ਝੰਡੀ ਲੈ ਗਿਆ । ਜਰਮਨੀ ਦੇ ਸ਼ਹਿਰ ਹੈਲਬਰਗ ਵਿੱਚ 41 ਦੇਸ਼ਾਂ ਦੇ 1004 ਖਿਡਾਰੀਆਂ ਨੇ 10 ਖੇਡਾਂ ਦੇ 187 ਵਰਗਾਂ ਵਿੱਚ 2 ਤੋਂ 11 ਅਗਸਤ 1972 ਤੱਕ,ਭਾਗ ਲਿਆ । ਜਰਮਨੀ 28,17,22=67 ਨਾਲ ਸਿਖ਼ਰ ‘ਤੇ ਰਿਹਾ ।

                    ਟਰਾਂਟੋ 1976 ਖੇਡਾਂ ਵਿੱਚ 32 ਮੁਲਕਾਂ ਦੇ 1657 ਖਿਡਾਰੀ,(1404 ਪੁਰਸ਼,253 ਮਹਿਲਾਵਾਂ) ਨੇ 13 ਖੇਡਾਂ ਦੀਆਂ 447 ਸ੍ਰੇਣੀਆਂ ਵਿੱਚ 3 ਤੋਂ 11 ਅਗਸਤ ਤੱਕ ਹਿੱਸਾ ਲਿਆ । ਅਮਰੀਕਾ ਫਿਰ ਮੁਹਰੀ ਰਿਹਾ ਅਤੇ ਭਾਰਤ ਗੈਰਹਾਜ਼ਰ । ਨੀਦਰਲੈਂਡ ਵਿਖੇ 1980 ਨੂੰ 1973 ਖਿਡਾਰੀਆਂ ਨੇ 42 ਦੇਸ਼ਾਂ ਤੋਂ,12 ਖੇਡਾਂ ਦੇ 489 ਵਰਗਾਂ ਵਿੱਚ 21 ਤੋਂ 30 ਜੂਨ ਤੱਕ ਭਾਗ ਲਿਆ । ਅਮਰੀਕਾ 75,66,54=195 ਤਮਗਿਆਂ ਨਾਲ ਮੀਰੀ ਬਣਿਆਂ । ਅਗਲੀਆਂ 1984 ਵਾਲੀਆਂ ਇਹਨਾਂ ਖੇਡਾਂ ਦੀਆਂ ਕੁੱਝ ਵੰਨਗੀਆਂ ਅਮਰੀਕਾ ਵਿੱਚ ਅਤੇ ਕੁੱਝ ਇੰਗਲੈਂਡ ਵਿੱਚ ਹੋਈਆਂ । ਅਮਰੀਕਾ ਵਿੱਚ 17 ਤੋਂ 30 ਜੂਨ ਤੱਕ,ਇੰਗਲੈਂਡ ਵਿੱਚ 22 ਜੁਲਾਈ ਤੋਂ ਪਹਿਲੀ ਅਗਸਤ ਤੱਕ ਨੇਪਰੇ ਚੜ੍ਹੀਆਂ । ਤਮਗਾ ਸੂਚੀ ਵਿੱਚ ਅਮਰੀਕਾ ਅੱਵਲ ਰਿਹਾ ,ਭਾਰਤ ਨੇ ਵੀ 2 ਚਾਂਦੀ ਦੇ,2 ਕਾਂਸੀ ਦੇ ਤਮਗੇ ਜਿੱਤਕੇ 37 ਵਾਂ ਸਥਾਨ ਲਿਆ । ਸਿਓਲ 1988 ਦੀਆਂ ਓਲੰਪਿਕ ਸਮੇ 24 ਸਾਲਾਂ ਬਾਅਦ ਫੈਸਲਾ ਕੀਤਾ ਗਿਆ ਕਿ ਇਹ ਖੇਡਾਂ ਵੀ ਆਮ ਖੇਡਾਂ ਵਾਲੇ ਸਥਾਨ ‘ਤੇ ਹੀ ਹੋਇਆ ਕਰਨਗੀਆਂ । ਇਸ ਵਾਰੀ 61 ਦੇਸ਼ਾਂ ਦੇ 3057 ਖਿਡਾਰੀਆਂ ਨੇ 16 ਖੇਡਾਂ ਦੀਆਂ 732 ਵੰਨਗੀਆਂ ਵਿੱਚ 15 ਤੋਂ 24 ਅਕਤੂਬਰ ਤੱਕ ਸ਼ਿਰਕਤ ਕੀਤੀ । ਅਮਰੀਕਾ ਫਿਰ ਮੀਰੀ ਰਿਹਾ ।
                          ਬਾਰਸਿਲੋਨਾ ਵਿੱਚ 1992 ਨੂੰ 3020 ਖਿਡਾਰੀ 82 ਮੁਲਕਾਂ ਤੋਂ 15 ਖੇਡਾਂ ਦੀਆਂ 487 ਕਿਸਮਾਂ ਵਿੱਚ 3 ਤੋਂ 14 ਸਤੰਬਰ ਤੱਕ ਭਾਗ ਲੈਣ ਆਏ । ਐਟਲਾਂਟਾ ਵਿਖੇ 1996 ਨੂੰ 104 ਦੇਸ਼ਾਂ (2469 ਪੁਰਸ਼,790 ਮਹਿਲਾਵਾਂ) ਨੇ 20 ਖੇਡਾਂ ਦੀਆਂ 508 ਸ੍ਰੇਣੀਆਂ ਵਿੱਚ 16 ਤੋਂ 25 ਅਗਸਤ ਤੱਕ ਭਾਗ ਲਿਆ ,1992 ਵਾਂਗ ਇਸ ਵਾਰੀ ਵੀ ਅਮਰੀਕਾ ਮੁਹਰੀ ਰਿਹਾ । ਸਿਡਨੀ 2000 ਖੇਡਾਂ ਵਿੱਚ 127 ਮੁਲਕਾਂ ਤੋਂ (2867 ਪੁਰਸ਼,979 ਔਰਤਾਂ) ਨੇ 18 ਤੋਂ 29 ਅਕਤੂਬਰ ਤੱਕ 20 ਖੇਡਾਂ ਦੇ 551 ਵਰਗਾਂ ਵਿੱਚ ਹਿੱਸਾ ਲਿਆ । ਹੈਰਾਨੀਜਨਕ ਗੱਲ ਇਹ ਰਹੀ ਕਿ ਜਿੱਥੇ ਆਸਟਰੇਲੀਆ ਨੇ ਪਹਿਲਾ ਸਥਾਨ ਮੱਲਿਆ ਉੱਥੇ ਅਮਰੀਕਾ ਨੂੰ 5 ਵੀਂ ਪੁਜ਼ੀਸ਼ਨ ਹਾਸਲ ਹੋਈ । ਏਥਨਜ਼ 2004 ਸਮੇ 136 ਮੁਲਕਾਂ ਤੋਂ 3806 ਖਿਡਾਰੀਆਂ ਨੇ,19 ਖੇਡਾਂ ਦੇ 519 ਵਰਗਾਂ ਵਿੱਚ 17 ਤੋਂ 28 ਸਤੰਬਰ ਤੱਕ ਭਾਗ ਲਿਆ । ਪਹਿਲੀ ਵਾਰੀ ਸ਼ਾਮਲ ਚੀਨ ਨੇ ਤਮਗਾ ਸੂਚੀ ਵਿੱਚ ਪਹਿਲਾ ਸਥਾਨ ਮੱਲਿਆ ।
                        ਪੇਈਚਿੰਗ 2008 ਨੂੰ 4200  ਖਿਡਾਰੀਆਂ ਨੇ 148 ਮੁਲਕਾਂ ਤੋਂ 20 ਖੇਡਾਂ ਦੇ 472 ਵਰਗਾਂ ਵਿੱਚ 6 ਤੋਂ 17 ਸਤੰਬਰ ਤੱਕ ਹਿੱਸਾ ਲਿਆ । ਚੀਨ ਫਿਰ ਮੁਹਰੀ ਰਿਹਾ । ਲੰਦਨ 2012 ਵਿੱਚਲੀਆਂ ਇਹਨਾਂ ਖੇਡਾਂ ਵਿੱਚ ਇਸ ਵਾਰੀ 164 ਦੇਸ਼ਾਂ ਦੇ 4294 ਖਿਡਾਰੀ 20 ਖੇਡਾਂ ਦੀਆਂ 503 ਈਵੈਂਟਸ ਵਿੱਚ 9 ਸਤੰਬਰ ਤੱਕ ਜੇਤੂ ਬਣਨ ਲਈ ਸੰਘਰਸ਼ ਕਰ ਰਹੇ ਹਨ । ਪਰ ਲਗਦਾ ਏ ਚੀਨ ਕਿਸੇ ਨੂੰ ਲਾਗੇ ਨਹੀਂ ਫਟਕਣ ਦੇਵੇਗਾ ।

Saturday, September 1, 2012

ਇਮਰੋਜ਼ ਇੱਕ ਰੌਚਕ ਦਾਸਤਾਂ


                    ਇਮਰੋਜ਼ ਇੱਕ ਰੌਚਕ ਦਾਸਤਾਂ
                              ਰਣਜੀਤ ਸਿੰਘ ਪ੍ਰੀਤ
                  ਕੱਲ੍ਹ 31 ਅਗਸਤ ਮਰਦਾਂ ਵਰਗੀ ਔਰਤ ਅੰਮ੍ਰਿਤ ਕੌਰ ਦਾ ਜਨਮ ਦਿਨ ਸੀ । ਜਿਸ ਦਾ ਪਹਿਲਾ ਵਿਆਹ ਸੰਪਾਦਕ ਪ੍ਰੀਤਮ ਸਿੰਘ ਨਾਲ 1935 ਨੂੰ 16 ਸਾਲ ਦੀ ਉਮਰ ਵਿੱਚ ਹੋਇਆ ਸੀ ਅਤੇ ਉਹ ਅੰਮ੍ਰਿਤਾ ਪ੍ਰੀਤਮ ਅਖਵਾਉਂਣ ਲੱਗੀ । ਦੇਸ਼ ਦੀ ਵੰਡ ਸਮੇ 28 ਸਾਲਾਂ ਦੀ ਗਰਭਵਤੀ ਅੰਮ੍ਰਿਤਾ ਨੇ ਲੋਕਾਂ ਦੀ ਦੁਰਦਸ਼ਾ ਵੇਖ ਕਿ ਵਾਰਸ ਸ਼ਾਹ ਨੂੰ ਹਾਕਾਂ ਮਾਰੀਆਂ ਸਨ ਕਿ ਕਬਰਾਂ ਵਿੱਚੋਂ ਉਠ ਕੇ ਵੇਖ ਕੀ ਕੀ ਹੋ ਰਿਹਾ ਹੈ ? ਫਿਰ ਦਿੱਲੀ  ਵਸੀ ਅੰਮ੍ਰਿਤਾ ਨੇ ਨਾਗਮਣੀ ਵਰਗੇ ਸਾਹਿਤਕ ਮੈਗ਼ਜ਼ੀਨ ਦੇ ਨਾਲ ਨਾਲ 100 ਦੇ ਕਰੀਬ ਕਿਤਾਬਾਂ ਵੀ ਲਿਖੀਆਂ,ਪਿੰਜਰ ਅਤੇ ਰਸੀਦੀ ਟਿਕਟ ਵੀ ਉਹਦੇ ਹਾਸਲ ਰਹੇ । ਦੇਸ਼ ਦੇ ਵੱਡੇ ਵੱਡੇ ਇਨਾਮ ਸਨਮਾਨ ਹਾਸਲ ਕੀਤੇ । ਜਦ 1960 ਵਿੱਚ ਉਹ ਸਾਹਿਰ ਲੁਧਿਆਣਵੀ ਦੇ ਨੇੜੇ ਆਈ ਤਾਂ ਪ੍ਰੀਤਮ ਸਿੰਘ ਤੋਂ ਤਲਾਕ ਲੈ ਲਿਆ । ਪਰ ਇਸ ਤੋਂ ਉਲਟ ਸਾਹਿਰ ਦੀ ਨੇੜਤਾ ਗਾਇਕਾ ਸੁਧਾ ਮਲਹੋਤਰਾ ਨਾਲ ਹੋ ਗਈ । ਅੰਮ੍ਰਿਤਾ ਨੇ ਇਸ ਦੁਖ ਨੂੰ ਲੈ ਕੇ ਕਿਤਾਬ ਸੁਨੇਹੜੇ ਲਿਖੀ । ਜਿਸ ਨੇ ਇਹ ਪੜ੍ਹੀ ਹੈ ਉਹ ਇਸ ਤੋਂ ਸਾਰਾ ਕੁੱਝ ਸਮਝ ਸਕਿਆ ਹੋਵੇਗਾ ।
                    ਅੰਮ੍ਰਿਤਾ ਨੇ ਔਰਤ ਦੀ ਤਰਾਸਦੀ ਨੂੰ ਬਿਆਂਨ ਕਰਦਿਆਂ “ਔਰਤ ਇੱਕ ਦ੍ਰਿਸ਼ਟੀਕੋਣ” ਲਿਖੀ। ਉਸ ਨੇ ਮੁੰਡਿਆਂ ਦੇ ਜਨਮ ਦਿਨਾਂ ਨਾਲ ਸਬੰਧਤ ਲੋਹੜੀ ਵਰਗੇ ਤਿਓਹਾਰਾਂ ਨੂੰ ਵੀ ਨਿੰਦਿਆਂ,ਏਥੋਂ ਤੱਕ ਕਿ ਬੰਦ ਕਰ ਦੇਣ ਦਾ ਵੀ ਹੋਕਾ ਦਿੱਤਾ । ਜਿੰਨ੍ਹਾਂ ਨਾਲ ਲੜਕੀਆਂ ਦੀ ਮਾਨਸਿਕਤਾ ਨੂੰ ਖ਼ੋਰਾ ਲਗਦਾ ਹੈ । ਅੰਮ੍ਰਿਤਾ ਦੀਆਂ ਬਹੁਤੀਆਂ ਕਿਤਾਬਾਂ ਉੱਤੇ ਇਮਰੋਜ਼ ਦੇ ਹੀ ਬਣਾਏ ਹੋਏ ਪੈੱਨ ਸਕੈੱਚ ਹਨ । ਇਮਰੋਜ਼ ਇੱਕ ਅਜਿਹਾ ਨਾਅ ਹੈ, ਜਿਸ ਨੂੰ ਬਹੁਤ ਸਾਰੇ ਲੋਕ ਮੁਸਲਮਾਨ ਮੰਨਦੇ ਹਨ । ਬਹੁਤਿਆਂ ਨੂੰ ਅੱਜ ਵੀ ਅਸਲੀਅਤ ਦਾ ਪਤਾ ਨਹੀਂ ਹੈ । ਅੱਜ ਏਸੇ ਜਾਣਕਾਰੀ ਦੇ ਮਕਸਦ ਨਾਲ ਇਹ ਸੰਖੇਪ ਜਿਹਾ ਵੇਰਵਾ ਤੁਹਾਡੇ ਸਭ ਲਈ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ।
                     ਅੰਮ੍ਰਿਤਾ ਦੀ ਇੱਕ ਉਰਦੂ ਵਿੱਚ ਅਨੁਵਾਦ ਕੀਤੀ ਰਚਨਾ “ਤਜ਼ਾਰਤ ਦਾ ਸੁਆਲ ”1958 ਨੂੰ ਉਰਦੂ ਮੈਗ਼ਜ਼ੀਨ ਸ਼ਮ੍ਹਾਂ ਵਿੱਚ ਛਪੀ । ਇਸ ਤੋਂ ਅੱਗੇ ਇੱਕ ਹੋਰ ਕਹਾਣੀ ਸੀ “ਰੁਖਸਾਰੋਂ ਪਰ ਖਿਲੇ ਗੁਲਾਬ “ਇਸ ਕਹਾਣੀ ਨਾਲ ਸਬੰਧਤ ਜੋ ਖ਼ੂਬਸੂਰਤ ਔਰਤ ਦਾ ਖੁਸ਼ਮਿਜਾਜ਼ ਚਿਹਰਾ ਚਿਤਰਿਆ ਗਿਆ ਸੀ,ਉਸ ਦੀਆਂ ਗੱਲ੍ਹਾਂ ਉੱਤੇ ਖਿੜੇ ਗੁਲਾਬ ਦੇ ਮਨਮੋਹਕ ਫੁੱਲ ਉਲੀਕੇ ਹੋਏ ਸਨ । ਇਹ ਸਾਰੀ ਸੋਚ ਅਤੇ ਮਿਹਨਤ ਮੈਗ਼ਜ਼ੀਨ ਵਿੱਚ ਆਰਟਿਸਟ ਵਜੋਂ ਕੰਮ ਕਰਦੇ ਇੰਦਰਜੀਤ ਦੀ ਸੀ । ਜਦ ਮੈਗ਼ਜ਼ੀਨ ਅੰਮ੍ਰਿਤਾ ਕੋਲ ਪਹੁੰਚਿਆ ਤਾਂ ਉਹ ਇਸ ਤਸਵੀਰ ਤੋਂ ਬਹੁਤ ਪ੍ਰਭਾਵਿਤ ਹੋਈ । ਉਸ ਨੇ ਆਪਣੀ ਅਗਲੀ ਕਿਤਾਬ ਉੱਤੇ ਅਜਿਹਾ ਚਿਤਰ ਬਨਵਾਉਣ ਲਈ ਮਨ ਵਿੱਚ ਆਈ ਗੱਲ ਨੂੰ ਕਰਮਜੀਤ ਸਿੰਘ ਔਜਲਾ ਨਾਲ ਸਾਂਝਾ ਕੀਤਾ । ਔਜਲਾ ਨੇ ਭਾਪਾ ਪ੍ਰੀਤਮ ਸਿੰਘ ਪ੍ਰੈੱਸ ਵਾਲਿਆਂ ਨਾਲ ਇਹ ਗੱਲ ਸਾਂਝੀ ਕੀਤੀ,ਤਾਂ ਉਹਨਾਂ ਅੱਗੋਂ ਇਹ ਕੰਮ ਹਜ਼ਾਰਾ ਸਿੰਘ ਦੇ ਜ਼ਿੰਮੇ ਲਗਾ ਦਿੱਤਾ । ਜ਼ਿੰਮੇਵਾਰੀ ਸਮਝਦਿਆਂ ਅਤੇ ਅੰਮ੍ਰਿਤਾ ਦੀ ਗੱਲ ਨੂੰ ਨੇਪਰੇ ਚਾੜ੍ਹਨ ਦੇ ਇਰਾਦੇ ਨਾਲ ਹਜ਼ਾਰਾ ਸਿੰਘ ਜੀ ਸ਼ਮ੍ਹਾਂ ਮੈਗਜ਼ੀਨ ਦੇ ਦਫ਼ਤਰ ਜਾ ਪਹੁੰਚੇ । ਉਹਨਾਂ ਨੇ ਚੌਥੀ ਮੰਜ਼ਿਲ ਉੱਤੇ ਕੰਮ ਕਰ ਰਹੇ ਇੰਦਰਜੀਤ ਕੋਲ ਅੰਮ੍ਰਿਤਾ ਪ੍ਰੀਤਮ ਦੇ ਨਾਅ ਵਾਲੀ ਸਲਿੱਪ ਭੇਜ ਦਿੱਤੀ ।
                ਇੰਦਰਜੀਤ ਨੇ ਸਲਿੱਪ ਪੜ੍ਹੀ ਅਤੇ ਹੇਠਾਂ ਉੱਤਰ ਆਇਆ । ਹਜ਼ਾਰਾ ਸਿੰਘ ਨੂੰ ਮਿਲਿਆ,ਅਤੇ ਸਾਰੀ ਗੱਲ ਸੁਣੀ-ਸਮਝੀ । ਇੰਦਰਜੀਤ ਉਸ ਨੂੰ ਆਪਣੇ ਦਫ਼ਤਰ ਵਿੱਚ ਲੈ ਗਿਆ  ਅਤੇ ਸ਼ਮ੍ਹਾਂ ਵਿਚਲੇ ਚਿਤਰ ਤੋਂ ਵੀ ਕਈ ਗੁਣਾ ਵਧੀਆ ਚਿਤਰ ਬਣਾ ਦਿੱਤੇ । ਇਹ ਚਿਤਰ ਇੱਕ ਥਾਂ ਇਕੱਠੇ ਕਰਦਿਆਂ ਅੰਮ੍ਰਿਤਾ ਨੂੰ ਪੇਸ਼ ਕਰਕੇ ਪਸੰਦ ਕਰਨ ਦੇ ਇਰਾਦੇ ਨਾਲ ਹਜ਼ਾਰਾ ਸਿੰਘ ਨੂੰ ਸੌਂਪ ਦਿੱਤੇ ਅਤੇ ਹੇਠਾਂ ਆਪਣਾ ਨਾਅ ਇੰਦਰਜੀਤ ਲਿਖਣ ਦੀ ਬਜਾਇ ਲਿਖ ਦਿੱਤਾ “ ਆਈ ਐਮ ਰੋਜ਼ “ ਬੱਸ ਇਹ ਨਾਅ ਅੰਮ੍ਰਤਾ ਲਈ ਇਮਰੋਜ਼ ਬਣ ਗਿਆ ,ਫਿਰ ਅੰਤਲੇ ਸਾਹਾਂ ਤੱਕ ਅੰਮ੍ਰਿਤਾ 40 ਸਾਲ ਉਹਦੇ ਨਾਲ ਹੀ ਰਹੀ ਅਤੇ ਅੰਮ੍ਰਿਤਾ ਇਮਰੋਜ਼ ਅਖਵਾਉਣ ਵਿੱਚ ਵੀ ਮਾਣ ਮਹਿਸੂਸ ਕੀਤਾ ।
ਰਣਜੀਤ ਸਿੰਘ ਪ੍ਰੀਤ
98157-07232                    

Wednesday, August 29, 2012

ਰਾਜੀਵ ਗਾਂਧੀ ਖੇਲ ਰਤਨ ਐਵਾਰਡ ਪਹਿਲੀ ਵਾਰ ਸਾਂਝੇ ਤੌਰ 'ਤੇ ਮਿਲੂ ਦੋ ਖਿਡਾਰੀਆਂ ਨੂੰ


   ਰਾਜੀਵ ਗਾਂਧੀ ਖੇਲ ਰਤਨ ਐਵਾਰਡ ਪਹਿਲੀ ਵਾਰ ਸਾਂਝੇ ਤੌਰ 'ਤੇ                          ਮਿਲੂ ਦੋ ਖਿਡਾਰੀਆਂ ਨੂੰ
                             ਰਣਜੀਤ ਸਿੰਘ ਪ੍ਰੀਤ
          29 ਅਗਸਤ ਦਾ ਦਿਨ ਭਾਰਤ ਵਿੱਚ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਸ ਦਿਨ 1905 ਨੂੰ ਹਾਕੀ ਦੇ ਜਾਦੂਗਰ ਮੇਜਰ ਧਿਆਂਨ ਚੰਦ ਦਾ ਜਨਮ ਹੋਇਆ ਸੀ,ਜਿਸ ਨੇ ਦੁਨੀਆਂ ਦੇ ਹੋਰਨਾਂ ਮੁਲਕਾਂ ਨੂੰ ਹਾਕੀ ਫੜ੍ਹਨੀ ਅਤੇ ਖੇਡਣੀ ਸਿਖਾਈ । ਉਸ ਨੇ ਤਿੰਨ ਓਲੰਪਿਕਸ ਵਿੱਚ ਭਾਗ ਲਿਆ ਅਤੇ ਭਾਰਤ ਤਿੰਨੋਂ ਹੀ ਵਾਰ ਸੋਨ ਤਮਗਾ ਜੇਤੂ ਬਣਿਆਂ । ਓਲੰਪਿਕ 1936 ਸਮੇ ਤਾਂ ਉਹ ਭਾਰਤੀ ਟੀਮ ਦਾ ਕਪਤਾਨ ਸੀ । ਭਾਰਤ ਦੇ ਸਾਰੇ ਹਾਕੀ ਖਿਡਾਰੀਆਂ ਤੋਂ ਉਪਰ ਉਹਦਾ ਨਾਅ ਬੋਲਦਾ ਹੈ,ਭਾਰਤ ਵੱਲੋਂ ਉਸ ਨੇ ਹੀ ਸਭ ਤੋਂ ਵੱਧ ਗੋਲ ਕੀਤੇ ਹੋਏ ਹਨ । ਓਲੰਪਿਕ ਵਿੱਚ 14 ਗੋਲ ਕਰਨ ਦਾ ਰਿਕਾਰਡ ਵੀ ਉਹਦੇ ਨਾਅ ਦਰਜ ਰਿਹਾ ਹੈ । ਜਿੱਥੇ ਉਹਦੇ ਜਨਮ ਦਿਨ ਮੌਕੇ ਰਾਸ਼ਟਰਪਤੀ ਜੀ ਇਹ ਐਵਾਰਡ ਖਿਡਾਰੀਆਂ ਨੂੰ ਦਿੰਦੇ ਹਨ ,ਉੱਥੇ ਉਹਦੇ ਨਾਅ ‘ਤੇ ਵੀ ਐਵਾਰਡ ਦਿੱਤਾ ਜਾਦਾ ਹੈ ।ਦਿੱਲੀ ਦੇ ਸਟੇਡੀਅਮ ਦਾ ਨਾਅ ਵੀ ਇਸ ਖਿਡਾਰੀ ਦੇ ਨਾਅ ਉੱਤੇ ਹੀ ਰੱਖਿਆ ਗਿਆ ਹੈ । ਅੱਜ ਵਿਦੇਸ਼ਾਂ ਵਿੱਚ ਖੇਡਣ ਜਾਂਦੇ ਖਿਡਾਰੀ ਉੱਥੇ ਰਹਿਣ ਲਈ ਗੁੰਮ ਹੋ ਜਾਂਦੇ ਹਨ ,ਪਰ ਧਿਆਨ ਚੰਦ ਨੇ ਜਰਮਨੀ ਦੇ ਸ਼ਾਸ਼ਕ ਹਿਟਲਰ ਦੀ ਬਹੁਤ ਵੱਡੀ ਪੇਸ਼ਕਸ਼ ਠੁਕਰਾ ਕੇ ਦੇਸ਼ ਭਗਤੀ ਦਾ ਸਬੂਤ ਦਿੱਤਾ ਸੀ । ਅੱਜ ਭਾਰਤੀ ਹਾਕੀ ਭਾਵੇਂ ਕੱਖੋਂ ਹੌਲੀ ਕੀਤੀ ਗਈ ਹੈ,ਪਰ ਇਹਨਾ ਖਿਡਾਰੀਆਂ ਨੂੰ ਹਾਕੀ ਇਤਿਹਾਸ ਬੁਕਲ਼ ਦਾ ਨਿੱਘ ਬਣਾਈ ਬੈਠਾ ਹੈ । ਜੋ ਸਦਾ ਕਾਇਮ ਵੀ ਰਹੇਗਾ ।
                      ਇਹ ਐਵਾਰਡ ਵਿਤਰਣ ਸਮਾਰੋਹ ਰਾਸ਼ਟਰਪਤੀ ਭਵਨ ਵਿੱਚ ਹੋਇਆ ਕਰਦਾ ਹੈ । ਐਵਾਡਾਂ ਦੀ ਗਿਣਤੀ ਵੀ ਨਿਰਧਾਰਤ ਹੈ । ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਇੱਕ ਖਿਡਾਰੀ ਨੂੰ ਦਿੱਤਾ ਜਾਂਦਾ ਹੈ । ਦਰੋਣਾਚਾਰੀਆ ਐਵਾਰਡਾਂ ਦੀ ਗਿਣਤੀ 5 ਅਤੇ ਅਰਜੁਨ ਐਵਾਰਡ 15 ਖਿਡਾਰੀਆਂ ਲਈ ਹੁੰਦੇ ਹਨ । ਪਰ ਇਸ ਵਾਰੀ ਓਲੰਪਿਕ ਸਾਲ ਹੋਣ ਦੀ ਵਜ੍ਹਾ ਕਰਕੇ ਅਤੇ ਭਾਰਤ ਵੱਲੋਂ ਵੱਧ ਤਮਗੇ ਜਿੱਤਣ ਦੀ ਵਜ੍ਹਾ ਕਰਕੇ ਇਸ ਗਿਣਤੀ ਵਿੱਚ ਤਬਦੀਲੀ ਕੀਤੀ ਗਈ ਹੈ । ਦਰੋਣਾਚਾਰੀਆ ਐਵਾਰਡ 8 ਅਤੇ ਅਰਜੁਨ ਐਵਾਰਡ 25 ਦਿੱਤੇ ਜਾਣੇ ਹਨ ।
            ਰਾਜੀਵ ਗਾਂਧੀ ਖੇਲ ਰਤਨ ,ਭਾਰਤ ਸਰਕਾਰ ਦਾ ਸਭ ਤੋਂ ਵੱਡਾ ਐਵਾਰਡ ਹੈ । ਇਹ ਰਾਜੀਵ ਗਾਂਧੀ ਜੀ ਦੀ ਯਾਦ ਵਿੱਚ 1991 ਵਿੱਚ ਕਾਇਮ ਕੀਤਾ ਗਿਆ ਸੀ ਅਤੇ 1991-92 ਲਈ ਪਹਿਲਾ ਐਵਾਰਡ ਚੈੱਸ ਖਿਡਾਰੀ ਵਿਸ਼ਵਨਾਥਨ ਆਨੰਦ ਨੂੰ ਪ੍ਰਦਾਨ ਕੀਤਾ ਗਿਆ ਸੀ । ਇਸ ਐਵਾਰਡ ਤਹਿਤ ਸਾਢੇ ਸੱਤ ਲੱਖ ਰੁਪਏ ਅਤੇ ਮੈਡਲ ਦਿੱਤਾ ਜਾਂਦਾ ਹੈ । ਇਸ ਵਾਰੀ ਇਹ ਐਵਾਰਡ ਸਾਂਝੇ ਤੌਰ ‘ਤੇ ਪਹਿਲਵਾਨ ਯੋਗੇਸ਼ਵਰ ਦੱਤ ਅਤੇ ਸ਼ੂਟਰ ਵਿਜੇ ਕੁਮਾਰ ਨੂੰ ਸਾਂਝੇ ਤੌਰ ‘ਤੇ ਦਿੱਤਾ ਜਾਣਾ ਹੈ ।
                        ਭਾਰਤ ਸਰਕਾਰ ਵੱਲੋਂ ਦਰੋਣਾਚਾਰੀਆ ਐਵਾਰਡ ਦੀ ਸਥਾਪਨਾ 1985 ਵਿੱਚ ਕੀਤੀ ਗਈ ਸੀ । ਇਸ ਵਿੱਚ ਦਰੋਣਾਚਾਰੀਆ ਨੂੰ ਸਾਹਮਣੇ ਵੱਲ ਤੀਰ ਚਲਾਉਣ ਦੀ ਮੁਦਰਾ ਵਿੱਚ ਖੜੋਤੇ ਦਿਖਾਇਆ ਗਿਆ ਹੈ । ਇਸ ਦੇ ਨਾਲ ਹੀ ਇੱਕ ਹੋਰ ਬੁੱਤ ਹੈ,ਜਿਸ ਦਾ ਅਰਥ ਇਹ ਬਣਦਾ ਹੈ ਕਿ ਦਰੋਣਾਚਾਰੀਆ ਆਪਣੇ ਸ਼ਗਿਰਦ ਨੂੰ ਤੀਰ ਚਲਾਉਣਾ ਸਿਖਾ ਰਹੇ ਹਨ । ਇਸ ਲਈ ਇਹ ਐਵਾਰਡ ਕਿਸੇ ਮਾਹਿਰ ਕੋਚ ਨੂੰ ਦਿੱਤਾ ਜਾਦਾ ਹੈ,ਜੋ ਖਿਡਾਰੀਆਂ ਨੂੰ ਸਿਖਲਾਈ ਦਿੰਦਾ ਹੈ । ਇਸ ਤਹਿਤ ਵੀ ਤਾਂਬੇ ਦੀ ਇਸ ਮੂਰਤੀ ਸਮੇਤ 5 ਲੱਖ ਰੁਪਏ ਦਿੱਤੇ ਜਾਂਦੇ ਹਨ । ਪਹਿਲਾ ਐਵਾਰਡ ਅਥਲੈਟਿਕਸ ਖੇਤਰ ਦੇ ਓ ਐਮ ਨਾਂਬੀਆਰ ਨੂੰ ਦਿੱਤਾ ਗਿਆ ਸੀ । ਬੀਤੇ ਸਾਲ 2011 ਤੱਕ ਇਹ ਐਵਾਰਡ 72 ਕੋਚਾਂ ਨੂੰ ਦਿੱਤਾ ਜਾ ਚੁੱਕਿਆ ਹੈ । ਇਸ ਵਾਰੀ ਇਸ ਸੂਚੀ ਵਿੱਚ ਸੁਨੀਲ ਡਲਾਸ (ਕਬੱਡੀ),ਹਰਿੰਦਰ ਸਿੰਘ (ਹਾਕੀ),ਵਰਿੰਦਰ ਪੂਨੀਆਂ (ਅਥਲੈਟਿਕਸ),ਯਸ਼ਵੀਰ ਸਿੰਘ (ਕੁਸ਼ਤੀ),ਬੀ ਆਈ ਫਰਨਾਂਡੇਜ਼ (ਮੁੱਕੇਬਾਜ਼ੀ),ਅਤੇ ਡਾ.ਸਤਪਾਲ ਸਿੰਘ (ਪੈਰਾ ਅਥਲੈਟਿਕਸ) ਦੇ ਨਾਂਅ ਸ਼ਾਮਲ ਹਨ । ਜਦੋਂ ਕਿ ਅਥਲੈਟਿਕਸ ਕੋਚ ਜੇ.ਐਸ.ਭਾਟੀਆ ਅਤੇ ਟੇਬਲ ਟੇਨਿਸ ਕੋਚ ਭਵਾਨੀ ਮੁਖਰਜੀ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਦੇ ਅਧਾਰ ਉੱਤੇ ਪੁਰਸਕਾਰ ਦਿੱਤਾ ਜਾਣਾ ਹੈ ।
                                 ਅਰਜੁਨ ਐਵਾਰਡ ਭਾਰਤ ਸਰਕਾਰ ਦਾ 1961 ਵਿੱਚ ਸਥਾਪਤ ਕੀਤਾ ਸਨਮਾਨ ਹੈ । ਇਸ ਤਹਿਤ ਚੁਣੇ ਗਏ ਖਿਡਾਰੀ ਨੂੰ ਦਰੋਣਾਚਾਰੀਆ ਦੇ ਸ਼ਗਿਰਦ ਅਰਜੁਣ ਦੀ ਗੋਡਿਆਂ ਭਾਰ ਹੋ ਕੇ ਉਤਾਂਹ ਵੱਲ ਤੀਰ ਚਲਾਉਣ ਦੀ ਸਥਿੱਤੀ ਵਾਲੀ ਤਾਂਬੇ ਦੀ ਮੂਰਤੀ ਦਿੱਤੀ ਜਾਂਦੀ ਹੈ । ਇਸ ਮੂਰਤੀ ਦੇ ਨਾਲ ਪੰਜ ਲੱਖ ਰੁਪਿਆ ਵੀ ਦਿੱਤਾ ਜਾਂਦਾ ਹੈ । ਸਾਲ 2001 ਤੋਂ ਡਿਸਿਪਲਨ ਮੁਤਾਬਕ ਓਲੰਪਿਕ ਖੇਡਾਂ,ਏਸ਼ੀਅਨ ਖੇਡਾਂ,ਵਿਸ਼ਵ ਕੱਪ,ਕਾਮਨਵੈਲਥ ਖੇਡਾਂ,ਵਿਸ਼ਵ ਚੈਪੀਅਨਸ਼ਿੱਪ,ਡਿਸਿਪਲਨਜ਼ ਅਤੇ ਕ੍ਰਿਕਟ ਸ਼ਾਮਲ ਹੈ । ਇਸ ਤੋਂ ਇਲਾਵਾ ਇੰਡੀਜਿਨੋਸ ਖੇਡਾਂ,ਸਰੀਰਕ ਚੁਯੌਤੀ ਵਾਲੇ ਖਿਡਾਰੀਆਂ ਨੂੰ ਵੀ ਇਹ ਐਵਾਰਡ ਦਿੱਤਾ ਜਾਂਦਾ ਹੈ ।ਇਸ ਵਾਰੀ ਗੀਤਾ ਫੌਗਟ,ਨਰ ਸਿੰਘ ਯਾਦਵ,ਰਾਜਿੰਦਰ ਕੁਮਾਰ (ਕੁਸ਼ਤੀ),ਬਿਮੋਲਜੀਤ ਸਿੰਘ (ਵੁਸ਼ੂ), ਨਗੰਗਬਮ ਸੋਨੀਆਂ ਚਾਨੂੰ (ਭਾਰਤੋਲਣ),ਸੰਦੀਪ ਸਜਵਾਲ (ਤੈਰਾਕੀ),ਦੀਪਿਕਾ ਪਾਲੀਕਲ (ਸਕੂਏਸ਼),ਜੌਇਦੀਪ ਕਾਰਮਾਕਾਰ,ਅਨੂਰਾਜ ਸਿੰਘ,ਓਂਕਾਰ ਸਿੰਘ (ਸ਼ੂਟਿੰਗ),ਅਨੂਪ ਕੁਮਾਰ (ਕਬੱਡੀ),ਯਸ਼ਪਾਲ ਸੋਲੰਕੀ (ਜੂਡੋ),ਸਰਦਾਰ ਸਿੰਘ (ਹਾਕੀ),ਯੁਵਰਾਜ ਸਿੰਘ (ਕ੍ਰਿਕਟ),ਵਿਕਾਸ ਕ੍ਰਿਸ਼ਨ (ਮੁਕੇਬਾਜ਼ੀ),ਅਦਿਤਯ ਐਸ ਮਹਿਤਾ (ਬਿਲੀਅਰਡਜ਼ ਅਤੇ ਸਨੂਕਰ),ਪਾਰੂਪੱਲੀ ਕਸ਼ਿਅਪ,ਅਸ਼ਵਨੀ ਪੋਨੱਪਾ (ਬੈਡਮਿੰਟਨ),ਰਾਮਕਰਨ ਸਿੰਘ,ਦੀਪਿਕਾ ਮਲਿਕ (ਪਾਰਾ ਅਥਲੀਟ),ਲੈਸ਼ਰਾਮ ਬੰਬੈਲਾ ਦੇਵੀ,ਦੀਪਿਕਾ ਕੁਮਾਰੀ (ਤੀਰ ਅੰਦਾਜ਼ੀ) ਸੁਧਾ ਸਿੰਘ,ਕਵਿਤਾ ਰਾਮਦਾਸ ਰੌਤ (ਅਥਲੈਟਿਕਸ),ਸੁਮੀਰ ਸੁਹਾਗ (ਪੋਲੋ) ਦੇ ਨਾਅ ਇਸ ਸੂਚੀ ਵਿੱਚ ਸ਼ਾਮਲ ਹਨ ।
               1961 ਵਿੱਚ ਉਦੈ ਚੰਦ (ਕੁਸ਼ਤੀ),ਏ ਐਨ ਘੋਸ਼ (ਭਾਰਤੋਲਣ),ਏ ਪਲਾਨੀਸਮੀ (ਵਾਲੀਬਾਲ),ਜੇ ਸੀ ਵੋਹਰਾ (ਟੇਬਲ ਟੇਨਿਸ),ਬਜਰੰਗੀ ਪਰਸਾਦ (ਤੈਰਾਕੀ),ਕਰਨੀ ਸਿੰਘ (ਸ਼ੂਟਿੰਗ),ਰਾਮਾਨਾਥਨ ਕ੍ਰਿਸ਼ਨਨ (ਟੇਨਿਸ),ਪ੍ਰਿਥੀਪਾਲ ਸਿੰਘ (ਹਾਕੀ),ਸ਼ਿਆਮ ਲਾਲ (ਜਿਮਨਾਸਟਿਕ),ਪੀ ਕੇ ਬੈਨਰਜੀ (ਫੁੱਟਬਾਲ),ਸਲੀਮ ਦੁਰਾਨੀ (ਕ੍ਰਿਕਟ),ਮੈਨੂਅਲ ਆਰੋਨ (ਚੈੱਸ),ਐਲ ਬੁੱਡੇ ਡਿਸੂਜ਼ਾ (ਮੁੱਕੇਬਾਜ਼ੀ),ਸਰਬਜੀਤ ਸਿੰਘ (ਬਾਸਕਟਬਾਲ),ਨੰਦੂ ਨਾਟੇਕਰ (ਬੈਡਮਿੰਟਨ),ਗੁਰਬਚਨ ਸਿੰਘ ਰੰਧਾਵਾ (ਅਥਲੈਟਕਸ) ਦਿੱਤਾ  ਗਿਆ ਸੀ ।

Monday, August 27, 2012

ਭਾਰਤੀ ਯੁਵਾ ਟੀਮ ਨੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਮਾਤ ਦੇ ਕੇ ਲਿਖਿਆ ਨਵਾਂ ਇਤਿਹਾਸਕ ਪੰਨਾ


 ਭਾਰਤੀ ਯੁਵਾ ਟੀਮ ਨੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਮਾਤ ਦੇ ਕੇ ਲਿਖਿਆ ਨਵਾਂ ਇਤਿਹਾਸਕ ਪੰਨਾ
ਰਣਜੀਤ ਸਿੰਘ ਪ੍ਰੀਤ
 ਕੁਇਨਜ਼ਲੈਂਡ (ਆਸਟਰੇਲੀਆ) ਵਿਖੇ ਅੰਡਰ-19 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਅਤੇ ਆਸਟਰੇਲੀਆ ਦਾ ਟਾਕਰਾ ਯੁਵਾ ਇੱਕ ਰੋਜ਼ਾ ਮੈਚ ਨੰਬਰ 868 ਵਜੋਂ ਟੌਨੀ ਆਇਰਲੈਂਡ ਸਟੇਡੀਅਮ ਟਾਊਨਜ਼ਵਿਲੇ ਵਿੱਚ ਹੋਇਆ । ਭਾਰਤ ਨੇ ਚੌਥੀ ਵਾਰੀ ਫਾਈਨਲ ਖੇਡਦਿਆਂ ਚੌਥੀ ਵਾਰੀ ਹੀ ਫਾਈਨਲ ਖੇਡ ਰਹੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਯੁਵਾ ਕ੍ਰਿਕਟ ਇਤਿਹਾਸ ਦਾ ਨਵਾਂ ਪੰਨਾ ਲਿਖ ਦਿੱਤਾ ਹੈ । ਭਾਰਤੀ ਕਪਤਾਨ ਉਨਮੁਕਤ ਚੰਦ ਨੇ ਟਾਸ ਜਿੱਤ ਕਿ ਫ਼ੀਲਡਿੰਗ ਚੁਣੀ । ਆਸਟਰੇਲੀਆ ਦੀ ਟੀਮ ਬੋਸਿਸਟੋ ਦੀਆਂ 87 ਦੌੜਾਂ (ਨਾਟ ਆਊਟ),ਅਤੇ ਟਰਨਰ ਦੀਆਂ 43 ਦੌੜਾਂ ਦੀ ਮਦਦ ਨਾਲ 50 ਓਵਰਾਂ ਵਿੱਚ 8 ਵਿਕਟਾਂ ਗੁਆਕੇ 225 ਸਕੋਰ ਕਰਨ ਵਿੱਚ ਸਫ਼ਲ ਰਹੀ । ਭਾਰਤ ਦੇ ਸੰਦੀਪ ਸ਼ਰਮਾਂ ਨੇ 10 ਓਵਰਾਂ ਵਿੱਚੋਂ 2 ਮੇਡਇਨ ਰਖਦਿਆਂ,54 ਦੌੜਾਂ ਦਿੰਦਿਆਂ 4 ਵਿਕਟਾਂ ਲਈਆਂ । ਰਵੀਕਾਂਤ ਅਤੇ ਅਪਾਰਜਿਥ ਨੇ ਇੱਕ ਇੱਕ ਵਿਕਟ ਲਈ,ਜਦੋਂ ਕਿ ਦੋ ਬੱਲੇਬਾਜ਼ ਰਨ ਆਊਟ ਹੋਏ । ਜਵਾਬੀ ਪਾਰੀ ਖੇਡਦਿਆਂ ਭਾਰਤੀ ਟੀਮ ਦਾ ਸਕੋਰ ਅਜੇ 2 ਰਨ ਹੀ ਸੀ ਕਿ ਪ੍ਰਸ਼ਾਂਤ ਚੋਪੜਾ ਸਿਫ਼ਰ ‘ਤੇ ਹੀ ਆਊਟ ਹੋ ਗਿਆ । ਅਪਾਰਜਿਥ ਟੀਮ ਦੇ 75 ਸਕੋਰ ਹੋਣ ‘ਤੇ ਆਊਟ ਹੋਇਆ । ਅਜੇ ਟੀਮ ਸਕੋਰ ਵਿੱਚ 7 ਰਨ ਹੋਰ ਜੋੜਦਿਆਂ 82 ਹੀ ਕਰਿਆ ਸੀ ਕਿ ਵਿਹਾਰੀ ਵੀ ਪਵੇਲੀਅਨ ਦੇ ਰਾਹ ਪੈ ਗਿਆ । ਟੀਮ ਸਕੋਰ 97 ਹੀ ਸੀ ਜਦੋਂ ਜ਼ੋਲ ਵੀ ਤੁਰਦਾ ਬਣਿਆਂ । ਹੁਣ ਭਾਰਤ ਦੀਆਂ ਜੇਤੂ ਸੰਭਾਵਨਾਵਾਂ ਨੂੰ ਝਟਕਾ ਲੱਗ ਚੁੱਕਿਆ ਸੀ । ਪਰ ਸਲਾਮੀ ਬੱਲੇਬਾਜ਼ ਵਜੋਂ ਮੈਦਾਨ ਵਿੱਚ ਉਤਰਿਆ ਕਪਤਾਨ ਉਨਮੁਕਤ ਚੰਦ ਜ਼ੋਰਦਾਰ ਖੇਡ ਵਿਖਾ ਰਿਹਾ ਸੀ । ਇਸ ਦਾ ਸਾਥ ਪਟੇਲ ਦੇ ਰਿਹਾ ਸੀ । ਦੋਹਾਂ ਨੇ ਲੰਬੀ ਸਾਝੇਦਾਰੀ ਨਿਭਾਈ । ਕਪਤਾਨ ਨੇ 130 ਗੇਂਦਾਂ,ਤੇ 7 ਚੌਕੇ ਅਤੇ 6 ਛੱਕਿਆਂ ਦੀ ਮਦਦ ਨਾਲ 111 ਰਨ ਬਣਾਏ । ਪਟੇਲ ਨੇ 84 ਗੇਂਦਾਂ ਖੇਡਦਿਆਂ 62 ਸਕੋਰ ਕਰਿਆ ਅਤੇ 47.4 ਓਵਰਾਂ ਵਿੱਚ 4.76 ਦੀ ਔਸਤ ਨਾਲ 4 ਵਿਕਟਾਂ ਦੇ ਨੁਕਸਾਨ ਤਹਿਤ 227 ਰਨ ਬਣਾਕੇ 6 ਵਿਕਟਾਂ ਨਾਲ ਫਾਈਨਲ ਜਿੱਤ ਲਿਆ । ਵਿਸ਼ਵ ਕੱਪ ਵਿੱਚ ਦੋਨੋ ਟੀਮਾਂ ਪਹਿਲੀ ਵਾਰੀ ਭਿੜੀਆਂ ਸਨ । ਟਰਨਰ,ਸੰਧੂ,ਪਾਰਿਸ,ਅਤੇ ਸਟੈਕਟੀ 1-1 ਵਿਕਟ ਹੀ ਲੈ ਸਕੇ । ਮੈਨ ਆਫ਼ ਮੈਚ ਭਾਰਤੀ ਕਪਤਾਨ ਰਿਹਾ । ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਆਸਟਰੇਲੀਆ ਦਾ ਬਸਿਸਟੋ ਅਖਵਾਇਆ । ਆਸਟਰੇਲੀਆ ਨੇ ਪਹਿਲੀ ਵਾਰੀ ਫਾਈਨਲ ਹਾਰਿਆ ਹੈ ਅਤੇ ਭਾਰਤ ਨੇ ਵੀ ਆਸਟਰੇਲੀਆ ਵਾਂਗ 4 ਫਾਈਨਲ ਖੇਡਕੇ 3 ਜਿੱਤੇ ਹਨ ਅਤੇ ਆਸਟਰੇਲੀਆ ਦੀਆਂ 3 ਜਿੱਤਾਂ ਦੀ ਬਰਾਬਰੀ ਕਰ ਲਈ ਹੈ । ਆਸਟਰੇਲੀਆ  ਨੇ 1988,2002,2010,ਵਿੱਚ ਇਹ ਮੁਕਾਬਲਾ ਜਿੱਤਿਆ ਹੈ । ਭਾਰਤ ਨੇ ਇਹ ਵਿਸ਼ਵ ਕੱਪ 2000,2008 ,2012 ਵਿੱਚ ਜਿੱਤਿਆ ਹੈ,ਜਦੋਂ ਕਿ 2006 ਵਿੱਚ ਪਾਕਿਸਤਾਨ ਤੋਂ ਹਾਰਨ ਸਦਕਾ ਦੂਜਾ ਸਥਾਨ ਰਿਹਾ ਸੀ । ਇਸ ਵਾਰੀ 8ਵੇਂ ਸਥਾਨ ਉੱਤੇ ਰਹੇ ਪਾਕਿਸਤਾਨ ਨੇ ਦੋ ਵਾਰ 2004 ਅਤੇ 2006 ਵਿੱਚ ਜਿੱਤ ਦਰਜ ਕੀਤੀ ਹੈ ।ਇੰਗਲੈਂਡ ਨੇ ਇਹ ਅਹਿਮ ਟੂਰਨਾਮੈਂਟ 1998 ਵਿੱਚ ਜਿੱਤਿਆ ਹੈ । ਤੀਜੇ ਸਥਾਨ ਦੀ ਪ੍ਰਾਪਤੀ ਲਈ ਹੋਏ ਮੈਚ ਵਿੱਚ ਦੱਖਣੀ ਅਫਰੀਕਾ (94/2,14.4) ਨੇ ਨਿਊਜ਼ੀਲੈਂਡ (90,36.5) ਨੂੰ 8 ਵਿਕਟਾਂ ਨਾਲ ਮਾਤ ਦਿੱਤੀ । ਨਿਊਜ਼ੀਲੈਂਡ ਦਾ ਇੱਕ ਹੀ ਬੱਲੇਬਾਜ਼ ਸੀ.ਨੇਨਿਨਜ਼ ਨਾਬਾਦ 21 ਰਨ ਤੱਕ ਪਹੁੰਚ ਸਕਿਆ । ਦੱਖਣੀ ਅਫਰੀਕਾ ਦੇ ਡੀਏ ਰਹੋਡਾ ਨੇ 4 ਵਿਕਟਾਂ ਲਈਆਂ । ਜਵਾਬ ਵਿੱਚ ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਡੀ ਕੌਕ ਨੇ 43 ਗੇਂਦਾਂ ਖੇਡਦਿਆਂ ਨੀਮ ਸੈਂਕੜਾ ਜੜਿਆ ਅਤੇ ਟੀਮ ਨੂੰ ਮੈਚ ਜਿਤਾ ਲਿਆ । ਭਾਰਤ,ਆਸਟਰੇਲੀਆ,ਦੱਖਣੀ ਅਫਰੀਕਾ, ਨਿਊਜ਼ੀਲੈਂਡ, ਇੰਗਲੈਂਡ,ਵੈਸਟ ਇੰਡੀਜ਼,ਬੰਗਲਾ ਦੇਸ਼, ਪਾਕਿਸਤਾਨ, ਸ੍ਰੀਲੰਕਾ, ਅਫਗਾਨਿਸਤਾਨ, ਸਕਾਟਲੈਂਡ,ਆਇਰਲੈਂਡ,ਨੇਪਾਲ,ਪਾਪੂਆ ਨਿਊ ਗੁਨੀ,ਜ਼ਿੰਬਾਬਵੇ,ਨਾਮੀਬੀਆ ਕ੍ਰਮਵਾਰ ਪਹਿਲੇ ਤੋਂ ਸੋਲਵੇਂ ਸਥਾਨ ਤੱਕ ਰਹੇ ਹਨ ।
                           ਉਂਜ ਇਹ ਟੂਰਨਾਮੈਂਟ ਭਾਵੇਂ 1988 ਵਿੱਚ ਪਹਿਲੀ ਵਾਰ ਆਸਟਰੇਲੀਆ ਵਿਖੇ ਖੇਡਿਆ ਗਿਆ ਸੀ,ਪਰ ਫਿਰ ਇਹ ਗੁੰਮਨਾਮੀ ਵਿੱਚ ਰਿਹਾ ਅਤੇ ਦੁਬਾਰਾ 1998 ਵਿੱਚ ਦੱਖਣੀ ਅਫਰੀਕਾ ਨੇ ਕਰਵਾਇਆ । ਇਸ ਤੋਂ ਪਿੱਛੋਂ ਇਹ ਹਰ ਦੋ ਸਾਲ ਬਾਅਦ ਹੁੰਦਾ ਆ ਰਿਹਾ ਹੈ । ਇਸ ਵਾਰੀ ਦਾ ਇਹ ਨੌਵਾਂ ਵਿਸ਼ਵ ਕੱਪ ਸੀ, ਜੋ 11 ਅਗਸਤ ਤੋਂ 26 ਅਗਸਤ ਤੱਕ ਖੇਡਿਆ ਗਿਆ । ਪਹਿਲੇ 1988 ਦੇ ਮੁਕਾਬਲੇ ਸਮੇ 31 ਮੈਚ ਹੋਏ ਸਨ ,ਪਰ ਇਸ ਵਾਰ ਰਾਊਂਡ ਰਾਬਿਨ,ਨਾਕ ਆਊਟ ਅਧਾਰ ਸ਼ਾਮਲ ਹੋਈਆਂ 16 ਟੀਮਾਂ ਨੇ 50 ਮੈਚ ਖੇਡੇ ਹਨ । ਜਿੰਨ੍ਹਾਂ ਵਿੱਚ ਕੁੱਝ ਰਿਕਾਰਡ ਵੀ ਬਣੇ ਹਨ । ਸਭ ਤੋਂ ਵੱਧ ਰਨ ਬਨਉਣ ਦਾ ਰਿਕਾਰਡ ਬੰਗਲਾ ਦੇਸ਼ ਦੇ ਅਨਾਮੁਲ ਹੱਕ ਦੇ ਹਿੱਸੇ ਰਿਹਾ । ਜਿਸ ਨੇ 2 ਸੈਂਕੜਿਆਂ,ਇੱਕ ਅਰਧ ਸੈਂਕੜੇ,31 ਚੌਕੇ,9 ਛੱਕਿਆਂ ਦੀ ਮਦਦ ਨਾਲ 429 ਗੇਂਦਾਂ ਉੱਤੇ 365 ਦੌੜਾਂ ਬਣਾਈਆਂ । ਪਾਕਿਸਤਾਨ ਦੇ ਬਾਬਰ ਅਜ਼ਾਮ ਨੇ 287 ਰਨ ਬਣਾਕੇ ਦੂਜਾ ਸਥਾਨ ਲਿਆ । ਨਿੱਜੀ ਉੱਚ ਸਕੋਰ ਦਾ ਰਿਕਾਰਡ ਅਫਗਾਨਿਸਤਾਨ ਦੇ ਜਾਵੇਦ ਅਹਿਮਦੀ ਦੇ ਹਿੱਸੇ 137 ਦੌੜਾਂ ਨਾਲ ਰਿਹਾ । ਉਸ ਨੇ ਇਹ ਰਨ 111 ਗੇਂਦਾਂ ਖੇਡਦਿਆਂ 17 ਚੌਕੇ,ਅਤੇ 4 ਛੱਕਿਆਂ ਨਾਲ ਸਕਾਟਲੈਂਡ ਵਿਰੁੱਧ ਐਲਨ ਬਾਰਡਰ ਮੈਦਾਨ ਵਿੱਚ ਪੂਰੇ ਕੀਤੇ । ਇੰਗਲੈਂਡ ਦੇ ਰਜਵ ਟੋਪਲੇ ਨੇ 54.3 ਓਵਰਾਂ ਵਿੱਚ 173 ਰਨ ਦਿੰਦਿਆਂ ਸੱਭ ਤੋਂ ਵੱਧ 19 ਵਿਕਟਾਂ ਉਖੇੜੀਆਂ । ਸਰਵੋਤਮ ਗੇਂਦਬਾਜ਼ੀ ਦਾ ਰਿਕਾਰਡ ਨੇਪਾਲ ਦੇ  ਰਾਹੁਲ ਵਿਸ਼ਵਕਾਰਮਾ ਦੇ ਨਾਅ ਰਿਹਾ । ਜਿਸ ਨੇ ਪਾਪੂਆ ਨਿਊ ਗੁਨੀ ਵਿਰੱਧ ਰੈੱਡਲੈਂਡ ਸਿਟੀ ਮੈਦਾਨ ਵਿੱਚ ਸਿਰਫ਼ 6.2 ਓਵਰ ਕਰਦਿਆਂ 3 ਦੌੜਾਂ ਦਿੰਦਿਆਂ 6 ਵਿਕਟਾਂ ਲਈਆਂ । ਇਹ ਅਜਿਹਾ ਰਿਕਾਰਡ ਹੈ,ਜੋ ਸ਼ਾਇਦ ਛੇਤੀ ਕੀਤੇ ਟੁੱਟ ਨਹੀਂ ਸਕਣਾ । ਅਗਾਮੀ ਵਿਸ਼ਵ ਕੱਪ ਯੁਨਾਈਟਿਡ ਅਰਬ ਅਮੀਰਾਤ ਵਿੱਚ ਜੁਲਾਈ 2014 ਨੂੰ ਹੋਣਾ ਤੈਅ ਹੋ ਚੁੱਕਿਆ ਹੈ ।